ਮੰਤਰੀ ਮੰਡਲ
ਕੇਂਦਰੀ ਕੈਬਨਿਟ ਨੇ ਗੁਜਰਾਤ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (ਜੀਐੱਮਆਰਸੀ) ਦੇ ਤਹਿਤ ਜੀਆਈਐੱਫਟੀ ਸਿਟੀ ਤੋਂ ਸ਼ਾਹਪੁਰ ਤੱਕ ਵਰਤਮਾਨ ਉੱਤਰ-ਦੱਖਣ ਕੌਰੀਡੋਰ ਦੇ ਵਿਸਤਾਰ ਨੂੰ ਸਵੀਕ੍ਰਿਤੀ ਦੇ ਦਿੱਤੀ ਹੈ
Posted On:
24 FEB 2026 3:33PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਚ ਕੇਂਦਰੀ ਕੈਬਨਿਟ ਨੇ ਅੱਜ ਜੀਆਈਐੱਫਟੀ ਸਿਟੀ ਤੋਂ ਸ਼ਾਹਪੁਰ ਤੱਕ ਗੁਜਰਾਤ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (ਜੀਐੱਮਆਰਸੀ) ਦੇ ਕੌਰੀਡੋਰ ਦੇ ਵਿਸਤਾਰ ਨੂੰ ਸਵੀਕ੍ਰਿਤੀ ਦਿੱਤੀ ਹੈ। ਇਹ ਕੌਰੀਡੋਰ 3.33 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਸ ਵਿੱਚ ਤਿੰਨ ਐਲੀਵੇਟਿਡ ਸਟੇਸ਼ਨ ਹੋਣਗੇ। ਇਹ ਪ੍ਰੋਜੈਕਟ ਲਗਭਗ ਚਾਰ ਵਰ੍ਹਿਆਂ ਵਿੱਚ ਪੂਰਾ ਹੋਣ ਵਾਲਾ ਹੈ।
ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 1,067.35 ਕਰੋੜ ਰੁਪਏ ਹੈ। ਇਸ ਵਿਸਤਾਰਿਤ ਕੌਰੀਡੋਰ ਤੋਂ 2029 ਤੋਂ ਲਗਭਗ 23,702 ਯਾਤਰੀਆਂ ਅਤੇ 2041 ਵਿੱਚ ਲਗਭਗ 58,059 ਯਾਤਰੀਆਂ ਨੂੰ ਲਾਭ ਮਿਲਣ ਦੀ ਉਮੀਦ ਹੈ।
ਇਹ ਕੌਰੀਡੋਰ ਅਹਿਮਦਾਬਾਦ ਅਤੇ ਜੀਆਈਐੱਫਟੀ ਖੇਤਰ ਦੇ ਦਰਮਿਆਨ ਸੰਪਰਕ ਨੂੰ ਮਜ਼ਬੂਤ ਕਰੇਗਾ। ਪ੍ਰਸਤਾਵਿਤ ਮਾਰਗ ‘ਤੇ ਸਥਿਤ ਪ੍ਰਮੁੱਖ ਮਲਟੀਨੈਸ਼ਨਲ ਕੰਪਨੀਆਂ, ਵਿਦਿਅਕ ਸੰਸਥਾਨਾਂ ਅਤੇ ਵਪਾਰਕ ਕੇਂਦਰਾਂ ਨੂੰ ਇਸ ਤੋਂ ਸਿੱਧਾ ਲਾਭ ਮਿਲੇਗਾ।
ਇਸ ਤੋਂ ਇਲਾਵਾ, ਇਹ ਵਿਸਤਾਰ ਅਹਿਮਦਾਬਾਦ ਅਤੇ ਜੀਆਈਐੱਫਟੀ ਖੇਤਰ ਦਰਮਿਆਨ ਯਾਤਰਾ ਕਰਨ ਵਾਲੇ ਰੋਜ਼ਾਨਾ ਯਾਤਰੀਆਂ ਲਈ ਵਪਾਰ, ਰੁਜ਼ਗਾਰ ਅਤੇ ਸਿੱਖਿਆ ਨਾਲ ਸਬੰਧਿਤ ਯਾਤਰਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਲਾਭਕਾਰੀ ਹੋਵੇਗਾ ਜਿਸ ਨਾਲ ਨੈੱਟਵਰਕ ਏਕੀਕਰਣ ਅਤੇ ਯਾਤਰੀ ਸੁਵਿਧਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ।
ਇਸ ਪ੍ਰੋਜੈਕਟ ਦੇ ਨਿਰਮਾਣ ਖੇਤਰ ਵਿੱਚ ਲਗਭਗ 1,000 ਰੁਜ਼ਗਾਰ ਸਿਰਜਿਤ ਹੋਣ ਦੀ ਉਮੀਦ ਹੈ। ਨਿਰਮਾਣ ਤੋਂ ਬਾਅਦ ਦੇ ਪੜਾਅ ਵਿੱਚ ਸੰਚਾਲਨ ਅਤੇ ਰੱਖ-ਰਖਾਅ ਲਈ ਲਗਭਗ 250 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਹ ਪ੍ਰੋਜੈਕਟ ਪ੍ਰਤੱਖ ਰੁਜ਼ਗਾਰ ਦੇ ਓਨੇ ਹੀ ਮੌਕੇ ਪੈਦਾ ਕਰੇਗਾ ਜਿਨ੍ਹਾਂ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਇਸ ਨਾਲ ਜੁੜੀਆਂ ਹੋਰ ਗਤੀਵਿਧੀਆਂ ਤੋਂ ਅਪ੍ਰਤੱਖ ਤੌਰ ‘ਤੇ ਹੋਰ ਵੀ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਇਸ ਪ੍ਰੋਜੈਕਟ ਦਾ ਲਾਗੂਕਰਨ ਗੁਜਰਾਤ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (ਜੀਐੱਮਸੀ) ਵੱਲੋਂ ਕੀਤਾ ਜਾਵੇਗਾ ਜੋ ਭਾਰਤ ਸਰਕਾਰ ਅਤੇ ਗੁਜਰਾਤ ਸਰਕਾਰ ਦਰਮਿਆਨ 50:50 ਸਾਂਝਾ ਉੱਦਮ ਹੈ।
ਪਿਛੋਕੜ:
ਹੁਣ ਗੁਜਰਾਤ ਮੈਟਰੋ ਦੇ ਤਹਿਤ 68.28 ਕਿਲੋਮੀਟਰ ਲੰਬੇ ਅਹਿਮਦਾਬਾਦ ਮੈਟਰੋ ਦੇ ਪਹਿਲੇ ਪੜਾਅ (ਏਪੀਐੱਮਸੀ ਤੋਂ ਮੋਟੇਰਾ ਸਟੇਡੀਅਮ (ਉੱਤਰ-ਦੱਖਣ ਕੌਰੀਡੋਰ) ਅਤੇ ਥਲਤੇਜ਼ ਗਾਮ ਤੋਂ ਵਸਤਰਲ ਗਾਮ (ਪੂਰਬ-ਪੱਛਮ ਕੌਰੀਡੋਰ) ਅਤੇ ਦੂਸਰੇ ਪੜਾਅ (ਮੋਟੇਰਾ ਸਟੇਡੀਅਮ ਤੋਂ ਮਹਾਤਮਾ ਮੰਦਿਰ ਅਤੇ ਜੀਐੱਨਐੱਲਯੂ ਤੋਂ ਗਿਫਟ ਸਿਟੀ) ਵਿੱਚ ਕੁੱਲ 53 ਸਟੇਸ਼ਨ ਹਨ। ਇਹ ਦੋਵੇਂ ਪੜਾਅ ਸਤੰਬਰ 2022 (ਪੜਾਅ-1) ਅਤੇ ਜਨਵਰੀ 2026 (ਪੜਾਅ -2) ਤੋਂ ਸਫ਼ਲਤਾਪੂਰਵਕ ਚਾਲੂ ਹੋ ਚੁੱਕੇ ਹਨ। ਇਸ ਲਾਈਨ ‘ਤੇ ਹਰ ਰੋਜ਼ ਲਗਭਗ 1,60,000 ਯਾਤਰੀ ਯਾਤਰਾ ਕਰਦੇ ਹਨ।
************
ਐੱਮਜੇਪੀਐੱਸ
(Release ID: 2232211)
ਵਿਜ਼ੀਟਰ ਕਾਊਂਟਰ : 9
Read this release in:
English
,
Urdu
,
हिन्दी
,
Marathi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam