ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਦੇਸ਼ ਦੇ ਵਿਸ਼ੇਸ਼ ਆਰਥਿਕ ਖੇਤਰ (EEZ) ਵਿੱਚ ਮੱਛੀਆਂ ਫੜਨ ਲਈ ਐਕਸੈੱਸ ਪਾਸ ਦੀ ਰਾਸ਼ਟਰੀ ਸ਼ੁਰੂਆਤ ਸਮੁੰਦਰੀ ਮੱਛੀ ਪਾਲਣ ਖੇਤਰ ਦੀ ਨਿਊ ਹੋਰੀਜ਼ਨ (Horizon) ਖੋਲ੍ਹਦੀ ਹੈ।
Posted On:
21 FEB 2026 3:36PM by PIB Chandigarh
ਮੱਛੀ ਪਾਲਣ ਸਹਿਕਾਰੀ ਸਭਾਵਾਂ ਅਤੇ ਐੱਫਐੱਫਪੀਓ ਨੂੰ ਸਸ਼ਕਤ ਬਣਾਉਣ, ਉੱਚ ਮੁੱਲ ਵਾਲੀਆਂ ਮੱਛੀਆਂ ਦੇ ਟਿਕਾਊ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਸਮੁੰਦਰੀ ਖੁਰਾਕ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਔਨਲਾਈਨ ਰੀਅਲਕਰਾਫਟ( RealCraft) ਰਾਹੀਂ ਐਕਸੈੱਸ ਪਾਸ ਮੁਫ਼ਤ ਜਾਰੀ ਕੀਤੇ ਗਏ।
ਭਾਰਤ ਇੱਕ ਵਿਸ਼ਾਲ ਅਤੇ ਵਿਭਿੰਨ ਸਮੁੰਦਰੀ ਸੰਸਾਧਨ ਅਧਾਨ ਨਾਲ ਸੰਪੰਨ ਹੈ। ਇਹ ਲਗਭਗ 11,099 ਕਿਲੋਮੀਟਰ ਦੀ ਤੱਟ ਰੇਖਾ ਅਤੇ ਲਗਭਗ 24 ਲੱਖ ਵਰਗ ਕਿਲੋਮੀਟਰ ਦੇ ਇੱਕ ਵਿਸ਼ੇਸ਼ ਆਰਥਿਕ ਖੇਤਰ (ਈਈਜ਼ੈੱਡ) ਦੁਆਰਾ ਸਮਰਥਿਤ ਹੈ। ਵਰਤਮਾਨ ਵਿੱਚ ਜ਼ਿਆਦਾਤਰ ਭਾਰਤੀ ਮੱਛੀ ਫੜਨ ਦੀ ਗਤੀਵਿਧੀ ਸਮੁੰਦਰ ਤੱਟ ਤੋਂ 40-50 ਸਮੁੰਦਰੀ ਮੀਲ ਤੱਕ ਸੀਮਤ ਹਨ, ਜਦੋਂ ਕਿ 12 ਤੋਂ 200 ਸਮੁੰਦਰੀ ਮੀਲ ਤੱਕ ਫੈਲੇ ਵਿਸ਼ਾਲ ਈਈਜ਼ੈੱਡ ਦਾ ਬਹੁਤ ਘੱਟ ਉਪਯੋਗ ਕੀਤਾ ਜਾਂਦਾ ਹੈ। ਵਿਗਿਆਨਿਕ ਮੁਲਾਂਕਣ ਦੇ ਬਾਵਜੂਦ ਉੱਚ ਮੁੱਲ ਵਾਲੇ ਸਮੁੰਦਰੀ ਸੰਸਾਧਨਾਂ, ਵਿਸ਼ੇਸ਼ ਤੌਰ ‘ਤੇ ਟੁਨਾ ਜਿਹੀਆਂ ਪ੍ਰਜਾਤੀਆਂ ਲਈ ਲੋੜੀਂਦੀ ਸਮਰੱਥਾ ਦਾ ਸੰਕੇਤ ਮਿਲਦਾ ਹੈ।
ਕੇਂਦਰ ਸਰਕਾਰ ਨੇ ਇਸ ਮੌਕੇ ‘ਤੇ ਸਵੀਕਾਰ ਕਰਦੇ ਹੋਏ ਕੇਂਦਰੀ ਬਜਟ 2025-26 ਵਿੱਚ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਅਤੇ ਲਕਸ਼ਦ੍ਵੀਪ ‘ਤੇ ਵਿਸ਼ੇਸ਼ ਬਲ ਦੇਣ ਦੇ ਨਾਲ ਈਈਜ਼ੈੱਡ ਅਤੇ ਉੱਚ ਸਮੁੰਦਰਾਂ ਵਿੱਚ ਮੱਛੀ ਪਾਲਣ ਸੰਸਾਧਨਾਂ ਦੇ ਟਿਕਾਊ ਉਪਯੋਗ ਲਈ ਇੱਕ ਸਮਰੱਥ ਢਾਂਚੇ ਦਾ ਐਲਾਨ ਕੀਤਾ। ਇਹ 2.48 ਲੱਖ ਟਨ ਦੀ ਅਨੁਮਾਨਿਤ ਸਮੁੰਦਰੀ ਮੱਛੀ ਪਾਲਣ ਸਮਰੱਥਾ ਦੇ ਨਾਲ ਦੇਸ਼ ਦੇ ਈਈਜ਼ੈੱਡ ਦਾ 49 ਪ੍ਰਤੀਸ਼ਤ ਹਿੱਸਾ ਹੈ।
ਬਜਟ ਐਲਾਨ ਦੇ ਅਨੁਸਾਰ ਅਤੇ ਈਈਜ਼ੈੱਡ ਵਿੱਚ ਮੱਛੀ ਪਾਲਣ ਦੇ ਲਈ ਇੱਕ ਮਜ਼ਬੂਤ ਕਾਨੂੰਨੀ ਅਤੇ ਸੰਸਥਾਗਤ ਢਾਂਚਾ ਪ੍ਰਦਾਨ ਕਰਨ ਲਈ, ਕੇਂਦਰ ਸਰਕਾਰ ਨੇ 4 ਨਵੰਬਰ 2025 ਨੂੰ ਵਿਸ਼ੇਸ਼ ਆਰਥਿਕ ਨਿਯਮ, 2025 ਵਿੱਚ ਮੱਛੀ ਪਾਲਣ ਦੇ ਸਸਟੇਨੇਬਲ ਹਾਰਨੈਸਿੰਗ ਨੂੰ ਸੂਚਿਤ ਕੀਤਾ। ਖੇਤਰੀ ਜਲ, ਮਹਾਦੀਪੀ ਸ਼ੈਲਫ, ਵਿਸ਼ੇਸ਼ ਆਰਥਿਕ ਖੇਤਰ ਅਤੇ ਹੋਰ ਸਮੁੰਦਰੀ ਖੇਤਰ ਐਕਟ, 1976 (1976 ਦਾ 80) ਦੇ ਤਹਿਤ ਇਹ ਨਿਯਮ ਇੱਕ ਇਤਿਹਾਸਿਕ ਨੀਤੀਗਤ ਪਹਿਲ ਦਾ ਗਠਨ ਕਰਦੇ ਹਨ। ਇਸ ਦਾ ਉਦੇਸ਼ ਸਮੁੰਦਰੀ ਈਕੋਸਿਸਟਮ ਦੀ ਸੰਭਾਲ, ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੀ ਪਾਲਣਾ ਅਤੇ ਮਛੇਰਾਂ ਦੀ ਆਜੀਵਿਕਾ ਵਿੱਚ ਵਾਧੇ ਨੂੰ ਯਕੀਨੀ ਕਰਦੇ ਹੋਏ ਈਈਜ਼ੈੱਡ ਵਿੱਚ ਸਮੁੰਦਰੀ ਮੱਛੀ ਪਾਲਣ ਸੰਸਾਧਨਾਂ ਦੇ ਜ਼ਿੰਮੇਵਾਰ ਅਤੇ ਟਿਕਾਊ ਉਪਯੋਗ ਨੂੰ ਹੁਲਾਰ ਦੇਣਾ ਹੈ।
ਈਈਜ਼ੈੱਡ ਨਿਯਮਾਂ ਦੇ ਤਹਿਤ ਐਕਸੈੱਸ ਪਾਸ
ਭਾਰਤੀ ਮਛੇਰਿਆਂ ਨੂੰ ਉੱਚ ਮੁੱਲ ਵਾਲੇ ਸਮੁੰਦਰੀ ਸੰਸਾਧਨਾਂ ਦਾ ਸਥਾਈ ਤੌਰ ‘ਤੇ ਉਪਯੋਗ ਕਰਨ ਲਈ ਸਸ਼ਕਤ ਬਣਾਉਣ ਲਈ ਈਈਜ਼ੈੱਡ ਨਿਯਮਾਂ ਦੇ ਤਹਿਤ ਐਕਸੈੱਸ ਪਾਸ ਇੱਕ ਮਹੱਤਵਪੂਰਨ ਸਾਧਨ ਹੈ। ਇਸ ਦਾ ਉਦੇਸ਼ ਹੈ:
- ਨੇੜੇ-ਤੱਟ ਤੋਂ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਵਿੱਚ ਤਬਦੀਲੀ ਦਾ ਸਮਰਥਨ ਕਰਨਾ,
- ਸਹਿਕਾਰੀ ਸਭਾਵਾਂ ਅਤੇ ਐੱਫਐੱਫਪੀਓ ਦੇ ਰੂਪ ਵਿੱਚ ਮਛੇਰਾ ਸੰਗਠਨਾ ਨੂੰ ਹੁਲਾਰਾ ਦੇਣਾ,
- ਉੱਚ ਪਕੜ, ਬਿਹਤਰ ਕੀਮਤਾਂ ਅਤੇ ਨਿਰਯਾਤ-ਪਾਲਣ ਪ੍ਰਥਾਵਾਂ ਜਿਵੇਂ ਕਿ ਪਤਾ ਲਗਾਉਣ ਦੀ ਸਮਰੱਥਾ ਅਤੇ ਪ੍ਰਮਾਣੀਕਰਣ ਰਾਹੀਂ ਆਮਦਨ ਵਧਾਉਣਾ।
ਮਾਣਯੋਗ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ 20 ਫਰਵਰੀ 2026 ਨੂੰ ਸਮੁੰਦਰੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਅਤੇ ਈਈਜ਼ੈੱਡ ਦਾ ਸਥਾਈ ਤੌਰ ‘ਤੇ ਉਪਯੋਗ ਕਰਨ ਲਈ ਕੇਸੀਸੀ ਗਗਾਊਂਡ, ਵੇਰਾਵਲ, ਗੁਜਰਾਤ ਦੇ ਸਾਰੇ 13 ਤੱਟਵਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਦੇਸ਼ ਦੇ ਈਈਜ਼ੈੱਡ ਵਿੱਚ ਮੱਛੀ ਫੜਨ ਦੇ ਲਈ ਐਕਸੈੱਸ ਪਾਸ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਮਾਣਯੋਗ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਸਿੰਘ ਨੇ ਦੇਸ਼ ਦੇ ਸਾਰੇ ਤੱਟਵਰਤੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 24 ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਪ੍ਰਤੀਨਿਧਤਾ ਕਰਨ ਵਾਲੇ 37 ਮਛੇਰਿਆਂ ਨੂੰ ਐਕਸੈੱਸ ਪਾਸ ਦਿੱਤੇ।
ਮਾਣਯੋਗ ਕੇਂਦਰੀ ਮੰਤਰੀ ਨੇ ਕੱਲ੍ਹ ਵੇਰਾਵਲ ਵਿੱਚ ਆਯੋਜਿਤ ਐਕਸੈੱਸ ਪਾਸ ਪਹਿਲ ਦੀ ਰਾਸ਼ਟਰੀ ਸ਼ੁਰੂਆਤ ਦੌਰਾਨ 13 ਤੱਟਵਰਤੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ ਮਛੇਰਿਆਂ ਨੂੰ ਪਾਸ ਦਿੱਤੇ। ਲਾਭਾਰਥੀਆਂ ਵਿੱਚ ਉਤਕਲ ਮਰੀਨ ਪ੍ਰਾਇਮਰੀ ਫਿਸ਼ ਪ੍ਰੋਡਕਸ਼ਨ ਐਂਡ ਮਾਰਕੀਟਿੰਗ ਕੋਆਪ੍ਰੇਟਿਵ ਸੋਸਾਇਟੀ ਲਿਮਿਟੇਡ ਨਾਲ ਸਬੰਧਿਤ ਓਡੀਸ਼ਾ ਦੇ ਚੰਦਰਸ਼ੇਖਰ ਮੋਹੰਤੀ ਅਤੇ ਓਮ ਪ੍ਰਕਾਸ਼ ਸਵੈਨ। ਆਂਧਰ ਪ੍ਰਦੇਸ਼ ਦੇ ਬੋਮੀਡੀ ਰਾਮਕ੍ਰਿਸ਼ਨ ਅਤੇ ਮਾਯਲਾਪੱਲੀ ਲਕਸ਼ਮਣ ਰਾਓ, ਦਰਗਾ ਸੈਂਟਰ ਫਿਸ਼ਰੀਜ਼ ਕੋਆਪ੍ਰੇਟਿਵ ਸੋਸਾਇਟੀ ਅਤੇ ਏਪੀ ਮਕੈਨਾਈਜ਼ਡ ਫਿਸ਼ਿੰਗ ਬੋਟ ਆਪ੍ਰੇਟਰਸ ਐਸੋਸੀਏਸ਼ਨ, ਵਿਸ਼ਾਖਾਪਟਨਮ ਦੀ ਪ੍ਰਤੀਨਿਧਤਾ ਕਰ ਰਹੇ ਹਨ। ਮਹਾਰਾਸ਼ਟਰ ਤੋਂ ਐਗਨਲ ਸਾਵਰੋਕ ਮਾਨਕਰ ਅਤੇ ਸਪਰੂਹਾ ਪੁਸ਼ਕਰ ਭੂਤੇ, ਵਸਈ ਮਾਛੀਮਾਰ ਸਰਵੋਦਿਆ ਸੰਸਥਾ ਅਤੇ ਰਤਨਾਗਿਰੀ ਤਾਲੁਕਾ ਪਰਸ ਸੀਨ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ। ਕਰਨਾਟਕ ਤੋਂ ਸਦਾਨੰਦ ਸ਼ੀਨਾ ਮਾਬੇਨ
ਅਤੇ ਦੇਵਰਾਜ ਕਰਕੇਰਾ, ਦੋਹਾਂ ਅਲਾ ਸਮੁੰਦਰ ਮੀਨੁਗਰਾਰ ਪ੍ਰਾਥਮਿਕ ਸੇਵਾ ਸਹਿਕਾਰੀ ਸੰਘ, ਮਾਲਪੇ ਤੋਂ ਹੈ। ਕਿਲਿੰਜਾਲਮੇਡੂ ਸੀ ਫਿਸ਼ਰਮੈਨ ਕੋਆਪ੍ਰੇਟਿਵ ਸੋਸਾਇਟੀ ਦੇ ਪੁਡੂਚੇਰੀ ਤੋਂ ਜੈਮਤੀ ਅਤੇ ਗੁਨਾਬਾਲਨ। ਤਮਿਲ ਨਾਡੂ ਦੇ ਐਂਟਨੀ ਜੈਬਾਲਨ ਅਤੇ ਐੱਨ. ਪੁਗਲ ਸੇਲਵਾ ਮਣੀ ਥਾਰੂਵੈਕੁਲਮ ਮਛੇਰਾ ਸਹਿਕਾਰੀ ਸਭਾ ਦੀ ਪ੍ਰਤੀਨਿਧਤਾ ਕਰ ਰਹੇ ਹਨ। ਕੇਰਲ ਦੇ ਸੰਜੀਵ ਬਾਬੂ ਬੋਟ ਓਨਰਸ ਐਸੋਸੀਏਸ਼ਨ, ਕੋੱਲਮ ਨਾਲ ਜੁੜੇ ਹੋਏ ਹਨ। ਮਾਂਡਵੀ ਫਿਸ਼ਰਮੈਨ ਮਾਰਕਟਿੰਗ ਕੋਆਪ੍ਰੇਟਿਵ ਸੋਸਾਇਟੀ ਲਿਮਿਟੇਡ ਦੇ ਗੋਆ ਤੋਂ ਸਿਧਾਰਥ ਡਿਸੂਜਾ ਅਤੇ ਆਈਵਰ ਡੋਮਨਿਕ ਡਿਸੂਜਾ। ਦਮਨ ਅਤੇ ਦੀਓ ਦੇ ਜਗਦੀਸ਼ ਨਾਥੂ ਚਰਣੀਆ ਅਤੇ ਸੇਜਲ ਵਰਜੰਗੂ ਸ਼੍ਰੀ ਮਹਾਸਾਗਰ ਫਿਸ਼ਰੀਜ਼ ਕੋਆਪ੍ਰੇਟਿਵ ਸੋਸਾਇਟੀ, ਵਨਕਬਰਾ ਅਤੇ ਸ਼੍ਰੀ ਮਹਾਕਾਲੇਸ਼ਵਰ ਫਿਸ਼ਰੀਜ਼ ਕੋਆਪ੍ਰੇਟਿਵ ਸੋਸਾਇਟੀ, ਸੌਦਵਾੜੀ ਨਾਲ ਜੁੜੇ ਹਨ। ਪੱਛਮ ਬੰਗਾਲ ਤੋਂ ਸੁਬੋਧ ਕੰਦਾਰ ਅਤੇ ਰਾਧਾ ਕ੍ਰਿਸ਼ਨ ਮੰਨਾ। ਲਕਸ਼ਦ੍ਵੀਪ ਤੋਂ ਉਮਰ ਫਾਰੂਕ ਈ.ਪੀ. ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਦੁਰਈ ਸੇਲਵਮ ਅਤੇ ਟੀ. ਦੇਵਰਾਜੂ, ਅੰਡੇਮਾਨ ਮਕੈਨਾਈਜ਼ਡ ਵੇਸਲਸ ਵੈਫਫੇਅਰ ਐਸੋਸੀਏਸ਼ਨ ਅਤੇ ਸ਼੍ਰੀ ਸਾਈ ਜਯੋਤੀ ਫਿਸ਼ਰੀਜ਼ ਕੋਆਪ੍ਰੇਟਿਵ ਯੂਥ ਸੋਸਾਇਟੀ ਲਿਮਿਟੇਡ ਦੀ ਪ੍ਰਤੀਨਿਧਤਾ ਕਰ ਰਹੇ ਹਨ। ਮੁਕੇਸ਼ ਪ੍ਰੇਮਜੀ ਪੰਜਾਰੀ ਦੇ ਨਾਲ
ਗੁਜਰਾਤ ਦੇ ਹੋਰ ਮਛੇਰਿਆਂ ਦੇ ਨਾਲ, ਪੋਰਬੰਦਰ ਮਛੀਮਾਰ ਬੋਟ ਐਸੋਸੀਏਸ਼ਨ, ਸ਼੍ਰੀ ਰਾਮੇਸ਼ਵਰ ਮਤਸਯੋਦਯੋਗ ਸਹਿਕਾਰੀ ਮੰਡਲੀ ਲਿਮਿਟੇਡ ਅਤੇ ਸ਼੍ਰੀ ਵੇਰਾਵਲ ਸਮਾਜ ਖਰਵਾ ਸਮਾਜ ਨਾਲ ਸਬੰਧਿਤ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਹਿਲ ਪੂਰੇ ਦੇਸ਼ ਵਿੱਚ ਸੁੱਰਖਿਅਤ, ਵਧੇਰੇ ਪਾਰਦਰਸ਼ੀ ਅਤੇ ਬਿਹਤਰ ਨਿਯੰਤ੍ਰਿਤ ਸਮੁੰਦਰੀ ਮੱਛੀ ਫੜਨ ਦੇ ਸੰਚਾਲਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਈਈਜ਼ੈੱਡ ਨਿਯਮਾਂ ਦੇ ਤਹਿਤ, ਮਸ਼ੀਨੀਕ੍ਰਿਤ ਅਤੇ ਵੱਡੇ ਆਕਾਰ ਦੇ ਮੋਟਰਾਈਜ਼ਡ ਜਹਾਜ਼ਾਂ ਲਈ ਇੱਕ ਐਕਸੈਸ ਪਾਸ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਔਨਲਾਈਨ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਆਫ਼ ਫਿਸ਼ਿੰਗ ਕ੍ਰਾਫਟ (ਰੀਏਐੱਲਸੀਰਾਫਟ) ਪੋਰਟਲ ਰਾਹੀਂ ਮੁਫ਼ਤ ਪ੍ਰਾਪਤ ਕੀਤਾ ਜਾ ਸਕਦਾ ਹੈ। ਐੱਨਆਈਸੀ ਅਤੇ ਮੱਛੀ ਪਾਲਣ ਵਿਭਾਗ ਦੁਆਰਾ ਇੱਕ ਨੈਸ਼ਨਲ ਔਨਲਾਈਨ ਪਲੈਟਫਾਰਮ ਦੇ ਰੂਪ ਵਿੱਚ ਵਿਕਸਿਤ ਰੀਏਐੱਲਸੀਰਾਫਟ ਪੋਰਟਲ, ਮੱਛੀ ਫੜਨ ਵਾਲੇ ਜਹਾਜ਼ਾਂ ਦੇ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ, ਮਾਲਕੀ ਦੇ ਟ੍ਰਾਂਸਫਰ ਅਤੇ ਸਬੰਧਿਤ ਪ੍ਰਕਿਰਿਆਵਾਂ ਦੇ ਲਈ ਸਮੁੰਦਰੀ ਮਛੇਰਿਆਂ ਅਤੇ ਤੱਟਵਰਤੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈੱਬ-ਅਧਾਰਿਤ, ਨਾਗਰਿਕ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਨਾਲ ਵਪਾਰ ਕਰਨ ਵਿੱਚ ਸੌਖ ਨੂੰ ਹੁਲਾਰਾ ਮਿਲਦਾ ਹੈ। ਰੀਏਐੱਲਸੀਰਾਫਟ ਨੂੰ ਮੱਛੀ ਫੜਨ ਅਤੇ ਹੈਲਥ ਸਰਟੀਫਿਕੇਟ ਜਾਰੀ ਕਰਨ ਲਈ ਸਮੁੰਦਰੀ ਉਤਪਾਦ ਨਿਰਯਾਤ ਨਿਰੀਖਣ ਪਰਿਸ਼ਦ (ਈਆਈਸੀ) ਦੇ ਨਾਲ ਵੀ ਏਕੀਕ੍ਰਿਤ ਕੀਤਾ ਗਿਆ ਹੈ। ਇਹ ਪ੍ਰੀਮੀਅਮ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਸਮੁੰਦਰੀ ਭੋਜਨ ਦੇ ਨਿਰਯਾਤ ਲਈ ਪ੍ਰਮੁੱਖ ਜ਼ਰੂਰਤਾਂ ਹਨ। ਇਹ ਏਕੀਕ੍ਰਿਤ ਡਿਜੀਟਲ ਪ੍ਰਣਾਲੀ ਐਂਡ-ਟੂ-ਐਂਡ ਟਰੇਸੇਬਿਲਿਟੀ, ਸੈਨੇਟਰੀ ਪਾਲਣਾ ਅਤੇ ਈਕੋ-ਲੇਬਲਿੰਗ ਨੂੰ ਯਕੀਨੀ ਬਣਾਉਂਦੀ ਹੈ। ਇਸ ਨਾਲ ਭਾਰਤੀ ਸਮੁੰਦਰੀ ਉਤਪਾਦਾਂ ਦੀ ਗਲੋਬਲ ਮੁਕਾਬਲੇਬਾਜ਼ੀ ਵਧਦੀ ਹੈ।
ਇਸ ਤੋਂ ਇਲਾਵਾ, ਮੱਛੀ ਪਾਲਣ ਵਿਭਾਗ ਨੇ ਮਛੇਰਿਆਂ ਨੂੰ ਗਹਿਰੇ ਸਮੁੰਦਰ ਵਿੱਚ ਮੱਛੀ ਫੜਨ ਦੇ ਕੌਸ਼ਲ, ਸੁਰੱਖਿਆ ਜਾਗਰੂਕਤਾ ਅਤੇ ਨਿਰਯਾਤ-ਗ੍ਰੇਡ ਹੈਂਡਲਿੰਗ ਪ੍ਰਥਾਵਾਂ ਨਾਲ ਲੈਸ ਕਰਨ ਲਈ ਸਿਫਨੇਟ, ਐੱਫਐੱਸਆਈ ਅਤੇ ਤੱਟਵਰਤੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਾਂਝੇਦਾਰੀ ਵਿੱਚ ਢਾਂਚਾਗਤ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
ਸਹਿਕਾਰਤਾ ਮੰਤਰਾਲੇ ਦੇ ਨਾਲ ਮੱਛੀ ਪਾਲਣ ਵਿਭਾਗ ਦੇ ਸੰਯੁਕਤ ਕਾਰਜ ਸਮੂਹ ਦਾ ਵੀ ਗਠਨ ਕੀਤਾ ਗਿਆ ਹੈ ਤਾਂ ਜੋ ਛੋਟੇ ਪੈਮਾਨੇ ਦੇ ਮਛੇਰਿਆਂ ਦੀ ਭਾਗੀਦਾਰੀ ਨੂੰ ਸਰਗਰਮ ਤੌਰ ‘ਤੇ ਹੁਲਾਰਾ ਦਿੱਤਾ ਜਾ ਸਕੇ ਅਤੇ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ, ਵਾਢੀ ਤੋਂ ਬਾਅਦ ਪ੍ਰਬੰਧਨ, ਪ੍ਰੋਸੈੱਸਿੰਗ ਅਤੇ ਨਿਰਯਾਤ ਵੈਲਿਊ ਚੇਨਸ ਵਿੱਚ ਮੱਛੀ ਪਾਲਣ ਸਹਿਕਾਰੀ ਕਮੇਟੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ।
ਐਕਸੈਸ ਪਾਸ ਦੀਆਂ ਮੁੱਖ ਵਿਸ਼ੇਸ਼ਤਾਵਾਂ
- ਛੋਟੇ ਅਤੇ ਰਵਾਇਤੀ ਮਛੇਰਿਆਂ ਲਈ ਸੁਰੱਖਿਆ
ਰਵਾਇਤੀ ਨੌਨ-ਮੋਟਰਾਈਜ਼ਡ ਮੱਛੀ ਫੜਨ ਵਾਲਿਆਂ ਨੂੰ ਐਕਸੈਸ ਪਾਸ ਦੀ ਜ਼ਰੂਰਤ ਤੋਂ ਛੋਟ ਦਿੱਤੀ ਗਈ ਹੈ। ਪਾਸ ਪ੍ਰਾਪਤ ਕਰਨ ਲਈ ਸਿਰਫ਼ ਮਸ਼ੀਨੀਕ੍ਰਿਤ ਮੱਛੀ ਫੜਨ ਦੇ ਜਹਾਜ਼ਾਂ (ਲਗਭਗ 64,000) ਅਤੇ 24 ਮੀਟਰ ਤੋਂ ਉੱਪਰ ਦੇ ਵੱਡੇ ਮੋਟਰਾਈਜ਼ਡ ਜਹਾਜ਼ਾਂ ਦੀ ਜ਼ਰੂਰਤ ਹੁੰਦੀ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਛੋਟੇ ਅਤੇ ਰਵਾਇਤੀ ਮਛੇਰੇ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਦੀ ਆਜੀਵਿਕਾ ਸੁਰੱਖਿਅਤ ਰਹੇ।
- ਉੱਨਤ ਰੀਏਐੱਲਸੀਰਾਫਟ ਡਿਜੀਟਲ ਪਲੈਟਫਾਰਮ
ਰੀਏਐੱਲਸੀਰਾਫਟ ਪਲੈਟਫਾਰਮ ਨੂੰ ਇੱਕ ਸਹਿਜ ਅਤੇ ਉਪਭੋਗਤਾ ਦੇ ਅਨੁਕੂਲ ਐਕਸੈਸ ਪਾਸ ਪ੍ਰਕਿਰਿਆ ਲਈ ਅਪਗ੍ਰੇਡ ਕੀਤਾ ਗਿਆ ਹੈ। ਜਹਾਜ਼ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਮਛੇਰਿਆਂ ਦੁਆਰਾ ਪਹਿਲਾਂ ਤੋਂ ਹੀ ਵਿਆਪਕ ਤੌਰ ‘ਤੇ ਉਪਯੋਗ ਕੀਤਾ ਜਾ ਰਿਹਾ ਹੈ।
3. ਜ਼ੀਰੋ-ਫੀਸ, ਪੂਰੀ ਤਰ੍ਹਾਂ ਨਾਲ ਔਨਲਾਈਨ ਐਕਸੈਸ ਪਾਸ
ਐਕਸੈਸ ਪਾਸ ਪੂਰੀ ਤਰ੍ਹਾਂ ਨਾਲ ਸਮਾਂਬਧ ਅਤੇ ਪਾਰਦਰਸ਼ੀ ਤਰੀਕੇ ਨਾਲ ਰੀਏਐੱਲਸੀਰਾਫਟ ਪੋਰਟਲ ਰਾਹੀਂ ਮੁਫ਼ਤ ਜਾਰੀ ਕੀਤਾ ਜਾਂਦਾ ਹੈ। ਇੱਕ ਵਾਰ ਸਵੀਕ੍ਰਿਤ ਹੋਣ ਤੋਂ ਬਾਅਦ, ਪਾਸ ਨੂੰ ਮਛੇਰਿਆਂ ਦੇ ਰਜਿਸਟਰਡ ਮੋਬਾਈਲ ਨੰਬਰ ਜਾਂ ਈਮੇਲ ‘ਤੇ ਡਿਜੀਟਲ ਤੌਰ ‘ਤੇ ਵੰਡਿਆ ਜਾਂਦਾ ਹੈ, ਜਿਸ ਨਾਲ ਪਾਰਦਰਸ਼ਿਤਾ ਅਤੇ ਪਹੁੰਚ ਵਿੱਚ ਅਸਾਨੀ ਯਕੀਨੀ ਹੁੰਦੀ ਹੈ।
- ਗਲੋਬਲ ਨਿਰਯਾਤ ਲਈ ਸਿੰਗਲ-ਵਿੰਡੋ ਸਿਸਟਮ
ਰੀਏਐੱਲਸੀਰਾਫਟ ਪੋਰਟਲ ਕੈਚ ਸਰਟੀਫਿਕੇਟ ਦੇ ਲਈ ਐੱਮਪੀਈਡੀਏ ਪੋਰਟਲ ਅਤੇ ਹੈਲਥ ਸਰਟੀਫਿਕੇਟ ਲਈ ਈਆਈਸੀ ਦੇ ਨਾਲ ਏਕੀਕ੍ਰਿਤ ਹੈ। ਇਹ ਇੱਕ ਏਕੀਕ੍ਰਿਤ ਸਿੰਗਲ-ਵਿੰਡੋ ਡਿਜੀਟਲ ਈਕੋਸਿਸਟਮ ਬਣਾਉਂਦਾ ਹੈ। ਇਹ ਏਕੀਕਰਣ ਪਤਾ ਲਗਾਉਣ ਦੀ ਸਮਰੱਥਾ ਨੂੰ ਵਧਾਉਂਦਾ ਹੈ, ਪ੍ਰਕਿਰਿਆਤਮਕ ਦੇਰੀ ਨੂੰ ਘੱਟ ਕਰਦਾ ਹੈ ਅਤੇ ਪ੍ਰੀਮੀਅਮ ਅੰਤਰਰਾਸ਼ਟਰੀ ਸਮੁੰਦਰੀ ਖੁਰਾਕ ਬਜ਼ਾਰਾਂ ਤੱਕ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਪਿਛੋਕੜ: ਮਛੇਰਿਆਂ ਲਈ ਭਲਾਈ ਅਤੇ ਸੁਰੱਖਿਆ ਉਪਾਅ
ਮੱਛੀ ਪਾਲਣ ਵਿਭਾਗ ਮੱਛੀ ਫੜਨ ਵਾਲੇ ਭਾਈਚਾਰਿਆਂ ਦੀ ਸਮ੍ਰਿੱਧੀ ਅਤੇ ਸੁਰੱਖਿਆ ਵਿੱਚ ਸੁਧਾਰ ਦੇ ਲਈ ਕਈ ਪਹਿਲਕਦਮੀਆਂ ਨੂੰ ਲਾਗੂ ਕਰ ਰਿਹਾ ਹੈ। ਸਮੁੰਦਰੀ ਸੁਰੱਖਿਆ ਵਧਾਉਣ ਲਈ ਕੇਂਦਰ ਸਰਕਾਰ ਦੇਸ਼ ਭਰ ਵਿੱਚ ਮੱਛੀ ਫੜਨ ਵਾਲੇ ਜਹਾਜ਼ਾਂ ‘ਤੇ ਇੱਕ ਲੱਖ ਟ੍ਰਾਂਸਪੌਂਡਰ ਮੁਫ਼ਤ ਵਿੱਚ ਸਥਾਪਿਤ ਕਰ ਰਹੀ ਹੈ। ਹੁਣ ਤੱਕ 50,000 ਤੋਂ ਵੱਧ ਟ੍ਰਾਂਸਪੌਂਡਰ ਸਥਾਪਿਤ ਕੀਤੇ ਗਏ ਹਨ, ਜੋ ਮੋਬਾਈਲ ਨੈੱਟਵਰਕ ਕਵਰੇਜ ਤੋਂ ਪਰ੍ਹੇ ਵੀ ਅਸਲ ਸਮੇਂ ਦੇ ਜਹਾਜ਼ ਟ੍ਰੈਕਿੰਗ, ਦੋ-ਪੱਖੀ ਸੰਚਾਰ, ਸੰਕਟ ਅਲਰਟ ਅਤੇ ਮੌਸਮ ਦੀ ਚੇਤਾਵਨੀ ਨੂੰ ਸਮਰੱਥ ਬਣਾਉਂਦੇ ਹਨ ਹਨ। ਜਹਾਜ਼ਾਂ ਨੂੰ ਭਾਰਤੀ ਤੱਟ ਰੱਖਿਅਕ ਬਲ ਜਿਹੀਆਂ ਏਜੰਸੀਆਂ ਦੇ ਨਾਲ ਜੋੜ ਕੇ, ਇਹ ਪਹਿਲ ਪ੍ਰਤੀਕੂਲ ਮੌਸਮ ਅਤੇ ਐਮਰਜੈਂਸੀ ਦੌਰਾਨ ਮਛੇਰਿਆਂ ਦੀ ਸੁਰੱਖਿਆ ਨੂੰ ਵਿਸ਼ੇਸ਼ ਤੌਰ ‘ਤੇ ਵਧਾਉਂਦੀ ਹੈ। ਇਸ ਤੋਂ ਇਲਾਵਾ ਲਗਭਗ 6 ਲੱਖ ਮਛੇਰੇ ਪਰਿਵਾਰਾਂ ਨੂੰ ਮੱਛੀ ਫੜਨ ‘ਤੇ ਪਾਬੰਦੀਆਂ ਅਤੇ ਘੱਟ ਮੌਸਮ ਦੌਰਾਨ ਸਲਾਨਾ ਆਜੀਵਿਕਾ ਸਹਾਇਤਾ ਪ੍ਰਾਪਤ ਹੁੰਦੀ ਹੈ ਅਤੇ ਦੁਰਘਟਨਾ ਬੀਮਾ ਕਵਰੇਜ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਨਾਲ ਦੇਸ਼ ਭਰ ਵਿੱਚ 33 ਲੱਖ ਤੋਂ ਵੱਧ ਮਛੇਰਿਆਂ ਨੂੰ ਲਾਭ ਹੁੰਦਾ ਹੈ।
*********
ਜੇਪੀ
(Release ID: 2231411)
ਵਿਜ਼ੀਟਰ ਕਾਊਂਟਰ : 2