ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਸਾਰਿਆਂ ਲਈ ਏਆਈ ਦਾ ਵਿਕਾਸ: ਭਾਰਤ ਮੰਡਪਮ ਵਿੱਚ ਬਹੁ-ਭਾਸ਼ੀ ਓਪਨ-ਸੋਰਸ ਏਆਈ ਪ੍ਰੋਟੋਟਾਈਪ ਦਾ ਪ੍ਰਦਰਸ਼ਨ
Posted On:
21 FEB 2026 1:03PM by PIB Chandigarh
ਸਮਾਵੇਸ਼ੀ ਅਤੇ ਸਥਾਨਕ ਤੌਰ ‘ਤੇ ਪ੍ਰਾਂਸਗਿਕ ਏਆਈ ਪ੍ਰਣਾਲੀ ਵਿਕਸਿਤ ਕਰਨ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ, 20 ਫਰਵਰੀ ਨੂੰ ਭਾਰਤ ਮੰਡਪਮ ਵਿੱਚ “ਸਾਰਿਆਂ ਲਈ ਏਆਈ ਦਾ ਵਿਕਾਸ: ਵਿਅਕਤੀਗਤ, ਸਥਾਨਕ, ਬਹੁਭਾਸ਼ੀ ਏਆਈ ਵਿਸ਼ਾ” ਸਿਰਲੇਖ ਨਾਲ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ ਸੀ।
ਇਸ ਸੈਸ਼ਨ ਵਿੱਚ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ, ਕਰੰਟ ਏਆਈ ਅਤੇ ਕਲਪਾ ਇੰਪੈਕਟ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਗਏ ਆਪਣੀ ਤਰ੍ਹਾਂ ਦੇ ਪਹਿਲੇ ਓਪਨ-ਸੋਰਸ ਹੈਂਡਹੈਲਡ ਬਹੁਭਾਸ਼ੀ ਏਆਈ ਪ੍ਰੋਟੋਟਾਈਪ ਦਾ ਲਾਈਵ ਪ੍ਰਦਰਸ਼ਨ ਕੀਤਾ ਗਿਆਈ। ਇਹ ਕੰਪੈਕਟ, ਵੌਇਸ-ਫਰਸਟ ਡਿਵਾਈਸ ਗੋਪਨੀਅਤਾ ਬਣਾਏ ਰੱਖਣ ਵਾਲਾ ਅਤੇ ਸਥਾਨਕ ਪੱਧਰ ‘ਤੇ ਲਗਾਇਆ ਜਾਣ ਵਾਲਾ ਸਿਸਟਮ ਹੈ ਜੋ ਘੱਟ ਜਾਂ ਜ਼ੀਰੋ ਕਨੈਕਟੀਵਿਟੀ ਵਾਲੇ ਵਾਤਾਵਰਣ ਵਿੱਚ ਵੀ ਕੰਮ ਕਰ ਸਕਦਾ ਹੈ। ਬਹੁਭਾਸ਼ੀ ਇੰਟਰੈਕਸ਼ਨ ਨੂੰ ਸਿੱਧੇ ਡਿਵਾਈਸ ‘ਤੇ ਪ੍ਰੋਸੈੱਸ ਕਰਕੇ ਇਹ ਲਗਾਤਾਰ ਇੰਟਰਨੈੱਟ ਪਹੁੰਚ ‘ਤੇ ਨਿਰਭਰਤਾ ਦੇ ਬਿਨਾ ਭਾਸ਼ਾਵਾਂ ਵਿੱਚ ਅਸਲ ਸਮੇਂ ਵਿੱਚ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

ਇਹ ਪ੍ਰੋਟੋਟਾਈਪ ਸਮਾਵੇਸ਼ੀ, ਸੱਭਿਆਚਾਰਕ ਤੌਰ ‘ਤੇ ਸਮ੍ਰਿੱਧ ਅਤੇ ਭਾਸ਼ਾਈ ਵਿਭਿੰਨਤਾ ਨਾਲ ਭਰਪੂਰ ਏਆਈ ਸਿਸਟਮ ਬਣਾਉਣ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਜਨਤਕ ਹਿਤ ਵਿੱਚ ਸਹਾਇਕ ਤਕਨੀਕ ਦੇ ਰੂਪ ਵਿੱਚ ਡਿਜਾਈਨ ਕੀਤਾ ਗਿਆ ਇਹ ਉਪਕਰਣ ਦਿਖਾਉਂਦਾ ਹੈ ਕਿ ਓਪਨ-ਸੋਰਸ ਏਆਈ ਹਾਰਡਵੇਅਰ ਸੁਰੱਖਿਅਤ, ਪਹੁੰਚਯੋਗ ਅਤੇ ਸਕੇਲੇਬਲ ਹੋ ਸਕਦਾ ਹੈ, ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਅਤੇ ਘੱਟ ਵਿਕਸਿਤ ਖੇਤਰਾਂ ਦੇ ਲਈ। ਲਾਈਵ ਪ੍ਰਦਰਸ਼ਨ ਵਿੱਚ ਬਹੁਭਾਸ਼ੀ ਉਪਯੋਗ ਦੀਆਂ ਵਿਵਹਾਰਿਕ ਉਦਾਹਰਣਾਂ ਅਤੇ ਭਾਰਤ ਦੇ ਵਿਭਿੰਨ ਭਾਸ਼ਾਈ ਪਰਿਵੇਸ਼ ਵਿੱਚ ਇਸ ਦੀ ਸੰਭਾਵਿਤ ਉਪਯੋਗਤਾ ਨੂੰ ਉਜਾਗਰ ਕੀਤਾ ਗਿਆ।
ਭਾਸ਼ਿਨੀ ਟੀਮ ਨੇ ਇਸ ਪ੍ਰੋਟੋਟਾਈਪ ਨੂੰ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੂੰ ਵੀ ਪੇਸ਼ ਕੀਤਾ। ਸ਼੍ਰੀ ਵੈਸ਼ਣਵ ਨੇ “ਸਾਰਿਆਂ ਲਈ ਏਆਈ” ਦੀ ਪਰਿਕਲਪਨਾ ਦੇ ਅਨੁਸਾਰ ਸਮਾਵੇਸ਼ੀ, ਬਹੁਭਾਸ਼ੀ ਅਤੇ ਸਥਾਨਕ ਪੱਧਰ ‘ਤੇ ਉਪਯੋਗ ਯੋਗ ਏਆਈ ਸਮਾਧਾਨ ਵਿਕਸਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਹ ਸਹਿਯੋਗ ਇੱਕ ਰਣਨੀਤਕ ਗਲੋਬਲ ਸਾਂਝੇਦਾਰੀ ਮਾਡਲ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਪਹਿਲ ਅਤੇ ਭਾਸ਼ਾਈ ਏਆਈ ਹਿੱਸੇਦਾਰੀ ਨੂੰ ਅੰਤਰਰਾਸ਼ਟਰੀ ਓਪਨ ਹਾਰਡਵੇਅਰ ਨਵੀਨਤਾ ਦੇ ਨਾਲ ਜੋੜਦਾ ਹੈ। ਇਸ ਪਹਿਲ ਦੇ ਤਹਿਤ, ਇੰਜੀਨੀਅਰਿੰਗ ਵਿਦਿਆਰਥੀਆਂ ਅਤੇ ਸ਼ੁਰੂਆਤੀ ਕੈਰੀਅਰ ਪੇਸ਼ੇਵਰਾਂ ਨੂੰ ਓਪਨ-ਸੋਰਸ ਪ੍ਰੋਟੋਟਾਈਪ ‘ਤੇ ਅੱਗੇ ਕੰਮ ਕਰਨ ਲਈ ਪ੍ਰੋਤਸਾਹਿਤ ਕਰਨ ਲਈ ਇੱਕ ਗਲੋਬਲ ਇਨੋਵੇਸ਼ਨ ਚੁਣੌਤੀ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਸੈਸ਼ਨ ਵਿੱਚ ਏਆਈ ਦੀ ਇਕਸਾਰਤਾ ਨੂੰ ਰੋਕਣ ਅਤੇ ਇਹ ਯਕੀਨੀ ਬਣਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਉਭਰਦੀਆਂ ਹੋਈਆਂ ਏਆਈ ਪ੍ਰਣਾਲੀਆਂ ਗਲੋਬਲ ਪੱਧਰ ‘ਤੇ ਆਪਸੀ ਸੰਚਾਲਨ ਯੋਗ ਰਹਿੰਦੇ ਹੋਏ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਸੁਰੱਖਿਅਤ ਕਰਨ।
ਇਹ ਪਹਿਲ ਸਮਾਵੇਸ਼ੀ, ਬਹੁਭਾਸ਼ੀ ਅਤੇ ਗੋਪਨੀਅਤਾ ਬਣਾਏ ਰੱਖਣ ਵਾਲੇ ਏਆਈ ਵਿਕਾਸ ਵਿੱਚ ਇੱਕ ਮੋਹਰੀ ਦੇਸ਼ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ ਅਤੇ ਵਿਸ਼ਵ ਪੱਧਰ ‘ਤੇ ਨਿਆਂਸੰਗਤ ਅਤੇ ਜ਼ਿੰਮੇਵਾਰ ਏਆਈ ਨਵੀਨਤਾ ਲਈ ਇੱਕ ਬਿਹਤਰ ਮਾਡਲ ਪ੍ਰਦਾਨ ਕਰਦੀ ਹੈ।
****
ਐੱਮਐੱਸਜ਼ੈਡ
(Release ID: 2231228)
ਵਿਜ਼ੀਟਰ ਕਾਊਂਟਰ : 2