ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਹੇਲੇਨਿਕ ਗਣਰਾਜ (ਗ੍ਰੀਸ) ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕਿਰਿਆਕੋਸ ਮਿਤਸੋਤਾਕੀਸ ਨਾਲ ਮੁਲਾਕਾਤ
प्रविष्टि तिथि:
19 FEB 2026 7:15PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19 ਫ਼ਰਵਰੀ, 2026 ਨੂੰ ਏਆਈ ਇੰਪੈਕਟ ਸਮਿਟ ਦੇ ਮੌਕੇ 'ਤੇ ਹੇਲੇਨਿਕ ਗਣਰਾਜ (ਗ੍ਰੀਸ) ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕਿਰਿਆਕੋਸ ਮਿਤਸੋਤਾਕੀਸ ਨਾਲ ਮੁਲਾਕਾਤ ਕੀਤੀ। ਗ੍ਰੀਸ ਦੇ ਪ੍ਰਧਾਨ ਮੰਤਰੀ 18-19 ਫ਼ਰਵਰੀ, 2026 ਨੂੰ ਭਾਰਤ ਦੇ ਦੌਰੇ ’ਤੇ ਹਨ ਤਾਂ ਜੋ ਉਹ ਨਵੀਂ ਦਿੱਲੀ ਵਿੱਚ ਆਯੋਜਿਤ ਇੰਡੀਆ ਏਆਈ ਇੰਪੈਕਟ ਸਮਿਟ 2026 ਵਿੱਚ ਹਿੱਸਾ ਲੈ ਸਕਣ। ਪ੍ਰਧਾਨ ਮੰਤਰੀ ਮਿਤਸੋਤਾਕੀਸ ਨਾਲ ਡਿਜੀਟਲ ਗਵਰਨੈਂਸ ਮੰਤਰੀ ਸ਼੍ਰੀ ਦਿਮਿਤ੍ਰਿਓਸ ਪਾਪਾਸਟਰਗੀਓ ਅਤੇ ਸੀਨੀਅਰ ਅਧਿਕਾਰੀਆਂ ਦਾ ਇੱਕ ਵਫ਼ਦ ਵੀ ਮੌਜੂਦ ਸੀ।
ਦੋਵਾਂ ਆਗੂਆਂ ਨੇ ਦੁਵੱਲੀ ਰਣਨੀਤਕ ਸਾਂਝੇਦਾਰੀ ਦੇ ਪੂਰੇ ਦਾਇਰੇ ਦੀ ਸਮੀਖਿਆ ਕੀਤੀ ਅਤੇ ਇਹ ਮੰਨਿਆ ਕਿ ਵੱਖ-ਵੱਖ ਖੇਤਰਾਂ ਵਿੱਚ ਇਹ ਸਾਂਝੇਦਾਰੀ ਲਗਾਤਾਰ ਗਤੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਆਪਸੀ ਹਿੱਤਾਂ ਦੇ ਨਵੇਂ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਚਰਚਾ ਕੀਤੀ, ਨਾਲ ਹੀ ਖੇਤਰੀ ਅਤੇ ਵਿਸ਼ਵ-ਵਿਆਪੀ ਹਿੱਤਾਂ ਨਾਲ ਜੁੜੇ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਵੀ ਕੀਤਾ। ਦੋਵਾਂ ਆਗੂਆਂ ਨੇ ਹਾਲ ਹੀ ਵਿੱਚ ਕੀਤੇ ਗਏ ਕਨੈਕਟੀਵਿਟੀ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਈਐੱਮਈਸੀ ਅਧੀਨ ਇਨ੍ਹਾਂ ਨੂੰ ਹੋਰ ਵਧਾਉਣ ਦੀ ਸੰਭਾਵਨਾ 'ਤੇ ਵੀ ਚਰਚਾ ਕੀਤੀ।
ਦੋਵੇਂ ਆਗੂਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਕਿ ਹਾਲ ਹੀ ਵਿੱਚ ਹੋਏ ਉੱਚ-ਪੱਧਰੀ ਦੌਰਿਆਂ ਦਾ ਅਦਾਨ-ਪ੍ਰਦਾਨ ਰਣਨੀਤਕ ਸਾਂਝੇਦਾਰੀ ਨੂੰ ਨਵੀਂ ਗਤੀ ਦੇ ਰਿਹਾ ਹੈ ਅਤੇ ਹਾਲ ਹੀ ਵਿੱਚ ਸੰਪੰਨ ਹੋਏ ਭਾਰਤ-ਈਯੂ ਐੱਫਟੀਏ ਨਾਲ ਦੋਵਾਂ ਦੇਸ਼ਾਂ ਵਿੱਚ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਖੁੱਲ੍ਹਣਗੇ।
ਇਹ ਪ੍ਰਧਾਨ ਮੰਤਰੀ ਮਿਤਸੋਤਾਕੀਸ ਦਾ ਦੂਜਾ ਭਾਰਤੀ ਦੌਰਾ ਸੀ; ਇਸ ਤੋਂ ਪਹਿਲਾਂ ਉਨ੍ਹਾਂ ਨੇ ਫ਼ਰਵਰੀ, 2024 ਵਿੱਚ ਭਾਰਤ ਦਾ ਸਰਕਾਰੀ ਦੌਰਾ ਕੀਤਾ ਸੀ, ਜੋ 15 ਸਾਲਾਂ ਵਿੱਚ ਕਿਸੇ ਗ੍ਰੀਸ ਸਰਕਾਰ ਦੇ ਮੁਖੀ ਦਾ ਪਹਿਲਾ ਭਾਰਤੀ ਦੌਰਾ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਅਗਸਤ, 2023 ਨੂੰ ਐਥਨਜ਼ ਗਏ ਸੀ, ਓਦੋਂ ਦੁਵੱਲੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਦੇ ਪੱਧਰ ’ਤੇ ਚੁੱਕਿਆ ਗਿਆ ਸੀ।
*********
ਐੱਮਜੇਪੀਐੱਸ/ ਐੱਸਆਰ
(रिलीज़ आईडी: 2230796)
आगंतुक पटल : 43
इस विज्ञप्ति को इन भाषाओं में पढ़ें:
English
,
Urdu
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam