ਗ੍ਰਹਿ ਮੰਤਰਾਲਾ
azadi ka amrit mahotsav AI Impact Summit 2026

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ –ਇੰਡੀਆ ਏਆਈ ਇਮਪੈਕਟ ਸਮਿਟ 2026 ਮੋਦੀ ਸਰਕਾਰ ਵਿੱਚ ਹਾਸਲ ਉਪਲਬਧੀਆਂ ਦੇ ਅਧਾਰ ‘ਤੇ ਨਵੇਂ ਯੁੱਗ ਵਿੱਚ ਭਾਰਤ ਨੂੰ ਅਗਵਾਈ ਲਈ ਤਿਆਰ ਕਰ ਰਿਹਾ ਹੈ


ਗਲੋਬਲ ਲੀਡਰਜ਼ ਅਤੇ ਤਕਨਾਲੋਜੀ ਖੇਤਰ ਦੇ ਦਿੱਗਜ਼ਾਂ ਦੀ ਮੇਜ਼ਬਾਨੀ ਕਰਦੇ ਹੋਏ ਭਾਰਤ ਵਿਸ਼ਵਵਿਆਪੀ ਖੁਸ਼ਹਾਲੀ ਅਤੇ ਭਲਾਈ ਦੇ ਮੰਤਰ ਨਾਲ ਨਵੇਂ ਯੁੱਗ ਦੀ ਨੈਤਿਕ ਦਿਸ਼ਾ ਤੈਅ ਕਰ ਰਿਹਾ

ਸਮਿਟ ਭਾਰਤ ਦਾ ਵਿਸ਼ਵ ਪ੍ਰਤੀ ਵਾਅਦਾ ਕਿ ਉਹ ਨਵੀਨਤਾ ਅਤੇ ਲੋਕਤੰਤਰ ਦੀ ਬੇਅੰਤ ਸ਼ਕਤੀ ਰਾਹੀਂ ਮਨੁੱਖਤਾ ਦੀ ਤਰੱਕੀ ਦੀ ਯਾਤਰਾ ਨੂੰ ਅੱਗੇ ਵਧਾਏਗਾ

ਭਵਿੱਖ ਕਈ ਲੋਕਾਂ ਲਈ ਅਣਦੇਖਿਆ ਹੋ ਸਕਦਾ ਹੈ, ਪਰ ਭਾਰਤ ਨੇ ਪਹਿਲਾਂ ਹੀ ਆਪਣੀ ਕਿਸਮਤ ਦੀ ਜ਼ਿੰਮੇਵਾਰੀ ਹਾਸਲ ਕਰ ਲਈ ਹੈ

ਇੰਡੀਆ ਏਆਈ ਇਮਪੈਕਟ ਸਮਿਟ-2026 ਵਿੱਚ ਮੋਦੀ ਜੀ ਦੁਆਰਾ ਪੇਸ਼ ਭਾਰਤ ਦਾ ਏਆਈ ਵਿਜ਼ਨ MANAV ਮਨੁੱਖਤਾ ਨੂੰ ਇੱਕ ਮਜ਼ਬੂਤ ਅਤੇ ਸੁਰੱਖਿਅਤ ਭਵਿੱਖ ਦੀ ਦਿਸ਼ਾ ਦੇ ਰਿਹਾ ਹੈ

ਇੰਡੀਆ ਏਆਈ ਇਮਪੈਕਟ ਸਮਿਟ-2026 ਵਿੱਚ ਪ੍ਰਦਰਸ਼ਿਤ ਸਰਵਮ ਏਆਈ (Sarvam AI) ਇਸ ਗੱਲ ਦਾ ਪ੍ਰਮਾਣ ਕਿ ਕੱਲ੍ਹ ਭਾਰਤ ਦਾ ਕਿਉਂ ਹੈ

22 ਭਾਰਤੀ ਭਾਸ਼ਾਵਾਂ ਵਿੱਚ ਅਤਿਆਧੁਨਿਕ ਏਆਈ ਹੱਲ ਪ੍ਰਦਾਨ ਕਰਕੇ, ਇਹ ਯਕੀਨੀ ਬਣਾਉਂਦਾ ਹੈ ਕਿ ਤਕਨਾਲੋਜੀ ਹਰ ਹੱਥ ਤੱਕ ਪਹੁੰਚੇ, ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਜੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਦਾ ਰਾਹ ਪੱਧਰਾ ਹੋਵੇ

Posted On: 19 FEB 2026 9:42PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੰਡੀਆ ਏਆਈ ਇਮਪੈਕਟ ਸਮਿਟ-2026 ਮੋਦੀ ਸਰਕਾਰ ਵਿੱਚ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਦੇ ਅਧਾਰ ‘ਤੇ ਨਵੇਂ ਯੁੱਗ ਵਿੱਚ ਭਾਰਤ ਨੂੰ ਅਗਵਾਈ ਲਈ ਤਿਆਰ ਕਰ ਰਿਹਾ ਹੈ।

ਐਕਸ ਪਲੈਟਫਾਰਮ ‘ਤੇ ਪੋਸਟਾਂ ਦੀ ਸੀਰੀਜ਼ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਇੰਡੀਆ ਏਆਈ ਇਮਪੈਕਟ ਸਮਿਟ-2026 ਮੋਦੀ ਸਰਕਾਰ ਦੀ ਅਗਵਾਈ ਹੇਠ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਦੇ ਅਧਾਰ ‘ਤੇ ਨਵੇਂ ਯੁੱਗ ਵਿੱਚ ਭਾਰਤ ਨੂੰ ਅਗਵਾਈ ਲਈ ਤਿਆਰ ਕਰ ਰਿਹਾ ਹੈ। ਗਲੋਬਲ ਲੀਡਰਜ਼ ਅਤੇ ਤਕਨਾਲੋਜੀ ਖੇਤਰ ਦੇ ਦਿੱਗਜ਼ਾਂ ਦੇ ਸਭ ਤੋਂ ਵੱਡੇ ਸਮੂਹ ਦੀ ਮੇਜ਼ਬਾਨੀ ਕਰਦੇ ਹੋਏ, ਭਾਰਤ ਵਿਸ਼ਵਵਿਆਪੀ ਖੁਸ਼ਹਾਲੀ ਅਤੇ ਭਲਾਈ ਦੇ ਪ੍ਰਾਚੀਨ ਮੰਤਰ ਨਾਲ ਨਵੇਂ ਯੁੱਗ ਲਈ ਨੈਤਿਕ ਦਿਸ਼ਾ ਤੈਅ ਕਰ ਰਿਹਾ ਹੈ।”

ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਇੰਡੀਆ ਏਆਈ ਇਮਪੈਕਟ ਸਮਿਟ-2026 ਭਾਰਤ ਦਾ ਵਿਸ਼ਵ ਪ੍ਰਤੀ ਵਾਅਦਾ ਹੈ ਕਿ ਉਹ ਨਵੀਨਤਾ ਅਤੇ ਲੋਕਤੰਤਰ ਦੀ ਬੇਅੰਤ ਸ਼ਕਤੀ ਰਾਹੀਂ ਮਨੁੱਖਤਾ ਦੀ ਤਰੱਕੀ ਦੀ ਯਾਤਰਾ ਨੂੰ ਅੱਗੇ ਵਧਾਏਗਾ। ਭਵਿੱਖ ਕਈ ਲੋਕਾਂ ਲਈ ਅਣਦੇਖਿਆ ਹੋ ਸਕਦਾ ਹੈ, ਪਰ ਭਾਰਤ ਨੇ ਪਹਿਲਾਂ ਹੀ ਆਪਣੀ ਕਿਸਮਤ ਦੀ ਜ਼ਿੰਮੇਵਾਰੀ ਹਾਸਲ ਕਰ ਲਈ ਹੈ।” 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਮੋਦੀ ਜੀ ਦੁਆਰਾ ਇੰਡੀਆ ਏਆਈ ਇਮਪੈਕਟ ਸਮਿਟ-2026 ਵਿੱਚ ਪੇਸ਼ ਭਾਰਤ ਦਾ ਏਆਈ ਵਿਜ਼ਨ MANAV ਮਨੁੱਖਤਾ ਨੂੰ ਇੱਕ ਮਜ਼ਬੂਤ ਅਤੇ ਸੁਰੱਖਿਅਤ ਭਵਿੱਖ ਦੀ ਦਿਸ਼ਾ ਦੇ ਰਿਹਾ ਹੈ। ਨੈਤਿਕਤਾ, ਜਵਾਬਦੇਹੀ, ਰਾਸ਼ਟਰੀ ਡੇਟਾ ਪ੍ਰਭੂਸੱਤਾ, ਪਹੁੰਚ ਅਤੇ ਵੈਧ ਪ੍ਰਣਾਲੀਆਂ ਦੇ ਸਿਧਾਂਤਾਂ ਨਾਲ ਵਿਸ਼ਵ ਅਗਲੀ ਸੱਭਿਅਤਾਗਤ ਛਲਾਂਗ ਲਈ ਤਿਆਰ ਹੈ।”

ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਇੰਡੀਆ ਏਆਈ ਇਮਪੈਕਟ ਸਮਿਟ-2026 ਵਿੱਚ ਪ੍ਰਦਰਸ਼ਿਤ ਸਰਵਮ ਏਆਈ (Sarvam AI) ਇਸ ਗੱਲ ਦਾ ਪ੍ਰਮਾਣ ਹੈ ਕਿ ਕੱਲ੍ਹ ਦਾ ਭਾਰਤ ਕਿਉਂ ਹੈ। 22 ਭਾਰਤੀ ਭਾਸ਼ਾਵਾਂ ਵਿੱਚ ਅਤਿਆਧੁਨਿਕ ਏਆਈ ਹੱਲ ਪ੍ਰਦਾਨ ਕਰਕੇ, ਇਹ ਯਕੀਨੀ ਬਣਾਉਂਦਾ ਹੈ ਕਿ ਤਕਨਾਲੋਜੀ ਹਰ ਹੱਥ ਤੱਕ ਪਹੁੰਚੇ, ਜਿਸ ਨਾਲ ਮੋਦੀ ਜੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਦਾ ਰਾਹ ਪੱਧਰਾ ਹੋਵੇ ਜਿੱਥੇ ਤਕਨਾਲੋਜੀ ਨਾਗਰਿਕਾਂ ਦਾ ਭਰੋਸੇਯੋਗ ਸਹਿਯੋਗੀ ਬਣੇ।"

 

************

ਆਰਕੇ /ਆਰਆਰ /ਪੀਐੱਸ/ਏਕੇ


(Release ID: 2230792) ਵਿਜ਼ੀਟਰ ਕਾਊਂਟਰ : 5