ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਨੇ 10 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਨੂੰ 45.05 ਲੱਖ ਰੁਪਏ ਵੰਡੇ ਗਏ
Posted On:
09 FEB 2026 9:26AM by PIB Chandigarh
ਜੈਵ ਵਿਭਿੰਨਤਾ ਦੀ ਸੰਭਾਲ ਅਤੇ ਜੈਵਿਕ ਸੰਸਾਧਨਾਂ ਦੀ ਵਰਤੋਂ ਤੋਂ ਮਿਲਣ ਵਾਲੇ ਲਾਭਾਂ ਦੀ ਨਿਰਪੱਖ ਅਤੇ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਰਾਸ਼ਟਰੀ ਜੈਵ-ਵਿਭਿੰਨਤਾ ਅਥਾਰਿਟੀ (ਐੱਨਬੀਏ) ਨੇ ਰਾਜ ਜੈਵ-ਵਿਭਿੰਨਤਾ ਬੋਰਡਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੈਵ-ਵਿਭਿੰਨਤਾ ਕੌਂਸਲਾਂ ਰਾਹੀਂ ਲਾਭਪਾਤਰੀਆਂ ਦੇ ਦਰਮਿਆਨ 45.05 ਲੱਖ ਰੁਪਏ ਵੰਡੇ ਗਏ।
ਇਸ ਭੁਗਤਾਨ ਨਾਲ 10 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਥਾਪਿਤ 90 ਤੋਂ ਵੱਧ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ (ਬੀਐੱਮਸੀ) ਅਤੇ ਆਂਧਰ ਪ੍ਰਦੇਸ਼ ਦੇ 15 ਲਾਲ ਚੰਦਨ ਦੇ ਕਿਸਾਨਾਂ ਨੂੰ ਲਾਭ ਮਿਲੇਗਾ। ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੇਲੰਗਾਨਾ, ਕਰਨਾਟਕ, ਆਂਧਰ ਪ੍ਰਦੇਸ਼, ਗੋਆ, ਮਹਾਰਾਸ਼ਟਰ, ਅਸਾਮ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਲੱਦਾਖ ਸ਼ਾਮਲ ਹਨ। ਇਹ ਬੀਐੱਮਸੀ ਵੱਖ-ਵੱਖ ਈਕੋਸਿਸਟਮ ਅਤੇ ਸੰਸਥਾਗਤ ਦ੍ਰਿਸ਼ੀਕੋਣਾਂ ਦੀ ਪ੍ਰਤੀਨਿਧਤਾ ਕਰਦੀ ਹੈ, ਜਿਨ੍ਹਾਂ ਵਿੱਚ ਪਿੰਡ, ਸ਼ਹਿਰੀ ਸਥਾਨਕ ਸੰਸਥਾਵਾਂ, ਮੈਂਗ੍ਰੋਵ ਖੇਤਰ ਅਤੇ ਉਦਯੋਗਿਕ ਖੇਤਰ ਸ਼ਾਮਲ ਹਨ।
ਇਹ ਲਾਭ-ਸਾਂਝਾਕਰਣ ਦੀ ਰਾਸ਼ੀ ਵੱਖ-ਵੱਖ ਜੈਵਿਕ ਸੰਸਾਥਨਾਂ ਦੀ ਵਰਤੋਂ ਤੋਂ ਪੈਦਾ ਹੋਈ ਹੈ, ਜਿਨ੍ਹਾਂ ਵਿੱਚ ਕੁਝ ਕੀੜੇ, ਮਿੱਟੀ ਅਤੇ ਪਾਣੀ ਵਿੱਚ ਪਾਏ ਜਾਣ ਵਾਲੇ ਸੂਖਮ ਜੀਵਾਂ ਤੋਂ ਲੈ ਕੇ ਲਾਲ ਚੰਦਨ ਦੀ ਖੇਤੀ ਕੀਤੀ ਗਈ। ਇਨ੍ਹਾਂ ਸੰਸਾਧਨਾਂ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੇ ਉਤਪਾਦਾਂ ਦੇ ਨਿਰਮਾਣ ਵਿੱਚ ਕੀਤੀ ਗਈ, ਜੋ ਇਹ ਦਰਸਾਉਂਦਾ ਹੈ ਕਿ ਜੈਵ ਵਿਭਿੰਨਤਾ ਕਿਵੇਂ ਵਿਗਿਆਨਕ ਨਵੀਨਤਾ ਅਤੇ ਜੈਵਿਕ-ਅਰਥਵਿਵਸਥਾ ਨੂੰ ਅੱਗੇ ਵਧਾਉਣ ਵਿੱਚ ਸਹਾਇਕ ਹੁੰਦੀ ਹੈ। ਪਹੁੰਚ ਅਤੇ ਲਾਭ-ਸਾਂਝਾਕਰਣ ਵਿਵਸਥਾ ਦੇ ਤਹਿਤ, ਕੰਪਨੀਆਂ ਦੁਆਰਾ ਹਾਸਲ ਵਪਾਰਕ ਲਾਭ ਦਾ ਇੱਕ ਹਿੱਸਾ ਸਬੰਧਿਤ ਭਾਈਚਾਰਿਆਂ ਨੂੰ ਵਾਪਸ ਕੀਤਾ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਆਜੀਵਿਕਾ ਵਿੱਚ ਸੁਧਾਰ ਹੁੰਦਾ ਹੈ, ਸਗੋਂ ਉਨ੍ਹਾਂ ਨੂੰ ਜੈਵ ਵਿਭਿੰਨਤਾ ਦੀ ਰੱਖਿਆ ਅਤੇ ਸੰਭਾਲ ਲਈ ਪ੍ਰੇਰਣਾ ਵੀ ਮਿਲਦੀ ਹੈ।
ਹਾਲ ਦੇ ਵਰ੍ਹਿਆਂ ਵਿੱਚ, ਐੱਨਬੀਏ ਨੇ ਪਾਰਦਰਸ਼ਿਤਾ ਨੂੰ ਵਧਾਉਣ ਅਤੇ ਈਜ਼ ਆਫ ਡੂਇੰਗ ਬਿਜ਼ਨੇਸ ਲਈ ਸਰਲ ਨਿਯਮ ਲਾਗੂ ਕੀਤੇ ਹਨ, ਨਾਲ ਹੀ ਭਾਈਚਾਰਿਆਂ ਦੇ ਹਿਤਾਂ ਦੀ ਰੱਖਿਆ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਨੂੰ ਤਰਜੀਹ ਦੇਣਾ ਜਾਰੀ ਰੱਖਿਆ ਹੈ। ਜੈਵ ਵਿਭਿੰਨਤਾ ਨੂੰ ਸਥਾਈ ਤੌਰ ‘ਤੇ ਵਰਤੋਂ ਵਿੱਚ ਲਿਆਉਣ ਅਤੇ ਇਸ ਦੀ ਸੰਭਾਲ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਐੱਨਬੀਏ ਵੱਖ-ਵੱਖ ਹਿਤਧਾਰਕਾਂ ਜਿਵੇਂ ਰਾਜਾਂ, ਸਥਾਨਕ ਸੰਸਥਾਵਾਂ, ਖੋਜ ਕਰਤਾਵਾਂ, ਉਦਯੋਗਾਂ ਅਤੇ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਦਾ ਹੈ। ਇਹ ਜ਼ਮੀਨੀ ਪੱਧਰ ‘ਤੇ ਰਸਮੀ ਗਿਆਨ ਨੂੰ ਸੰਭਾਲ ਕੇ ਰੱਖਦੇ ਹੋਏ ਜਨਤਕ ਜੈਵ ਵਿਭਿੰਨਤਾ ਰਜਿਸਟਰਾਂ ਦਾ ਦਸਤਾਵੇਜ਼ੀਕਰਣ ਅਤੇ ਭਾਗੀਦਾਰੀ ਪਹੁੰਚ ਰਾਹੀਂ ਜੈਵ ਵਿਭਿੰਨਤਾ ਦੇ ਪ੍ਰਬੰਧਨ ਦਾ ਸਮਰਥਨ ਕਰਦਾ ਹੈ।
ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ, ਕੁੱਲ ਏਬੀਐੱਸ ਭੁਗਤਾਨ 145 ਕਰੋੜ ਰੁਪਏ (ਲਗਭਗ 16 ਮਿਲੀਅਨ ਅਮਰੀਕੀ ਡਾਲਰ) ਤੋਂ ਵੱਧ ਹੋ ਗਿਆ ਹੈ। ਰਾਸ਼ਟਰੀ ਜੈਵ ਵਿਭਿੰਨਤਾ ਕਨਵੈਨਸ਼ਨ ਅਤੇ ਨਾਗੋਆ ਪ੍ਰੋਟੋਕੋਲ ਦੇ ਤਹਿਤ ਭਾਰਤ ਦੀਆਂ ਜ਼ਿੰਮੇਵਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅੱਗੇ ਵਧਾਉਣ ਵਿੱਚ ਐੱਨਬੀਏ ਮੁੱਖ ਭੂਮਿਕਾ ਨਿਭਾਉਂਦਾ ਹੈ। ਇਸ ਦੇ ਨਾਲ ਹੀ, ਇਹ ਭਾਰਤ ਦੇ ਜੈਵ ਵਿਭਿੰਨਤਾ ਟੀਚਿਆਂ ਅਤੇ ਕੁਨਮਿੰਗ-ਮੌਂਟ੍ਰੀਅਲ ਗਲੋਬਲ ਜੈਵ ਵਿਭਿੰਨਤਾ ਢਾਂਚੇ ਦੇ ਉਦੇਸ਼ਾਂ ਨੂੰ ਹਾਸਲ ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।
*****
ਵੀਐੱਮ/ਜੀਐੱਸ/ਬਲਜੀਤ ਸਿੰਘ
(Release ID: 2225623)
ਵਿਜ਼ੀਟਰ ਕਾਊਂਟਰ : 4