ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਮਲੇਸ਼ੀਆ ਵਿੱਚ ਬਿਜ਼ਨੈੱਸ ਲੀਡਰਜ਼ ਨਾਲ ਮੀਟਿੰਗ

Posted On: 08 FEB 2026 2:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਲੇਸ਼ੀਆ ਦੇ ਚਾਰ ਪ੍ਰਮੁੱਖ ਉਦਯੋਗ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪੈਟ੍ਰੋਨਾਸ ਦੇ ਪ੍ਰਧਾਨ ਅਤੇ ਗਰੁੱਪ ਦੇ ਸੀਈਓ, ਤਾਨ ਸ਼੍ਰੀ ਤੇਂਗਕੂ ਮੁਹੰਮਦ ਤੌਫੀਕ; ਬਰਜਾਇਆ ਕਾਰਪੋਰੇਸ਼ਨ ਬਰਹਾਦ ਦੇ ਸੰਸਥਾਪਕ ਤਾਨ ਸ਼੍ਰੀ ਦਾਤੋ' ਸੇਰੀ ਵਿੰਸੇਂਟ ਟੈਨ ਚੀ ਯਿਓਨ; ਖਜ਼ਾਨਾਹ ਨੈਸ਼ਨਲ ਬਰਹਾਦ ਦੇ ਪ੍ਰਬੰਧ ਨਿਰਦੇਸ਼ਕ ਦਾਤੋ' ਅਮੀਰੂਲ ਫੈਸਲ ਵਾਨ ਜ਼ਾਹਿਰ; ਅਤੇ ਫਿਜ਼ਨ ਇਲੈਕਟ੍ਰੌਨਿਕਸ ਦੇ ਸੰਸਥਾਪਕ ਦਾਤੋ ਪੁਆ ਖੇਨ ਸੇਂਗ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਮਲੇਸ਼ੀਆ ਵਿਚਕਾਰ ਵਧ ਰਹੇ ਬੀ2ਬੀ ਸਬੰਧਾਂ ਅਤੇ ਭਾਰਤੀ ਵਿਕਾਸ ਗਾਥਾ ਵਿੱਚ ਮਲੇਸ਼ੀਆ ਦੀਆਂ ਕੰਪਨੀਆਂ ਦੀ ਮਜ਼ਬੂਤ ​​ਦਿਲਚਸਪੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਵਿੱਚ ਕਾਰੋਬਾਰ ਕਰਨ ਨੂੰ ਆਸਾਨ ਬਣਾਉਣ ਅਤੇ ਇੱਕ ਸਥਿਰ, ਕੁਸ਼ਲ ਅਤੇ ਅਨੁਮਾਨਿਤ ਕਾਰੋਬਾਰ ਅਤੇ ਨੀਤੀਗਤ ਵਾਤਾਵਰਨ ਬਣਾਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਅਤੇ ਸੁਧਾਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮਲੇਸ਼ੀਆ ਵਿੱਚ ਕਾਰੋਬਾਰਾਂ ਨੂੰ ਭਾਰਤ ਵੱਲੋਂ ਪੇਸ਼ ਕੀਤੇ ਗਏ ਮੌਕਿਆਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ, ਖ਼ਾਸ ਕਰਕੇ ਬੁਨਿਆਦੀ ਢਾਂਚੇ, ਨਵਿਆਉਣਯੋਗ ਊਰਜਾ, ਡਿਜੀਟਲ ਤਕਨਾਲੋਜੀ, ਸੈਮੀਕੰਡਕਟਰ, ਏਆਈ ਅਤੇ ਸਿਹਤ ਸੰਭਾਲ ਦੇ ਖੇਤਰਾਂ ਵਿੱਚ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ 07 ਫਰਵਰੀ, 2026 ਨੂੰ ਕੁਆਲਾਲੰਪੁਰ ਵਿੱਚ 10ਵੇਂ ਭਾਰਤ-ਮਲੇਸ਼ੀਆ ਸੀਈਓ ਫੋਰਮ ਦੇ ਆਯੋਜਨ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਦੇ ਵਿਚਾਰ-ਵਟਾਂਦਰੇ ਨਾਲ ਭਾਰਤ-ਮਲੇਸ਼ੀਆ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

ਉਦਯੋਗਪਤੀਆਂ ਨੇ ਭਾਰਤ ਸਰਕਾਰ ਵੱਲੋਂ ਵਿਕਸਿਤ ਭਾਰਤ ਬਣਾਉਣ ਦੀ ਦਿਸ਼ਾ ਵੱਲ ਕੀਤੇ ਗਏ ਸੁਧਾਰਾਂ ਦੀ ਸ਼ਲਾਘਾ ਕੀਤੀ ਅਤੇ ਭਾਰਤ ਦੀ ਵਿਕਾਸ ਗਾਥਾ ਵਿੱਚ ਮਜ਼ਬੂਤ ​​ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਨੇ ਆਪਣੇ ਨਿਵੇਸ਼ ਪੋਰਟਫੋਲੀਓ ਦਾ ਵਿਸਤਾਰ ਕਰਕੇ ਅਤੇ ਭਾਰਤੀ ਹਮਰੁਤਬਾ ਨਾਲ ਸਾਂਝੇ ਉੱਦਮਾਂ ਦੀ ਭਾਲ ਕਰਕੇ ਭਾਰਤ ਵਿੱਚ ਆਪਣੀ ਵਪਾਰਕ ਮੌਜੂਦਗੀ ਵਧਾਉਣ ਵਿੱਚ ਆਪਣੀ ਡੂੰਘੀ ਦਿਲਚਸਪੀ ਜ਼ਾਹਰ ਕੀਤੀ।

************

ਐੱਮਜੇਪੀਐੱਸ/ਐੱਸਟੀ


(Release ID: 2225618) ਵਿਜ਼ੀਟਰ ਕਾਊਂਟਰ : 3