ਰੱਖਿਆ ਮੰਤਰਾਲਾ
ਰਕਸ਼ਾ ਰਾਜ ਮੰਤਰੀ ਤੀਜੇ ਵਿਸ਼ਵ ਰੱਖਿਆ ਪ੍ਰਦਰਸ਼ਨੀ 2026 ਵਿੱਚ ਹਿੱਸਾ ਲੈਣ ਲਈ ਸਾਊਦੀ ਅਰਬ ਜਾ ਰਹੇ ਭਾਰਤੀ ਵਫਦ ਦੀ ਅਗਵਾਈ ਕਰਨਗੇ
Posted On:
06 FEB 2026 12:50PM by PIB Chandigarh
ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ 8 ਤੋਂ 9 ਫਰਵਰੀ 2026 ਤੱਕ ਸਾਊਦੀ ਅਰਬ ਵਿੱਚ ਆਯੋਜਿਤ ਹੋਣ ਵਾਲੇ ਤੀਜੇ ਵਿਸ਼ਵ ਰੱਖਿਆ ਪ੍ਰਦਰਸ਼ਨੀ (ਡਬਲਿਊਡੀਐੱਸ) 2026 ਵਿੱਚ ਹਿੱਸਾ ਲੈਣ ਲਈ ਇੱਕ ਉੱਚ ਪੱਧਰੀ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਇਸ ਵਿੱਚ 700 ਤੋਂ ਵੱਧ ਪ੍ਰਦਰਸ਼ਕਾਂ ਅਤੇ ਲਗਭਗ 400 ਅਧਿਕਾਰਿਤ ਡੈਲੀਗੇਟਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਭਾਰਤੀ ਵਫ਼ਦ ਵਿੱਚ ਰੱਖਿਆ ਉਤਪਾਦਨ ਵਿਭਾਗ ਅਤੇ ਹਥਿਆਰਬੰਦ ਬਲਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਇਸ ਆਯੋਜਨ ਵਿੱਚ ਰਕਸ਼ਾ ਰਾਜ ਮੰਤਰੀ 400 ਵਰਗ ਮੀਟਰ ਖੇਤਰ ਵਿੱਚ ਫੈਲੇ ਪਹਿਲੇ ਭਾਰਤੀ ਪਵੇਲੀਅਨ ਦਾ ਉਦਘਾਟਨ ਕਰਨਗੇ। ਇਹ ਪਵੇਲੀਅਨ ਰੱਖਿਆ ਨਿਰਮਾਣ ਅਤੇ ਤਕਨਾਲੋਜੀ ਵਿੱਚ ਭਾਰਤ ਦੀਆਂ ਵਧਦੀਆਂ ਸਵਦੇਸ਼ੀ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰੇਗਾ। ਇਸ ਵਿੱਚ ਬਖਤਰਬੰਦ ਵਾਹਨ ਨਿਗਮ ਲਿਮਿਟੇਡ (ਏਵੀਐੱਨਐੱਲ), ਐਡਵਾਂਸਡ ਵੈਪਨਜ਼ ਐਂਡ ਇਕੁਇਪਮੈਂਟ ਇੰਡੀਆ ਲਿਮਿਟੇਡ (ਏਡਬਲਿਊਈਆਈਐੱਲ), ਮਿਊਨੀਸ਼ਨਜ਼ ਇੰਡੀਆ ਲਿਮਿਟੇਡ (ਐੱਮਆਈਐੱਲ), ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (ਬੀਈਐੱਲ), ਇੰਡੀਆ ਔਪਟੈਲ ਲਿਮਿਟੇਡ (ਆਈਓਐੱਲ), ਭਾਰਤ ਡਾਇਨਾਮਿਕਸ ਲਿਮਿਟੇਡ (ਬੀਡੀਐੱਲ) ਅਤੇ ਯੰਤਰ ਇੰਡੀਆ ਲਿਮਿਟੇਡ (ਵਾਈਆਈਐੱਲ) ਵਰਗੇ ਦੇਸ਼ ਦੇ ਜਨਤਕ ਖੇਤਰ ਦੇ ਪ੍ਰਮੁੱਖ ਰੱਖਿਆ ਉਦਮ ਸ਼ਾਮਲ ਹੋਣਗੇ ਜੋ ਟੈਂਕ, ਤੋਪਖਾਨਾ ਪ੍ਰਣਾਲੀਆਂ, ਮਿਜ਼ਾਈਲਾਂ, ਗੋਲਾ-ਬਾਰੂਦ ਅਤੇ ਰੈਡਾਰਾਂ ਸਮੇਤ ਆਪਣੇ ਹੋਰ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ।
ਵਿਸ਼ਵ ਰੱਖਿਆ ਪ੍ਰਦਰਸ਼ਨੀ 2026 ਦੇ ਮੌਕੇ 'ਤੇ ਰਕਸ਼ਾ ਰਾਜ ਮੰਤਰੀ ਅਤੇ ਸਾਊਦੀ ਅਰਬ ਦੇ ਉਨ੍ਹਾਂ ਦੇ ਹਮਰੁਤਬਾ ਵਿਚਕਾਰ ਦੁਵੱਲੀ ਮੀਟਿੰਗ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਰਕਸ਼ਾ ਰਾਜ ਮੰਤਰੀ ਦੋਵਾਂ ਦੇਸ਼ਾਂ ਵਿਚਕਾਰ ਰਕਸ਼ਾ ਸਹਿਯੋਗ ਅਤੇ ਉਦਯੋਗਿਕ ਸਾਂਝੇਦਾਰੀ ਨੂੰ ਵਧਾਉਣ ਲਈ ਸਾਊਦੀ ਅਰਬ ਦੇ ਪ੍ਰਮੁੱਖ ਉਦਯੋਗ ਸਭਾਵਾਂ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨਗੇ।
ਵਿਸ਼ਵ ਰੱਖਿਆ ਪ੍ਰਦਰਸ਼ਨੀ ਸਾਊਦੀ ਅਰਬ ਦੁਆਰਾ ਆਯੋਜਿਤ ਇੱਕ ਦੋ-ਵਰ੍ਹਿਆਂ ਅੰਤਰਰਾਸ਼ਟਰੀ ਰੱਖਿਆ ਪ੍ਰਦਰਸ਼ਨੀ ਹੈ। ਭਾਰਤੀ ਰੱਖਿਆ ਉਦਯੋਗ ਲਈ ਇਸ ਦਾ ਰਣਨੀਤਕ ਮਹੱਤਵ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਨਾ ਸਿਰਫ਼ ਭਾਰਤ ਦੀਆਂ ਸਵਦੇਸ਼ੀ ਪਹਿਲਕਦਮੀਆਂ, ਉੱਨਤ ਤਕਨਾਲੋਜੀਆਂ ਅਤੇ ਨਿਰਮਾਣ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ, ਸਗੋਂ ਗਲੋਬਲ ਡਿਫੈਂਸ ਈਕੋਸਿਸਟਮ ਵਿੱਚ ਅੰਤਰਰਾਸ਼ਟਰੀ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨ ਲਈ ਵੀ ਇੱਕ ਮੁੱਖ ਪਲੈਟਫਾਰਮ ਵਜੋਂ ਕੰਮ ਕਰਦਾ ਹੈ।
********
ਵੀਕੇ/ਐੱਸਆਰ/ਰੂਚੀ/ਏਕੇ
(Release ID: 2224531)
ਵਿਜ਼ੀਟਰ ਕਾਊਂਟਰ : 4