ਖੇਤੀਬਾੜੀ ਮੰਤਰਾਲਾ
azadi ka amrit mahotsav

ਇੰਡੀਆ-ਯੂਐੱਸ ਟ੍ਰੇਡ ਡੀਲ: ਖੇਤੀਬਾੜੀ ਅਤੇ ਡੇਅਰੀ ‘ਤੇ ਕੋਈ ਸਮਝੌਤਾ ਨਹੀਂ, ਕਿਸਾਨ ਹਿਤ ਪੂਰੀ ਤਰ੍ਹਾਂ ਸੁਰੱਖਿਅਤ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


‘ਕਿਸਾਨ ਹਿਤ ਸਰਬਉੱਚ’, ਮੁੱਖ ਅਨਾਜ, ਮਿਲੇਟਸ, ਫਲ ਅਤੇ ਡੇਅਰੀ ਉਤਪਾਦਾਂ ‘ਤੇ ਕੋਈ ਖਤਰਾ ਨਹੀਂ- ਸ਼੍ਰੀ ਚੌਹਾਨ

ਟੈਰਿਫ ਘੱਟ ਹੋਣ ਨਾਲ ਚੌਲ, ਮਸਾਲੇ ਅਤੇ ਟੈਕਸਟਾਈਲ ਨਿਰਯਾਤ ਨੂੰ ਮਿਲੇਗਾ ਹੁਲਾਰਾ, ਕਪਾਹ ਕਿਸਾਨਾਂ ਦੀ ਆਮਦਨ ਵਧਾਏਗੀ - ਸ਼੍ਰੀ ਸ਼ਿਵਰਾਜ ਸਿੰਘ

Posted On: 05 FEB 2026 5:32PM by PIB Chandigarh

ਭਾਰਤ-ਯੂਐੱਸ ਟ੍ਰੇਡ ਡੀਲ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਗੁੰਮਰਾਹਕੁੰਨ ਆਰੋਪਾਂ ਦੇ ਵਿਚਕਾਰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਪਸ਼ਟ ਕੀਤਾ ਹੈ ਕਿ ਇਸ ਸਮਝੌਤੇ ਨਾਲ ਭਾਰਤੀ ਖੇਤੀਬਾੜੀ, ਖਾਸ ਕਰਕੇ ਖੇਤੀਬਾੜੀ ਅਤੇ ਡੇਅਰੀ ਸੈਕਟਰ ਦੇ ਹਿਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਡੀਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਡਿਪਲੋਮੈਸੀ, ਡਿਵੈਲਪਮੈਂਟ ਅਤੇ ਡਿਗਨਿਟੀ ਦਾ ਨਵਾਂ ਉਦਾਹਰਣ ਹੈ ਅਤੇ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਤੋਂ ਸਪੱਸ਼ਟ ਕਰ ਦਿੱਤਾ ਸੀ ਕਿ ਕਿਸਾਨਾਂ ਦੇ ਹਿੱਤ ਸਰਬਉੱਚ ਹਨ।

ਦਿੱਲੀ ਵਿੱਚ ਅੱਜ ਮੀਡੀਆ ਨਾਲ ਚਰਚਾ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਾਡੇ ਮੁੱਖ ਅਨਾਜ, ਫਲ, ਪ੍ਰਮੁੱਖ ਫਸਲਾਂ, ਮਿਲੇਟਸ ਅਤੇ ਡੇਅਰੀ ਉਤਪਾਦ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਭਾਰਤੀ ਖੇਤੀਬਾੜੀ ਜਾਂ ਡੇਅਰੀ ‘ਤੇ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹਿਤ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਸਮਝੌਤੇ ਨਾਲ ਉਲਟਾ ਭਾਰਤ ਦੇ ਕਿਸਾਨਾਂ ਨੂੰ ਨਵੇਂ ਮੌਕੇ ਮਿਲਣਗੇ। 

ਛੋਟੇ ਕਿਸਾਨਾਂ ਦੀ ਚਿੰਤਾ ਅਤੇ ਯੂਐੱਸ ਫਾਰਮ ਪ੍ਰੋਡਕਟਸ ‘ਤੇ ਸਥਿਤੀ ਸਪਸ਼ਟ

ਇਸ ਸੰਦੇਹ ‘ਤੇ ਕਿ ਦੇਸ਼ ਦੀ 50 ਪ੍ਰਤੀਸ਼ਤ ਤੋਂ ਜ਼ਿਆਦਾ ਆਬਾਦੀ ਖੇਤੀ ‘ਤੇ ਨਿਰਭਰ ਹੈ ਅਤੇ ਛੋਟੇ ਕਿਸਾਨਾਂ ‘ਤੇ ਅਸਰ ਪੈ ਸਕਦਾ ਹੈ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕੋਈ ‘ਵੱਡੀ ਚੀਜ਼’ ਭਾਰਤ ਦੇ ਬਜ਼ਾਰਾ ਵਿੱਚ ਅਚਾਨਕ ਨਹੀਂ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਸਾਰੀਆਂ ਮੁੱਖ ਫਸਲਾਂ, ਮੁੱਖ ਅਨਾਜ, ਫਲ ਅਤੇ ਡੇਅਰੀ ਉਤਪਾਦ ਸੁਰੱਖਿਅਤ ਹਨ ਅਤੇ ਕਿਸੇ ਵੀ ਅਜਿਹੇ ਖੇਤਰ ਲਈ ਬਜ਼ਾਰ ਨਹੀਂ ਖੋਲ੍ਹਿਆ ਗਿਆ ਹੈ, ਜੋ ਭਾਰਤੀ ਕਿਸਾਨਾਂ ਲਈ ਨੁਕਸਾਨਦੇਹ ਹੋਵੇ।

ਯੂਐੱਸ ਟ੍ਰੇਜਰੀ ਸਕੱਤਰ ਦੇ ਉਸ ਟਵੀਟ ਨਾਲ ਪੈਦਾ ਹੋਏ ਸ਼ਕ ‘ਤੇ, ਜਿਸ ਵਿੱਚ ਅਮਰੀਕੀ ਫਾਰਮ ਪ੍ਰੋਡਕਟਸ ਦੇ ਜ਼ਿਆਦਾ ਭਾਰਤ ਆਉਣ ਦੀ ਗੱਲ ਕਹੀ ਗਈ ਸੀ, ਸ਼੍ਰੀ ਚੌਹਾਨ ਨੇ ਕਿਹਾ ਕਿ ਵਣਜ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਸੰਸਦ ਵਿੱਚ ਸਾਰੇ ਤੱਥ ਸਪੱਸ਼ਟ ਕਰ ਦਿੱਤੇ ਹਨ ਅਤੇ ਉਹ ਖੁਦ ਵੀ ਦੁਹਰਾਉਂਦੇ ਰਹੇ ਹਨ ਕਿ ਛੋਟੇ ਅਤੇ ਵੱਡੇ, ਸਾਰੇ ਭਾਰਤੀ ਕਿਸਾਨਾਂ ਦੇ ਹਿਤ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਪ੍ਰਮੁੱਖ ਖੇਤੀਬਾੜੀ ਉਤਪਾਦਾਂ ਲਈ ਬਜ਼ਾਰ ਇਸ ਤਰੀਕੇ ਨਾਲ ਨਹੀਂ ਖੋਲ੍ਹਿਆ ਗਿਆ ਹੈ ਕਿ ਕਿਸਾਨਾਂ 'ਤੇ ਦਬਾਅ ਬਣੇ।

ਚੌਲ, ਮਸਾਲੇ ਅਤੇ ਟੈਕਸਟਾਈਲ ਨਿਰਯਾਤ ਨੂੰ ਨਵਾਂ ਹੁਲਾਰਾ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਨੇ ਦੱਸਿਆ ਕਿ ਭਾਰਤ ਪਹਿਲਾਂ ਤੋਂ ਹੀ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਨੂੰ ਚੌਲ ਨਿਰਯਾਤ ਕਰਦਾ ਹੈ ਅਤੇ ਹਾਲ ਹੀ ਦੇ ਅੰਕੜਿਆਂ ਦੇ ਅਨੁਸਾਰ ਲਗਭਗ 63,000 ਕਰੋੜ ਰੁਪਏ ਦੇ ਚੌਲਾਂ ਦਾ ਨਿਰਯਾਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਟੈਰਿਫ ਘੱਟ ਹੋਣ ਨਾਲ ਸਾਡੇ ਚੌਲ, ਮਸਾਲੇ ਅਤੇ ਟੈਕਸਟਾਈਲ ਦੇ ਨਿਰਯਾਤ ਨੂੰ ਹੁਲਾਰਾ ਮਿਲੇਗਾ ਅਤੇ ਜਦੋਂ ਟੈਕਸਟਾਈਲ ਨਿਰਯਾਤ ਵਧੇਗਾ ਤਾਂ ਇਸ ਦਾ ਸਿੱਧਾ ਲਾਭ ਕਪਾਹ ਉਗਾਉਣ ਵਾਲੇ ਸਾਡੇ ਕਿਸਾਨਾਂ ਨੂੰ ਹੋਵੇਗਾ। ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਸਮਝੌਤਾ ਸਮੁੱਚੇ ਤੌਰ 'ਤੇ ਭਾਰਤ ਦੇ ਕਿਸਾਨਾਂ ਦੇ ਹਿੱਤ ਵਿੱਚ ਹੈ ਅਤੇ ਵਿਰੋਧੀ ਧਿਰ ਦੁਆਰਾ ਸੰਦੇਹ ਫੈਲਾਉਣ ਦੇ ਬਾਵਜੂਦ ਤੱਥ ਇਹ ਹੀ ਹੈ ਕਿ ਕਿਸਾਨ ਹਿਤ ਸੁਰੱਖਿਅਤ ਹੈ ਅਤੇ ਨਿਰਯਾਤ ਦੇ ਨਵੇਂ ਮੌਕੇ ਖੁੱਲ੍ਹ ਰਹੇ ਹਨ।

ਜਦੋਂ ਇਹ ਸਵਾਲ ਚੁੱਕਿਆ ਕਿ ਵਿਰੋਧੀ ਧਿਰ ਕਹਿ ਰਿਹਾ ਹੈ ਕਿ ਜੇਕਰ ਟ੍ਰੇਡ ਡੀਲ ਕਰ ਰਹੇ ਹੈ ਤਾਂ ਸਰਕਾਰ ਆ ਕੇ ਫਾਈਨ ਪ੍ਰਿੰਟ ਨੂੰ ਸੰਸਦ ਅਤੇ ਦੇਸ਼ ਦੇ ਸਹਮਣੇ ਸਮਝਾਏ, ਤਾਂ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦੁਹਰਾਇਆ ਕਿ ਡੀਲ ਦੀ ਸਾਰੀ ਜਾਣਕਾਰੀ ਸਮੇਂ ‘ਤੇ ਸਾਹਮਣੇ ਆਵੇਗੀ, ਪਰ ਉਸ ਦਾ ਮੂਲ ਸਪਸ਼ਟ ਹੈ- ਕਿਸਾਨਾਂ ਦੇ ਹਿਤ ਪੂਰੀ ਤਰ੍ਹਾਂ ਸੁਰੱਖਿਅਤ ਹਨ। 

ਕਿਸਾਨ ਅੰਨਦਾਤਾ, ਕਿਸਾਨਾਂ ਦੀ ਸੇਵਾ ਭਗਵਾਨ ਦੀ ਪੂਜਾ

ਖੇਤੀਬਾੜੀ ਮੰਤਰੀ ਨੇ ਚਿੰਤਾ ਪ੍ਰਗਟ ਕੀਤੀ ਕਿ ਖੇਤਾਬਾੜੀ ਦਾ ਖੇਤਰ ਇਨ੍ਹਾਂ ਵੱਡਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾਲ ਕਿਸਾਨਾਂ ਵਿੱਚ ਬੇਲੋੜੀ ਚਿੰਤਾ ਅਤੇ ਬੇਚੈਨੀ ਪੈਦਾ ਹੋ ਸਕਦੀ ਹੈ, ਇਸ ਲਈ ਸਰਕਾਰ ਵੱਲੋਂ ਸਪਸ਼ਟ ਭਰੋਸਾ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, "ਮੈਂ ਇੱਕ ਵਾਰ ਫਿਰ ਕਹਿੰਣਾ ਚਾਹੁੰਦਾ ਹਾਂ, ਕਿਸਾਨ ਅੰਨਦਾਤਾ ਹੈ, ਅੰਨਦਾਤਾ ਮਤਲਬ ਜੀਵਨਦਾਤਾ। ਉਨ੍ਹਾਂ ਦੇ ਹਿਤ ਦੇਸ਼ ਦੇ ਹਿਤ ਹਨ ਅਤੇ ਉਹ ਹਿਤ ਸੁਰੱਖਿਅਤ ਹਨ।" ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਵਨਾਤਮਕ ਸ਼ਬਦਾਂ ਵਿੱਚ ਕਿਹਾ ਕਿ ਕਿਸਾਨਾਂ ਦੀ ਸੇਵਾ ਸਰਕਾਰ ਲਈ ਭਗਵਾਨ ਦੀ ਪੂਜਾ ਕਰਨ ਦੇ ਬਰਾਬਰ ਹੈ ਅਤੇ ਮੋਦੀ ਸਰਕਾਰ ਹਰ ਕਦਮ 'ਤੇ ਕਿਸਾਨਾਂ ਦੇ ਨਾਲ ਖੜ੍ਹੀ ਰਹੇਗੀ।

******

ਆਰਸੀ/ਪੀਯੂ/ਏਕੇ


(Release ID: 2224394) ਵਿਜ਼ੀਟਰ ਕਾਊਂਟਰ : 5