ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸਰਕਾਰ ਨੇ ਔਸ਼ਧੀ ਪੌਦਿਆਂ ਦੀ ਖੇਤੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਮੂਲ ਪ੍ਰਮਾਣ ਪੱਤਰ ਜਾਰੀ ਕਰਨ ਲਈ ਡਿਜੀਟਲ ਪੋਰਟਲ ਦੀ ਸ਼ੁਰੂਆਤ ਕੀਤੀ
Posted On:
05 FEB 2026 9:07AM by PIB Chandigarh
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਤਹਿਤ ਆਉਣ ਵਾਲੀ ਕਾਨੂੰਨੀ ਸੰਸਥਾ, ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ (ਐੱਨਬੀਏ) ਨੇ ਇੱਕ ਡਿਜੀਟਲ ਪੋਰਟਲ ਦਾ ਵਿਕਾਸ ਅਤੇ ਸੰਚਾਲਨ ਸ਼ੁਰੂ ਕੀਤਾ ਹੈ। ਇਸ ਪੋਰਟਲ ਦੇ ਰਾਹੀਂ ਖੇਤੀ ਕੀਤੇ ਜਾਣ ਵਾਲੇ ਔਸ਼ਧੀ ਪੌਦਿਆਂ ਤੱਕ ਪਹੁੰਚ ਅਤੇ ਲਾਭ ਸਾਂਝਾਕਰਣ ਨਾਲ ਸਬੰਧਿਤ ਛੋਟ ਦੀ ਮੰਗ ਕਰਨ ਵਾਲੇ ਹਿਤਧਾਰਕਾਂ ਨੂੰ ਮੂਲ ਪ੍ਰਮਾਣ ਪੱਤਰ ਇਲੈਕਟ੍ਰੌਨਿਕ ਤੌਰ ‘ਤੇ ਜਾਰੀ ਕੀਤਾ ਜਾ ਸਕੇਗਾ।
ਇਹ ਪੋਰਟਲ ਐਪਲੀਕੇਸ਼ਨ ਪ੍ਰਕਿਰਿਆ ਅਤੇ ਮੂਲ ਪ੍ਰਮਾਣ ਪੱਤਰ ਜਾਰੀ ਕਰਨ ਲਈ ਇੱਕ ਸੰਪੂਰਨ ਔਨਲਾਈਨ ਪ੍ਰਣਾਲੀ ਦੇ ਰੂਪ ਵਿੱਚ ਕੰਮ ਕਰਦਾ ਹੈ। ਪ੍ਰਮਾਣ ਪੱਤਰ https://absefiling.nbaindia.in/ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
2023 ਨੂੰ ਲੋਕ ਸਭਾ ਵਿੱਚ 25 ਜੁਲਾਈ 2023 ਅਤੇ ਰਾਜ ਸਭਾ ਵਿੱਚ 1 ਅਗਸਤ 2023 ਨੂੰ ਬਿਲ ਪਾਸ ਹੋਣ ਤੋਂ ਬਾਅਦ ਜੈਵਿਕ ਵਿਭਿੰਨਤਾ (ਸੰਸ਼ੋਧਨ) ਐਕਟ ਬਣਿਆ ਸੀ। ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 2024 ਅਤੇ 2025 ਵਿੱਚ ਜੈਵਿਕ ਵਿਭਿੰਨਤਾ ਨਿਯਮਾਂ ਨੂੰ ਨੋਟੀਫਾਇਡ ਕੀਤਾ ਸੀ।
ਸੰਸ਼ੋਧਿਤ ਐਕਟ ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਅਤੇ ਆਯੁਸ਼ ਖੇਤਰ, ਬੀਜ ਖੇਤਰ ਅਤੇ ਖੋਜ ਸੰਸਥਾਨਾਂ ਸਮੇਤ ਸਾਰੇ ਹਿਤਧਾਰਕ ਸਮੂਹਾਂ ਦੀ ਪ੍ਰਕਿਰਿਆਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੰਤਰਾਲੇ ਨੇ ਜੈਵਿਕ ਵਿਭਿੰਨਤਾ ਨਿਯਮਾਂ ਨੂੰ ਨੋਟੀਫਾਇਡ ਕੀਤਾ ਸੀ।
ਸੰਸ਼ੋਧਿਤ ਨਿਯਮਾਂ ਵਿੱਚ ਨਿਰਦਿਸ਼ਟ ਡਿਜੀਟਲ ਪਲੈਟਫਾਰਮ ਰਾਹੀਂ ਔਸ਼ਧੀ ਪੌਦਿਆਂ ਦੀ ਖੇਤੀ ਲਈ ਮੂਲ ਪ੍ਰਮਾਣ ਪੱਤਰ ਇਲੈਕਟ੍ਰੌਨਿਕ ਤੌਰ ‘ਤੇ ਜਾਰੀ ਕਰਨ ਦਾ ਪ੍ਰਾਵਧਾਨ ਹੈ।
*****
ਵੀਐੱਮ/ਜੀਐੱਸ
(Release ID: 2223826)
ਵਿਜ਼ੀਟਰ ਕਾਊਂਟਰ : 2