ਵਿੱਤ ਮੰਤਰਾਲਾ
ਕੇਂਦਰੀ ਬਜਟ 2026-27 ਵਿੱਚ ਪ੍ਰਸਤਾਵ ਰੱਖਿਆ ਗਿਆ ਹੈ ਕਿ ਭਾਰਤ ਵਿਸਤਾਰ-ਇੱਕ ਬਹੁਭਾਸ਼ੀ ਏਆਈ ਟੂਲ ਕਿਸਾਨਾਂ ਦੀ ਖੇਤੀ ਦੀ ਉਤਪਾਦਕਤਾ ਵਧਾਏਗਾ, ਕਿਸਾਨਾਂ ਦੇ ਫੈਸਲੇ ਲੈਣ ਦੀ ਸਮਰੱਥਾ ਵਿੱਚ ਸੁਧਾਰ ਕਰੇਗਾ ਅਤੇ ਸਲਾਹ ਸਹਾਇਤਾ ਦੇ ਮਾਧਿਅਮ ਨਾਲ ਜੋਖਮ ਨੂੰ ਘਟਾਏਗਾ
15000 ਸੈਕੰਡਰੀ ਸਕੂਲ ਅਤੇ 500 ਕਾਲੇਜਾਂ ਵਿੱਚ ਐਨੀਮੇਸ਼ਨ, ਵਿਜ਼ੂਅਲ ਇਫੈਕਟ, ਗੇਮਿੰਗ ਅਤੇ ਕੌਮਿਕ (ਏਵੀਜੀਸੀ) ਕੰਟੈਂਟ ਕ੍ਰੀਏਟਰ ਪ੍ਰਯੋਗਸ਼ਾਲਾਵਾਂ ਭਾਰਤ ਦੀ ਆਰੇਂਜ ਇਕਾਨੋਮੀ ਨੂੰ ਹੁਲਾਰਾ ਦੇਣਗੀਆਂ
ਕੇਂਦਰੀ ਬਜਟ ਵਿੱਚ ਨੌਕਰੀਆਂ ਅਤੇ ਕੌਸ਼ਲ ਜ਼ਰੂਰਤਾਂ 'ਤੇ ਏਆਈ ਅਤੇ ਉਭਰਦੀਆਂ ਤਕਨੀਕਾਂ ਦੇ ਪ੍ਰਭਾਵ ਦੇ ਮੁਲਾਂਕਣ ਲਈ ਇੱਕ ਉੱਚ ਪੱਧਰੀ “ਸਿੱਖਿਆ ਤੋਂ ਰੁਜ਼ਗਾਰ ਅਤੇ ਉੱਦਮ” ਸਟੈਂਡਿੰਗ ਕਮੇਟੀ ਦਾ ਪ੍ਰਸਤਾਵ
ਇੱਕ ਨਵਾਂ ਰਾਸ਼ਟਰੀ ਡਿਜ਼ਾਈਨ ਸੰਸਥਾਨ ਪੂਰਬੀ ਭਾਰਤ ਵਿੱਚ ਡਿਜ਼ਾਈਨ ਸਿੱਖਿਆ ਅਤੇ ਵਿਕਾਸ ਨੂੰ ਰੁਲਾਰਾ ਦੇਵੇਗਾ
प्रविष्टि तिथि:
01 FEB 2026 12:59PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕਰਦੇ ਹੋਏ ਕਿਹਾ ਕਿ ਬਜਟ ਵਿੱਚ ਉਭਰਦੀਆਂ ਤਕਨਾਲੋਜੀਆਂ ਨੂੰ ਅਤੇ ਏਆਈ ਨੂੰ ਆਮ ਨਾਗਰਿਕ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਭਾਰਤ ਦੀ ਸਮ੍ਰਿੱਧੀ ਦੇ ਪਥ 'ਤੇ ਉਹਨਾਂ ਨੂੰ ਸਸ਼ਕਤ ਪ੍ਰਤੀਭਾਗੀ ਬਣਾਉਣ ਲਈ ਅਤੇ ਉਹਨਾਂ ਦੀ ਸਮਰੱਥਾ ਨਿਰਮਾਣ ਵਿੱਚ ਦੂਜੇ ਕਰਤੱਵ ਨੂੰ ਅਨੁਭਵ ਕਰਨ ਲਈ ਮੁੱਖ ਘਟਕ ਵਜੋਂ ਪੇਸ਼ ਕੀਤਾ ਗਿਆ ਹੈ।
ਤਕਨਾਲੋਜੀ ਦੇ ਉਪਯੋਗ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਗਿਆ ਕਿ ਇਹ ਸਭ ਦੇ ਲਾਭ ਲਈ ਹੈ ਜਿਨ੍ਹਾਂ ਵਿੱਚ- ਕਿਸਾਨਾਂ, ਔਰਤਾਂ ਵਿੱਚ ਸਟੈਮ, ਨੌਜਵਾਨਾਂ ਦੀ ਸਮਰੱਥਾ ਵਧਾਉਣਾ ਅਤੇ ਦਿਵਿਆੰਗਜਨਾਂ ਨੂੰ ਨਵੇਂ ਅਵਸਰ ਪ੍ਰਦਾਨ ਕਰਨਾ ਸ਼ਾਮਿਲ ਹੈ। ਕੇਂਦਰੀ ਬਜਟ 2026-27 ਏਆਈ ਮਿਸ਼ਨ, ਨੈਸ਼ਨਲ ਕਵਾਂਟਮ ਮਿਸ਼ਨ, ਅਨੁਸੰਧਾਨ ਨੈਸ਼ਨਲ ਰਿਸਰਚ ਫੰਡ ਅਤੇ ਅਨੁਸੰਧਾਨ ਵਿਕਾਸ ਅਤੇ ਇਨੋਵੇਸ਼ਨ ਨਿਧੀ ਦੇ ਮਾਧਿਅਮ ਨਾਲ ਨਵੀਆਂ ਤਕਨਾਲੋਜੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ, ਸਰਕਾਰ ਦੀਆਂ ਮੁੱਖ ਪਹਿਲਾਂ ਨੂੰ ਦਰਸਾਉਂਦਾ ਹੈ।
ਭਾਰਤ ਦੀ ਆਰੇਂਜ ਅਰਥਵਿਵਸਥਾ ਵਿੱਚ ਉਭਰਦੀਆਂ ਤਕਨਾਲੋਜੀਆਂ ਦੀ ਪ੍ਰਮੁੱਖ ਭੂਮਿਕਾ ਨਾਲ ਬਜਟ ਵਿੱਚ ਭਾਰਤ ਦੇ ਐਨੀਮੇਸ਼ਨ, ਵਿਜ਼ੂਅਲ ਇਫੈਕਟ, ਗੇਮਿੰਗ ਅਤੇ ਕੌਮਿਕ (ਏਵੀਜੀਸੀ) ਖੇਤਰ ਨੂੰ ਪ੍ਰੋਤਸਾਹਨ ਦਿੰਦੇ ਹੋਏ ਇੱਕ ਉਦਯੋਗ ਵਜੋਂ ਰੇਖਾਂਕਿਤ ਕੀਤਾ ਗਿਆ ਹੈ, ਜਿਸ ਵਿੱਚ 2030 ਤੱਕ 2 ਮਿਲੀਅਨ ਪੇਸ਼ੇਵਰਾਂ ਦੀ ਲੋੜ ਹੋਵੇਗੀ। ਕੇਂਦਰੀ ਬਜਟ ਵਿੱਚ ਮੁੰਬਈ ਵਿੱਚ ਭਾਰਤੀ ਕ੍ਰਿਏਟਿਵ ਤਕਨਾਲੋਜੀ ਸੰਸਥਾਨ, 15000 ਸੈਕੰਡਰੀ ਸਕੂਲ ਅਤੇ 500 ਕਾਲੇਜਾਂ ਵਿੱਚ ਏਵੀਜੀਸੀ ਕੰਟੈਂਟ ਕ੍ਰੀਏਟਰ ਦੀ ਸਥਾਪਨਾ ਕਰਨਾ ਜੋ ਭਾਰਤ ਦੀ ਆਰੇਂਜ ਅਰਥਵਿਵਸਥਾ ਨੂੰ ਹੋਰ ਹੁਲਾਰਾ ਦੇਵੇਗੀ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ।

ਬਜਟ ਵਿੱਚ ਭਾਰਤ ਦੇ ਡਿਜ਼ਾਈਨ ਉਦਯੋਗ ਦੇ ਤੇਜ਼ੀ ਨਾਲ ਵਿਸਥਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਦੇ ਪੂਰਵੋੱਤਰ ਖੇਤਰ ਵਿੱਚ ਡਿਜ਼ਾਈਨ ਸਿੱਖਿਆ ਅਤੇ ਵਿਕਾਸ ਨੂੰ ਵਧਾਉਣ ਲਈ ਇੱਕ ਨਵੇਂ ਰਾਸ਼ਟਰੀ ਡਿਜ਼ਾਈਨ ਸੰਸਥਾਨ ਦਾ ਪ੍ਰਸਤਾਵ ਕੀਤਾ ਗਿਆ ਹੈ।
ਕੇਂਦਰੀ ਬਜਟ “ਭਾਰਤ-ਵਿਸਤਾਰ” (ਵਰਚੁਅਲੀ ਇੰਟੀਗ੍ਰੇਟਿਡ ਸਿਸਟਮ ਟੂ ਐਕਸੈੱਸ ਐਗਰੀਕਲਚਰਲ ਰਿਸੋਰਸਸ)-ਇੱਕ ਬਹੁਭਾਸ਼ੀ ਏਆਈ ਟੂਲ ਜੋ ਖੇਤੀਬਾੜੀ ਪ੍ਰਥਾਵਾਂ ਵਿੱਚ ਏਆਈ ਸਿਸਟਮ ਨਾਲ ਐਗਰੀਸਟੈਕ ਪੋਰਟਲ ਅਤੇ ਆਈਸੀਏਆਰ ਦੇ ਪੈਕੇਜ ਨੂੰ ਏਕੀਕ੍ਰਿਤ ਕਰੇਗਾ। ਇਹ ਫਸਲ ਦੀ ਉਤਪਾਦਕਤਾ ਵਧਾਏਗਾ, ਕਿਸਾਨਾਂ ਨੂੰ ਫੈਸਲੇ ਲੈਣ ਵਿੱਚ ਮਦਦ ਕਰੇਗਾ ਅਤੇ ਕਿਸਾਨਾਂ ਨੂੰ ਮਸ਼ਵਰਾ ਸਹਾਇਤਾ ਦੇ ਮਾਧਿਅਮ ਨਾਲ ਜੋਖਮ ਨੂੰ ਘਟਾਏਗਾ।

ਏਆਈ ਦੇ ਪ੍ਰਭਾਵ ਅਤੇ ਰੁਜ਼ਗਾਰ ਅਤੇ ਕੌਸ਼ਲ ਜ਼ਰੂਰਤਾਂ ਵਿੱਚ ਏਆਈ ਅਤੇ ਉਭਰਦੀਆਂ ਤਕਨਾਲੋਜੀਆਂ ਦਾ ਹਵਾਲਾ ਦਿੰਦੇ ਹੋਏ ਬਜਟ ਵਿੱਚ ਮੁਲਾਂਕਣ ਅਤੇ ਉੱਚ ਪੱਧਰੀ “ਸਿੱਖਿਆ ਤੋਂ ਰੁਜ਼ਗਾਰ ਅਤੇ ਉੱਦਮ” ਸਟੈਂਡਿੰਗ ਕਮੇਟੀ ਦਾ ਪ੍ਰਸਤਾਵ ਰੱਖਿਆ ਗਿਆ ਹੈ।
**********
ਐੱਨਬੀ/ਐੱਸਬੀ/ਪੀਕੇ/ਸਪਨਾ
(रिलीज़ आईडी: 2221613)
आगंतुक पटल : 6