ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਡਿਬਰੂਗੜ੍ਹ ਵਿੱਚ ਅਸਾਮ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ, ਨਾਲ ਹੀ ਲਗਭਗ 1,715 ਕਰੋੜ ਰੁਪਏ ਦੀ ਲਾਗਤ ਵਾਲੇ 5 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਈਯੂ ਵਪਾਰ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜਿਸ ਨਾਲ ਅਸਾਮ ਦੀ ਚਾਹ (Tea) ਪੈਰਿਸ ਤੋਂ ਬਰਲਿਨ ਤੱਕ ਜ਼ੀਰੋ ਟੈਰਿਫ ਨਾਲ ਪਹੁੰਚਾਉਣ ਦਾ ਕੰਮ ਕੀਤਾ ਹੈ

ਅਸੀਂ ਹੁਣ ਅਜਿਹੇ ਸਿਸਟਮ ਬਣਾ ਰਹੇ ਹਾਂ ਤਾਂ ਜੋ ਘੁਸਪੈਠੀਏ ਹੁਣ ਭਾਰਤ ਵਿੱਚ ਦਾਖਲ ਨਾ ਹੋ ਸਕਣ ਅਤੇ ਜੋ ਪਹਿਲਾਂ ਹੀ ਦਾਖਲ ਹੋ ਚੁੱਕੇ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ; ਅਸੀਂ ਉਨ੍ਹਾਂ ਨੂੰ ਚੁਣ-ਚੁਣ ਕੇ ਬਾਹਰ ਕਢਾਂਗੇ

ਸਿਰਫ਼ ਸਾਡੀ ਸਰਕਾਰ ਹੀ ਅਸਾਮ ਦੀ ਡੈਮੋਗ੍ਰਾਫੀ ਨੂੰ ਬਦਲਣ ਅਤੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੀਆਂ ਘੁਸਪੈਠੀਆਂ ਦੀਆਂ ਕੋਸ਼ਿਸ਼ਾਂ ਨੂੰ ਰੋਕ ਸਕਦੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਰ ਮੌਕੇ 'ਤੇ ਅਸਾਮ ਅਤੇ ਉੱਤਰ ਪੂਰਬ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਇਹ ਖੇਤਰ ਉਨ੍ਹਾਂ ਦੇ ਦਿਲ ਵਿੱਚ ਵਸਦਾ ਹੈ

ਵਿਰੋਧੀ ਪਾਰਟੀ ਨੇ ਵੋਟ ਬੈਂਕਾਂ ਦੀ ਖ਼ਾਤਰ, ਸ਼੍ਰੀਮੰਤ ਸ਼ੰਕਰ ਦੇਵ ਜੀ ਦੀ ਪਵਿੱਤਰ ਧਰਤੀ ਨੂੰ ਘੁਸਪੈਠੀਆਂ ਦੇ ਹਵਾਲੇ ਕਰ ਦਿੱਤਾ ਸੀ, ਜਿਸ ਨੂੰ ਅਸਾਮ ਵਿੱਚ ਹੇਮੰਤਾ ਸਰਕਾਰ ਹੁਣ ਇਸ ਨੂੰ ਘੁਸਪੈਠ-ਮੁਕਤ ਬਣਾ ਰਹੀ ਹੈ

ਅਸਾਮ ਨੂੰ ਹੋਰ ਸਮਾਵੇਸ਼ੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਡਿਬਰੂਗੜ੍ਹ ਨੂੰ ਰਾਜ ਦੀ ਦੂਜੀ ਰਾਜਧਾਨੀ ਵਜੋਂ ਵਿਕਸਿਤ ਕਰਨ ਦਾ ਫੈਸਲਾ ਲਿਆ ਗਿਆ ਹੈ

ਵਿਰੋਧੀ ਪਾਰਟੀ ਦੀ ਸਰਕਾਰ ਦੌਰਾਨ, ਕਰਫਿਊ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਸਨ; ਅੱਜ, ਉਸੇ ਅਸਾਮ ਵਿੱਚ ਸਾਡੀ ਪਾਰਟੀ ਦੇ ਸ਼ਾਸਨ ਵਿੱਚ, ਭੂਪੇਨਦਾ ਦਾ ਸੰਗੀਤ ਗੂੰਜਦਾ ਹੈ

ਅਸਾਮ ਵਿੱਚ ਹੇਮੰਤਾ ਜੀ ਦੀ ਸਰਕਾਰ ਦੀ ਅਗਵਾਈ ਵਿੱਚ, ਚਾਹ ਦੇ ਬਾਗਾਂ ਦੇ 3 ਲੱਖ ਤੋਂ ਵੱਧ ਸੰਥਾਲ, ਕੌਲ, ਭੀਲ, ਮੁੰਡਾ ਅਤੇ ਬੰਗਾਲੀ ਮਜ਼ਦੂਰਾਂ ਨੂੰ ਜ਼ਮੀਨ ਦਾ ਮਾਲਕ ਬਣਾਇਆ ਗਿਆ ਹੈ

ਵਿਰੋਧੀ ਪਾਰਟੀ ਦੇ ਸ਼ਾਸਨ ਵਿੱਚ ਅਸਾਮ, ਬੰਬ ਧਮਾਕਿਆਂ, ਹਿੰਸਾ ਅਤੇ ਨੌਜਵਾਨਾਂ ਦੀ ਮੌਤ ਲਈ ਜਾਣਿਆ ਜਾਂਦਾ ਸੀ, ਜਦਕਿ ਮੋਦੀ ਸਰਕਾਰ ਦੇ ਅਧੀਨ, ਨੌਜਵਾਨਾਂ ਦੀ ਆਮਦਨ ਵਿੱਚ 50 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ

ਇੱਕ ਸਮਾਂ ਸੀ ਜਦੋਂ ਇੱਥੇ ਕਰਫਿਊ, ਬੰਬ ਧਮਾਕੇ ਅਤੇ ਗੋਲੀਆਂ ਦੀ ਆਵਾਜ਼ ਹਵਾ ਵਿੱਚ ਭਰੀ ਹੁੰਦੀ ਸੀ; ਅੱਜ, ਭੂਪੇਨਦਾ ਦਾ ਸੰਗੀਤ ਇੱਥੋਂ ਪੂਰੀ ਦੁਨੀਆ ਵਿੱਚ ਪਹੁੰਚਦਾ ਹੈ

ਕੇਂਦਰੀ ਗ੍ਰਹਿ ਮੰਤਰੀ ਨੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਵਿਸ਼ਵ ਪੱਧਰੀ ਬਹੁ-ਅਨੁਸ਼ਾਸਨੀ ਖੇਡ ਕੰਪਲੈਕਸ ਦੇ ਪਹਿਲੇ ਪੜਾਅ ਦਾ ਉਦਘਾਟਨ ਵੀ ਕੀਤਾ, ਇਸ ਦੇ ਦੂਸਰੇ ਪੜਾਅ ਦਾ ਨੀਂਹ ਪੱਥਰ ਰੱਖਿਆ, ਵਿਧਾਇਕਾਂ ਲਈ ਰਿਹਾਇਸ਼ਾਂ ਦੀ ਉਸਾਰੀ ਸ਼ੁਰੂ ਕੀਤੀ ਅਤੇ ਜੰਗਲੀ ਜੀਵ ਖੋਜ ਸੰਸਥਾਨ ਦਾ ਨੀਂਹ ਪੱਥਰ ਰੱਖਿਆ

Posted On: 30 JAN 2026 6:14PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਡਿਬਰੂਗੜ੍ਹ ਵਿੱਚ ਅਸਾਮ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ, ਨਾਲ ਹੀ ਲਗਭਗ 1,715 ਕਰੋੜ ਰੁਪਏ ਦੀ ਲਾਗਤ ਨਾਲ 5 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ 'ਤੇ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹੇਮੰਤਾ ਬਿਸਵਾ ਸਰਮਾ, ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਵਿਦੇਸ਼ ਰਾਜ ਮੰਤਰੀ ਸ਼੍ਰੀ ਪਬਿਤਰਾ ਮਾਰਗੇਰੀਟਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਮੌਜੂਦ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹੇਮੰਤਾ ਬਿਸਵਾ ਸਰਮਾ ਨੇ 2025 ਵਿੱਚ ਐਲਾਨ ਕੀਤਾ ਸੀ ਕਿ, ਅਸਾਮ ਨੂੰ ਸਮਾਵੇਸ਼ੀ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ, ਡਿਬਰੂਗੜ੍ਹ ਨੂੰ ਰਾਜ ਦੀ ਦੂਜੀ ਰਾਜਧਾਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਿੱਚ, ਬਹੁਤ ਸਾਰੇ ਐਲਾਨ ਸਿਰਫ਼ ਐਲਾਨੇ ਹੀ ਰਹਿ ਗਏ, ਪਰ ਹੁਣ ਇਹ ਸਾਡੀ ਪਾਰਟੀ ਦੀ ਸਰਕਾਰ ਹੈ। ਮੁੱਖ ਮੰਤਰੀ ਸ਼੍ਰੀ ਸਰਮਾ ਨੇ ਇਹ ਐਲਾਨ ਕੀਤਾ ਸੀ ਅਤੇ ਅੱਜ ਅਸਾਮ ਦੇ ਦੂਜੇ ਵਿਧਾਨ ਸਭਾ ਕੰਪਲੈਕਸ ਦਾ ਨੀਂਹ ਪੱਥਰ 57 ਵਿੱਘਾ ਜ਼ਮੀਨ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਡਿਬਰੂਗੜ੍ਹ ਦੇ ਵਸਨੀਕਾਂ ਨੂੰ ਵੀ ਅਸਾਮ ਦੀ ਰਾਜਧਾਨੀ ਦੇ ਵਸਨੀਕ ਮੰਨਿਆ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸਾਮ ਨੂੰ ਸਮਾਵੇਸ਼ੀ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ, ਡਿਬਰੂਗੜ੍ਹ ਨੂੰ ਰਾਜ ਦੀ ਦੂਜੀ ਰਾਜਧਾਨੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਬਹੁਤ ਸਾਰੀਆਂ ਜਾਤੀਆਂ, ਭਾਈਚਾਰੇ ਅਤੇ ਕਬੀਲੇ ਰਹਿੰਦੇ ਹਨ; ਉਨ੍ਹਾਂ ਸਾਰਿਆਂ ਦਾ ਅਸਾਮ 'ਤੇ ਹੱਕ ਹੈ ਅਤੇ ਅਸੀਂ ਇਕੱਠੇ ਮਿਲ ਕੇ ਇੱਕ ਮਹਾਨ ਅਸਾਮ ਬਣਾਵਾਂਗੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅਸਾਮ ਦੀਆਂ ਨਦੀਆਂ ਸਾਡੀ ਸੰਸਕ੍ਰਿਤੀ ਦੀ ਵਿਰਾਸਤ, ਸਾਡੇ ਕਿਸਾਨਾਂ ਦੀ ਆਰਥਿਕ ਜੀਵਨ ਰੇਖਾ ਅਤੇ ਸਾਡੀ ਮਾਂ ਵਾਂਗ ਹਨ। ਉਨ੍ਹਾਂ ਕਿਹਾ ਕਿ ਵਰ੍ਹਿਆਂ ਤੋਂ, ਅਸਾਮ ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਅਸਾਮ ਨੂੰ ਹੜ੍ਹਾਂ ਤੋਂ ਬਚਾਉਣ ਲਈ, ਅਸੀਂ ਸਪੇਸ ਐਪਲੀਕੇਸ਼ਨ ਸੈਂਟਰ ਰਾਹੀਂ ਰਾਜ ਦਾ ਇੱਕ ਸਰਵੇਖਣ ਕੀਤਾ ਅਤੇ ਉਸ ਦੇ ਅਧਾਰ 'ਤੇ, ਵੱਡੇ ਵੈਟਲੈਂਡਜ਼ ਦੀ ਪਛਾਣ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪਹਿਲੇ ਪੜਾਅ ਵਿੱਚ 15 ਵੈਟਲੈਂਡਜ਼ ਵਿਕਸਿਤ ਕਰਨ ਲਈ 692 ਕਰੋੜ ਰੁਪਏ ਖਰਚ ਕੀਤੇ ਹਨ। ਇਸ ਨਾਲ ਲਗਭਗ 7.5 ਲੱਖ ਲੋਕਾਂ ਨੂੰ ਹੜ੍ਹਾਂ ਤੋਂ ਬਚਾਇਆ ਜਾਵੇਗਾ, ਲਗਭਗ 77,000 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਵੇਗੀ, ਹੜ੍ਹਾਂ ਦੀ ਤੀਬਰਤਾ ਘਟੇਗੀ ਅਤੇ ਪਾਣੀ ਸੰਭਾਲਣ ਦੀ ਸਮਰੱਥਾ ਵਧਣ ਕਾਰਨ ਭੂਮੀਗਤ ਪਾਣੀ ਦੇ ਪੱਧਰ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ 15 ਵੱਡੇ ਤਾਲਾਬਾਂ ਤੋਂ ਸਿੰਚਾਈ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਅਸਾਮ ਦੇ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ ਫਸਲਾਂ ਪੈਦਾ ਕਰਨ, ਪਸ਼ੂ ਪਾਲਣ ਨੂੰ ਹੁਲਾਰਾ ਦੇਣ ਅਤੇ ਡੇਅਰੀ ਉਦਯੋਗ ਨੂੰ ਵੀ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ। ਇਨ੍ਹਾਂ ਦੀ ਵਰਤੋਂ ਜਲ ਖੇਡਾਂ ਲਈ ਵੀ ਕੀਤੀ ਜਾਵੇਗੀ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਵੀ ਬਣਨਗੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਹੇਠ, ਭਾਰਤ ਸਰਕਾਰ ਨੇ ਹਾਲ ਹੀ ਵਿੱਚ ਯੂਰੋਪੀਅਨ ਯੂਨੀਅਨ ਦੇ 27 ਦੇਸ਼ਾਂ ਨਾਲ ਇੱਕ ਮੁਕਤ ਵਪਾਰ ਸਮਝੌਤਾ ਕੀਤਾ ਹੈ, ਅਤੇ ਇਸ ਦਾ ਸਭ ਤੋਂ ਵੱਡਾ ਲਾਭ ਡਿਬਰੂਗੜ੍ਹ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਯੂਰੋਪੀਅਨ ਯੂਨੀਅਨ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਨਾਲ ਅਸਾਮ ਦੀ ਚਾਹ ਪੈਰਿਸ ਤੋਂ ਬਰਲਿਨ ਤੱਕ ਜ਼ੀਰੋ ਟੈਰਿਫ ਨਾਲ ਪਹੁੰਚ ਸਕਦੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਿਰੋਧੀ ਸਰਕਾਰਾਂ ਨੇ ਦਹਾਕਿਆਂ ਤੋਂ ਅਸਾਮ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿੱਚ ਬੁਨਿਆਦੀ ਢਾਂਚਾ, ਜੰਗਲੀ ਜੀਵ ਅਤੇ ਵਾਤਾਵਰਣ ਸੁਰੱਖਿਆ, ਸੈਮੀਕੰਡਕਟਰ ਅਤੇ ਚਿੱਪ ਉਦਯੋਗ ਸਮੇਤ - ਮੋਦੀ ਸਰਕਾਰ ਦੀ ਪਹਿਲੀ ਤਰਜੀਹ ਅਸਾਮ ਹੈ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਭਾਵੇਂ ਇਹ ਰੇਲਵੇ ਹੋਵੇ, ਜਲ ਮਾਰਗ ਹੋਵੇ, ਹਵਾਈ ਅੱਡੇ ਹੋਣ ਜਾਂ ਉਦਯੋਗ ਸਥਾਪਿਤ ਕਰਨੇ ਹੋਣ, ਹਰ ਖੇਤਰ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਅਸਾਮ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਸਾਮ ਅਤੇ ਉੱਤਰ-ਪੂਰਬ ਨੂੰ ਹਰ ਜਗ੍ਹਾ ਤਰਜੀਹ ਦਿੰਦੇ ਹਨ, ਕਿਉਂਕਿ ਇਹ ਖੇਤਰ ਉਨ੍ਹਾਂ ਦੇ ਦਿਲ ਵਿੱਚ ਵਸਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਸਰਕਾਰਾਂ ਨੇ ਅਸਾਮ ਨੂੰ ਗੋਲੀਆਂ, ਬੰਬ ਧਮਾਕੇ, ਟਕਰਾਅ ਅਤੇ ਨੌਜਵਾਨਾਂ ਦੀ ਮੌਤ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਹਨ, 20 ਤੋਂ ਵੱਧ ਸਮਝੌਤਿਆਂ ਦੇ ਤਹਿਤ ਪੂਰੇ ਉੱਤਰ-ਪੂਰਬ ਵਿੱਚ 10,000 ਤੋਂ ਵੱਧ ਨੌਜਵਾਨਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ, ਜਿਸ ਨਾਲ ਅਸਾਮ ਅਤੇ ਉੱਤਰ-ਪੂਰਬ ਸੁਰੱਖਿਅਤ ਹੋ ਗਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਇੱਥੇ ਕਰਫਿਊ, ਬੰਬ ਧਮਾਕੇ ਅਤੇ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੰਦੀ ਸੀ, ਪਰ ਅੱਜ ਇਸ ਖੇਤਰ ਤੋਂ ਭੂਪੇਨਦਾ ਦਾ ਸੰਗੀਤ ਪੂਰੀ ਦੁਨੀਆ ਤੱਕ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਇਹ ਮੋਦੀ ਸਰਕਾਰ ਹੈ ਜਿਸ ਨੇ ਭੂਪੇਨ ਹਜ਼ਾਰਿਕਾ ਅਤੇ ਭਾਰਤ ਮਾਤਾ ਦੇ ਮਹਾਨ ਪੁੱਤਰ ਗੋਪੀਨਾਥ ਬੋਰਦੋਲੋਈ ਨੂੰ ਦੇਸ਼ ਦਾ ਸਭ ਤੋਂ ਉੱਚੇ ਨਾਗਰਿਕ ਸਨਮਾਨ - ਭਾਰਤ ਰਤਨ ਨਾਲ ਸਨਮਾਨਿਤ ਕੀਤਾ ਹੈ। ਅਸੀਂ ਇੱਥੇ ਸ਼ਾਂਤੀ, ਸੁਸ਼ਾਸਨ, ਵਿਕਾਸ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 2021 ਵਿੱਚ, ਡਿਬਰੂਗੜ੍ਹ ਦੀ ਧਰਤੀ 'ਤੇ, ਵਿਰੋਧੀ ਸਰਕਾਰ ਨੇ ਇੱਕ ਟੂਲਕਿੱਟ ਪ੍ਰਸਾਰਿਤ ਕੀਤੀ ਸੀ ਜੋ ਕਿ ਅਸਾਮ ਵਿਰੋਧੀ ਸੀ ਅਤੇ ਇਸ ਦਾ ਉਦੇਸ਼ ਦੁਨੀਆ ਭਰ ਵਿੱਚ ਅਸਾਮ ਦੇ ਚਾਹ ਦੇ ਅਕਸ ਨੂੰ ਖਰਾਬ ਕਰਨਾ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਸਰਕਾਰਾਂ ਨੇ ਅਸਾਮ ਵਿੱਚ ਸਾਡੇ ਚਾਹ ਦੇ ਬਾਗ ਮਜ਼ਦੂਰਾਂ ਦੀ ਭਲਾਈ ਲਈ ਅੱਜ ਤੱਕ ਕੁਝ ਨਹੀਂ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀ ਪਾਰਟੀ ਦੀ ਸਰਕਾਰ ਨੇ 2025 ਵਿੱਚ ਲੈਂਡ ਹੋਲਡਿੰਗ ਸੋਧ ਐਕਟ ਪਾਸ ਕੀਤਾ, ਜਿਸ ਨਾਲ 825 ਚਾਹ ਬਾਗਾਂ ਦੇ ਮਾਲਕਾਂ ਵਿੱਚੋਂ 3 ਲੱਖ ਤੋਂ ਵੱਧ ਸੰਥਾਲ, ਕੌਲ, ਭੀਲ, ਮੁੰਡਾ ਅਤੇ ਬੰਗਾਲੀ ਮਜ਼ਦੂਰ ਜ਼ਮੀਨ ਦੇ ਮਾਲਕ ਬਣ ਗਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਅਸਾਮ ਸਰਕਾਰ ਨੇ ਲਚਿਤ ਬੋਰਫੁਕਨ ਦੀ ਜੀਵਨੀ ਦਾ ਦੇਸ਼ ਦੀਆਂ 23 ਭਾਸ਼ਾਵਾਂ ਵਿੱਚ ਅਨੁਵਾਦ ਕਰਵਾਇਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਸਰਕਾਰਾਂ ਨੇ ਅਸਾਮ ਵਿੱਚ ਘੁਸਪੈਠ ਦੀ ਇਜਾਜ਼ਤ ਦੇ ਕੇ ਇਸਨੂੰ ਵੋਟ ਬੈਂਕ ਰਾਜਨੀਤੀ ਲਈ ਸੱਤਾ ਹਾਸਲ ਕਰਨ ਲਈ ਇੱਕ ਹਥਿਆਰ ਵਿੱਚ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਅਸਾਮ ਸਰਕਾਰ ਨੇ ਜਨਸੰਖਿਆ ਬਦਲਣ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ ਅਤੇ 1 ਲੱਖ 26 ਹਜ਼ਾਰ ਏਕੜ ਜ਼ਮੀਨ ਘੁਸਪੈਠੀਆਂ ਤੋਂ ਮੁਕਤ ਕਰਾ ਦਿੱਤੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਹੇਮੰਤਾ ਬਿਸਵਾ ਸਰਮਾ ਜੀ ਦੀ ਅਗਵਾਈ ਹੇਠ, ਅਸੀਂ ਅਸਾਮ ਵਿੱਚੋਂ ਹਰ ਇੱਕ ਘੁਸਪੈਠੀਏ ਨੂੰ ਬਾਹਰ ਕੱਢਾਂਗੇ। ਉਨ੍ਹਾਂ ਕਿਹਾ ਕਿ ਘੁਸਪੈਠੀਏ ਅਸਾਮ ਜਾਂ ਦੇਸ਼ ਨੂੰ ਕਿਸੇ ਵੀ ਤਰ੍ਹਾਂ ਲਾਭ ਨਹੀਂ ਪਹੁੰਚਾ ਸਕਦੇ ਕਿਉਂਕਿ ਉਹ ਸਾਡੀ ਡੈਮੋਗ੍ਰਾਫੀ ਨੂੰ ਬਦਲ ਰਹੇ ਹਨ ਅਤੇ ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਾ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਡੈਮੋਗ੍ਰਾਫੀ ਤਬਦੀਲੀ ਨੂੰ ਨਾ ਰੋਕਿਆ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਅਸਾਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਤੇ ਸਿਰਫ ਸਾਡੀ ਸਰਕਾਰ ਹੀ ਇਸਨੂੰ ਰੋਕ ਸਕਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਹਿਲਾਂ ਅਸਾਮ ਦੀਆਂ ਸਰਹੱਦਾਂ ਘੁਸਪੈਠੀਆਂ ਲਈ ਖੁੱਲ੍ਹੀਆਂ ਸਨ, ਪਰ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਅਸਾਮ ਸਰਕਾਰ ਨੇ ਮਿਲ ਕੇ ਘੁਸਪੈਠੀਆਂ ਨੂੰ ਅਸਾਮ ਦੀਆਂ ਸਰਹੱਦਾਂ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਵੋਟ ਬੈਂਕਾਂ ਦੀ ਖ਼ਾਤਰ, ਸ਼੍ਰੀਮੰਤ ਸ਼ੰਕਰ ਦੇਵ ਜੀ ਦੀ ਪਵਿੱਤਰ ਧਰਤੀ ਨੂੰ ਘੁਸਪੈਠੀਆਂ ਦੇ ਹਵਾਲੇ ਕਰ ਦਿੱਤਾ ਸੀ, ਜਿਸ ਨੂੰ ਹੁਣ ਅਸਾਮ ਦੀ ਹੇਮੰਤਾ ਸਰਕਾਰ ਘੁਸਪੈਠੀਆਂ ਤੋਂ ਮੁਕਤ ਕਰ ਰਹੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ, ਅਸੀਂ ਅਸਾਮ ਵਿੱਚ ਬਹੁਤ ਮਹੱਤਵਪੂਰਨ ਆਰਥਿਕ ਸੁਧਾਰ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਸਾਮ ਦੇ ਜੀਐੱਸਡੀਪੀ ਨੂੰ 4.1 ਲੱਖ ਕਰੋੜ ਰੁਪਏ ਤੋਂ ਵਧਾ ਕੇ 7.2 ਲੱਖ ਕਰੋੜ ਰੁਪਏ ਕਰ ​​ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਸ਼ਾਸਨ ਦੌਰਾਨ, ਅਸਾਮ ਬੰਬ ਧਮਾਕਿਆਂ, ਹਿੰਸਾ ਅਤੇ ਨੌਜਵਾਨਾਂ ਦੀਆਂ ਮੌਤਾਂ ਲਈ ਜਾਣਿਆ ਜਾਂਦਾ ਸੀ, ਜਦਕਿ ਮੋਦੀ ਸਰਕਾਰ ਦੇ ਸ਼ਾਸਨ ਦੌਰਾਨ, ਨੌਜਵਾਨਾਂ ਦੀ ਆਮਦਨ ਵਿੱਚ 50 ਪ੍ਰਤੀਸ਼ਤ ਤੱਕ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸ਼ਾਂਤੀ, ਵਿਕਾਸ, ਸਿੱਖਿਆ, ਉਦਯੋਗ ਅਤੇ ਰੁਜ਼ਗਾਰ ਚਾਹੁੰਦੇ ਹਾਂ, ਤਾਂ ਉਹ ਸਿਰਫ਼ ਸਾਡੀ ਸਰਕਾਰ ਹੀ ਦੇ ਸਕਦੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪੂਰੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਰਾਸ਼ਟਰੀ ਹੋਵੇ ਜਾਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ, ਭਾਰਤ ਦੇ ਨੌਜਵਾਨ ਅੱਜ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਸਿਰਫ਼ ਨੌਜਵਾਨਾਂ ਦੇ ਉਤਸ਼ਾਹ ਨਾਲ ਉਦੋਂ ਤੱਕ ਕੁਝ ਨਹੀਂ ਹੁੰਦਾ, ਜਦੋਂ ਤੱਕ ਬੁਨਿਆਦੀ ਢਾਂਚਾ, ਖੇਡ ਸਹੂਲਤਾਂ, ਆਧੁਨਿਕ ਸਿਖਲਾਈ ਪ੍ਰਬੰਧ, ਪਾਰਦਰਸ਼ੀ ਚੋਣ ਪ੍ਰਕਿਰਿਆਵਾਂ ਅਤੇ ਖਿਡਾਰੀਆਂ ਲਈ ਸਰਕਾਰ ਦਾ ਪੂਰਾ ਸਮਰਥਨ ਨਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਡਿਬਰੂਗੜ੍ਹ ਵਿੱਚ, ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ਵ ਪੱਧਰੀ ਬਹੁ-ਅਨੁਸ਼ਾਸਨੀ ਖੇਡ ਕੰਪਲੈਕਸ ਦੇ ਪਹਿਲੇ ਪੜਾਅ ਦਾ ਉਦਘਾਟਨ ਹੋਇਆ ਹੈ। 238 ਕਰੋੜ ਰੁਪਏ ਦੀ ਲਾਗਤ ਨਾਲ, 106 ਵਿੱਘਾ ਜ਼ਮੀਨ 'ਤੇ, ਇੱਕ ਇਨਡੋਰ ਸਟੇਡੀਅਮ, ਸਵੀਮਿੰਗ ਪੂਲ, ਫੁੱਟਬਾਲ ਗਰਾਉਂਡ, ਲਾਅਨ (lawn) ਟੈਨਿਸ ਕੋਰਟ, ਬਾਸਕੇਟਬਾਲ ਕੋਰਟ, ਵਾਲੀਬਾਲ ਕੋਰਟ, ਖਿਡਾਰੀਆਂ ਲਈ ਹੋਸਟਲ ਅਤੇ ਕੋਚਾਂ ਲਈ ਰਿਹਾਇਸ਼ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ, 209 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਕੰਪਲੈਕਸ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਡਿਬਰੂਗੜ੍ਹ ਵਿੱਚ ਅਸਾਮ ਵਿਧਾਨ ਸਭਾ ਕੰਪਲੈਕਸ ਦੇ ਨਾਲ, ਰਾਜ ਦੇ ਵਿਧਾਇਕਾਂ ਲਈ ਰਿਹਾਇਸ਼ੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 292 ਕਰੋੜ ਰੁਪਏ ਦੀ ਲਾਗਤ ਨਾਲ, ਡਿਬਰੂਗੜ੍ਹ ਵਿੱਚ ਇੱਕ ਜੰਗਲੀ ਜੀਵ ਖੋਜ ਸੰਸਥਾਨ ਵੀ ਬਣਾਇਆ ਜਾਵੇਗਾ। ਇਸ ਸੰਸਥਾ ਵਿੱਚ ਬਿਮਾਰੀਆਂ ਦੀ ਨਿਗਰਾਨੀ, ਖੋਜ ਅਤੇ ਨਿਦਾਨ ਦੇ ਨਾਲ-ਨਾਲ ਸਮਰੱਥਾ ਨਿਰਮਾਣ ਦੀਆਂ ਸਹੂਲਤਾਂ ਵੀ ਹੋਣਗੀਆਂ। ਉਨ੍ਹਾਂ ਨੇ ਰਾਜ ਸਰਕਾਰ ਨੂੰ ਤਾਕੀਦ ਕੀਤੀ ਕਿ ਇਸ ਸੰਸਥਾਨ ਵਿੱਚ ਨਾ ਸਿਰਫ਼ ਜਾਨਵਰਾਂ ਲਈ ਸਗੋਂ ਪੰਛੀਆਂ ਲਈ ਵੀ ਜ਼ਰੂਰੀ ਪ੍ਰਬੰਧ ਕੀਤੇ ਜਾਣ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਸੰਸਥਾ ਵਿੱਚ ਵਿਗਿਆਨਿਕ ਖੋਜ ਅਤੇ ਜੈਨੇਟਿਕ ਬਿਮਾਰੀਆਂ ਦੇ ਅਧਿਐਨ ਲਈ ਵੀ ਪ੍ਰਬੰਧ ਹੋਣਗੇ, ਜਿਸ ਕਾਰਨ ਇਹ ਦੁਨੀਆ ਵਿੱਚ ਇੱਕ ਮਹੱਤਵਪੂਰਨ ਸੰਸਥਾ ਵਜੋਂ ਸਥਾਪਿਤ ਹੋਵੇਗਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਬਾਪੂ ਨੇ ਆਪਣੇ ਅੰਦੋਲਨਾਂ ਰਾਹੀਂ ਪੂਰੇ ਦੇਸ਼ ਨੂੰ ਜਗਾਇਆ ਅਤੇ ਸਾਨੂੰ ਸਵਰਾਜ ਦਿਲਵਾਇਆ ਅਤੇ ਉਹ ਪੁਣਯ ਆਤਮਾ, ਮਹਾਤਮਾ ਗਾਂਧੀ ਜੀ ਨੂੰ ਨਮਨ ਕਰਦੇ ਹਨ।

************

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(Release ID: 2221371) ਵਿਜ਼ੀਟਰ ਕਾਊਂਟਰ : 11