ਵਿੱਤ ਮੰਤਰਾਲਾ
ਸਥਿਰਤਾ ਨਾਲ ਨਵੇਂ ਆਯਾਮਾਂ ਵੱਲ, ਭਾਰਤ ਦੇ ਸੇਵਾ ਨਿਰਯਾਤ ਵਿੱਚ ਵਾਧਾ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ (ਵਿੱਤੀ ਵਰ੍ਹੇ 16-ਵਿੱਤੀ ਵਰ੍ਹੇ 20) ਦੇ 7.6 ਪ੍ਰਤੀਸ਼ਤ ਤੋਂ ਦੁੱਗਣੇ ਤੋਂ ਜ਼ਿਆਦਾ ਵਧ ਕੇ ਵਿੱਤੀ ਵਰ੍ਹੇ 24- ਵਿੱਤੀ ਵਰ੍ਹੇ 25 ਵਿੱਚ 14 ਪ੍ਰਤੀਸ਼ਤ ਹੋ ਗਈ
ਵਿੱਤੀ ਵਰ੍ਹੇ 26 ਵਿੱਚ ਸੇਵਾ ਖੇਤਰ ਵਿੱਚ ਸਾਰੇ ਉਪ-ਖੇਤਰਾਂ ਵਿੱਚ ਵਿਆਪਕ ਵਿਸਤਾਰ ਦੇਖਿਆ ਗਿਆ। 9.1 ਪ੍ਰਤੀਸ਼ਤ ਦੀ ਦਰ ਨਾਲ ਸੇਵਾ ਖੇਤਰ ਵਿੱਚ ਸਸ਼ਕਤ ਵਾਧਾ ਜੀਵੀਏ ਲਈ ਵਾਧੇ ਦੀ ਮੁੱਖ ਚਾਲਕ ਰਹੀ
ਮੀਡੀਆ, ਮਨੋਰੰਜਨ ਖੇਤਰ ਅਤੇ ਪੁਲਾੜ ਤਕਨਾਲੋਜੀਆਂ ਸੇਵਾ ਖੇਤਰ ਦੇ ਨਵੇਂ ਵਿਕਾਸ ਆਯਾਮਾਂ ਵਜੋਂ ਉੱਭਰੇ
ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਨੂੰ ਵਾਧੇ ਦਾ ਸਸ਼ਕਤ ਇੰਜਣ ਬਣਾਏ ਰੱਖਣ ਲਈ ਔਰੈਂਜ ਇਕੋਨੌਮੀ, ਸਹਾਸਾਗਰਾਂ ਦੇ ਵਪਾਰਕ ਵਰਤੋਂ, ਡੇਟਾ ਸੈਂਟਰ, ਕੰਸਰਟ ਇਕੋਨੌਮੀ ਵਿਕਾਸ
प्रविष्टि तिथि:
29 JAN 2026 2:07PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2025-26 ਪੇਸ਼ ਕਰਦੇ ਹੋਏ ਕਿਹਾ ਕਿ ਭਾਰਤ ਦਾ ਸੇਵਾ ਖੇਤਰ ਆਰਥਿਕ ਵਾਧੇ, ਲਚਕੀਲਾਪਣ ਅਤੇ ਢਾਂਚਾਗਤ ਪਰਿਵਰਤਨ ਦੀ ਪ੍ਰਮੁੱਖ ਪ੍ਰੇਰਕ ਸ਼ਕਤੀ ਬਣਾਇਆ ਹੋਇਆ ਹੈ। ਆਲਮੀ ਅਨਿਸ਼ਚਿਤਤਾ ਅਤੇ ਕਮਜ਼ੋਰ ਆਲਮੀ ਉਦਯੋਗਿਕ ਗਤੀਵਿਧੀਆਂ ਦੇ ਪਿਛੋਕੜ ਵਿੱਚ ਇਹ ਖੇਤਰ ਸਥਿਰਤਾ ਕਾਇਮ ਕਰਨ ਵਾਲੀ ਤਾਕਤ ਵਜੋਂ ਉਭਰਿਆ ਹੈ, ਜੋ ਭਾਰਤ ਦੇ ਕੁੱਲ ਮੁੱਲ ਜੋੜ (ਜੀਵੀਏ) ਵਿੱਚ ਅੱਧੇ ਤੋਂ ਵੱਧ ਦਾ ਯੋਗਦਾਨ ਦੇ ਰਿਹਾ ਹੈ ਅਤੇ ਨਿਰਯਾਤ ਅਤੇ ਰੁਜ਼ਗਾਰ ਦਾ ਇੱਕ ਵੱਡਾ ਚਾਲਕ ਬਣ ਕੇ ਉਭਰਿਆ ਹੈ।
ਭਾਰਤ ਦੁਨੀਆ ਵਿੱਚ ਸੇਵਾਵਾਂ ਦਾ ਸੱਤਵਾਂ ਸਭ ਤੋਂ ਵੱਡਾ ਨਿਰਯਾਤਕ ਹੈ। ਵਰ੍ਹੇ 2005 ਵਿੱਚ ਆਲਮੀ ਸੇਵਾ ਵਪਾਰ ਵਿੱਚ ਇਸ ਦੀ ਹਿੱਸੇਦਾਰੀ 2 ਪ੍ਰਤੀਸ਼ਤ ਤੋਂ ਵਧ ਕੇ 2024 ਵਿੱਚ 4.3 ਪ੍ਰਤੀਸ਼ਤ ਹੋ ਗਈ ਹੈ। ਸ਼੍ਰੀਮਤੀ ਸੀਤਾਰਮਣ ਨੇ ਕਿਹਾ, "ਖੇਤੀਬਾੜੀ ਅਤੇ ਉਦਯੋਗ ਵਿੱਚ ਦੇਖੇ ਗਏ ਤੇਜ਼ ਚੱਕਰੀ ਉਤਾਰ-ਚੜ੍ਹਾਅ ਦੇ ਉਲਟ 7-8 ਪ੍ਰਤੀਸ਼ਤ ਦੇ ਨਿਰੰਤਰ ਆਰਥਿਕ ਵਾਧੇ ਨਾਲ ਸੇਵਾ ਖੇਤਰ ਉੱਚ ਵਾਧੇ, ਘੱਟ ਅਸਥਿਰਤਾ ਵਾਲਾ ਥੰਮ੍ਹ ਬਣਿਆ ਹੋਇਆ ਹੈ।
ਵਿੱਤੀ ਸਾਲ 26 ਵਿੱਚ ਸੇਵਾ ਖੇਤਰ ਵਿੱਚ ਸਾਰੇ ਉਪ-ਖੇਤਰਾਂ ਵਿੱਚ ਵਿਆਪਕ ਵਿਸਥਾਰ ਦੇਖਿਆ ਗਿਆ। ਸੇਵਾ ਖੇਤਰ ਵਿੱਚ 9.1 ਪ੍ਰਤੀਸ਼ਤ ਵਿੱਤੀ ਵਰ੍ਹੇ 26 ਲਈ ਪਹਿਲੇ ਐਡਵਾਂਸ ਅਨੁਮਾਨ (ਐੱਫਏਈ) ਵਿੱਚ ਕੁੱਲ ਮੁੱਲ ਜੋੜ (ਜੀਵੀਏ) ਵਾਧੇ ਦਾ ਮੁੱਖ ਚਾਲਕ ਰਹੀ ਹੈ, ਜਿਸ ਵਿੱਚ ਸਾਰੇ ਪ੍ਰਮੁੱਖ ਸਬ-ਸੈੱਗਮੈਂਟ ਵਿੱਚ ਲਗਭਗ 8 ਪ੍ਰਤੀਸ਼ਤ ਤੋਂ 9.9 ਪ੍ਰਤੀਸ਼ਤ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ।
ਗਲੋਬਲ ਰੁਝਾਨ ਅਤੇ ਭਾਰਤ ਦਾ ਤਜ਼ਰਬਾ
ਕੋਵਿਡ-19 ਮਹਾਮਾਰੀ ਨੇ ਟੂਰਿਜ਼ਮ, ਪ੍ਰਾਹੁਣਚਾਰੀ ਅਤੇ ਆਵਾਜਾਈ ਜਿਹੀਆਂ ਸੰਪਰਕ-ਸਬੰਧੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ, ਜਦ ਕਿ ਆਈਟੀ, ਵਿੱਤ ਅਤੇ ਪੇਸ਼ੇਵਰ ਸੇਵਾਵਾਂ ਸਮੇਤ ਡਿਜੀਟਲ ਤੌਰ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਵਿਸਥਾਰ ਨੂੰ ਤੇਜ਼ੀ ਪ੍ਰਦਾਨ ਕੀਤੀ। ਸਾਲ 2024 ਵਿੱਚ ਜੀਡੀਪੀ ਵਿੱਚ ਸੇਵਾਵਾਂ ਵਪਾਰ ਦੀ ਹਿੱਸੇਦਾਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰਾਂ ਦੇ ਮੁਕਾਬਲੇ ਵਿੱਚ ਵੱਧ ਹੋ ਗਈ, ਜੋ ਕਿ ਸੇਵਾਵਾਂ ਪ੍ਰਤੀ ਆਲਮੀ ਵਪਾਰ ਨੂੰ ਅਸਮਾਨ ਪਰ ਕ੍ਰਮਵਾਰ ਮੁੜ ਸੰਤੁਲਿਤ ਕਰਨ ਦਾ ਸੰਕੇਤ ਦਿੱਤਾ ਹੈ।
ਗਲੋਬਲ ਵਪਾਰ ਵਿੱਚ ਸੇਵਾਵਾਂ ਦੀ ਵਧਦੀ ਭੂਮਿਕਾ ਪੂੰਜੀ ਵੰਡ ਵਿੱਚ ਹੋ ਰਹੇ ਬਦਲਾਵਾਂ ਤੋਂ ਪ੍ਰਤੀਬਿੰਬਤ ਹੁੰਦੀ ਹੈ। ਵਿੱਤੀ ਸਾਲ 2022-2024 ਦੌਰਾਨ ਸੇਵਾਵਾਂ ਗਲੋਬਲ ਐੱਫਡੀਆਈ ਦੇ ਔਸਤਨ 53.5 ਪ੍ਰਤੀਸ਼ਤ ਲਈ ਜਵਾਬਦੇਹੀ ਰਹੀ, ਜੋ ਕਿ ਪ੍ਰਵਾਹ ਦੇ ਤੇਜ਼ੀ ਨਾਲ ਕੇਂਦ੍ਰਿਤ ਹੋਣ ਦੇ ਨਾਲ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ ਦੇ 50.9 ਪ੍ਰਤੀਸ਼ਤ ਤੋਂ ਵੱਧ ਹੈ। ਊਰਜਾ ਅਤੇ ਗੈਸ ਸਪਲਾਈ, ਸੂਚਨਾ ਅਤੇ ਸੰਚਾਰ, ਨਿਰਮਾਣ ਅਤੇ ਆਵਾਜਾਈ ਮਿਲ ਕੇ 88 ਪ੍ਰਤੀਸ਼ਤ ਤੋਂ ਵੱਧ ਸੇਵਾਵਾਂ FDI ਨੂੰ ਸ਼ਾਮਲ ਕਰਦੇ ਹਨ, ਜਦ ਕਿ ਮਹਾਮਾਰੀ ਤੋਂ ਪਹਿਲਾਂ ਦੇ ਦੌਰ ਵਿੱਚ ਇਹ ਅੰਕੜਾ 75.5 ਪ੍ਰਤੀਸ਼ਤ ਸੀ।

ਭਾਰਤ ਦਾ ਅਨੁਭਵ ਵਿਆਪਕ ਤੌਰ ‘ਤੇ ਗਲੋਬਲ ਰੁਝਾਨਾਂ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਵਿੱਤੀ ਵਰ੍ਹੇ 23 ਵਿੱਤੀ ਵਰ੍ਹੇ 25 ਦੌਰਾਨ ਸੇਵਾ ਖੇਤਰ ਦਾ ਐੱਫਡੀਆਈ ਕੁੱਲ ਐੱਫਡੀਆਈ ਦਾ 80.2 ਪ੍ਰਤੀਸ਼ਤ ਸੀ ਜੋ ਕਿ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ (ਵਿੱਤੀ ਵਰ੍ਹੇ 16- ਵਿੱਤੀ ਵਰ੍ਹੇ 20) ਵਿੱਚ 77.7 ਪ੍ਰਤੀਸ਼ਤ ਤੋਂ ਵੱਧ ਰਿਹਾ। ਇਹ ਪ੍ਰਵਾਹ ਸੂਚਨਾ ਅਤੇ ਸੰਚਾਰ ਸੇਵਾਵਾਂ ਵਿੱਚ (25.8 ਪ੍ਰਤੀਸ਼ਤ) ਅਤੇ ਪੇਸ਼ੇਵਰ ਸੇਵਾਵਾਂ ਵਿੱਚ (23.8 ਪ੍ਰਤੀਸ਼ਤ) ਰਿਹਾ, ਜੋ ਡਿਜੀਟਲ ਅਤੇ ਗਿਆਨ-ਸਬੰਧੀ ਗਤੀਵਿਧੀਆਂ ਵਿੱਚ ਸਾਡੀ ਤਾਕਤ ਨੂੰ ਦਰਸਾਉਂਦਾ ਹੈ; ਵਿੱਤ ਅਤੇ ਬੀਮਾ (14.2 ਪ੍ਰਤੀਸ਼ਤ) ਊਰਜਾ ਅਤੇ ਗੈਸ (12.8 ਪ੍ਰਤੀਸ਼ਤ) ਅਤੇ ਟ੍ਰੇਡਿੰਗ ਵਿੱਚ (12.2 ਪ੍ਰਤੀਸ਼ਤ) ਨਾਲ ਇਹ ਸੈੱਗਮੈਂਟ ਸੇਵਾ ਖੇਤਰ ਐੱਫਡੀਆਈ ਦੇ ਲਗਭਗ 89 ਪ੍ਰਤੀਸ਼ਤ ਲਈ ਜਵਾਬਦੇਹੀ ਹੈ। ਇਹ ਭਾਰਤ ਦੇ ਨਿਵੇਸ਼ ਪ੍ਰੋਫਾਈਲ ਵਿੱਚ ਡਿਜੀਟਲ, ਹੁਨਰ ਸਬੰਧੀ ਅਤੇ ਢਾਂਚਾਗਤ ਨਾਲ ਜੁੜੀਆਂ ਸੇਵਾਵਾਂ ਦੇ ਦਬਦਬੇ ਨੂੰ ਰੇਖਾਂਕਿਤ ਕਰਦਾ ਹੈ।
ਆਰਥਿਕ ਸਰਵੇਖਣ ਦੇ ਅੰਕੜੇ ਦਰਸਾਉਂਦੇ ਹਨ ਕਿ ਸੇਵਾ ਖੇਤਰ ਦੇ ਵਾਧੇ ਦੇ ਪ੍ਰਮੁੱਖ ਚਾਲਕ ਵਿੱਤ, ਰੀਅਲ ਅਸਟੇਟ ਅਤੇ ਪੇਸ਼ੇਵਰ ਸੇਵਾਵਾਂ ਦੇ ਖੇਤਰ ਰਹੇ, ਜੋ ਕ੍ਰੈਡਿਟ, ਵਪਾਰਕ ਸੇਵਾਵਾਂ ਅਤੇ ਰੀਅਲ ਅਸਟੇਟ ਨਾਲ ਸਬੰਧਿਤ ਗਤੀਵਿਧੀਆਂ ਦੀ ਨਿਰੰਤਰ ਮੰਗ ਦੁਆਰਾ ਸਮਰਥਿਤ ਰਹੇ। ਉਪਰੋਕਤ ਮਹਾਮਾਰੀ ਪਹਿਲਾਂ ਦੇ ਰੁਝਾਨਾਂ ਦੇ ਨਾਲ, "ਜਨਤਕ ਪ੍ਰਸ਼ਾਸਨ, ਰੱਖਿਆ ਅਤੇ ਹੋਰ ਸੇਵਾਵਾਂ" ਵੀ ਨਿਰੰਤਰ ਜਨਤਕ ਖਰਚ ਅਤੇ ਸੇਵਾਵਾਂ ਦੀ ਨਿਰੰਤਰ ਡਿਲੀਵਰੀ ਨਾਲ ਵਿਸਤ੍ਰਿਤ ਹੁੰਦੀ ਰਹੀ। ਇਸ ਦੇ ਉਲਟ, "ਵਪਾਰ, ਪ੍ਰਾਹੁਣਚਾਰੀ, ਆਵਾਜਾਈ, ਸੰਚਾਰ ਅਤੇ ਸਬੰਧਿਤ ਸੇਵਾਵਾਂ" ਵਿੱਚ ਵਾਧਾ ਮੋਟੇ ਤੌਰ ‘ਤੇ ਮਹਾਮਾਰੀ ਤੋਂ ਪਹਿਲਾਂ ਦੇ ਔਸਤ ਦੇ ਨੇੜੇ ਰਹਿਣ ਦੇ ਨਾਲ ਕ੍ਰਮਵਾਰ ਸਧਾਰਣ ਤੌਰ ‘ਤੇ ਦੇਖਿਆ ਗਿਆ।
ਸੇਵਾਵਾਂ ਦੇ ਨਿਰਯਾਤ ਵਿੱਚ ਔਸਤ ਵਾਧਾ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ (ਵਿੱਤੀ ਵਰ੍ਹੇ 2016-ਵਿੱਤੀ ਵਰ੍ਹੇ 2020) ਦੇ 7.6 ਪ੍ਰਤੀਸ਼ਤ ਤੋਂ ਦੁੱਗਣੇ ਤੋਂ ਜ਼ਿਆਦਾ ਵਧ ਕੇ ਵਿੱਤੀ ਵਰ੍ਹੇ 24-25 ਵਿੱਚ 14 ਪ੍ਰਤੀਸ਼ਤ ਹੋ ਗਈ, ਜੋ ਕਿ ਭਾਰਤੀ ਸੇਵਾਵਾਂ ਲਈ ਮਜ਼ਬੂਤ ਅਤੇ ਵਿਆਪਕ-ਅਧਾਰ ਵਾਲੀ ਆਲਮੀ ਮੰਗ ਨੂੰ ਦਰਸਾਉਂਦੀ ਹੈ। ਆਲਮੀ ਸੇਵਾ ਬਜ਼ਾਰਾਂ ਵਿੱਚ ਪ੍ਰਤੀਯੋਗੀ ਸਥਿਤੀਆਂ ਅਤੇ ਵਧੇਰੇ ਨੀਤੀਗਤ ਅਨਿਸ਼ਚਿਤਤਾ ਦੇ ਬਾਵਜੂਦ ਸੇਵਾ ਨਿਰਯਾਤ ਵਿੱਚ ਵਾਧਾ ਵਿੱਤੀ ਸਾਲ 26 (ਅਪ੍ਰੈਲ-ਨਵੰਬਰ) ਦੌਰਾਨ 8 ਪ੍ਰਤੀਸ਼ਤ ਤੱਕ ਰਿਹਾ।
ਸਾਫਟਵੇਅਰ ਸੇਵਾਵਾਂ ਕੁੱਲ ਸੇਵਾ ਨਿਰਯਾਤ ਦੇ 40 ਪ੍ਰਤੀਸ਼ਤ ਤੋਂ ਵੱਧ ਦੀ ਜਵਾਬਦੇਹੀ ਰਹਿ ਕੇ ਤਰਜੀਹੀ ਵਾਧਾ ਚਾਲਕ ਰਹੀ। ਇਹ ਸੇਵਾਵਾਂ ਡਿਜੀਟਲ ਸੇਵਾਵਾਂ ਲਈ ਸਸ਼ਕਤ ਆਲਮੀ ਮੰਗ ਦੇ ਸਮਰਥਨ ਨਾਲ ਵਿੱਚ ਵਰ੍ਹੇ 16-ਵਿੱਰ ਵਰ੍ਹੇ 20 ਵਿੱਚ 4.7 ਪ੍ਰਤੀਸ਼ਤ ਦੇ ਮੁਕਾਬਲੇ ਵਿੱਚ ਵਿੱਤੀ ਵਰ੍ਹੇ 23- ਵਿੱਤੀ ਵਰ੍ਹੇ-25 ਦੌਰਾਨ 13.5 ਪ੍ਰਤੀਸ਼ਤ ਦੀ ਔਸਤ ਦਰ ਤੱਕ ਵਿਸਤਾਰ ਹੋਇਆ। ਪੇਸ਼ੇਵਰ ਅਤੇ ਪ੍ਰਬੰਧਨ ਮਸ਼ਵਰਾ 25.9 ਪ੍ਰਤੀਸ਼ਤ ਦੀ ਦਰ ਤੋਂ ਵਧ ਕੇ ਦੂਸਰੇ ਵੱਡੇ ਯੋਗਦਾਰ ਵਜੋਂ ਉਭਰਿਆ। ਇਸ ਦੇ ਨਤੀਜੇ ਵਜੋਂ ਇਸ ਖੇਤਰ ਦੀ ਹਿੱਸੇਦਾਰੀ ਵਿੱਤੀ ਵਰ੍ਹੇ 16- ਵਿੱਤੀ ਵਰ੍ਹੇ 20 ਵਿੱਚ 10.5 ਪ੍ਰਤੀਸ਼ਤ ਤੋਂ ਵਧ ਕੇ ਵਿੱਤੀ ਵਰ੍ਹੇ 23- ਵਿੱਤੀ ਵਰ੍ਹੇ 25 ਦੌਰਾਨ 18.3 ਪ੍ਰਤੀਸ਼ਤ ਹੋ ਗਈ।
ਜੀਡੀਪੀ ਵਿੱਚ ਭਾਰਤ ਦੇ ਸੇਵਾ ਨਿਰਯਾਤ ਦੀ ਹਿੱਸੇਦਾਰੀ ਵਿੱਤੀ ਵਰ੍ਹੇ 23- ਵਿੱਤੀ ਵਰ੍ਹੇ 25 ਦੌਰਾਨ ਔਸਤਨ 9.7 ਪ੍ਰਤੀਸ਼ਤ ਰਹੀ, ਜੋ ਕਿ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ ਵਿੱਚ 7.4 ਪ੍ਰਤੀਸ਼ਤ ਤੋਂ ਵੱਧ ਰਹੀ। ਨੀਤੀਗਤ ਨਿਸ਼ਚਿਤਤਾ ਅਤੇ ਭੂ-ਰਾਜਨੀਤਕ ਵਿਵਸਥਾਵਾਂ ਕਾਰਨ ਘੱਟ ਹੋਏ ਆਲਮੀ ਵਸਤੂ ਵਪਾਰ ਦਰਮਿਆਨ ਸੇਵਾ ਨਿਰਯਾਤ ਨੇ ਮਹੱਤਵਪੂਰਨ ਬਫਰ ਪ੍ਰਦਾਨ ਕੀਤਾ। ਇਹ ਭੂਮਿਕਾ ਐੱਚ1 ਵਿੱਤੀ ਵਰ੍ਹੇ 26 ਵਿੱਚ ਹੋਰ ਮਜ਼ਬੂਤ ਹੋਈ, ਅਜਿਹਾ ਜੀਡੀਪੀ ਵਿੱਚ ਸੇਵਾ ਦੀ ਹਿੱਸੇਦਾਰੀ ਵਿੱਤੀ ਵਰ੍ਹੇ 25 ਵਿੱਚ 9.7 ਪ੍ਰਤੀਸ਼ਤ ਐੱਚ1 ਤੋਂ ਵਧ ਕੇ 10 ਪ੍ਰਤੀਸ਼ਤ ਹੋ ਜਾਣ ਨਾਲ ਹੋਇਆ।
ਰਾਜ ਪੱਧਰ ਅਤੇ ਸੈਕਟਰ ਦੇ ਪੱਧਰ 'ਤੇ ਨੀਤੀ ਆਯੋਗ ਦੇ ਸਿੱਟੇ ਦੱਸਦੇ ਹਨ ਕਿ ਕਰਨਾਟਕ, ਮਹਾਰਾਸ਼ਟਰ, ਤਮਿਲ ਨਾਡੂ ਅਤੇ ਤੇਲੰਗਾਨਾ ਜਿਹੇ ਰਾਜ ਮਿਲ ਕੇ ਆਧੁਨਿਕ, ਆਈਟੀ, ਵਿੱਤ ਅਤੇ ਪੇਸ਼ੇਵਰ ਸੇਵਾਵਾਂ ਜਿਹੀਆਂ ਉੱਚ-ਉਤਪਾਦਕ ਵਾਲੀਆਂ ਸੇਵਾਵਾਂ ਤੋਂ ਪ੍ਰੇਰਿਤ ਲਗਭਗ 40 ਪ੍ਰਤੀਸ਼ਤ ਸੇਵਾ ਆਉਟਪੁੱਟ ਲਈ ਜਵਾਬਦੇਹ ਰਹੇ। ਇਸ ਦੇ ਨਤੀਜੇ ਵਜੋਂ ਇਸ ਆਉਟਪੁੱਟ ਦਾ ਬਹੁਤ ਜ਼ਿਆਦਾ ਸ਼ਹਿਰੀ ਰਾਜਾਂ ਖ਼ਾਸ ਕਰਕੇ ਦੱਖਣ ਭਾਰਤ ਵਿੱਚ ਰਿਹਾ। ਨਾਲ ਹੀ ਮਹੱਤਵਪੂਰਨ ਵਿਰੋਧਾਭਾਸ ਕਾਇਮ ਰਿਹਾ। ਬਿਹਾਰ ਘੱਟ ਪ੍ਰਤੀ ਵਿਅਕਤੀ ਆਮਦਨ ਦੇ ਬਾਵਜੂਦ ਆਪਣੇ ਜੀਵੀਏ ਦਾ 58.7 ਪ੍ਰਤੀਸ਼ਤ ਸੇਵਾਵਾਂ ਨਾਲ, ਮੋਟੇ ਤੌਰ ‘ਤੇ ਘੱਟ ਮੁੱਲ ਜੋੜ ਗਤੀਧੀਆਂ ਤੋਂ ਪ੍ਰਾਪਤ ਕਰਦਾ ਹੈ ਕੇਰਲ ਸੇਵਾਵਾਂ ਤੋਂ 64.3 ਪ੍ਰਤੀਸ਼ਤ ਜੀਐੱਸਵੀਏ ਨਾਲ ਵਪਾਰ, ਟੂਰਿਜ਼ਮ ਅਤੇ ਰੀਅਲ ਅਸਟੇਟ ਜਿਹੇ ਪਰੰਪਰਾਗਤ ਸੈਗਮੈਂਟਾਂ ‘ਤੇ ਨਿਰਭਰ ਰਿਹਾ। ਇਸ ਮਿਆਦ ਦੌਰਾਨ ਸੇਵਾਵਾਂ ਪ੍ਰਤੀ ਇੱਕ ਪਾਸੇ ਸੰਕ੍ਰਰਮਣ ਦੀ ਧਾਰਨਾ ਨੂੰ ਚੁਣੌਤੀ ਦਿੰਦੇ ਹੋਏ ਕੁੱਝ ਮਾਮਲਿਆਂ ਵਿੱਚ ਸੇਵਾਵਾਂ ਦੇ ਹਿੱਸੇ ਵਿੱਚ ਗਿਰਾਵਟ ਆਈ: ਓਡੀਸ਼ਾ ਵਿੱਚ ਸੇਵਾਵਾਂ ਦਾ ਹਿੱਸਾ 38.5 ਪ੍ਰਤੀਸ਼ਤ ਤੋਂ ਘਟ ਕੇ 34.9 ਪ੍ਰਤੀਸ਼ਤ ਹੋ ਗਿਆ, ਜਦੋਂ ਕਿ ਅਸਾਮ ਵਿੱਚ ਸੇਵਾਵਾਂ ਦਾ ਹਿੱਸਾ 46.5 ਪ੍ਰਤੀਸ਼ਤ ਤੋਂ ਘੱਟ ਕੇ 34.3 ਪ੍ਰਤੀਸ਼ਤ ਹੋ ਗਿਆ।
ਸੇਵਾਵਾਂ: ਰੁਜ਼ਗਾਰ ਦੀਆਂ ਮੁੱਖ ਚਾਲਕ
ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਵਰ੍ਹੇ 26 ਦੀ ਪਹਿਲੀਆਂ ਦੋ ਤਿਮਾਹੀਆਂ ਦੇ ਪੀਐੱਲਐੱਫਐੱਸ ਅੰਕੜਿਆਂ ਦੇ ਮੁਤਾਬਕ, ਸ਼ਹਿਰੀ ਰੁਜ਼ਗਾਰ ਵਿੱਚ ਸੇਵਾਵਾਂ ਦੀ ਹਿੱਸੇਦਾਰੀ ਵਧ ਕੇ ਔਸਤਨ 61.9 ਪ੍ਰਤੀਸ਼ਤ ਹੋ ਗਈ, ਜੋ ਵਿੱਤੀ ਵਰ੍ਹੇ 21- ਵਿੱਤੀ ਵਰ੍ਹੇ 22 ਦੀ 61.7 ਪ੍ਰਤੀਸ਼ਤ ਦੀ ਔਸਤ ਤੋਂ ਅੰਸ਼ਿਕ ਤੌਰ ‘ਤੇ ਵੱਧ ਹੈ। ਇਹ ਉਹ ਸਮਾਂ ਸੀ ਜਦੋਂ ਮਹਾਮਾਰੀ ਦੌਰਾਨ ਸੇਵਾ ਖੇਤਰ ਵਿੱਚ ਬਹੁਤ ਜ਼ਿਆਦਾ ਭਰਤੀਆਂ ਹੋਈਆਂ। ਇਸ ਅਨੁਸਾਰ ਵਿੱਤੀ ਸਾਲ 26 ਦੇ ਅਪ੍ਰੈਲ-ਜੁਲਾਈ ਵਿੱਤ ਦੇ EPFO ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਰਸਮੀ ਰੁਜ਼ਗਾਰ ਵਿੱਚ ਲਗਾਤਾਰ ਵਾਧਾ ਹੋਇਆ ਹੈ, ਜਿਸ ਵਿੱਚ ਨੈੱਟ ਰੁਜ਼ਗਾਰ ਵਿੱਚ ਵਾਧਾ ਸੇਵਾਵਾਂ ਦਾ ਹਿੱਸਾ 51.7 ਪ੍ਰਤੀਸ਼ਤ ਰਿਹਾ, ਜਿਸ ਵਿੱਚ ਮਾਹਿਰ ਸੇਵਾਵਾਂ ਵਪਾਰ ਅਤੇ ਵਪਾਰਕ ਅਦਾਰੇ ਅਤੇ ਸੈਨੀਟੇਸ਼ਨ ਸੇਵਾਵਾਂ ਸ਼ਾਮਲ ਹਨ।
2011-2024 ਵਿੱਚ ਸੇਵਾਵਾਂ ਵਿੱਚ ਰੁਜ਼ਗਾਰ ਸਬੰਧੀ ਲਚਕੀਲਾਪਣ 0.43 ਰਿਹਾ ਜੋ ਕੋਵਿਡ ਤੋਂ ਬਾਅਦ ਦੀ ਮਿਆਦ ਵਿੱਚ ਰਿਕਵਰੀ ਵਾਲੇ ਪੜਾਅ ਵਿੱਚ ਵਧ ਕੇ 0.63 ਹੋ ਗਿਆ। ਇਹ ਨਿਰਮਾਣ ਦੇ ਬਾਅਦ ਦੂਜੇ ਸਥਾਨ ‘ਤੇ ਰਿਹਾ, ਜੋ ਕਿਰਤ ਸਦਮਾ ਸੋਖਕ ਵਜੋਂ ਇਸ ਖੇਤਰ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।

ਉਪ-ਖੇਤਰ ਪ੍ਰਦਰਸ਼ਨ ਅਤੇ ਉਤਪ੍ਰੇਰਕ
ਸੇਵਾਵਾਂ, ਡਿਜ਼ਾਈਨ, ਖੋਜ ਅਤੇ ਵਿਕਾਸ, ਲੌਜਿਸਟਿਕਸ, ਸਾਫਟਵੇਅਰ ਵਿਕਾਸ ਅਤੇ ਪੇਸ਼ੇਵਰ ਸੇਵਾਵਾਂ ਜਿਹੀਆਂ ਗਤੀਵਿਧੀਆਂ ਰਾਹੀਂ ਨਿਰਮਾਣ ਵਿੱਚ ਤੇਜ਼ੀ ਨਾਲ ਸ਼ਾਮਲ ਹੋ ਰਿਹਾ ਹੈ, ਜੋ ਉਤਪਾਦਨ ਪ੍ਰਣਾਲੀਆਂ ਦੇ ਵਧਦੇ "ਸੇਵਾਕਰਣ" ਨੂੰ ਦਰਸਾਉਂਦਾ ਹੈ। ਇਹ ਸਮਾਰਟ ਡਿਵਾਇਸਾਂ ਜਿਵੇਂ ਕਿ ਉਤਪਾਦਾਂ, ਆਟੋਮੋਬਾਈਲਜ਼, ਮੈਡੀਕਲ ਡਿਵਾਇਸਾਂ/ਵੇਅਰੇਬਲਸ ਆਦਿ ਵਿੱਚ ਸਪਸ਼ਟ ਦਿਖਦਾ ਹੈ। ਅੰਤਰਰਾਸ਼ਟਰੀ ਤਜ਼ਰਬਾ ਦੱਸਦਾ ਹੈ ਕਿ ਇਹ ਏਕੀਕਰਣ ਮੁੱਲ ਜੋੜ, ਨਿਰਯਾਤ ਮੁਕਾਬਲੇਬਾਜ਼ੀ ਅਤੇ ਰੁਜ਼ਗਾਰ ਵਧਾਉਣ ਦਾ ਇੱਕ ਮਹੱਤਵਪੂਰਨ ਸਾਧਨ ਹੈ।
ਆਰਥਿਕ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਵਿੱਤੀ ਵਰ੍ਹੇ 24 ਵਿੱਚ ਯਾਤਰਾ ਅਤੇ ਟੂਰਿਜ਼ਮ ਨੇ ਜੀਡੀਪੀ 5.22 ਪ੍ਰਤੀਸ਼ਤ ਦਾ ਯੋਗਦਾਨ ਦਿੱਤਾ, ਜੋ ਮਹਾਮਾਰੀ ਦੇ ਪਹਿਲਾਂ ਦੇ ਪੱਧਰ ਦੇ ਨੇੜੇ ਹੈ। ਇਸ ਨਾਲ ਅਨੁਮਾਨਿਤ ਤੌਰ ‘ਤੇ 8.46 ਕਰੋੜ ਪ੍ਰਤੱਖ ਅਤੇ ਅਪ੍ਰਤੱਖ ਰੁਜ਼ਗਾਰ ਨੂੰ ਸਹਾਰਾ ਮਿਲਿਆ(ਕੁੱਲ ਰੁਜ਼ਗਾਰ ਦਾ ਲਗਭਗ 13.3 ਪ੍ਰਤੀਸ਼ਤ)।
ਇਸ ਵਾਧੇ ਨੇ ਅਨੁਸਾਰ ਟੂਰਿਜ਼ਮ ਨਾਲ ਵਿਦੇਸ਼ੀ ਮੁਦਰਾ ਆਮਦਨ 2024 ਵਿੱਚ ਵਧ ਕੇ 35.0 ਬਿਲੀਅਨ ਡਾਲਰ ਹੋ ਗਈ, ਜੋ ਕਿ 2023 ਤੋਂ 8.8 ਪ੍ਰਤੀਸ਼ਤ ਵੱਧ ਹੈ। ਘਰੇਲੂ ਟੂਰਿਜ਼ਮ ਇਸ ਖੇਤਰ ਦੀ ਰੀੜ ਦੀ ਹੱਡੀ ਬਣਿਆ ਰਿਹਾ। 2024 ਵਿੱਚ ਪਿਛਲੇ ਵਰ੍ਹੇ ਦੇ ਮੁਕਾਬਲੇ ਟੂਰਿਜ਼ਮ ਲਗਭਗ 17.5 ਪ੍ਰਤੀਸ਼ਤ ਦਾ ਵਾਧਾ ਹੋਇਆ ਅਤੇ ਜਨਵਰੀ-ਸਤੰਬਰ 2025 ਦੌਰਾਨ ਪਿਛਲੇ ਸਾਲ ਦੀ ਇਸ ਹੀ ਮਿਆਦ ਦੀ ਤੁਲਨਾ ਵਿੱਚ ਲਗਭਗ 52.7 ਪ੍ਰਤੀਸ਼ਤ ਦਾ ਵਾਧਾ ਹੋਇਆ।
ਵਿਦੇਸ਼ੀ ਸੈਲਾਨੀਆਂ ਦੀ ਆਮਦ (FTA) ਅਤੇ ਪ੍ਰਵਾਸੀ ਭਾਰਤੀਆਂ (NRIs) ਸਮੇਤ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਵਧ ਕੇ 20.57 ਮਿਲੀਅਨ ਹੋ ਗਈ, ਜੋ ਕਿ 2023 ਦੇ ਮੁਕਾਬਲੇ 8.9 ਪ੍ਰਤੀਸ਼ਤ ਰਹੀ। ਲੈਸ਼ਰ ਟੂਰਿਜ਼ਮ ਨਾਲ ਤੇਜ਼ੀ ਨਾਲ ਵਧਦੇ ਹੋਏ ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਉੱਚ ਸੰਭਾਵਨਾਵਾਂ ਵਾਲੀ ਇੱਕ ਵਿਸ਼ੇਸ਼ ਸ਼੍ਰੇਣੀ ਵਜੋਂ ਉੱਭਰ ਰਿਹਾ ਹੈ, ਜੋ ਉੱਚ-ਮੁੱਲ ਅਤੇ ਗੈਰ-ਮੌਸਮੀ ਟੂਰਿਜ਼ਮ ਪ੍ਰਦਾਨ ਕਰਦਾ ਹੈ।
ਵਿੱਤੀ ਸਾਲ 2025 ਵਿੱਚ ਆਈਟੀ ਸਮਰੱਥ ਸੇਵਾਵਾਂ (ਆਈਟੀ-ਆਈਟੀਈਐੱਸ) ਖੇਤਰ ਨੇ ਮਾਲੀਆ ਵਾਧਾ, ਆਲਮੀ ਸਮਰੱਥਾ ਕੇਂਦਰਾਂ (ਜੀਸੀਸੀ) ਦੀ ਵਧਦੀ ਭੂਮਿਕਾ ਅਤੇ ਜ਼ਿਆਦਾ ਮੁੱਲ ਵਾਲੀਆਂ ਗੁੰਝਲਦਾਰ ਤਕਨਾਲੋਜੀ ਗਤੀਵਿਧੀਆਂ ਵਿੱਚ ਡੂੰਘੇ ਜੁੜਾਅ ਨਾਲ ਭਾਰਤ ਨੂੰ ਇੱਕ ਆਲਮੀ ਤਕਨਾਲੋਜੀ ਅਤੇ ਨਵੀਨਤਾ ਕੇਂਦਰ ਵਜੋਂ ਮਜ਼ਬੂਤ ਕੀਤਾ। ਨੇਸਕੌਮ ਦਾ ਅਨੁਮਾਨ ਹੈ ਕਿ ਵਿੱਤੀ ਵਰ੍ਹੇ 25 ਵਿੱਚ ਆਈਟੀ ਅਤੇ ਆਈਟੀਐੱਮ ਉਦਯੋਗ ਦਾ ਮਾਲੀਆ (ਹਾਰਡਵੇਅਰ ਸਮੇਤ) 283 ਬਿਲੀਅਨ ਡਾਲਰ ਰਹੇਗਾ। ਜਿਸ ਦਾ ਮਤਲਬ ਹੈ ਕਿ ਵਿੱਤੀ ਵਰ੍ਹੇ 24 ਦੇ 3.9 ਪ੍ਰਤੀਸ਼ਤ ਦੇ ਮੁਕਾਬਲੇ ਸਲਾਨਾ ਵਾਧਾ 5.1 ਪ੍ਰਤੀਸ਼ਤ ਹੋਵੇਗਾ। 1,700+ ਆਲਮੀ ਸਮਰੱਥਾ ਕੇਂਦਰਾਂ (ਜੀਸੀਸੀ) ਵਿੱਚ ਲਗਭਗ 19 ਲੱਖ ਪੇਸ਼ੇਵਰਾਂ ਦੀ ਭਰਤੀ ਦੇ ਨਾਲ ਹੀ ਜੀਸੀਸੀ ਉਤਪਾਦ, ਇੰਜੀਨੀਅਰਿੰਗ, ਵਿਸ਼ਲੇਸ਼ਣ, ਸਾਈਬਰ ਸੁਰੱਖਿਆ ਅਤੇ ਏਆਈ-ਸਮਰੱਥ ਕਾਰਜਾਂ ਵਿੱਚ ਵਿਸਤਾਰ ਕਰ ਰਹੇ ਹਨ।
ਭਾਰਤ ਦੇ ਡੇਟਾ ਸੈਂਟਰ ਦੀ ਸਮਰੱਥਾ 2025 ਦੀ ਦੂਜੀ ਤਿਮਾਹੀ ਵਿੱਚ ਲਗਭਗ 1.4 ਗੀਗਾਵਾਟ ਤੋਂ ਵਧ ਕੇ 2030 ਤੱਕ ਲਗਭਗ 8 ਗੀਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਹੈ। ਨੇਸਕੌਮ ਦੇ ਅਨੁਸਾਰ, ਦੁਨੀਆ ਦਾ ਲਗਭਗ 20 ਪ੍ਰਤੀਸ਼ਤ ਜਨਰੇਟ ਕਰਨ ਦੇ ਬਾਵਜੂਦ ਭਾਰਤ ਵਿੱਚ ਦੁਨੀਆ ਦੇ ਸਿਰਫ ਲਗਭਗ 3 ਪ੍ਰਤੀਸ਼ਤ ਡੇਟਾ ਸੈਂਟਰ ਹਨ- ਦੁਨੀਆ ਭਰ ਵਿੱਚ 11000 ਵਿੱਚੋਂ ਲਗਭਗ 150- ਭਾਰਤ ਲਈ ਖੁਦ ਨੂੰ ਗਲੋਬਲ ਏਆਈ ਡੇਟਾ ਸੈਂਟਰ ਹੱਬ ਦੇ ਤੌਰ ‘ਤੇ ਸਥਾਪਿਤ ਕਰਨ ਲਈ ਊਰਜਾ ਦੀ ਕਮੀ ਜਿਹੀਆਂ ਸੰਰਚਨਾਤਮਕ ਦਿੱਕਤਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੋਵੇਗਾ।
ਭਾਰਤ ਦਾ ਤਕਨਾਲੌਜੀ ਸਟਾਰਟਅੱਪ ਈਕੋਸਿਸਟਮ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਈਕੋਸਿਸਟਮ ਹੈ ਅਤੇ ਇਸ ਵਿੱਚ ਹੁਣ ਲਗਭਗ 32,000-35,000 ਸਟਾਰਟਅੱਪਸ ਹਨ, ਜਿਸ ਵਿੱਚ ਕੈਲੰਡਰ ਵਰ੍ਹੇ 2025 ਵਿੱਚ 2,000 ਤੋਂ ਵੱਧ ਨਵੇਂ ਸਟਾਰਟਅੱਪ ਜੁੜੇ ਹਨ, ਜਿਨ੍ਹਾਂ ਵਿੱਚ ਕੈਲੰਡਰ ਵਰ੍ਹੇ 2025 ਵਿੱਚ 900 ਤੋਂ ਜ਼ਿਆਦਾ ਵਿੱਤ ਪੋਸ਼ਣ ਸਟਾਰਟਅੱਪ ਸ਼ਾਮਲ ਹਨ। ਇਸ ਦੇ ਤਹਿਤ ਜੈਨਰੇਟਿਵ ਏਆਈ ਖੇਤਰ ਤੇਜ਼ੀ ਨਾਲ ਵਧਿਆ ਹੈ, ਜਿਸ ਵਿੱਚ ਜ਼ੇਨਏਆਈ ਸਟਾਰਟਅੱਪ ਕੈਲੰਡਰ ਵਰ੍ਹੇ 2024 ਦੀ ਪਹਿਲੀ ਛਮਾਹੀ ਵਿੱਚ ਲਗਭਗ 240 ਤੋਂ ਵਧ ਕੇ ਕੈਲੰਡਰ ਵਰ੍ਹੇ 2025 ਦੀ ਪਹਿਲੀ ਛਮਾਹੀ ਵਿੱਚ 890 ਤੋਂ ਜ਼ਿਆਦਾ ਹੋ ਗਿਆ।
ਭਾਰਤ ਦਾ ਪੁਲਾੜ ਸੇਵਾ ਖੇਤਰ 8.4 ਪ੍ਰਤੀਸ਼ਤ ਮਿਲੀਅਨ ਡਾਲਰ ਮੁੱਲ ਦੇ ਨਾਲ ਆਲਮੀ ਪੁਲਾੜ ਬਜ਼ਾਰ ਦੇ ਲਗਭਗ 2 ਪ੍ਰਤੀਸ਼ਤ ਲਈ ਜਵਾਬਦੇਹੀ ਹੈ। ਭਾਰਤ ਨੇ 2015 ਅਤੇ 2024 ਦਰਮਿਆਨ 34 ਦੇਸ਼ਾਂ ਲਈ 393 ਵਿਦੇਸ਼ੀ ਉਪਗ੍ਰਹਿ ਵਪਾਰਕ ਤੌਰ ‘ਤੇ ਲਾਂਚ ਕਰਕੇ ਲਗਭਗ 433 ਮਿਲੀਅਨ ਡਾਲਰ ਹਾਸਲ ਕੀਤੇ। ਜਿਨ੍ਹਾਂ ਨੇ ਇਸ ਦੀ ਕਿਫਾਇਤੀ ਅਤੇ ਭਰੋਸੇ ਯੋਗਤਾਵਾਂ ਨੂੰ ਪ੍ਰਤੀਬਿੰਬਤ ਕੀਤਾ। ਭਾਰਤ ਦਾ ਪੁਲਾੜ ਖੇਤਰ ਤੇਜ਼ੀ ਨਾਲ ਵਧਦੇ, ਤਕਨਾਲੌਜੀ ਸਬੰਧੀ ਅਤੇ ਸੇਵਾ ਅਰਥਵਿਵਸਥਾ ਦੇ ਕ੍ਰਮਵਾਰ ਵਧਦੇ ਵਪਾਰਕ ਸੈੱਗਮੈਂਟ ਵਜੋਂ ਉਭਰਿਆ ਹੈ।
ਮੀਡੀਆ ਅਤੇ ਮਨੋਰੰਜਨ ਖੇਤਰ ਭਾਰਤ ਦੀ ਸੇਵਾ ਅਰਥਵਿਵਸਥਾ ਦਾ ਮੁੱਖ ਹਿੱਸਾ ਬਣ ਗਿਆ ਹੈ ਜਿਸ ਵਿੱਚ ਆਡੀਓ-ਵਿਜ਼ੁਅਲ ਪ੍ਰੋਡਕਸ਼ਨ, ਪ੍ਰਸਾਰਣ, ਡਿਜੀਟਲ ਕੰਟੈਂਟ, ਐਨੀਮੇਸ਼ਨ ਅਤੇ ਗੈਮਿੰਗ, ਵਿਗਿਆਪਨ ਅਤੇ ਲਾਈਵ ਮਨੋਰੰਜਨ ਸ਼ਾਮਲ ਹਨ। ਉਦਯੋਗ ਦੇ ਅਨੁਮਾਨਾਂ ਦੇ ਮੁਤਾਬਕ ਵਧਦੀ ਆਮਦਨ, ਇੰਟਰਨੈੱਟ ਦੀ ਵਧਦੀ ਪਹੁੰਚ ਅਤੇ ਵੱਡੇ ਘਰੇਲੂ ਬਜ਼ਾਰ ਦੇ ਕਾਰਨ ਵਰ੍ਹੇ 2024 ਵਿੱਚ ਇਸ ਸੈਕਟਰ ਦਾ ਆਕਾਰ ਲਗਭਗ 2.5 ਟ੍ਰਿਲੀਅਨ ਹੋਵੇਗਾ। ਡਿਜੀਟਲ ਮੀਡੀਆ ਮੁੱਖ ਵਿਕਾਸ ਇੰਜਣ ਵਜੋਂ ਉਭਰਿਆ ਹੈ ਜੋ ਇਸ ਸੈਕਟਰ ਦੇ ਕੁੱਲ ਮਾਲੀਆ ਵਿੱਚ ਲਗਭਗ ਇੱਕ ਤਿਹਾਈ ਦਾ ਯੋਗਦਾਨ ਦਿੰਦਾ ਹੈ। ਲਾਈਵ ਪ੍ਰੋਗਰਾਮਾਂ ਦਾ ਈਕੋਸਿਸਟਮ ਔਰੇਂਜ ਇਕੋਨੌਮੀ ਦਾ ਹਿੱਸਾ ਹੈ ਅਤੇ ਇਸ ਵਿੱਚ ਸਬੰਧਿਤ ਟੂਰਿਜ਼ਮ ਇਸ ਖੇਤਰ ਦੇ ਮੁੱਖ ਰੁਝਾਨ ਵਜੋਂ ਉਭਰਿਆ ਹੈ।
ਅੱਗੇ ਦੀ ਰਾਹ
ਆਰਥਿਕ ਸਰਵੇਖਣ ਵਿੱਚ ਸੇਵਾ ਖੇਤਰ ਦੇ ਸਾਰੇ ਉਪ ਖੇਤਰਾਂ ਵਿੱਚ ਜ਼ਿਕਰਯੋਗ ਪ੍ਰਗਤੀ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਉਨ੍ਹਾਂ ਮਹੱਤਵਪੂਰਨ ਕਾਰਕਾਂ ਬਾਰੇ ਸੁਚੇਤ ਕੀਤਾ ਗਿਆ ਹੈ ਜਿਨ੍ਹਾਂ ‘ਤੇ ਉਨ੍ਹਾਂ ਦਾ ਵਾਧਾ ਨਿਰਭਰ ਕਰਦਾ ਹੈ। ਉਦਾਹਰਣ ਲਈ ਆਈਟੀ ਅਤੇ ਆਈਟੀ ਸਮਰੱਥ ਸੇਵਾਵਾਂ ਲਈ ਇਸ ਖੇਤਰ ਦਾ ਭਵਿੱਖ ਸਮਾਂਬੱਧ ਮੁੜ: ਹੁਨਰ, ਡਿਜੀਟਲ ਤਕਨਾਲੋਜੀਆਂ ਦੇ ਵਿਆਪਕ ਪ੍ਰਸਾਰ ਅਤੇ ਇਨੋਵੇਸ਼ਨ ਅਤੇ ਸਕੇਲਿੰਗ ਲਈ ਸਹਿਯੋਗਪੂਰਨ ਨੀਤੀਗਤ ਵਾਤਾਵਰਣ ਦੇ ਸਿਰਜਣ ‘ਤੇ ਨਿਰਭਰ ਕਰਦਾ ਹੈ
ਟੂਰਿਜ਼ਮ ਲਈ ਲੰਬੀ ਦੂਰੀ ਵਾਲੀ ਹਾਈਕਿੰਗ ਪਗਡੰਡਿਆਂ ਜਿਹੀਆਂ ਸੁਵਿਧਾਵਾਂ ਤਿਆਰ ਕਰਨ ਅਤੇ ਨੀਲੀ ਅਰਥਵਿਵਸਥਾ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਰਾਸ਼ਟਰੀ ਮਰੀਨਾ ਵਿਕਾਸ ਨੀਤੀ, ਪੁਲਾੜ ਅਤੇ ਮਹਾਸਾਗਰ ਸੇਵਾਵਾਂ ਵਪਾਰਕ ਅਤੇ ਜਨਤਕ ਨਿਜੀ ਭਾਗੀਦਾਰੀਆਂ ਰਾਹੀਂ ਤੇਜ਼ੀ ਨਾਲ ਵਿਸਥਾਰ ਦੀ ਉਮੀਦ ਹੈ।
*****
ਐਮਬੀ/ਓਮਕਾਰ ਨਾਥ ਪਾਂਡੇ/ਪੰਕਜ ਸ੍ਰੀਵਾਸਤਵ/ਏਕੇ
(रिलीज़ आईडी: 2220954)
आगंतुक पटल : 5