ਵਿੱਤ ਮੰਤਰਾਲਾ
azadi ka amrit mahotsav

ਭਾਰਤ ਦੇ ਬਾਹਰੀ ਪ੍ਰਦਰਸ਼ਨ ਨੇ ਆਲਮੀ ਝਟਕਿਆਂ ਦੇ ਪ੍ਰਤੀ ਗਤੀਸ਼ੀਲਤਾ ਪ੍ਰਦਰਸ਼ਿਤ ਕੀਤੀ: ਆਰਥਿਕ ਸਰਵੇਖਣ 2025-26


ਆਲਮੀ ਵਸਤੂ ਨਿਰਯਾਤ ਵਿੱਚ ਭਾਰਤ ਦਾ ਹਿੱਸਾ 2005 ਅਤੇ 2024 ਦੇ ਦਰਮਿਆਨ ਲਗਭਗ ਦੁੱਗਣਾ ਹੋ ਕੇ 1 ਪ੍ਰਤੀਸ਼ਤ ਤੋਂ ਵਧ ਕੇ 1.8 ਪ੍ਰਤੀਸ਼ਤ ਤੱਕ ਪਹੁੰਚ ਗਿਆ

ਅੰਕਟਾਡ ਨੇ ਭਾਰਤ ਨੂੰ ਵਪਾਰਕ ਸਾਂਝੇਦਾਰ ਵਿਭਿੰਨਤਾ ਮੋਹਰੀ ਅਰਥਵਿਵਸਥਾ ਵਜੋਂ ਸਥਾਨ ਦਿੱਤਾ, ਵਿਕਾਸਸ਼ੀਲ ਦੇਸ਼ਾਂ (ਗਲੋਬਲ ਸਾਊਥ) ਵਿੱਚ ਤੀਸਰਾ ਸਥਾਨ

ਨਿਰਯਾਤ ਦੀ ਗਤੀ ਵਿੱਚ ਵਿੱਤੀ ਵਰ੍ਹੇ 2026 ਵਿੱਚ ਤੇਜ਼ੀ ਬਣੀ ਰਹੀ, ਆਲਮੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਨਿਰਯਾਤ ਨੇ ਸਬੰਧਿਤ ਤਿਮਾਹੀਆਂ ਵਿੱਚ ਪਹਿਲੀ, ਦੂਸਰੀ ਅਤੇ ਤੀਸਰੀ ਤਿਮਾਹੀ ਵਿੱਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵਾਧਾ ਦਰਜ ਕਰਵਾਇਆ

ਸੇਵਾ ਖੇਤਰ ਨੇ ਵਿੱਤੀ ਵਰ੍ਹੇ 2025 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 387.6 ਬਿਲੀਅਨ ਡਾਲਰ ਦਾ ਨਿਰਯਾਤ ਦਰਜ ਕਰਵਾਇਆ ਜਿਸ ਵਿੱਚ 13.6 ਪ੍ਰਤੀਸ਼ਤ ਦਾ ਵਾਧਾ ਹੋਇਆ

ਦੂਰਸੰਚਾਰ ਉਪਕਰਣਾਂ ਦੇ ਨਿਰਯਾਤ ਵਿੱਚ ਵਿੱਤੀ ਵਰ੍ਹੇ 2025 ਦੇ ਦੌਰਾਨ 51.2 ਪ੍ਰਤੀਸ਼ਤ (ਵਰ੍ਹੇ ਦਰ ਵਰ੍ਹੇ) ਦਾ ਜ਼ਿਕਰਯੋਗ ਵਾਧਾ ਦੇਖਿਆ ਗਿਆ

प्रविष्टि तिथि: 29 JAN 2026 2:04PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2025-26 ਪੇਸ਼ ਕਰਦੇ ਹੋਏ ਕਿਹਾ ਕਿ ਭਾਰਤ ਦੇ ਬਾਹਰੀ ਪ੍ਰਦਰਸ਼ਨ ਨੇ ਆਲਮੀ ਝਟਕਿਆਂ ਪ੍ਰਤੀ ਗਤੀਸ਼ੀਲਤਾ ਪ੍ਰਦਰਸ਼ਿਤ ਕੀਤੀ ਹੈ। ਉਨ੍ਹਾਂ ਨੇ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਨਾਲ ਜੁੜੀਆਂ ਢਾਂਚਾਗਤ ਵਿਸ਼ੇਸਥਾਵਾਂ ਨੂੰ ਰੇਖਾਂਕਿਤ ਕੀਤਾ ਜੋ ਕਿ ਆਲਮੀ ਬਜ਼ਾਰਾਂ ਦੇ ਨਾਲ ਮਜ਼ਬੂਤੀ ਨਾਲ ਏਕੀਕ੍ਰਿਤ ਹੋ ਰਹੀਆਂ ਹਨ। 

ਭਾਰਤ ਦੇ ਵਪਾਰ ਪ੍ਰਦਰਸ਼ਨ ਦੇ ਰੁਝਾਨ

ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਆਲਮੀ ਵਪਾਰ ਵਿੱਚ ਇੱਕ ਪ੍ਰਮੁੱਖ ਦੇਸ਼ ਵਜੋਂ ਭਾਰਤ ਦਾ ਨਿਰੰਤਰ ਵਾਧਾ ਆਲਮੀ ਵਸਤੂ ਨਿਰਯਾਤ ਅਤੇ ਵਪਾਰਕ ਸੇਵਾ ਖੇਤਰ ਨਿਰਯਾਤ ਦੋਨਾਂ ਵਿੱਚ ਉਸ ਦੇ ਵਧਦੇ ਹਿੱਸੇ ਤੋਂ ਸਪਸ਼ਟ ਹੈ। ਡਬਲਿਊਟੀਓ ਦੇ ਵਿਸ਼ਵ ਵਪਾਰ ਅੰਕੜਿਆਂ ਦੇ ਅਨੁਸਾਰ, ਆਲਮੀ ਵਸਤੂ ਨਿਰਯਾਤ ਵਿੱਚ ਭਾਰਤ ਦਾ ਹਿੱਸਾ 2005 ਅਤੇ 2024 ਦੇ ਦਰਮਿਆਨ ਲਗਭਗ ਦੁੱਗਣਾ ਹੋ ਕੇ 1 ਪ੍ਰਤੀਸ਼ਤ ਤੋਂ ਵਧ ਕੇ 1.8 ਪ੍ਰਤੀਸ਼ਤ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਆਲਮੀ ਵਪਾਰਕ ਸੇਵਾ ਖੇਤਰ ਵਿੱਚ ਭਾਰਤ ਦਾ ਹਿੱਸਾ ਦੁੱਗਣੇ ਤੋਂ ਵੀ ਵੱਧ ਹੋ ਕੇ 2 ਫੀਸਦੀ ਤੋਂ ਜ਼ਿਆਦਾ 4.3 ਫੀਸਦੀ ਤੱਕ ਪਹੁੰਚ ਗਿਆ ਹੈ। 

ਭਾਰਤ ਨੇ ਆਲਮੀ ਵਪਾਰ ਵਿੱਚ ਨਾ ਸਿਰਫ ਆਪਣਾ ਹਿੱਸਾ ਵਧਾਇਆ ਹੈ ਸਗੋਂ ਇਸ ਨੇ ਆਪਣੀਆਂ ਸਾਂਝੇਦਾਰੀਆਂ ਅਤੇ ਵਪਾਰ ਵਾਲੇ ਉਤਪਾਦਾਂ ਦੇ ਦਾਇਰੇ ਵਿੱਚ ਵੀ ਵਿਭਿੰਨਤਾ ਕੀਤੀ ਹੈ। ਅੰਕਟਾਡ ਦੀ ਵਪਾਰ ਅਤੇ ਵਿਕਾਸ ਰਿਪੋਰਟ 2025 ਦੇ ਅਨੁਸਾਰ, ਵਪਾਰ ਸਾਂਝੇਦਾਰ ਵਿਭਿੰਨਤਾ ਦੀਆਂ ਮੋਹਰੀ ਅਰਥਵਿਵਸਥਾਵਾਂ ਵਿੱਚ ਭਾਰਤ ਦਾ ਸਥਾਨ ਰਿਹਾ ਅਤੇ ਵਿਕਾਸਸ਼ੀਲ ਦੇਸ਼ਾਂ (ਗਲੋਬਲ ਸਾਊਥ) ਵਿੱਚ ਉਸ ਦੀ ਰੈਂਕਿੰਗ ਤੀਸਰੀ ਰਹੀ। ਭਾਰਤ ਨੇ ਸਾਰੇ ਵਿਕਸਿਤ ਦੇਸ਼ਾਂ (ਗਲੋਬਲ ਨੌਰਥ) ਦੇ ਮੁਕਾਬਲੇ ਵਧੇਰੇ ਵਪਾਰ ਵਿਭਿੰਨਤਾ ਸਕੋਰ ਹਾਸਲ ਕੀਤਾ। ਵਸਤੂ ਵਪਾਰ ਵਿਭਿੰਨਤਾ ਸੰਕੇਤਕ ਦੇ ਹਿਸਾਬ ਨਾਲ ਭਾਰਤ ਦੀ ਰੈਂਕਿੰਗ 0.88 ਦੇ ਸੂਚਕਾਂਕ ਸਕੋਰ ਦੇ ਨਾਲ ਥਾਈਲੈਂਡ, ਚੀਨ ਅਤੇ ਤੁਰਕੀ ਤੋਂ ਬਾਅਦ ਚੌਥੀ ਹੈ। 

ਭਾਰਤ ਨੇ ਵਿੱਤੀ ਵਰ੍ਹੇ 2025 ਵਿੱਚ 825.3 ਬਿਲੀਅਨ ਡਾਲਰ ਦਾ ਕੁੱਲ ਨਿਰਯਾਤ ਦਰਜ ਕਰਵਾਇਆ ਜੋ ਕਿ 6.1 ਫੀਸਦੀ ਦਾ ਸਾਲ ਦਰ ਸਾਲ ਵਾਧਾ ਦਰਸਾਉਂਦਾ ਹੈ। ਇਸ ਵਿੱਚ ਸੇਵਾ ਖੇਤਰ ਨਿਰਯਾਤ ਵਿੱਚ ਹੋਏ ਮਜ਼ਬੂਤ ਵਾਧੇ ਦੀ ਅਹਿਮ ਭੂਮਿਕਾ ਰਹੀ ਜਿਸ ਵਿੱਚ 13.6 ਫੀਸਦੀ ਦੀ (ਸਾਲ ਦਰ ਸਾਲ) ਵਾਧਾ ਦਰਜ ਹੋਇਆ। ਨਿਰਯਾਤ ਦੀ ਗਤੀ ਵਿੱਚ ਵਿੱਤੀ ਵਰ੍ਹੇ 2026 ਵਿੱਚ ਤੇਜ਼ੀ ਬਣੀ ਰਹੀ, ਆਲਮੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਨਿਰਯਾਤ ਨੇ ਸਬੰਧਿਤ ਤਿਮਾਹੀਆਂ ਵਿੱਚ ਪਹਿਲੀ, ਦੂਸਰੀ ਅਤੇ ਤੀਸਰੀ ਤਿਮਾਹੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਦਰਜ ਕਰਵਾਇਆ। 

ਵਸਤੂ ਵਪਾਰ

ਵਿੱਤੀ ਵਰ੍ਹੇ 2025 ਵਿੱਚ ਭਾਰਤ ਦਾ ਵਸਤੂ ਨਿਰਯਾਤ 437.7 ਬਿਲੀਅਨ ਡਾਲਰ ਦਾ ਰਿਹਾ ਜਿਸ ਵਿੱਚ ਨੌਨ-ਪੈਟਰੋਲੀਅਮ ਨਿਰਯਾਤ 374.3 ਬਿਲੀਅਨ ਡਾਲਰ ਦੀ ਇਤਿਹਾਸਕ ਉਚਾਈ ਤੱਕ ਜਾ ਪਹੁੰਚਿਆ। ਇਲੈਕਟ੍ਰੌਨਿਕਸ, ਫਾਰਮਾਸਿਊਟੀਕਲਜ਼, ਇਲੈਕਟ੍ਰੀਕਲ ਮਸ਼ੀਨਰੀ ਅਤੇ ਆਟੋਮੋਬਾਈਲ ਪ੍ਰਮੁੱਖ ਨਿਰਯਾਤ ਵਾਧੇ ਦੇ ਵਾਹਕ ਵਜੋਂ ਉੱਭਰੇ, ਜੋ ਹਾਇਰ-ਵੈਲਿਊ ਮੈਨੂਫੈਕਚਰਿੰਗ ਸੈੱਗਮੈਂਟਸ ਵਿੱਚ ਵਧਦੀ ਮੁਕਾਬਲੇਬਾਜ਼ੀ ਨੂੰ ਪ੍ਰਦਰਸ਼ਿਤ ਕਰਦੀ ਹੈ। 

ਆਰਥਿਕ ਸਰਵੇਖਣ ਵਿੱਚ ਚਿੰਨ੍ਹਿਤ ਕੀਤਾ ਗਿਆ ਹੈ ਕਿ ਦੂਰਸੰਚਾਰ ਉਰਕਰਣਾਂ ਦੇ ਨਿਰਯਾਤ ਵਿੱਚ ਵਿੱਤੀ ਵਰ੍ਹੇ 2025 ਦੇ ਦੌਰਾਨ 51.2 ਪ੍ਰਤੀਸ਼ਤ (ਸਾਲ ਦਰ ਸਾਲ) ਦਾ ਸ਼ਾਨਦਾਰ ਵਾਧਾ ਦੇਖਿਆ ਗਿਆ, ਜਦਕਿ ਡਰੱਗ ਫਾਰਮੂਲੇਸ਼ਨ ਅਤੇ ਬਾਇਓਲੌਜਿਕਲਸ ਵਿੱਚ ਵਿੱਤੀ ਵਰ੍ਹੇ 2025 ਦੇ ਦੌਰਾਨ 11.2 ਪ੍ਰਤੀਸ਼ਤ (ਸਾਲ ਦਰ ਸਾਲ) ਦਾ ਵਾਧਾ ਦਰਜ ਕੀਤਾ ਗਿਆ। ਇਹ ਰੁਝਾਨ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਵਿੱਚ ਦੇਸ਼ ਦੀ ਵਧ ਰਹੀ ਸ਼ਕਤੀ ਦੇ ਪ੍ਰਮਾਣ ਹਨ ਅਤੇ ਗਲੋਬਲ ਫਾਰਮਾਸਿਊਟੀਕਲ ਹੱਬ ਵਜੋਂ ਇਸ ਦੀ ਸਥਿਤੀ ਦੀ ਪੁਸ਼ਟੀ ਕਰਦੀ ਹੈ।

ਖੇਤੀਬਾੜੀ ਸਬੰਧੀ ਨਿਰਯਾਤ ਵਿੱਤੀ ਵਰ੍ਹੇ 2020 ਦੇ 34.5 ਬਿਲੀਅਨ ਡਾਲਰ ਤੋਂ ਵਧ ਕੇ ਵਿੱਤੀ ਵਰ੍ਹੇ 2025 ਵਿੱਚ 51.1 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਜੋ ਕਿ 8.2 ਪ੍ਰਤੀਸ਼ਤ ਦੀ ਸੀਏਜੀਆਰ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਅਗਲੇ 4 ਵਰ੍ਹਿਆਂ ਵਿੱਚ ਐਗਰੀਕਲਚਰਲ, ਮਰੀਨ ਪ੍ਰੋਡਕਟਸ ਅਤੇ ਫੂਡ ਅਤੇ ਪੀਣ ਯੋਗ ਪਦਾਰਥਾਂ ਦੇ 100 ਬਿਲੀਅਨ ਡਾਲਰ ਦੇ ਸਾਂਝੇ ਨਿਰਯਾਤ ਤੱਕ ਪਹੁੰਚਣ ਦੀ ਸਮਰੱਥਾ ਹੈ। 

ਸਰਵੇਖਣ ਵਿੱਚ ਰੇਖਾਂਕਿਤ ਕੀਤਾ ਗਿਆ ਹੈ ਕਿ ਪੀਐੱਲਆਈ ਪਹਿਲ ਨੇ ਮੋਬਾਈਲ ਮੈਨੂਫੈਕਚਰਿੰਗ, ਵਿਸ਼ੇਸ਼ ਇਲੈਕਟ੍ਰੌਨਿਕ ਕੰਪੋਨੈਂਟਸ, ਐਕਟਿਵ ਫਾਰਮਾਸਿਊਟੀਕਲ ਇਨਗ੍ਰੇਡਿਐਂਟਸ, ਮੈਡੀਕਲ ਡਿਵਾਇਸਿਸ ਆਦਿ ਜਿਹੇ ਸੈਕਟਰਾਂ ਨੂੰ ਸ਼ਾਨਦਾਰ ਵਪਾਰ ਪ੍ਰਦਰਸ਼ਨ ਦੇ ਯੋਗ ਬਣਾਇਆ ਹੈ। ਵਿੱਤੀ ਵਰ੍ਹੇ 2021-25 ਦੀ ਮਿਆਦ ਦੌਰਾਨ ਇਨ੍ਹਾਂ ਸੈਕਟਰਾਂ ਦੇ ਨਿਰਯਾਤ ਦੀ ਔਸਤ ਸਲਾਨਾ ਵਾਧਾ ਦਰ (ਏਏਜੀਆਰ) 10.6 ਪ੍ਰਤੀਸ਼ਤ ਰਹੀ, ਜਦਕਿ ਆਯਾਤ ਨੇ 12.6 ਪ੍ਰਤੀਸ਼ਤ ਦੀ ਏਏਜੀਆਰ (AAGR) ਦਰਜ ਕਰਵਾਈ। 

ਵਿੱਤੀ ਵਰ੍ਹੇ 2001 ਅਤੇ 2025 ਦੇ ਦਰਮਿਆਨ, ਫਾਰਮਾਸਿਊਟੀਕਲ ਨਿਰਯਾਤ 1.9 ਬਿਲੀਅਨ ਡਾਲਰ ਤੋਂ ਵਧ ਕੇ ਵਿੱਤੀ ਵਰ੍ਹੇ 2025 ਦੌਰਾਨ 30.5 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਜੋ ਕਿ ਵਪਾਰਕ ਵਿਭਿੰਨਤਾ, ਰੈਗੂਲੇਟਰੀ ਅਲਾਇਨਮੈਂਟ ਅਤੇ ਸਮਰੱਥਾ ਵਾਧੇ ਤੋਂ ਪ੍ਰੇਰਿਤ ਲਗਭਗ 16 ਗੁਣਾ ਵਾਧੇ ਨੂੰ ਪ੍ਰਦਰਸ਼ਿਤ ਕਰਦਾ ਹੈ। 

ਆਯਾਤ ਦੇ ਲਿਹਾਜ ਨਾਲ, ਵਸਤੂ ਆਯਾਤ ਵਿੱਚ ਵਿੱਤੀ ਵਰ੍ਹੇ 2025 ਵਿੱਚ 6.3 ਪ੍ਰਤੀਸ਼ਤ (ਸਾਲ ਦਰ ਸਾਲ) ਦਾ ਵਾਧਾ ਦਰਜ ਕੀਤਾ ਗਿਆ ਜੋ ਕਿ 721.2 ਬਿਲੀਅਨ ਡਾਲਰ ਰਿਹਾ ਹੈ। ਇਹ ਵਾਧਾ ਮੁੱਖ ਤੌਰ ‘ਤੇ ਨੌਨ-ਪੈਟਰੋਲੀਅਮ, ਨੌਨ-ਜੈੱਮ ਅਤੇ ਜਵੈਲਰੀ ਆਯਾਤ ਵਿੱਚ ਵਾਧੇ ਤੋਂ ਪ੍ਰੇਰਿਤ ਰਹੀ ਜੋ ਕਿ ਵਿੱਤੀ ਵਰ੍ਹੇ 2024 ਦੇ 421 ਬਿਲੀਅਨ ਡਾਲਰ ਤੋਂ ਵਧ ਕੇ 446.5 ਬਿਲੀਅਨ ਡਾਲਰ ਤੱਕ ਪਹੁੰਚ ਗਈ। ਇਸ ਰੁਝਾਨ ਦੀ ਵਜ੍ਹਾ ਮਹੱਤਵਪੂਰਨ ਇੰਟਰਮੀਡਿਏਟ ਇਨਪੁੱਟ ਅਤੇ ਪੂੰਜੀਗਤ ਵਸਤੂਆਂ ਦੀ ਉੱਚ ਮੰਗ ਰਹੀ ਜੋ ਕਿ ਗਤੀਸ਼ੀਲ ਘਰੇਲੂ ਮੰਗ ਨੂੰ ਪ੍ਰਦਰਸ਼ਿਤ ਕਰਦੀ ਹੈ। 

ਹਾਲ ਹੀ ਵਿੱਚ ਸੰਪੰਨ ਭਾਰਤ-ਬ੍ਰਿਟੇਨ ਸੀਈਟੀਏ ਅਤੇ ਭਾਰਤ-ਓਮਾਨ ਸੀਈਪੀਏ ਅਤੇ ਅਮਰੀਕਾ, ਚਿਲੀ ਅਤੇ ਪੇਰੂ ਦੇ ਨਾਲ ਜਾਰੀ ਗੱਲਬਾਤ ਸਮੇਤ ਐੱਫਟੀਏ ਦਾ ਵਧ ਰਿਹਾ ਨੈੱਟਵਰਕ ਭਾਰਤ ਦੀ ਵਿਭਿੰਨ ਵਪਾਰ ਰਣਨੀਤੀ ਨੂੰ ਉਜਾਗਰ ਕਰਦਾ ਹੈ ਅਤੇ ਗਲੋਬਲ ਵੈਲਿਊ ਚੇਨ ਵਿੱਚ ਵਧਦੇ ਏਕੀਕਰਣ ਵਿੱਚ ਸਹਾਇਤਾ ਕਰਦਾ ਹੈ। ਨਿਊਜ਼ੀਲੈਂਡ ਅਤੇ ਯੂਰੋਪੀਅਨ ਯੂਨੀਅਨ ਨਾਲ ਵੀ ਐੱਫਟੀਏ ਸਬੰਧਿਤ ਗੱਲਬਾਤ ਲੜੀਵਾਰ ਦਸੰਬਰ, 2025 ਅਤੇ ਜਨਵਰੀ 2026 ਵਿੱਚ ਸੰਪੰਨ ਹੋਈ। 

ਸੇਵਾ ਖੇਤਰ ਵਪਾਰ

ਸੇਵਾ ਖੇਤਰ ਨਿਰਯਾਤ ਨੇ ਵਿੱਤੀ ਵਰ੍ਹੇ 2025 ਵਿੱਚ 13.6 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੇ ਹੋਏ 387.6 ਬਿਲੀਅਨ ਡਾਲਰ ਦਾ ਸਭ ਤੋਂ ਉੱਚਾ ਪੱਧਰ ਦਰਜ ਕੀਤਾ। ਇਹ ਤਕਨਾਲੋਜੀ ਅਤੇ ਕਾਰੋਬਾਰ ਸੇਵਾਵਾਂ ਲਈ ਇੱਕ ਗਲੋਬਲ ਹੱਬ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ। ਇਹ ਵਾਧਾ ਆਲਮੀ ਸਮਰੱਥਾ ਕੇਂਦਰਾਂ (ਜੀਸੀਸੀ) ਦੇ ਲਈ ਇੱਕ ਗਲੋਬਲ ਹੱਬ ਵਜੋਂ ਦੇਸ਼ ਦੀ ਸਫਲਤਾ ਕਾਰਨ ਤੋਂ ਵੀ ਹੈ, ਜਿਸ ਵਿੱਚ ਵਿੱਤੀ ਵਰ੍ਹੇ 2020 ਤੋਂ ਵਿੱਤੀ ਵਰ੍ਹੇ 2025 ਦੇ ਵਿਚਕਾਰ 7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਇਸੇ ਦੇ ਨਾਲ-ਨਾਲ, ਸੇਵਾ ਖੇਤਰ ਆਯਾਤ ਨੇ 11.4 ਪ੍ਰਤੀਸ਼ਤ (ਸਾਲ ਦਰ ਸਾਲ) ਦਾ ਵਾਧਾ ਦਰਜ ਕਰਵਾਇਆ ਜੋ ਕਿ 198.7 ਬਿਲੀਅਨ ਡਾਲਰ ਦੇ ਬਰਾਬਰ ਸੀ। ਆਯਾਤ ਵਿੱਚ ਇਹ ਵਾਧਾ ਕਾਰੋਬਾਰ ਅਤੇ ਵਿੱਤੀ ਸੇਵਾਵਾਂ ਲਈ ਵਧਦੀ ਸੀਮਾ-ਪਾਰ ਮੰਗ ਦਾ ਸੰਕੇਤ ਹੈ। ਇਸ ਦੇ ਸਿੱਟੇ ਵਜੋਂ, ਵਿੱਤੀ ਵਰ੍ਹੇ 2025 ਵਿੱਚ ਸੇਵਾ ਖੇਤਰ ਵਪਾਰ ਸਰਪਲੱਸ ਵਧ ਕੇ 188.8 ਬਿਲੀਅਨ ਡਾਲਰ ਹੋ ਗਿਆ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।

 

*************

ਜੀਡੀਐੱਚ/ਕੇਐੱਮ/ਏਕੇ


(रिलीज़ आईडी: 2220540) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Bengali , Kannada , Malayalam