ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਮੇਸਰਜ਼ ਵੀਐੱਸਆਰ ਵੈਂਚਰਸ ਪ੍ਰਾਈਵੇਟ ਲਿਮਿਟੇਡ ਦਾ ਲੀਅਰਜੈੱਟ 45 ਏਅਰਕ੍ਰਾਫਟ (ਵੀਟੀ-ਐੱਸਐੱਸਕੇ) ਬਾਰਾਮਤੀ ਏਅਰਪੋਰਟ 'ਤੇ ਹਾਦਸਾਗ੍ਰਸਤ
Posted On:
28 JAN 2026 1:36PM by PIB Chandigarh
28.01.2026 ਨੂੰ, ਮੇਸਰਜ਼ ਵੀਐੱਸਆਰ ਵੈਂਚਰਸ ਪ੍ਰਾਈਵੇਟ ਲਿਮਿਟੇਡ ਦਾ ਲੀਅਰਜੈੱਟ 45 ਏਅਰਕ੍ਰਾਫਟ (ਰਜਿਸਟ੍ਰੇਸ਼ਨ ਨੰਬਰ: ਵੀਟੀ-ਐੱਸਐੱਸਕੇ) ਬਾਰਾਮਤੀ ਵਿੱਚ ਮੁੰਬਈ-ਬਾਰਾਮਤੀ ਰੂਟ 'ਤੇ ਉਡਾਣ ਭਰਣ ਸਮੇਂ ਹਾਦਸਾਗ੍ਰਸਤ ਹੋ ਗਿਆ। ਏਅਰਕ੍ਰਾਫਟ ਵਿੱਚ ਚਾਲਕ ਦਲ ਦੇ 2 ਮੈਂਬਰਾਂ ਸਮੇਤ ਕੁੱਲ ਪੰਜ ਲੋਕ ਸਵਾਰ ਸਨ। ਯਾਤਰੀਆਂ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਵੀ ਸ਼ਾਮਲ ਸਨ। ਏਅਰਕ੍ਰਾਫਟ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।
-
ਮੇਸਰਜ਼ ਵੀਐੱਸਆਰ ਵੈਂਚਰਸ ਇੱਕ ਨੋਨ-ਸ਼ਡਿਊਲਡ ਏਅਰਕ੍ਰਾਫਟ ਆਪ੍ਰੇਟਰ (ਐੱਨਐੱਸਓਪੀ) ਹੈ, ਜਿਸ ਦਾ ਪਰਮਿਟ ਨੰਬਰ 07/2014 ਹੈ।
-
ਸ਼ੁਰੂਆਤੀ ਏਓਪੀ ਮਿਤੀ 21.04.2014 ਨੂੰ ਜਾਰੀ ਕੀਤਾ ਗਿਆ ਸੀ।
-
ਏਓਪੀ ਦਾ ਲਾਸਟ ਰੀਨਿਊਡ 03.04.2023 ਨੂੰ ਹੋਇਆ ਸੀ ਅਤੇ ਇਹ 20.04.2028 ਤੱਕ ਵੈਧ ਹੈ।
-
ਫਲੀਟ ਵਿੱਚ ਜਹਾਜ਼ਾਂ ਦੀ ਗਿਣਤੀ: ਸਤਾਰਾਂ (17) ਜਹਾਜ਼
-
ਫਲੀਟ ਵਿੱਚ ਸੱਤ (07) ਲੀਅਰਜੈੱਟ 45 ਜਹਾਜ਼ (ਇੱਕ ਦੁਰਘਟਨਾ ਵਿੱਚ ਸ਼ਾਮਲ), ਪੰਜ ਐਂਬਰੇਅਰ 135BJ ਜਹਾਜ਼, ਚਾਰ ਕਿੰਗ ਏਅਰ ਬੀ200 ਜਹਾਜ਼ ਅਤੇ ਇੱਕ ਪਿਲਾਟਸ ਪੀਸੀ-12 ਜਹਾਜ਼ ਸ਼ਾਮਲ ਹਨ।
-
ਆਖਰੀ ਰੈਗੂਲੇਟਰੀ ਆਡਿਟ ਫਰਵਰੀ 2025 ਵਿੱਚ ਡੀਜੀਸੀਏ ਦੁਆਰਾ ਕੀਤਾ ਗਿਆ ਸੀ ਅਤੇ ਕੋਈ ਲੈਵਲ 1 ਦੀ ਕਮੀ ਨਹੀਂ ਪਾਈ ਗਈ ਸੀ।
-
14.09.2023 ਨੂੰ, ਕੰਪਨੀ ਦੇ ਇੱਕ ਜਹਾਜ਼, ਰਜਿਸਟ੍ਰੇਸ਼ਨ ਨੰਬਰ ਵੀਟੀ-ਡੀਬੀਐੱਲ ਵਾਲਾ ਲੀਅਰਜੈੱਟ 45 ਜਹਾਜ਼, ਮੁੰਬਈ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੀ ਜਾਂਚ ਏਏਆਈਬੀ ਦੁਆਰਾ ਕੀਤੀ ਜਾ ਰਹੀ ਹੈ।
26.01.2026 ਤੱਕ ਦੇ ਹਵਾਈ ਜਹਾਜ਼ ਦੇ ਵੇਰਵੇ:
-
ਹਵਾਈ ਜਹਾਜ਼ ਰਜਿਸਟ੍ਰੇਸ਼ਨ ਨੰਬਰ: ਵੀਟੀ-ਐੱਸਐੱਸਕੇ
-
ਨਿਰਮਾਣ ਸਾਲ: 2010
-
CofR ਜਾਰੀ ਕਰਨ ਦੀ ਮਿਤੀ: 27/12/2022
-
ਸੀ ਆਫ ਏ - ਜਾਰੀ ਕਰਨ ਦੀ ਮਿਤੀ: 16/12/2021
-
ਏਆਰਸੀ ਜਾਰੀ ਕਰਨ ਦੀ ਮਿਤੀ: 10/09/2025, ਵੈਧ ਮਿਤੀ: 14/09/2026
-
ਨਵਾਂ (ਟੀਐੱਸਐੱਨ) ਹੋਣ ਤੋਂ ਬਾਅਦ ਦਾ ਸਮਾਂ/ਚੱਕਰ (ਸੀਐੱਸਐੱਨ): 4915:48 / 5867
-
ਪਿਛਲੀ ਏਆਰਸੀ ( ਹਵਾਈ ਜਹਾਜ਼ ਯੋਗਤਾ ਸਮੀਖਿਆ) ਦੇ ਬਾਅਦ ਤੋਂ ਸਮਾਂ: 85:49 ਘੰਟੇ
ਇੰਜਨ ਦਾ ਵੇਰਵਾ
ਇੰਜਨ ਟਾਈਪ: ਟੀਐੱਫਈ731-20ਬੀਆਰ
ਐੱਲਐੱਚਐੱਸ ਇੰਜਨ ਦੇ ਘੰਟੇ/ਚੱਕਰ: 4915:48/ 5965
ਆਰਐੱਚਐੱਸ ਇੰਜਨ ਦੇ ਘੰਟੇ/ਚੱਕਰ: 4526:44/ 5426
ਚਾਲਕ ਦਲ ਦੀ ਜਾਣਕਾਰੀ
ਪੀਆਈਸੀ: ਏਟੀਪੀਐੱਲ ਧਾਰਕ
ਉਡਾਣ ਦੇ ਘੰਟੇ: 15000 ਘੰਟੇ ਤੋਂ ਵੱਧ
ਪਿਛਲੀ ਮੈਡੀਕਲ ਜਾਂਚ ਦੀ ਮਿਤੀ: 19.11.2025,ਵੈਧਤਾ 19.05.2026 ਤੱਕ
ਪਿਛਲੀ ਆਈਆਰ/ਪੀਪੀਸੀ ਦੀ ਮਿਤੀ: 18.08.2025
ਕੋ-ਪਾਇਲਟ: ਸੀਪੀਐੱਲ ਧਾਰਕ
ਉਡਾਣ ਦੇ ਘੰਟੇ: 1500 ਘੰਟੇ (ਲਗਭਗ)
ਪਿਛਲੀ ਮੈਡੀਕਲ ਜਾਂਚ ਦੀ ਮਿਤੀ: 12.07.2025, ਵੈਧਤਾ 24.07.2026 ਤੱਕ
ਪਿਛਲੀ ਆਈਆਰ/ਪੀਪੀਸੀ ਦੀ ਮਿਤੀ: 22.07.2025
ਹਾਦਸਾਗ੍ਰਸਤ ਦੇ ਪਿੱਛੇ ਹੋਈਆਂ ਘਟਨਾਵਾਂ ਦਾ ਕ੍ਰਮ
ਬਾਰਾਮਤੀ ਇੱਕ ਅਨਿਯੰਤਰਿਤ ਹਵਾਈ ਅੱਡਾ ਹੈ ਅਤੇ ਇੱਥੇ ਟ੍ਰੈਫਿਕ ਸਬੰਧੀ ਜਾਣਕਾਰੀ ਬਾਰਾਮਤੀ ਸਥਿਤ ਉਡਾਣ ਸਿਖਲਾਈ ਸੰਸਥਾਵਾਂ ਦੇ ਇੰਸਟ੍ਰਕਟਰਾਂ/ਪਾਇਲਟਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਏਟੀਸੀ (ਏਅਰ ਟ੍ਰੈਫਿਕ ਕੰਟਰੋਲ) 'ਤੇ ਤੈਨਾਤ ਵਿਅਕਤੀ ਦੇ ਬਿਆਨ ਮੁਤਾਬਕ, ਘਟਨਾਵਾਂ ਦਾ ਕ੍ਰਮ ਇਸ ਤਰ੍ਹਾਂ ਹੈ:
-
28 ਜਨਵਰੀ 2026 ਨੂੰ, ਏਅਰਕ੍ਰਾਫਟ ਵੀਟੀ-ਐੱਸਐੱਸਕੇ ਨੇ ਭਾਰਤੀ ਸਮੇਂ ਅਨੁਸਾਰ ਸਵੇਰੇ 8:18 ਵਜੇ ਬਾਰਾਮਤੀ ਨਾਲ ਸੰਪਰਕ ਕੀਤਾ।
-
ਏਅਰਕ੍ਰਾਫਟ ਨੂੰ ਬਾਰਾਮਤੀ ਵੱਲੋਂ 30 ਸਮੁੰਦਰੀ ਮੀਲ ਦੀ ਦੂਰੀ 'ਤੇ ਅਗਲੀ ਸੂਚਨਾ ਮਿਲੀ ਅਤੇ ਪੁਣੇ ਅਪ੍ਰੋਚ ਦੁਆਰਾ ਉਨ੍ਹਾਂ ਨੂੰ ਲੈਂਡਿੰਗ ਕਲੀਅਰੈਂਸ ਦਿੱਤੀ ਗਈ। ਉਨ੍ਹਾਂ ਨੂੰ ਪਾਇਲਟ ਦੇ ਵਿਵੇਕ ਅਨੁਸਾਰ ਵਿਜ਼ੂਅਲ ਮੌਸਮ ਸਬੰਧੀ ਸਥਿਤੀਆਂ ਵਿੱਚ ਉਤਰਣ ਦੀ ਸਲਾਹ ਦਿੱਤੀ ਗਈ।
-
ਚਾਲਕ ਦਲ ਨੇ ਹਵਾ ਅਤੇ ਵਿਜ਼ੀਬਿਲਟੀ ਬਾਰੇ ਪੁੱਛ-ਗਿੱਛ ਕੀਤੀ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਹਵਾ ਸ਼ਾਤ ਸੀ ਅਤੇ ਵਿਜ਼ੀਬਿਲਟੀ ਲਗਭਗ 3000 ਮੀਟਰ ਸੀ।
-
ਇਸ ਤੋਂ ਬਾਅਦ ਏਅਰਕ੍ਰਾਫਟ ਨੇ ਰਨਵੇ 11 ਦੇ ਅੰਤਿਮ ਅਪ੍ਰੋਚ 'ਤੇ ਪਹੁੰਚਣ ਦੀ ਸੂਚਨਾ ਦਿੱਤੀ, ਪਰ ਰਨਵੇ ਉਨ੍ਹਾਂ ਨੂੰ ਦਿਖਾਈ ਨਹੀਂ ਦਿੱਤਾ। ਉਨ੍ਹਾਂ ਨੇ ਪਹਿਲਾਂ ਅਪ੍ਰੋਚ ਵਿੱਚ ਹੀ ਗੋ-ਅਰਾਉਂਡ ਸ਼ੁਰੂ ਕਰ ਦਿੱਤਾ।
-
ਗੋ-ਅਰਾਉਂਡ ਤੋਂ ਬਾਅਦ, ਏਅਰਕ੍ਰਾਫਟ ਤੋਂ ਉਸ ਦੀ ਸਥਿਤੀ ਬਾਰੇ ਪੁੱਛਿਆ ਗਿਆ ਅਤੇ ਚਾਲਕ ਦਲ ਨੇ ਰਨਵੇ 11 'ਤੇ ਅੰਤਿਮ ਅਪ੍ਰੋਚ ਦੀ ਸੂਚਨਾ ਦਿੱਤੀ।
-
ਉਨ੍ਹਾਂ ਤੋਂ ਰਨਵੇ ਦਿਖਾਈ ਦੇਣ ਦੀ ਸੂਚਨਾ ਦੇਣ ਨੂੰ ਕਿਹਾ ਗਿਆ। ਉਨ੍ਹਾਂ ਨੇ ਜਵਾਬ ਦਿੱਤਾ, "ਰਨਵੇ ਅਜੇ ਦਿਖਾਈ ਨਹੀਂ ਦੇ ਰਿਹਾ ਹੈ, ਰਨਵੇ ਦਿਖਾਈ ਦੇਣ 'ਤੇ ਸੂਚਿਤ ਕਰਾਂਗੇ।" ਕੁਝ ਸੈਕੰਡ ਬਾਅਦ ਉਨ੍ਹਾਂ ਨੇ ਸੂਚਨਾ ਦਿੱਤੀ ਕਿ ਰਨਵੇ ਦਿਖਾਈ ਦੇ ਰਿਹਾ ਹੈ।
ਏਅਰਕ੍ਰਾਫਟ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 8:43 ਵਜੇ ਰਨਵੇ 11 'ਤੇ ਲੈਂਡਿੰਗ ਦੀ ਅਨੁਮਤੀ ਦਿੱਤੀ ਗਈ ਸੀ, ਹਾਲਾਂਕਿ, ਲੈਂਡਿੰਗ ਦੀ ਅਨੁਮਤੀ ਦਾ ਉਨ੍ਹਾਂ ਨੇ ਰੀਡਬੈਕ ਨਹੀਂ ਦਿੱਤਾ।
ਇਸ ਤੋਂ ਬਾਅਦ, ਭਾਰਤੀ ਸਮੇਂ ਅਨੁਸਾਰ ਸਵੇਰੇ 8:44 ਵਜੇ ਏਟੀਸੀ ਨੇ ਰਨਵੇ 11 ਦੇ ਥ੍ਰੇਸ਼ਹੋਲਡ ਦੇ ਕੋਲ ਅੱਗ ਦੀਆਂ ਲਪਟਾਂ ਦੇਖੀਆਂ। ਐਂਮਰਜੈਂਸੀ ਸੇਵਾਵਾਂ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚੀਆਂ।
ਏਅਰਕ੍ਰਾਫਟ ਦਾ ਮਲਬਾ ਰਨਵੇ ਅਬੀਮ ਥ੍ਰੇਸ਼ਹੋਲਡ/ਆਰਡਬਲਿਊ 11 ਦੇ ਖੱਬੇ ਪਾਸੇ ਸਥਿਤ ਹੈ।
ਏਏਆਈਬੀ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਏਏਆਈਬੀ ਦੇ ਡਾਇਕੈਰਟਰ ਜਰਨਲ ਜਾਂਚ ਲਈ ਹਾਦਸੇ ਵਾਲੀ ਥਾਂ 'ਤੇ ਪਹੁੰਚ ਰਹੇ ਹਨ। ਅੱਗੇ ਦੀ ਜਾਣਕਾਰੀ ਜਿਵੇਂ ਹੀ ਉਪਲਬਧ ਹੋਵੇਗੀ, ਉਸ ਨੂੰ ਸਾਂਝਾ ਕੀਤਾ ਜਾਵੇਗਾ।
********
ਦਿਵਯਾਂਸ਼ੂ ਕੁਮਾਰ/ਏਕੇ
(Release ID: 2220289)
ਵਿਜ਼ੀਟਰ ਕਾਊਂਟਰ : 9