ਵਿੱਤ ਮੰਤਰਾਲਾ
azadi ka amrit mahotsav

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਭਾਰਤ ਦੀ ਉਦਯੋਗਿਕ ਅਰਥਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ- ਆਰਥਿਕ ਸਰਵੇਖਣ 2025-26


ਸੂਖਮ,ਲਘੂ ਅਤੇ ਦਰਮਿਆਨੇ ਉੱਦਮਾਂ ਦੀ ਹਿੱਸੇਦਾਰੀ ਨਿਰਮਾਣ ਵਿੱਚ 35.4 ਪ੍ਰਤੀਸ਼ਤ, ਨਿਰਯਾਤ ਵਿੱਚ 48.58 ਪ੍ਰਤੀਸ਼ਤ ਅਤੇ ਸਕਲ ਘਰੇਲੂ ਉਤਪਾਦ ਵਿੱਚ 31.1 ਪ੍ਰਤੀਸ਼ਤ ਹੈ

ਵਿੱਤ ਵਰ੍ਹੇ-26 ਦੀ ਪਹਿਲੀ ਛਿਮਾਹੀ ਦੌਰਾਨ ਐੱਮਐੱਸਐੱਮਈ ਕ੍ਰੈਡਿਟ ਵਿਕਾਸ ਦਾ ਮੁੱਖ ਕਾਰਕ ਰਿਹਾ ਹੈ

ਸੈਲਫ ਰਿਲਾਯੰਟ ਇੰਡੀਆ ਫੰਡ ਨੇ 30 ਸਤੰਬਰ, 2025 ਤੱਕ 15,442 ਕਰੋੜ ਰੁਪਏ ਦੇ ਨਿਵੇਸ਼ ਨਾਲ 682 ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਸਹਾਇਤਾ ਪ੍ਰਦਾਨ ਕੀਤੀ

ਵਿਕਸਿਤ ਭਾਰਤ @2047 ਦੀ ਦਿਸ਼ਾ ਵਿੱਚ ਵਧਣ ਲਈ ਆਲਮੀ ਸਪਲਾਈ ਚੇਨਾਂ ਵਿੱਚ ਭਾਰਤ ਦੀ ਭਾਗੀਦਾਰੀ ਵਧੀ, ਵਿਭਿੰਨ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਉਦਯੋਗੀਕਰਨ ਨੂੰ ਲਗਾਤਾਰ ਹੁਲਾਰਾ

प्रविष्टि तिथि: 29 JAN 2026 2:08PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2025-26 ਪੇਸ਼ ਕਰਦੇ ਹੋਏ ਕਿਹਾ ਕਿ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਭਾਰਤ ਦੀ ਉਦਯੋਗਿਕ ਅਰਥਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਲਗਭਗ 35.4 ਪ੍ਰਤੀਸ਼ਤ ਨਿਰਮਾਣ ਅਤੇ 45.58 ਪ੍ਰਤੀਸ਼ਤ ਨਿਰਯਾਤ ਅਤੇ ਪ੍ਰਤੀਸ਼ਤ ਸਕਲ ਘਰੇਲੂ ਉਤਪਾਦ ਦਾ 31.1 ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਲਈ ਰੱਖੇ ਗਏ ਹਨ। 7.47 ਕਰੋੜ ਤੋਂ ਜ਼ਿਆਦਾ ਉਦਯੋਗ 32.82 ਕਰੋੜ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਹੇ ਹਨ। ਖੇਤੀਬਾੜੀ ਤੋਂ ਬਾਅਦ ਇਹ ਖੇਤਰ ਸਭ ਤੋਂ ਜ਼ਿਆਦਾ ਰੁਜ਼ਗਾਰ ਪ੍ਰਦਾਨ ਕਰਨ ਵਿੱਚ ਦੂਜਾ ਸਥਾਨ ਰੱਖਦਾ ਹੈ। ਵਿਸ਼ਵ ਵਿੱਚ ਐੱਮਐੱਸਐੱਮਈ ਲਗਭਗ 90 ਪ੍ਰਤੀਸ਼ਤ ਵਪਾਰ ਕਰਦੇ ਹਨ ਅਤੇ ਕੁੱਲ ਆਲਮੀ ਰੁਜ਼ਗਾਰ ਦੇ 50 ਪ੍ਰਤੀਸ਼ਤ ਲਈ ਜ਼ਿੰਮੇਵਾਰ ਹੈ। ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਆਲਮੀ ਏਕੀਕਰਣ ਲਈ ਭਾਰਤ ਦੇ ਨਿਰਮਾਣ ਖੇਤਰ ਦੀ ਸਥਿਤੀ ਪ੍ਰਭਾਵਸ਼ਾਲੀ  ਸਪਲਾਈ ਚੇਨ ਭਾਗੀਦਾਰੀ, ਸਥਾਨਕ, ਕੀਮਤਾਂ ਨੂੰ ਵਧਾਵਾ ਅਤੇ ਸਮਾਵੇਸ਼ੀ ਆਲਮੀ ਵਿਕਾਸ ਵਿੱਚ ਐੱਮਐੱਸਐੱਮਈ ਦੀ ਵਿਸ਼ੇਸ਼ ਭੂਮਿਕਾ ਹੈ।

 

ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਇਸ ਖੇਤਰ ਵਿੱਚ ਕ੍ਰੈਡਿਟ ਪ੍ਰਵਾਹ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਕਈ ਦਖਲਅੰਦਾਜ਼ੀਆਂ ਦੇ ਕਾਰਨ ਐੱਮਐੱਸਐੱਮਈ ਨੇ ਹਾਲ ਹੀ ਦੇ ਸਮੇਂ ਵਿੱਚ ਸਕਾਰਾਤਮਕਤਾ ਨੂੰ ਬਣਾਈ ਰੱਖਿਆ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਵਿੱਤ ਵਰ੍ਹੇ 2026 ਦੀ ਪਹਿਲੀ ਛਮਾਹੀ ਦੌਰਾਨ ਐੱਮਐੱਸਐੱਮਈ ਕ੍ਰੈਡਿਟ ਉਦਯੋਗਿਕ ਕ੍ਰੈਡਿਟ ਵਿਕਾਸ ਦਾ ਪ੍ਰਮੁੱਖ ਕਾਰਕ ਬਣਾ ਰਿਹਾ। ਐੱਮਐੱਸਐੱਮਈ ਕ੍ਰੈਡਿਟ ਵਿਕਾਸ ਨੇ ਹਰ ਸਾਲ ਉਦਯੋਗਿਕ ਕ੍ਰੈਡਿਟ ਵਿਕਾਸ ਵਿੱਚ ਮਹੱਤਵਪੂਰਨ ਪ੍ਰਦਰਸ਼ਨ ਕੀਤਾ ਹੈ। 

ਉਭਰਦੀ ਬਜ਼ਾਰ ਦੀ ਸਥਿਤੀ ਅਤੇ ਡਿਜੀਟਲ ਖੁਦਰਾ ਭਾਗੀਦਾਰੀ ਕਾਰਨ ਐੱਸਐੱਮਈ ਵਿੱਚ ਵੀ ਜਨਤਕ ਬਜ਼ਾਰ ਵਿੱਚ ਪਿਛਲੇ 2 ਵਰ੍ਹਿਆਂ ਵਿੱਚ ਵਿਕਾਸ ਦਿਖਾਈ ਦਿੱਤਾ ਹੈ।

ਇਕੁਇਟੀ ਫੰਡ ਰਾਹੀਂ ਐੱਮਐੱਸਐੱਮਈ ਵਿੱਚ 50,000 ਕਰੋੜ ਰੁਪਏ ਦੇ ਨਿਵੇਸ਼ ਲਈ ਐੱਮਐੱਸਐੱਮਈ ਨੇ ਸੈਲਫ ਰਿਲਾਯੰਟ ਇੰਡੀਆ (ਐੱਸਆਰਓ) ਫੰਡ ਦੀ ਸ਼ੁਰੂਆਤ ਕੀਤੀ, ਜਿਸ ਨੇ 30 ਨਵੰਬਰ, 2025 ਤੱਕ 15,442 ਕਰੋੜ ਰੁਪਏ ਦੇ ਨਿਵੇਸ਼ ਲਈ 682 ਐੱਮਐੱਸਐੱਮਈ ਨੂੰ ਸਹਾਇਤਾ ਪ੍ਰਦਾਨ ਕੀਤੀ। ਐੱਮਐੱਸਐੱਮਈ ਇਨੋਵੇਸ਼ਨ ਕੰਪੋਨੈਂਟ ਰਾਹੀਂ ਨਵੀਨਤਾਵਾਂ ਨੂੰ ਸੰਸਥਾਗਤ ਕੀਤਾ ਗਿਆ, ਜਿਸ ਨੇ ਇਨਕਿਊਬੇਸ਼ਨ, ਡਿਜ਼ਾਈਨ ਅਤੇ ਆਈਪੀਆਰ ਦੇ ਬਚਾਅ ਵਿੱਚ ਹੁਲਾਰਾ ਦਿੱਤਾ।

 

ਭਾਰਤ ਵਿੱਚ 2024 ਵਿੱਚ ਆਲਮੀ ਨਿਰਮਾਣ ਜੀਵੀਏ ਲਈ ਲਗਭਗ 2.9 ਪ੍ਰਤੀਸ਼ਤ ਅਤੇ ਆਲਮੀ ਕਪੜਾ ਨਿਰਯਾਤ ਲਈ 1.8 ਪ੍ਰਤੀਸ਼ਤ ਰੱਖਿਆ ਸੀ, ਜੋ ਦੇਸ਼ ਦੇ ਵਧਦੇ ਹੋਏ ਆਲਮੀ ਨਿਰਮਾਣ ਸਮਰੱਥਾ ਨੂੰ ਦਰਸਾਉਂਦਾ ਹੈ।

ਭਾਰਤ ਲਈ ਆਲਮੀ ਸਪਲਾਈ ਚੇਨਾਂ ਵਿੱਚ ਭਾਗੀਦਾਰੀ ਖ਼ਾਸ ਕਰਕੇ ਮਜ਼ਦੂਰੀ ਸਬੰਧੀ ਅਤੇ ਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਕਸਿਤ ਭਾਰਤ@2047 ਤੋਂ ਪ੍ਰਰਿਤ ਵਿਆਪਕ ਵਿਕਾਸ ਵਿੱਚ ਵਧੇਰੇ ਰੁਜ਼ਗਾਰ ਪੈਦਾ ਕਰਨ ਵਾਲੇ ਉਦਯੋਗੀਕਰਨ ਵਿੱਚ ਖ਼ਾਸ ਸੰਭਾਨਵਾ ਨੂੰ ਦਰਸਾਉਂਦਾ ਹੈ। 

ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇ ਸੰਘਣੇ ਖੋਜ ਅਤੇ ਵਿਕਾਸ ਅਤੇ ਇਨੋਵੇਟਿਵ ਤਕਨਾਲੋਜੀ ਨਾਲ ਆਧੁਨਿਕ ਨਿਰਮਾਣ ਰਣਨੀਤੀ ਦੇ ਲੈਂਡਸਕੇਪ ਵਿੱਚ ਇਹ ਬਦਲਾਅ ਮਹੱਤਵਪੂਰਨ ਹੈ। ਇਹ ਵਿਕਾਸ ਦੇ ਕਾਰਕ ਅਤੇ ਵਿਆਪਕ ਈਕੋਸਿਸਟਮ ਦੀ ਭੂਮਿਕਾ ਵੱਲ ਇਸ਼ਾਰਾ ਕਰਦਾ ਹੈ, ਜਿਸ ਨਾਲ ਗਤੀਸ਼ੀਲ ਵੰਡ ਮਿਆਰਾਂ ਦੇ ਨਾਲ ਬਹੁਤ ਘੱਟ ਜਾਂ ਬਿਨਾ ਸਮਝੌਤਾ ਕੀਤੇ ਗੁਣਵੱਤਾ ਨਾਲ ਆਲਮੀ ਮਿਆਰਾਂ ਦੀ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾ ਆਲਮੀ ਬਜ਼ਾਰ ਦੀ ਉਪਲਬਧਤਾ ਪ੍ਰਾਪਤ ਹੋਈ ਹੈ ਅਤੇ ਪ੍ਰਤੀਯੋਗੀ ਵੰਡ ਮਿਆਰ ਵੀ ਬਿਹਤਰ ਹੋਏ ਹਨ। ਇਸ ਤੋਂ ਇਲਾਵਾ ਵਿਕਾਸ ਦੇ ਹੋਰ ਪ੍ਰਮੁੱਖ ਚਾਲਕਾਂ ਵਿੱਚ ਢਾਂਚਾਗਤ, ਪੂੰਜੀਗਤ ਬਜ਼ਾਰ, ਡਿਜੀਟਲ ਪ੍ਰਸ਼ਾਸਨ ਅਤੇ ਸੇਵਾਵਾਂ ਦੇ ਨਿਰਯਾਤ ਸ਼ਾਮਲ ਹਨ, ਜੋ ਆਮਦਨੀ ਵਧਾ ਸਕਦੇ ਹਨ। ਇਸ ਸੰਦਰਭ ਵਿੱਚ ਆਰਥਿਕ ਸਰਵੇਖਣ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਸਮਰੱਥਾਪੂਰਨ ਟਿਕਾਊ ਵਿਕਾਸ ਦੇ ਪੈਮਾਨੇ 'ਤੇ ਭਾਰਤ ਦੀ ਰਾਸ਼ਟਰੀ ਨਿਰਮਾਣ ਅਭਿਆਨ ਰਣਨੀਤੀ ਲਈ ਪੂਰੇ ਤੌਰ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। 

*****

ਐੱਨਬੀ/ਸਮਰਾਟ/ਪੰਕਜ/ਸਪਨਾ


(रिलीज़ आईडी: 2220280) आगंतुक पटल : 2
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Telugu , Kannada , Malayalam