ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਅਕਾਲ ਚਲਾਣੇ ‘ਤੇ ਡੂੰਘਾ ਸੋਗ ਵਿਅਕਤ ਕੀਤਾ ਹੈ
ਅਜੀਤ ਪਵਾਰ ਨੇ ਪਿਛਲੇ ਸਾਢੇ ਤਿੰਨ ਦਹਾਕਿਆਂ ਵਿੱਚ ਮਹਾਰਾਸ਼ਟਰ ਦੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਖੁਦ ਨੂੰ ਸਮਰਪਿਤ ਕੀਤਾ
ਉਨ੍ਹਾਂ ਦਾ ਦੇਹਾਂਤ ਮੇਰੇ ਲਈ ਇੱਕ ਨਿਜੀ ਘਾਟਾ ਹੈ। ਮੈਂ ਪਵਾਰ ਪਰਿਵਾਰ ਪ੍ਰਤੀ ਆਪਣੀਆਂ ਡੂੰਘੀਆਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ
ਦੁਖ ਦੀ ਇਸ ਘੜੀ ਵਿੱਚ, ਅਸੀਂ ਪਵਾਰ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ
प्रविष्टि तिथि:
28 JAN 2026 1:04PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਅਕਾਲ ਚਲਾਣੇ ‘ਤੇ ਡੂੰਘਾ ਸੋਗ ਵਿਅਕਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਦਹਾਕਿਆਂ ਵਿੱਚ ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਜਿਸ ਤਰ੍ਹਾਂ ਖੁਦ ਨੂੰ ਸਮਰਪਿਤ ਕੀਤਾ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਅੱਜ ਮਹਾਰਾਸ਼ਟਰ ਦੇ ਉਪ ਮੁਖ ਮੰਤਰੀ ਅਤੇ ਸਾਡੇ ਸੀਨੀਅਰ ਐੱਨਡੀਏ ਸਹਿਯੋਗੀ ਅਜੀਤ ਪਵਾਰ ਜੀ ਦੀ ਇੱਕ ਦੁਖਦਾਈ ਦੁਰਘਟਨਾ ਵਿੱਚ ਅਕਾਲ ਚਲਾਣੇ ਦੀ ਖਬਰ ਨਾਲ ਮੇਰਾ ਦਿਲ ਬਹੁਤ ਦੁਖੀ ਹੈ। ਪਿਛਲੇ ਸਾਢੇ ਤਿੰਨ ਦਹਾਕਿਆਂ ਵਿੱਚ ਅਜੀਤ ਪਵਾਰ ਜੀ ਨੇ ਮਹਾਰਾਸ਼ਟਰ ਦੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਜਿਸ ਤਰ੍ਹਾਂ ਖੁਦ ਨੂੰ ਸਮਰਪਿਤ ਕੀਤਾ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਦੋਂ ਵੀ ਸਾਡੀ ਮੁਲਾਕਾਤ ਹੁੰਦੀ, ਉਹ ਮਹਾਰਾਸ਼ਟਰ ਦੇ ਲੋਕਾਂ ਦੀ ਭਲਾਈ ਨਾਲ ਸਬੰਧਿਤ ਕਈ ਮੁੱਦਿਆਂ ਬਾਰੇ ਲੰਬੀ ਚਰਚਾ ਕਰਦੇ ਸਨ। ਉਨ੍ਹਾਂ ਦਾ ਦੇਹਾਂਤ ਨਾ ਸਿਰਫ਼ ਐੱਨਡੀਏ ਪਰਿਵਾਰ ਲਈ ਸਗੋਂ ਮੇਰੇ ਲਈ ਵੀ ਇੱਕ ਨਿਜੀ ਘਾਟਾ ਹੈ। ਮੈਂ ਪਵਾਰ ਪਰਿਵਾਰ ਪ੍ਰਤੀ ਆਪਣੀਆਂ ਡੂੰਘੀਆਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ। ਇਸ ਦੁਖ ਦੀ ਘੜੀ ਵਿੱਚ ਪੂਰਾ ਐੱਨਡੀਏ ਸੋਗ ਵਿੱਚ ਡੁੱਬੇ ਪਵਾਰ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਣਾਂ ਵਿੱਚ ਥਾਂ ਦੇਵੇ। ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ।”
*********
ਆਰਕੇ/ਪੀਆਰ/ਪੀਐੱਸ/ਏਕੇ
(रिलीज़ आईडी: 2219813)
आगंतुक पटल : 4