ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਿਕਸ਼ਾਪਤ੍ਰੀ ਦਵਿਸ਼ਤਾਬਦੀ ਮਹੋਤਸਵ ਨੂੰ ਸੰਬੋਧਨ ਕੀਤਾ


ਭਾਰਤ ਹਮੇਸ਼ਾ ਤੋਂ ਜਨਾਨਯੋਗ ਦੇ ਮਾਰਗ ਪ੍ਰਤੀ ਸਮਰਪਿਤ ਰਿਹਾ ਹੈ, ਹਜ਼ਾਰਾਂ ਸਾਲ ਪੁਰਾਣੇ ਵੇਦ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੇ ਹਨ: ਪ੍ਰਧਾਨ ਮੰਤਰੀ

ਭਗਵਾਨ ਸਵਾਮੀਨਾਰਾਇਣ ਅਧਿਆਤਮਿਕ ਅਭਿਆਸ ਅਤੇ ਸੇਵਾ ਦੋਵਾਂ ਦੇ ਪ੍ਰਤੀਕ ਸਨ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਪ੍ਰਾਚੀਨ ਹੱਥ-ਲਿਖਤਾਂ ਨੂੰ ਸੰਭਾਲਣ ਲਈ ਗਿਆਨ ਭਾਰਤਮ ਮਿਸ਼ਨ ਵਿੱਚ ਸਾਰਿਆਂ ਦੇ ਸਹਿਯੋਗ ਦੀ ਤਾਕੀਦ ਕੀਤੀ

प्रविष्टि तिथि: 23 JAN 2026 1:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼ਿਕਸ਼ਾਪਤ੍ਰੀ ਦਵਿਸ਼ਤਾਬਦੀ ਮਹੋਤਸਵ ਦੇ ਮੌਕੇ 'ਤੇ ਵੀਡੀਓ ਸੁਨੇਹੇ ਦੇ ਜ਼ਰੀਏ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਸਾਰੇ ਭਗਵਾਨ ਸਵਾਮੀਨਾਰਾਇਣ ਦੀ ਸ਼ਿਕਸ਼ਾਪਤ੍ਰੀ ਦੇ 200 ਸਾਲ ਪੂਰੇ ਹੋਣ ਦੇ ਇਸ ਖ਼ਾਸ ਮੌਕੇ ਦੇ ਗਵਾਹ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦਵਿਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣਾ ਸਾਰਿਆਂ ਲਈ ਸੁਭਾਗ ਦਾ ਪਲ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਪਵਿੱਤਰ ਕਾਲ ਵਿੱਚ ਉਹ ਸਾਰੇ ਸੰਤਾਂ ਨੂੰ ਨਮਨ ਕਰਦੇ ਹਨ ਅਤੇ ਭਗਵਾਨ ਸਵਾਮੀਨਾਰਾਇਣ ਦੇ ਕਰੋੜਾਂ ਪੈਰੋਕਾਰਾਂ ਨੂੰ ਦਵਿਸ਼ਤਾਬਦੀ ਤਿਉਹਾਰ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਭਾਰਤ ਹਮੇਸ਼ਾ ਤੋਂ ਗਿਆਨ ਦੇ ਮਾਰਗ ਪ੍ਰਤੀ ਸਮਰਪਿਤ ਰਿਹਾ ਹੈ, ਇਸ ਗੱਲ ’ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਹਜ਼ਾਰਾਂ ਸਾਲ ਪੁਰਾਣੇ ਵੇਦ ਅੱਜ ਵੀ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਤਾਂ ਅਤੇ ਰਿਸ਼ੀਆਂ ਨੇ ਆਪਣੇ ਸਮੇਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਵੇਦਾਂ 'ਤੇ ਅਧਾਰਿਤ ਪ੍ਰਣਾਲੀਆਂ ਵਿਕਸਿਤ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਦਾਂ ਤੋਂ ਉਪਨਿਸ਼ਦਾਂ ਦਾ ਜਨਮ ਹੋਇਆ, ਉਪਨਿਸ਼ਦਾਂ ਤੋਂ ਪੁਰਾਣਾਂ ਦਾ ਜਨਮ ਹੋਇਆ ਅਤੇ ਸ਼ਰੂਤੀ, ਸਮ੍ਰਿਤੀ, ਕਥਾਵਾਚਨ ਅਤੇ ਗਾਉਣ ਦੇ ਜ਼ਰੀਏ ਇਹ ਰਵਾਇਤ ਅੱਜ ਵੀ ਸਸ਼ਕਤ ਬਣੀ ਹੋਈ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੱਖ-ਵੱਖ ਯੁੱਗਾਂ ਵਿੱਚ ਮਹਾਨ ਸੰਤਾਂ, ਰਿਸ਼ੀਆਂ ਅਤੇ ਵਿਚਾਰਕਾਂ ਨੇ ਸਮੇਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਇਸ ਰਵਾਇਤ ਵਿੱਚ ਨਵੇਂ ਅਧਿਆਇ ਜੋੜੇ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸਵਾਮੀਨਾਰਾਇਣ ਦੀ ਜ਼ਿੰਦਗੀ ਦੇ ਪ੍ਰਸੰਗ ਨੂੰ ਹਰ ਕੋਈ ਜਾਣਦਾ ਹੈ ਅਤੇ ਉਹ ਜਨਤਕ ਸਿੱਖਿਆ ਅਤੇ ਜਨਤਕ ਸੇਵਾ ਨਾਲ ਡੂੰਘਾਈ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਇਸ ਅਹਿਸਾਸ ਨੂੰ ਸੌਖੇ ਸ਼ਬਦਾਂ ਵਿੱਚ ਸਮਝਾਇਆ ਗਿਆ ਹੈ ਅਤੇ ਸ਼ਿਕਸ਼ਾਪਤ੍ਰੀ ਦੇ ਜ਼ਰੀਏ ਭਗਵਾਨ ਸਵਾਮੀਨਾਰਾਇਣ ਨੇ ਜੀਵਨ ਲਈ ਅਨਮੋਲ ਮਾਰਗ-ਦਰਸ਼ਨ ਪ੍ਰਦਾਨ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦਵਿਸ਼ਤਾਬਦੀ ਸਮਾਰੋਹ ਸ਼ਿਕਸ਼ਾਪਤ੍ਰੀ ਤੋਂ ਸਿੱਖੇ ਜਾ ਰਹੇ ਨਵੇਂ ਪਾਠਾਂ ਅਤੇ ਉਸਦੇ ਆਦਰਸ਼ਾਂ ਨੂੰ ਰੋਜ਼ਾਨਾ ਜੀਵਨ ਵਿੱਚ ਕਿਸ ਤਰ੍ਹਾਂ ਅਪਣਾਇਆ ਜਾ ਰਿਹਾ ਹੈ, ਇਸਦਾ ਮੁਲਾਂਕਣ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸਵਾਮੀਨਾਰਾਇਣ ਦਾ ਜੀਵਨ ਅਧਿਆਤਮਿਕ ਸਾਧਨਾ ਅਤੇ ਸੇਵਾ ਦੋਵਾਂ ਦਾ ਪ੍ਰਤੀਕ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਉਨ੍ਹਾਂ ਦੇ ਪੈਰੋਕਾਰ ਸਮਾਜ, ਰਾਸ਼ਟਰ ਅਤੇ ਮਨੁੱਖਤਾ ਲਈ ਸਮਰਪਿਤ ਕਈ ਮੁਹਿੰਮਾਂ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਨਾਲ ਸਬੰਧਿਤ ਪ੍ਰਾਜੈਕਟ, ਕਿਸਾਨਾਂ ਦੀ ਭਲਾਈ ਲਈ ਵਚਨਬੱਧਤਾ ਅਤੇ ਪਾਣੀ ਨਾਲ ਜੁੜੀਆਂ ਪਹਿਲਕਦਮੀਆਂ ਸੱਚਮੁੱਚ ਵਿੱਚ ਸ਼ਲਾਘਾਯੋਗ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸੰਤਾਂ ਨੂੰ ਸਮਾਜ ਸੇਵਾ ਪ੍ਰਤੀ ਲਗਾਤਾਰ ਆਪਣੀਆਂ ਜ਼ਿੰਮੇਵਾਰੀਆਂ ਦਾ ਵਿਸਤਾਰ ਕਰਦੇ ਦੇਖਣਾ ਬੇਹੱਦ ਪ੍ਰੇਰਨਾਦਾਇਕ ਹੈ।

ਦੇਸ਼ ਵਿੱਚ ਸਵਦੇਸ਼ੀ ਅਤੇ ਸਵੱਛਤਾ ਜਿਹੇ ਜਨ ਅੰਦੋਲਨਾਂ ਦੀ ਪ੍ਰਗਤੀ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ "ਵੋਕਲ ਫਾਰ ਲੋਕਲ" ਮੰਤਰ ਦੀ ਗੂੰਜ ਹਰ ਘਰ ਤੱਕ ਪਹੁੰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇਨ੍ਹਾਂ ਯਤਨਾਂ ਨੂੰ ਅਜਿਹੀਆਂ ਮੁਹਿੰਮਾਂ ਨਾਲ ਜੋੜਿਆ ਜਾਵੇਗਾ, ਤਾਂ ਸ਼ਿਕਸ਼ਾਪਤ੍ਰੀ ਦੀ ਦਵਿਸ਼ਤਾਬਦੀ ਦਾ ਜਸ਼ਨ ਹੋਰ ਵੀ ਯਾਦਗਾਰ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਪ੍ਰਾਚੀਨ ਹੱਥ-ਲਿਖਤਾਂ ਦੀ ਸੰਭਾਲ ਲਈ ਗਿਆਨ ਭਾਰਤਮ ਮਿਸ਼ਨ ਸ਼ੁਰੂ ਕੀਤਾ ਹੈ ਅਤੇ ਸਾਰੇ ਪ੍ਰਬੁੱਧ ਅਦਾਰਿਆਂ ਨੂੰ ਇਸ ਕੰਮ ਵਿੱਚ ਜ਼ਿਆਦਾ ਸਹਿਯੋਗ ਦੇਣ ਦੀ ਤਾਕੀਦ ਕੀਤੀ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੇ ਪ੍ਰਾਚੀਨ ਗਿਆਨ ਅਤੇ ਇਸਦੀ ਪਹਿਚਾਣ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਅਜਿਹੇ ਅਦਾਰਿਆਂ ਦੇ ਸਹਿਯੋਗ ਨਾਲ ਗਿਆਨ ਭਾਰਤਮ ਮਿਸ਼ਨ ਦੀ ਸਫ਼ਲਤਾ ਨਵੀਆਂ ਉਚਾਈਆਂ ਨੂੰ ਛੂਹੇਗੀ।

ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਵਰਤਮਾਨ ਵਿੱਚ ਦੇਸ਼ ਸੋਮਨਾਥ ਸਵਾਭੀਮਾਨ ਪਰਵ ਮਨਾ ਰਿਹਾ ਹੈ ਅਤੇ ਸੋਮਨਾਥ ਮੰਦਰ ਦੀ ਪਹਿਲੀ ਤਬਾਹੀ ਤੋਂ ਲੈ ਕੇ ਹੁਣ ਤੱਕ, ਦੇਸ਼ ਇਸ ਤਿਉਹਾਰ ਦੇ ਜ਼ਰੀਏ ਇੱਕ ਹਜ਼ਾਰ ਸਾਲ ਦੀ ਯਾਤਰਾ ਨੂੰ ਯਾਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਸ ਜਸ਼ਨ ਵਿੱਚ ਸ਼ਾਮਲ ਹੋਣ ਅਤੇ ਇਸਦੇ ਮੰਤਵਾਂ ਨੂੰ ਜਨਤਾ ਤੱਕ ਪਹੁੰਚਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਭਰੋਸਾ ਪ੍ਰਗਟ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਪੈਰੋਕਾਰਾਂ ਦੇ ਯਤਨਾਂ ਨਾਲ ਭਾਰਤ ਦੀ ਵਿਕਾਸ ਯਾਤਰਾ ਭਗਵਾਨ ਸਵਾਮੀਨਾਰਾਇਣ ਦੇ ਆਸ਼ੀਰਵਾਦ ਨਾਲ ਲਗਾਤਾਰ ਚਲਦੀ ਰਹੇਗੀ।

 

****

ਐੱਮਜੇਪੀਐੱਸ/ ਐੱਸਆਰ


(रिलीज़ आईडी: 2217998) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam