ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸ਼ਨੀਵਾਰ, 24 ਜਨਵਰੀ ਨੂੰ ਲਖਨਊ ਵਿੱਚ 'ਉੱਤਰ ਪ੍ਰਦੇਸ਼ ਦਿਵਸ' ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਨਗੇ


ਕੇਂਦਰੀ ਗ੍ਰਹਿ ਮੰਤਰੀ 'ਇੱਕ ਜ਼ਿਲ੍ਹਾ ਇੱਕ ਵਿਅੰਜਨ' (One District One Cuisine) ਯੋਜਨਾ ਦੀ ਸ਼ੁਰੂਆਤ ਕਰਨਗੇ

ਸਰਦਾਰ ਪਟੇਲ ਉਦਯੋਗਿਕ ਖੇਤਰ ਯੋਜਨਾ ਦੀ ਵੀ ਹੋਵੇਗੀ ਸ਼ੁਰੂਆਤ

ਗ੍ਰਹਿ ਮੰਤਰੀ CM YUVA ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਨੂੰ ਐਵਾਰਡ ਦੇਣਗੇ ਅਤੇ ਉੱਤਰ ਪ੍ਰਦੇਸ਼ ਗੌਰਵ ਸਨਮਾਨ 2025-26 ਦੀ ਵੰਡ ਕਰਨਗੇ।

प्रविष्टि तिथि: 22 JAN 2026 3:51PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਸ਼ਨੀਵਾਰ, 24 ਜਨਵਰੀ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ 'ਉੱਤਰ ਪ੍ਰਦੇਸ਼ ਦਿਵਸ' ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਨਗੇ।

ਲਖਨਊ ਸਥਿਤ ਰਾਸ਼ਟਰ ਪ੍ਰੇਰਣਾ ਸਥਲ ਵਿੱਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ 'ਇੱਕ ਜ਼ਿਲ੍ਹਾ ਇੱਕ ਵਿਅੰਜਨ' (One District One Cuisine) ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦੇ ਤਹਿਤ ਹਰੇਕ ਜ਼ਿਲ੍ਹੇ ਦੇ ਵਿਸ਼ੇਸ਼ ਪਰੰਪਰਾਗਤ ਵਿਅੰਜਨ ਨੂੰ ਚਿੰਨ੍ਹਿਤ ਕਰਕੇ ਉਨ੍ਹਾਂ ਨੂੰ ਗੁਣਵੱਤਾ, ਬ੍ਰਾਂਡਿੰਗ ਅਤੇ ਬਜ਼ਾਰ ਨਾਲ ਜੋੜਿਆ ਜਾਵੇਗਾ, ਤਾਂ ਜੋ ਸਥਾਨਕ ਸੁਆਦ ਸਿਰਫ ਖੇਤਰੀ ਨਹੀਂ ਸਗੋਂ ਰਾਸ਼ਟਰੀ ਅਤੇ ਆਲਮੀ ਪਛਾਣ ਬਣ ਸਕੇ।

'ਉੱਤਰ ਪ੍ਰਦੇਸ਼ ਦਿਵਸ' ਸਮਾਰੋਹ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਸਰਦਾਰ ਪਟੇਲ ਉਦਯੋਗਿਕ ਖੇਤਰ ਯੋਜਨਾ ਦੀ ਵੀ ਸ਼ੁਰੂਆਤ ਕਰਨਗੇ। ਗ੍ਰਹਿ ਮੰਤਰੀ ਉੱਤਰ ਪ੍ਰਦੇਸ਼ ਸਰਕਾਰ ਦੀ CM YUVA (ਮੁੱਖ ਮੰਤਰੀ ਯੁਵਾ ਉੱਦਮੀ ਵਿਕਾਸ ਅਭਿਆਨ) ਯੋਜਨਾ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਨੂੰ ਐਵਾਰਡ ਦੇਣਗੇ ਅਤੇ ਨਾਲ ਹੀ, ਉੱਤਰ ਪ੍ਰਦੇਸ਼ ਗੌਰਵ ਸਨਮਾਨ 2025-26 ਦੀ ਵੰਡ ਕਰਨਗੇ। 

****

ਆਰਕੇ/ਪੀਆਰ/ਪੀਐੱਸ/ਸ਼ੀਨਮ ਜੈਨ


(रिलीज़ आईडी: 2217322) आगंतुक पटल : 5
इस विज्ञप्ति को इन भाषाओं में पढ़ें: Urdu , English , हिन्दी , Gujarati , Tamil , Telugu , Kannada