ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਸਾਮ ਦੇ ਗੁਹਾਟੀ ਵਿੱਚ ਬਾਗੁਰੁੰਬਾ ਦਹੋਓ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

प्रविष्टि तिथि: 17 JAN 2026 11:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਹਾਟੀ ਦੇ ਸਰੂਸਾਜਈ ਸਟੇਡੀਅਮ ਵਿੱਚ ਬੋਡੋ ਭਾਈਚਾਰੇ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਣ ਵਾਲੇ ਇੱਕ ਇਤਿਹਾਸਕ ਸਭਿਆਚਾਰਕ ਸਮਾਗਮ - ਬਾਗੁਰੁੰਬਾ ਦਹੋਓ 2026 ਵਿੱਚ ਆਪਣੀ ਸ਼ਮੂਲੀਅਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।

ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:

"ਬਾਗੁਰੁੰਬਾ ਦਹੋਓ ਸਮਾਗਮ ਲਈ ਗੁਹਾਟੀ ਦੀਆਂ ਆਪਣੀਆਂ ਭੈਣਾਂ ਅਤੇ ਭਰਾਵਾਂ ਵਿੱਚ ਹੋਣਾ ਇੱਕ ਅਜਿਹਾ ਅਹਿਸਾਸ ਹੈ, ਜਿਸਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ। ਇਸ ਸਮਾਗਮ ਨੇ ਸ਼ਾਨਦਾਰ ਬੋਡੋ ਸਭਿਆਚਾਰ ਦਾ ਪ੍ਰਦਰਸ਼ਨ ਕੀਤਾ। ਇਸ ਇਤਿਹਾਸਕ ਸਮਾਗਮ ਵਿੱਚ ਸਾਰੇ ਹਿੱਸਾ ਲੈਣ ਵਾਲਿਆਂ ਨੂੰ ਮੇਰੀਆਂ ਬਹੁਤ ਸ਼ੁਭਕਾਮਨਾਵਾਂ।"

"ਬਾਗੁਰੁੰਬਾ ਦਹੋਓ ਸਮਾਗਮ ਦੀਆਂ ਹੋਰ ਤਸਵੀਰਾਂ ਇੱਥੇ ਹਨ।"

"ਬੋਡੋ ਸਭਿਆਚਾਰ ਅਤੇ ਰਵਾਇਤਾਂ ਦਾ ਜਸ਼ਨ ਮਨਾਉਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ 'ਤੇ ਮਾਣ ਹੈ!"

"ਸਾਡੇ ਲਈ, ਅਸਾਮ ਦਾ ਸਭਿਆਚਾਰ ਪੂਰੇ ਦੇਸ਼ ਦਾ ਮਾਣ ਹੈ। ਸੂਬੇ ਦੀ ਅਮੀਰ ਵਿਰਾਸਤ ਅਤੇ ਇਸਦੀਆਂ ਮਹਾਨ ਸ਼ਖ਼ਸੀਅਤਾਂ ਦਾ ਸਤਿਕਾਰ ਕਰਨਾ ਇੱਕ ਸੁਭਾਗ ਦੀ ਗੱਲ ਹੈ।"

"ਅਸਾਮ ਦੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਦੀ ਪੂਰੇ ਦੇਸ਼ ਵੱਲੋਂ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।"

"ਆਪਣੇ ਛੋਟੇ-ਮੋਟੇ ਰਾਜਨੀਤਿਕ ਫ਼ਾਇਦਿਆਂ ਲਈ, ਕਾਂਗਰਸ ਨੇ ਹਮੇਸ਼ਾ ਅਸਾਮ ਵਿੱਚ ਅਸਥਿਰਤਾ ਨੂੰ ਹੁਲਾਰਾ ਦਿੱਤਾ ਹੈ। ਲੋਕਾਂ ਦੀ ਸੇਵਾ ਕਰਨ ਦੀ ਜਗ੍ਹਾ, ਉਹ ਘੁਸਪੈਠੀਆਂ ਦਾ ਸਵਾਗਤ ਕਰਨ ’ਤੇ ਕੇਂਦ੍ਰਿਤ ਰਹੇ।"

"ਕਾਂਗਰਸ ਹਮੇਸ਼ਾ ਅਸਾਮ ਅਤੇ ਪੂਰੇ ਉੱਤਰ-ਪੂਰਬ ਨੂੰ ਅਣਗਹਿਲੀ ਨਾਲ ਦੇਖਦੀ ਰਹੀ ਹੈ।

ਇਸ ਦੇ ਉਲਟ, ਐੱਨਡੀਏ ਨੇ ਨਾ ਸਿਰਫ਼ ਭਾਵਨਾਤਮਕ ਦੂਰੀਆਂ ਨੂੰ ਮਿਟਾਇਆ ਹੈ ਸਗੋਂ ਬਿਹਤਰ ਬੁਨਿਆਦੀ ਢਾਂਚੇ ਜ਼ਰੀਏ ਪੂਰੇ ਖੇਤਰ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਹੈ।"

"ਗੁਹਾਟੀ ਵਿੱਚ ਸ਼ਾਨਦਾਰ ਬਾਗੁਰੁੰਬਾ ਦਹੋਓ ਸਮਾਗਮ!"

“ਅੱਜ ਅਸਾਮ, ਰੂਪਕੰਵਰ ਜਯੋਤੀ ਪ੍ਰਸਾਦ ਅਗਰਵਾਲ ਜੀ ਨੂੰ ਸ਼ਰਧਾਂਜਲੀ ਵਜੋਂ ਸਿਲਪੀ ਦਿਵਸ ਮਨਾ ਰਿਹਾ ਹੈ। ਉਹ ਅਸਾਮ ਦੇ ਇੱਕ ਸਭਿਆਚਾਰਕ ਦਿੱਗਜ ਸਨ, ਜਿਨ੍ਹਾਂ ਦੀਆਂ ਰਚਨਾਵਾਂ ਨੇ ਅਸਾਮੀ ਲੋਕਾਂ ਦੇ ਮਨਾਂ 'ਤੇ ਇੱਕ ਡੂੰਘੀ ਛਾਪ ਛੱਡੀ ਹੈ। ਉਨ੍ਹਾਂ ਦੇ ਜੀਵਨ ਨੇ ਅਣਗਿਣਤ ਲੋਕਾਂ ਨੂੰ ਥੀਏਟਰ, ਫਿਲਮਾਂ, ਸੰਗੀਤ ਅਤੇ ਹੋਰ ਸਭਿਆਚਾਰਕ ਕੰਮਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਹੈ।

ਗੁਹਾਟੀ ਵਿੱਚ ਸਮਾਗਮ ਦੌਰਾਨ, ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।”

“বাগৰুম্বা দহৌ অনুষ্ঠানৰ বাবে গুৱাহাটীৰ মোৰ ভাই-ভনীসকলৰৰ মাজত উপস্থিত থকাৰ এই অভিজ্ঞতা মই সদায় মনত ৰাখিম৷  এই অনুষ্ঠানে গৌৰৱময় বড়ো সংস্কৃতি প্ৰদৰ্শন কৰিছে ।  এই ঐতিহাসিক কাৰ্যসূচীত অংশগ্ৰহণ কৰা সকলোলৈ মই অভিনন্দন জনাইছো।”

“এয়া বাগৰুম্বা দহৌ অনুষ্ঠানৰ আৰু কিছু আলোকচিত্ৰ।”

“বড়ো সংস্কৃতি আৰু পৰম্পৰাক উদযাপন কৰা এক অনুষ্ঠানত অংশগ্ৰহণ কৰি গৌৰৱান্বিত হৈছো!”

“আমাৰ বাবে, অসমৰ সংস্কৃতি সমগ্ৰ ৰাষ্ট্ৰৰ গৌৰৱ৷  ৰাজ্যখনৰ চহকী ঐতিহ্য আৰু ইয়াৰ মহান ব্যক্তিত্বক সন্মান জনোৱাটো এক সৌভাগ্যৰ কথা৷”

“অসমৰ বিভিন্ন ক্ষেত্ৰত হোৱা উন্নয়নক সমগ্ৰ ৰাষ্ট্ৰই যথেষ্ট প্ৰশংসা কৰিছে।”

“তেওঁলোকৰ ক্ষুদ্ৰ ৰাজনৈতিক লাভালাভৰ বাবে কংগ্ৰেছে সদায় অসমত অস্থিৰতাক প্ৰসাৰিত কৰি আহিছে।  জনসাধাৰণৰ সেৱা কৰাৰ পৰিৱৰ্তে, তেওঁলোকে অনুপ্ৰৱেশকাৰীক আদৰি লোৱাতহে মনোনিৱেশ কৰি থাকিল।”

“কংগ্ৰেছে অসম তথা সমগ্ৰ উত্তৰ-পূৰ্বাঞ্চলক সদায় অৱহেলাৰ দৃষ্টিৰে চাই আহিছে। 

ইয়াৰ বিপৰীতে, এনডিএয়ে কেৱল আৱেগিক দূৰত্বৰ সেতুবন্ধন কৰাই নহয়, উন্নত আন্তঃগাঁথনিৰ জৰিয়তে সমগ্ৰ অঞ্চলটোক উন্নয়নৰ মূলসুঁতিৰ সৈতেও সংযোগ কৰিছে।”

“গুৱাহাটীত দৰ্শনীয় বাগৰুম্বা দহৌ অনুষ্ঠান!”

“আজি, অসমত ৰূপকোঁৱৰ জ্যোতিপ্ৰসাদ আগৰৱালাক শ্ৰদ্ধাঞ্জলি জনাই শিল্পী দিৱস পালন কৰা হয়।  তেওঁ অসমৰ সাংস্কৃতিক জগতৰ  মহীৰূহ আছিল, যাৰ সৃষ্টিৰাজিয়ে অসমীয়া মানুহৰ মনত চিৰস্থায়ী ছাপ পেলাইছে।  তেওঁৰ জীৱনে অগণন লোকক থিয়েটাৰ, চলচ্চিত্ৰ, সংগীত আৰু অন্যান্য সাংস্কৃতিক সাধনাত পাৰদৰ্শিতা দেখুৱাবলৈ অনুপ্ৰাণিত কৰিছে। 

গুৱাহাটীত অনুষ্ঠানৰ সময়ত তেওঁলৈ শ্ৰদ্ধাঞ্জলি জনালো।”

"ਗੁਹਾਟੀ ਵਿੱਚ ਬਗੁਰੁੰਬਾ ਦਹੋਓ ਇੱਕ ਅਜਿਹਾ ਅਨੁਭਵ ਸੀ, ਜਿਸਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ। ਜੀਵੰਤ ਬੋਡੋ ਸੱਭਿਆਚਾਰ, 10,000 ਤੋਂ ਵੱਧ ਲੋਕਾਂ ਦੀ ਭਾਗੀਦਾਰੀ, ਇੱਕ ਸ਼ਾਨਦਾਰ ਲੇਜ਼ਰ ਸ਼ੋਅ ਅਤੇ ਹੋਰ ਬਹੁਤ ਕੁਝ... ਭਾਰਤ ਭਰ ਵਿੱਚ ਇਸ ਸਮਾਗਮ ਦੇ ਉਤਸ਼ਾਹ ਨੂੰ ਦੇਖ ਕੇ ਖ਼ੁਸ਼ੀ ਹੋਈ, ਜਿਸ ਵਿੱਚ ਲੋਕ ਸਾਡੀ ਸੱਭਿਆਚਾਰ ਦੀ ਮਹਾਨਤਾ ਦਾ ਸਤਿਕਾਰ ਕਰ ਰਹੇ ਸਨ।"

“গুৱাহাটীত অনুষ্ঠিত বাগৰুম্বা দহৌ অনুষ্ঠান মোৰ বাবে সদায় স্মৰণীয় হৈ ৰ’বলগীয়া এক অনন্য অভিজ্ঞতা আছিল। উজ্জ্বল বড়ো সংস্কৃতিৰ প্ৰকাশ, ১০ হাজাৰতকৈ অধিক লোকৰ অংশগ্ৰহণ, এক মনোমোহা লেজাৰ শ্ব’ আদিয়ে অনুষ্ঠানটোক বিশেষভাৱে আকর্ষণীয় কৰি তুলিছিল... “

************

ਐੱਮਜੇਪੀਐੱਸ/ਐੱਸਆਰ


(रिलीज़ आईडी: 2216346) आगंतुक पटल : 5
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Bengali-TR , Gujarati , Odia , Telugu , Kannada , Malayalam