ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਸਾਮ ਦੇ ਕਾਲੀਆਬੋਰ ਵਿੱਚ 6,950 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ ਦੇ ਭੂਮੀ ਪੂਜਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
18 JAN 2026 5:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਕਾਲੀਆਬੋਰ ਵਿੱਚ 6,950 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ ਦੇ ਭੂਮੀ ਪੂਜਨ ਵਿੱਚ ਆਪਣੀ ਭਾਗੀਦਾਰੀ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
ਸ਼੍ਰੀ ਮੋਦੀ ਨੇ ਐੱਕਸ 'ਤੇ ਕਈ ਪੋਸਟਾਂ ਵਿੱਚ ਲਿਖਿਆ:
"ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਦਾ ਨੀਂਹ ਪੱਥਰ ਰੱਖਣਾ ਮੇਰੇ ਲਈ ਬਹੁਤ ਮਾਣ ਅਤੇ ਸਨਮਾਨ ਦੀ ਗੱਲ ਹੈ। ਇਹ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ ਅਤੇ ਵਾਤਾਵਰਨ ਸੰਭਾਲ ਦੇ ਯਤਨਾਂ ਨੂੰ ਵੀ ਮਜ਼ਬੂਤ ਕਰਦਾ ਹੈ।"
"ਕਾਲੀਆਬੋਰ ਅਤੇ ਪੂਰੇ ਅਸਾਮ ਦੇ ਲੋਕਾਂ ਦਾ ਉਤਸ਼ਾਹ ਸੂਬੇ ਦੇ ਵਿਕਾਸ ਦੇ ਮਾਮਲੇ ਵਿੱਚ ਡਬਲ-ਇੰਜਣ ਵਾਲੀ ਐੱਨਡੀਏ ਸਰਕਾਰ ਵਿੱਚ ਉਨ੍ਹਾਂ ਦੇ ਮਜ਼ਬੂਤ ਵਿਸ਼ਵਾਸ ਨੂੰ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ।"
"ਕਾਂਗਰਸ ਨੂੰ ਹਰ ਜਗ੍ਹਾ ਨਕਾਰਿਆ ਜਾ ਰਿਹਾ ਹੈ।
ਮਹਾਰਾਸ਼ਟਰ ਦੇ ਵੱਡੇ ਸ਼ਹਿਰਾਂ ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ ਦਾ ਸਫਾਇਆ ਹੋ ਗਿਆ ਕਿਉਂਕਿ ਉਨ੍ਹਾਂ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ ਸੀ ।
ਅਜਿਹੀ ਕਾਂਗਰਸ ਪਾਰਟੀ ਨਾ ਤਾਂ ਕਾਜ਼ੀਰੰਗਾ ਦੀ ਭਲਾਈ ਲਈ ਕੰਮ ਕਰ ਸਕਦੀ ਹੈ ਅਤੇ ਨਾ ਹੀ ਅਸਾਮ ਲਈ।"
"ਕਾਲੀਆਬੋਰ ਤੋਂ ਨੁਮਾਲੀਗੜ੍ਹ ਤੱਕ ਵਿਕਸਤ ਕੀਤਾ ਜਾ ਰਿਹਾ ਇੱਕ ਐਲੀਵੇਟਿਡ ਕੌਰੀਡੋਰ ਸੰਪਰਕ ਵਿੱਚ ਸੁਧਾਰ ਕਰੇਗਾ, ਜੰਗਲੀ ਜਾਨਵਰਾਂ ਦੀ ਰਾਖੀ ਕਰੇਗਾ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ।"
"ਅਸੀਂ ਸੜਕ, ਰੇਲ, ਹਵਾਈ ਅਤੇ ਜਲ ਮਾਰਗਾਂ ਰਾਹੀਂ ਅਸਾਮ ਨੂੰ ਜੋੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਾਂ।"
"ਕਾਂਗਰਸ ਦੀ ਸਿਰਫ਼ ਇੱਕ ਹੀ ਨੀਤੀ ਹੈ - ਘੁਸਪੈਠੀਆਂ ਨੂੰ ਬਚਾਉਣਾ ਅਤੇ ਸੱਤਾ 'ਤੇ ਕਬਜ਼ਾ ਕਰਨਾ।
ਪਰ ਮੈਨੂੰ ਵਿਸ਼ਵਾਸ ਹੈ ਕਿ ਇਸ ਘਿਣਾਉਣੀ ਮਾਨਸਿਕਤਾ ਲਈ ਅਸਾਮ ਦੀ ਧਰਤੀ ਤੋਂ ਕਾਂਗਰਸ ਨੂੰ ਕਰਾਰਾ ਜਵਾਬ ਮਿਲੇਗਾ।"
“কাজিৰঙা এলিভেটেড কৰিডৰ নিৰ্মাণৰ আধাৰশিলা স্থাপন কৰা আমাৰ বাবে এক অতি গৌৰৱ আৰু সৌভাগ্যৰ বিষয়। এই প্ৰকল্পই বন্যপ্ৰাণীৰ সুৰক্ষা নিশ্চিত কৰাৰ লগতে পৰিৱেশ সংৰক্ষণৰ দিশত লোৱা প্ৰচেষ্টাসমূহক অধিক সুদৃঢ় কৰি তুলিব।”
“কলিয়াবৰবাসী তথা সমগ্ৰ অসমৰ জনসাধাৰণৰ উচ্ছ্বাসে ৰাজ্যৰ বিকাশৰ ক্ষেত্ৰত ডাবল ইঞ্জিন এন ডি এ চৰকাৰৰ প্ৰতি তেওঁলোকৰ দৃঢ় বিশ্বাস স্পষ্টভাৱে প্ৰতিফলিত কৰে।”
“কংগ্ৰেছ দলটো সকলো ঠাইতে নাকচ হৈ আহিছে।
উন্নয়নৰ কোনো স্পষ্ট এজেণ্ডা নথকাৰ বাবে মহাৰাষ্ট্ৰৰ মুখ্য নগৰসমূহত অনুষ্ঠিত হোৱা নিৰ্বাচনত তেওঁলোক সম্পূৰ্ণৰূপে পৰাস্ত হৈছে।
এনে কংগ্ৰেছ দলে কাজিৰঙা বা অসমৰ কল্যাণৰ বাবে কেতিয়াও কার্যকৰীভাৱে কাম কৰিব নোৱাৰে।”
“আমি অসমক পদপথ, ৰেলপথ, বিমানপথ আৰু জলপথৰ জৰিয়তে সংযোগ স্থাপন কৰাৰ ক্ষেত্ৰত কোনো প্ৰচেষ্টাই বাদ দিয়া নাই।”
“কংগ্ৰেছৰ এটাই নীতি আছে, অনুপ্ৰৱেশকাৰীক সুৰক্ষা দিয়া আৰু ক্ষমতা দখল কৰা।
কিন্তু, এই ঘৃণনীয় মানসিকতাৰ বাবে অসমভূমিৰ পৰা কংগ্ৰেছক শক্তিশালী প্ৰত্যুত্তৰ দিয়া হ’ব বুলি মই দৃঢ়ভাৱে বিশ্বাসী।”
************
ਐੱਮਜੇਪੀਐੱਸ/ਐੱਸਆਰ
(Release ID: 2216089)
ਵਿਜ਼ੀਟਰ ਕਾਊਂਟਰ : 14
Read this release in:
Malayalam
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Tamil
,
Telugu
,
Kannada