ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਟਾਰਟਅੱਪ ਇੰਡੀਆ ਦੇ 10 ਸਾਲ ਪੂਰੇ ਹੋਣ ਦੇ ਮੌਕੇ 'ਤੇ ਰਾਸ਼ਟਰੀ ਸਟਾਰਟਅੱਪ ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਟਾਰਟਅੱਪ ਦਿਵਸ 'ਤੇ ਭਾਰਤ ਦੇ ਨੌਜਵਾਨਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
प्रविष्टि तिथि:
16 JAN 2026 9:28AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਸਟਾਰਟਅੱਪ ਦਿਵਸ ਦੇ ਮੌਕੇ 'ਤੇ ਸਟਾਰਟਅੱਪ ਜਗਤ ਨਾਲ ਜੁੜੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਾਲ ਦਾ ਜਸ਼ਨ ਖ਼ਾਸ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਟਾਰਟਅੱਪ ਇੰਡੀਆ ਪਹਿਲਕਦਮੀ ਦੀ ਸ਼ੁਰੂਆਤ ਦਾ ਇੱਕ ਦਹਾਕਾ ਪੂਰਾ ਹੋਣ ਦਾ ਪ੍ਰਤੀਕ ਹੈ।
ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਦੀ ਹਿੰਮਤ, ਨਵੀਨਤਾ ਦੀ ਭਾਵਨਾ ਅਤੇ ਉੱਦਮੀ ਭਾਵਨਾ ਦੇ ਉਤਸ਼ਾਹ ਦਾ ਜਸ਼ਨ ਮਨਾਉਣ ਦਾ ਦਿਨ ਹੈ, ਜਿਨ੍ਹਾਂ ਨੇ ਗਲੋਬਲ ਸਟਾਰਟਅੱਪ ਈਕੋਸਿਸਟਮ ਵਿੱਚ ਭਾਰਤ ਦੇ ਉਭਾਰ ਨੂੰ ਗਤੀ ਪ੍ਰਦਾਨ ਕੀਤੀ ਹੈ।
ਸਟਾਰਟਅੱਪਸ ਦੀ ਪਰਿਵਰਤਨਸ਼ੀਲ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਟਾਰਟਅੱਪਸ ਬਦਲਾਅ ਦੇ ਅਜਿਹੇ ਇੰਜਣ ਹਨ, ਜੋ ਸਾਡੀ ਅਰਥ-ਵਿਵਸਥਾ ਅਤੇ ਸਮਾਜ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਉਹ ਸਾਡੀ ਧਰਤੀ ਦੇ ਸਾਹਮਣੇ ਮੌਜੂਦ ਚੁਣੌਤੀਆਂ ਦਾ ਹੱਲ ਕਰਨ ਅਤੇ ਨਾਲ ਹੀ ਲੋਕਾਂ ਲਈ ਮੌਕਿਆਂ ਦੀ ਸਿਰਜਣਾ ਕਰਨ ਵਿੱਚ ਅਸਧਾਰਨ ਕੰਮ ਕਰ ਰਹੇ ਹਨ। ਮੈਨੂੰ ਉਨ੍ਹਾਂ ਸਾਰੇ ਲੋਕਾਂ 'ਤੇ ਮਾਣ ਹੈ, ਜਿਨ੍ਹਾਂ ਨੇ ਵੱਡੇ ਸੁਪਨੇ ਦੇਖਣ ਦੀ ਹਿੰਮਤ ਕੀਤੀ, ਰਵਾਇਤੀ ਨਿਯਮਾਂ ਨੂੰ ਚੁਣੌਤੀ ਦਿੱਤੀ, ਜੋਖ਼ਮ ਲਏ ਅਤੇ ਆਪਣੇ ਸਟਾਰਟਅੱਪਸ ਜ਼ਰੀਏ ਪਰਿਵਰਤਨਸ਼ੀਲ ਪ੍ਰਭਾਵ ਪੈਦਾ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਸਾਰੇ ਹਿਤਧਾਰਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਤੇਜ਼ ਸੁਧਾਰ ਪਹਿਲਕਦਮੀ ਨੇ ਸਟਾਰਟਅੱਪਸ ਲਈ ਪੁਲਾੜ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਵੀ ਕਦਮ ਰੱਖਣ ਦਾ ਅਨੁਕੂਲ ਵਾਤਾਵਰਨ ਤਿਆਰ ਕੀਤਾ ਹੈ, ਜੋ ਪਹਿਲਾਂ ਕਲਪਨਾਯੋਗ ਨਹੀਂ ਸੀ। ਉਨ੍ਹਾਂ ਨੇ ਇਸ ਗੱਲ ’ਤੇ ਮਾਣ ਪ੍ਰਗਟ ਕੀਤਾ ਕਿ ਸਟਾਰਟਅੱਪਸ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਨੇ ਜੋਖ਼ਮ ਲੈਣ ਅਤੇ ਸਮੱਸਿਆਵਾਂ ਦਾ ਹੱਲ ਕਰਨ ਦੇ ਇੱਛੁਕ ਨੌਜਵਾਨਾਂ ਨੂੰ ਸਮਰਥਨ ਦੇਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
ਸ਼੍ਰੀ ਮੋਦੀ ਨੇ ਸਟਾਰਟਅੱਪਸ ਨੂੰ ਸਹਿਯੋਗ ਦੇਣ ਵਾਲੇ ਮੈਂਟਰਸ, ਇਨਕਿਊਬੇਟਰਾਂ, ਨਿਵੇਸ਼ਕਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸਾਰੀਆਂ ਵਿਆਪਕ ਪ੍ਰਣਾਲੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਾਰਗ-ਦਰਸ਼ਨ ਅਤੇ ਸੂਝ ਨੌਜਵਾਨ ਇਨੋਵੇਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੀ ਵਿਕਾਸ ਕਹਾਣੀ ਵਿੱਚ ਯੋਗਦਾਨ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਇਨੋਵੇਸ਼ਨ, ਅਨੁਕੂਲ ਵਾਤਾਵਰਨ ਅਤੇ ਰਾਸ਼ਟਰੀ ਤਰੱਕੀ ਦੇ ਚਾਲਕਾਂ ਵਜੋਂ ਭਾਰਤ ਦੇ ਸਟਾਰਟਅੱਪਸ ਵਿੱਚ ਆਪਣੇ ਭਰੋਸੇ ਨੂੰ ਦੁਹਰਾਇਆ।
ਸ਼੍ਰੀ ਮੋਦੀ ਨੇ ਸੰਸਕ੍ਰਿਤ ਦੇ ਇੱਕ ਸਲੋਕ ਦਾ ਉਦਾਹਰਣ ਦਿੰਦੇ ਹੋਏ ਭਾਰਤ ਦੇ ਨੌਜਵਾਨ ਉੱਦਮੀਆਂ ਦੇ ਦ੍ਰਿੜ੍ਹ ਸੰਕਲਪ ਅਤੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਅਣਥੱਕ ਯਤਨ ਸਟਾਰਟਅੱਪ ਜਗਤ ਵਿੱਚ ਨਵੇਂ ਰਿਕਾਰਡ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਊਰਜਾ ਅਤੇ ਉਤਸ਼ਾਹ ਹੀ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਭ ਤੋਂ ਵੱਡੀ ਤਾਕਤ ਸਿੱਧ ਹੋਣਗੇ।
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
ਰਾਸ਼ਟਰੀ ਸਟਾਰਟਅੱਪ ਦਿਵਸ ਦੇ ਮੌਕੇ 'ਤੇ ਸਟਾਰਟਅੱਪ ਜਗਤ ਨਾਲ ਜੁੜੇ ਸਾਰੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ। ਅੱਜ ਦਾ ਇੱਕ ਖ਼ਾਸ ਹੈ ਕਿਉਂਕਿ ਇਹ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਨੂੰ ਇੱਕ ਦਹਾਕਾ ਪੂਰਾ ਹੋ ਚੁੱਕਿਆ ਹੈ। ਇਹ ਦਿਨ ਸਾਡੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਦੀ ਹਿੰਮਤ, ਇਨੋਵੇਸ਼ਨ ਦੀ ਭਾਵਨਾ ਅਤੇ ਉੱਦਮੀ ਭਾਵਨਾ ਦੇ ਉਤਸ਼ਾਹ ਦਾ ਜਸ਼ਨ ਮਨਾਉਣ ਦਾ ਦਿਨ ਹੈ, ਜਿਨ੍ਹਾਂ ਨੇ ਗਲੋਬਲ ਸਟਾਰਟਅੱਪ ਜਗਤ ਵਿੱਚ ਭਾਰਤ ਦੇ ਉਭਾਰ ਵਿੱਚ ਅਹਿਮ ਯੋਗਦਾਨ ਪਾਇਆ ਹੈ।
#10YearsOfStartupIndia
https://www.pib.gov.in/PressReleseDetail.aspx?PRID=2214764®=3&la=1”
"ਸਟਾਰਟਅੱਪ ਬਦਲਾਅ ਦੇ ਅਜਿਹੇ ਇੰਜਣ ਹਨ, ਜੋ ਸਾਡੀ ਅਰਥ-ਵਿਵਸਥਾ ਅਤੇ ਸਮਾਜ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਉਹ ਸਾਡੀ ਧਰਤੀ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਹੱਲ ਕਰਨ ਅਤੇ ਨਾਲ ਹੀ ਲੋਕਾਂ ਲਈ ਮੌਕਿਆਂ ਦੀ ਸਿਰਜਣਾ ਕਰਨ ਦੀ ਦਿਸ਼ਾ ਵਿੱਚ ਅਸਧਾਰਨ ਕੰਮ ਕਰ ਰਹੇ ਹਨ। ਮੈਨੂੰ ਉਨ੍ਹਾਂ ਸਾਰੇ ਲੋਕਾਂ 'ਤੇ ਮਾਣ ਹੈ, ਜਿਨ੍ਹਾਂ ਨੇ ਵੱਡੇ ਸੁਪਨੇ ਦੇਖਣ ਦੀ ਹਿੰਮਤ ਕੀਤੀ, ਰਵਾਇਤੀ ਨਿਯਮਾਂ ਨੂੰ ਚੁਣੌਤੀ ਦਿੱਤੀ, ਜੋਖ਼ਮ ਲਏ ਅਤੇ ਆਪਣੇ ਸਟਾਰਟਅੱਪ ਜ਼ਰੀਏ ਪਰਿਵਰਤਨਸ਼ੀਲ ਪ੍ਰਭਾਵ ਜਗਾਇਆ।”
#10YearsOfStartupIndia
ਭਾਰਤ ਸਰਕਾਰ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਹਿਤਧਾਰਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਭਾਰਤ ਵੱਲੋਂ ਸ਼ੁਰੂ ਕੀਤੀ ਗਈ ਸੁਧਾਰ ਪਹਿਲਕਦਮੀ ਨੇ ਸਟਾਰਟਅੱਪਸ ਲਈ ਪੁਲਾੜ, ਰੱਖਿਆ ਅਤੇ ਹੋਰ ਖੇਤਰਾਂ ਵਿੱਚ ਵੀ ਕਦਮ ਰੱਖਣ ਲਈ ਅਨੁਕੂਲ ਵਾਤਾਵਰਨ ਬਣਾਇਆ ਹੈ, ਜੋ ਪਹਿਲਾਂ ਕਲਪਨਾਯੋਗ ਨਹੀਂ ਸੀ। ਮੈਨੂੰ ਮਾਣ ਹੈ ਕਿ ਸਾਡੇ ਸਟਾਰਟਅੱਪ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅਸੀਂ ਜੋਖ਼ਮ ਲੈਣ ਵਾਲਿਆਂ ਅਤੇ ਸਮੱਸਿਆ ਦਾ ਹੱਲ ਕਰਨ ਵਾਲੇ ਨੌਜਵਾਨਾਂ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ।
#10YearsOfStartupIndia
"ਇਹ ਦਿਨ ਉਨ੍ਹਾਂ ਸਾਰੇ ਮਾਰਗ-ਦਰਸ਼ਕਾਂ, ਇਨਕਿਊਬੇਟਰਾਂ, ਨਿਵੇਸ਼ਕਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਦੇ ਈਕੋਸਿਸਟਮ ਨੂੰ ਵੀ ਸਨਮਾਨਿਤ ਕਰਨ ਦਾ ਦਿਨ ਹੈ, ਜੋ ਸਟਾਰਟਅੱਪਸ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦਾ ਸਮਰਥਨ ਅਤੇ ਸੂਝ ਸਾਡੇ ਨੌਜਵਾਨਾਂ ਨੂੰ ਇਨੋਵੇਸ਼ਨ ਕਰਨ ਅਤੇ ਵਿਕਾਸ ਵਿੱਚ ਯੋਗਦਾਨ ਦੇਣ ਲਈ ਉਤਸ਼ਾਹਿਤ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ।"
#10YearsOfStartupIndia
“ਆਪਣੇ ਦ੍ਰਿੜ੍ਹ ਸੰਕਲਪ ਅਤੇ ਸਮਰਪਣ ਨਾਲ ਸਾਡੇ ਨੌਜਵਾਨ ਸਾਥੀ ਸਟਾਰਟਅੱਪ ਦੀ ਦੁਨੀਆ ਵਿੱਚ ਨਿੱਤ ਨਵੇਂ ਰਿਕਾਰਡ ਬਣਾ ਰਹੇ ਹਨ। ਉਨ੍ਹਾਂ ਦਾ ਜੋਸ਼ ਅਤੇ ਜਨੂਨ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਭ ਤੋਂ ਵੱਡੀ ਤਾਕਤ ਬਣਨ ਵਾਲਾ ਹੈ।
दुर्लभान्यपि कार्याणि सिद्ध्यन्ति प्रोद्यमेन हि।
शिलाऽपि तनुतां याति प्रपातेनार्णसो मुहुः॥”
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2215286)
आगंतुक पटल : 3
इस विज्ञप्ति को इन भाषाओं में पढ़ें:
Bengali
,
Telugu
,
English
,
Urdu
,
हिन्दी
,
Manipuri
,
Assamese
,
Gujarati
,
Tamil
,
Kannada
,
Malayalam