ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਉੱਤਰਾਇਣ ਦੇ ਪਵਿੱਤਰ ਮੌਕੇ ‘ਤੇ ਅਹਿਮਦਾਬਾਦ ਦੇ ਸ਼੍ਰੀ ਜਗਨਨਾਥ ਮੰਦਿਰ ਵਿੱਚ ਦਰਸ਼ਨ-ਪੂਜਾ ਅਤੇ ਗਊ ਮਾਤਾ ਦੀ ਪੂਜਾ ਕੀਤਾ
ਗ੍ਰਹਿ ਮੰਤਰੀ ਨੇ ਅਹਿਮਦਾਬਾਦ ਦੇ ਥਲਤੇਜ ਸਥਿਤ ਗੁਰਦੁਆਰਾ ਗੋਬਿੰਦ ਧਾਮ ਵਿਖੇ ਮੱਥਾ ਟੇਕਿਆ
ਗ੍ਰਹਿ ਮੰਤਰੀ ਅਹਿਮਦਾਬਾਦ ਵਿੱਚ ਪਤੰਗ ਉਤਸਵ ਵਿੱਚ ਵੀ ਸ਼ਾਮਲ ਹੋਏ
ਪੂਰਾ ਗੁਜਰਾਤ ਉੱਤਰਾਇਣ ਦਾ ਤਿਉਹਾਰ ਖੁਸ਼ੀ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ
ਸਨਾਤਨ ਧਰਮ ਵਿੱਚ ਗਊ ਮਾਤਾ ਦੀ ਸੇਵਾ ਅਤੇ ਪੂਜਾ ਦਾ ਵਿਸ਼ੇਸ਼ ਮਹੱਤਵ
ਮਹਾਪ੍ਰਭੂ ਦੀ ਕਿਰਪਾ ਦੇਸ਼ਵਾਸੀਆਂ ‘ਤੇ ਹਮੇਸ਼ਾ ਬਣੀ ਰਹੇ
प्रविष्टि तिथि:
14 JAN 2026 6:23PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਉੱਤਰਾਇਣ ਦੇ ਪਵਿੱਤਰ ਮੌਕੇ ‘ਤੇ ਹਰ ਵਰ੍ਹੇ ਦੀ ਤਰ੍ਹਾਂ ਅਹਿਮਦਾਬਾਦ ਸਥਿਤ ਸ਼੍ਰੀ ਜਗਨਨਾਥ ਮੰਦਿਰ ਵਿੱਚ ਦਰਸ਼ਨ-ਪੂਜਾ ਕੀਤੀ ਅਤੇ ਗਊ ਮਾਤਾ ਦੀ ਪੂਜਾ ਕੀਤੀ। ਗ੍ਰਹਿ ਮੰਤਰੀ ਨੇ ਅਹਿਮਦਾਬਾਦ ਦੇ ਥਲਤੇਜ ਸਥਿਤ ਗੁਰਦੁਆਰਾ ਗੋਬਿੰਦ ਧਾਮ ਵਿੱਚ ਮੱਥਾ ਟੇਕਿਆ ਅਤੇ ਉੱਤਰਾਇਣ ਦੇ ਮੌਕੇ ‘ਤੇ ਆਪਣੇ ਲੋਕ ਸਭਾ ਖੇਤਰ ਦੇ ਨਾਰਣਪੁਰਾ ਵਾਰਡ ਅਤੇ (ਅਖਬਾਰਨਗਰ ਅਤੇ ਅਭਿਸ਼ੇਕ ਅਪਾਰਟਮੈਂਟ) ਨਵਾਂ ਵਾਡਜ਼ ਵਾਰਡ ਵਿੱਚ ਪਤੰਗ ਉਤਸਵ ਵਿੱਚ ਸ਼ਾਮਲ ਹੋਏ।
X ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਜੈ ਜਗਨਨਾਥ ! ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਉੱਤਰਾਇਣ ਦੇ ਪਵਿੱਤਰ ਮੌਕੇ ‘ਤੇ ਅਹਿਮਦਾਬਾਦ ਸਥਿਤ ਸ਼੍ਰੀ ਜਗਨਨਾਥ ਮੰਦਿਰ ਵਿੱਚ ਦਰਸ਼ਨ-ਪੂਜਾ ਦਾ ਸੁਭਾਗ ਪ੍ਰਾਪਤ ਹੋਇਆ। ਮਹਾਪ੍ਰਭੂ ਦੀ ਕਿਰਪਾ ਦੇਸ਼ਵਾਸੀਆਂ ‘ਤੇ ਹਮੇਸ਼ਾ ਬਣੀ ਰਹੇ।”
ਇੱਕ ਹੋਰ ਪੋਸਟ ਵਿੱਚ ਗ੍ਰਹਿ ਮੰਤਰੀ ਨੇ ਕਿਹਾ, “ਸਨਾਤਨ ਧਰਮ ਵਿੱਚ ਗਊ ਮਾਤਾ ਦੀ ਸੇਵਾ ਅਤੇ ਪੂਜ ਦਾ ਵਿਸ਼ੇਸ਼ ਮਹੱਤਵ ਹੈ। ਅੱਜ ਉੱਤਰਾਇਣ ਦੇ ਮੌਕੇ ‘ਤੇ ਅਹਿਮਦਾਬਾਦ ਦੇ ਸ਼੍ਰੀ ਜਗਨਨਾਥ ਮੰਦਿਰ ਵਿੱਚ ਗਊ ਮਾਤਾ ਦੀ ਪੂਜਾ ਕੀਤੀ।”
X ‘ਤੇ ਸਾਂਝੀ ਕੀਤੀ ਗਈ ਇੱਕ ਹੋਰ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਉੱਤਰਾਇਣ ਦਾ ਤਿਉਹਾਰ ਪੂਰਾ ਗੁਜਰਾਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ। ਅੱਜ ਅਹਿਮਦਾਬਾਦ ਦੇ ਅਰਜੁਨ ਗ੍ਰੀਨ ਫਲੈਟਸ, ਨਾਰਣਪੁਰਾ ਵਾਰਡ ਵਿਖੇ ਆਯੋਜਿ ਜਨਤਕ ਪਤੰਗ ਉਤਸਵ ਵਿੱਚ ਸ਼ਾਮਲ ਹੋ ਕੇ ਪਤੰਗ ਉਡਾਈ।”
******
ਆਰਕੇ/ਪੀਆਰ/ਪੀਐੱਸ/ਬਲਜੀਤ
(रिलीज़ आईडी: 2214854)
आगंतुक पटल : 5