ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗਾਂਧੀਨਗਰ ਵਿੱਚ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ ਦੀ BSL-4 ਬਾਇਓ-ਕੰਟੇਨਮੈਂਟ ਫੈਸਿਲਿਟੀ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਮੰਨਣਾ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਦੇਸ਼ ਦੇ ਸਮੁੱਚੇ ਵਿਕਾਸ ਦੇ ਅਧਾਰ ਥੰਮ੍ਹ ਹਨ, BSL-4 ਲੈਬ ਇਸੇ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ

BSL-4 ਬਾਇਓ-ਕੰਟੇਨਮੈਂਟ ਫੈਸਿਲਿਟੀ ਦਾ ਨਿਰਮਾਣ, ਦੇਸ਼ ਵਿੱਚ ਬਾਇਓ-ਸੇਫਟੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ, ਇਹ ਸਿਹਤ ਸੁਰੱਖਿਆ ਦਾ ਕਵਚ ਬਣੇਗੀ

BSL-4 ਲੈਬ ਬਣਨ ਤੋਂ ਬਾਅਦ ਖਤਰਨਾਕ ਵਾਇਰਸ ਦੇ ਸੈਂਪਲ ਜਾਂਚਣ ਲਈ ਸਾਡੀ ਵਿਦੇਸ਼ਾਂ ‘ਤੇ ਨਿਰਭਰਤਾ ਹੋਵੇਗੀ ਖਤਮ, ਜਾਂਚ ਵਿੱਚ ਵੀ ਤੇਜ਼ੀ ਆਵੇਗੀ

BSL-4 ਬਾਇਓ-ਕੰਟੇਨਮੈਂਟ ਫੈਸਿਲਿਈ ਵਿਗਿਆਨੀਆਂ ਨੂੰ ਸੰਕ੍ਰਾਮਕ ਅਤੇ ਘਾਟਕ ਵਾਇਰਸ ‘ਤੇ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਖੋਜ ਕਰਨ ਦਾ ਪਲੈਟਫਾਰਮ ਉਪਲਬਧ ਕਰਵਾਏਗੀ

ਇਸ ਲੈਬ ਵਿੱਚ ਪਸ਼ੂਆਂ ਤੋਂ ਹੋ ਕੇ ਮਨੁੱਖ ਤੱਕ ਪਹੁੰਚਣ ਵਾਲੀਆਂ ਬਿਮਾਰੀਆਂ ਦਾ ਵੀ ਅਧਿਐਨ ਕਰਨ ਦੀ ਭਰੋਸੇਯੋਗ ਵਿਵਸਥਾ ਹੋਵੇਗੀ

ਬਾਇਓਟੈਕ ਖੇਤਰ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੇ ਇਹ ਦਿਖਾ ਦਿੱਤਾ ਹੈ ਕਿ ਸਾਡਾ ਯੁਵਾ ਜੌਬ ਸੀਕਰ ਨਹੀਂ ਸਗੋਂ ਜੌਬ ਕ੍ਰਿਏਟਰ ਵੀ ਹੈ

Antimicrobial Resistance (AMR) ਇੱਕ ‘ਸਾਈਲੈਂਟ ਡਿਜ਼ਾਸਟਰ’ ਹੈ, ਇਸ ਨਾਲ ਨਜਿੱਠਣ ਲਈ ਸਪਸ਼ਟ ਰੋਡਮੈਪ, ਸਹੀ ਸਮੇਂ ‘ਤੇ ਇਲਾਜ ਅਤੇ ਅੰਤਿਮ ਵਿਅਕਤੀ ਤੱਕ ਜਾਗਰੂਕਤਾ ਪਹੁੰਚਾਉਣਾ ਜ਼ਰੂਰੀ

ਸ਼੍ਰੀ ਸੋਮਨਾਥ ਮੰਦਿਰ ਭਾਰਤੀ ਸਮਾਜ ਦੇ ਮਾਣ ਦਾ ਮਾਣਬਿੰਦੂ ਅਤੇ ਭਾਰਤ ਵਾਸੀਆਂ ਦੀ ਜੀਵੰਤਤਾ ਅਤੇ ਅਦੁੱਤੀ ਭਾਵਨਾ ਦਾ ਪ੍ਰਤੀਕ ਹੈ

ਕੁਝ ਲੋਕ ਵਿਗਿਆਨ ਦੇ ਨਾਮ ‘ਤੇ ਵਿਰਾਸਤ ਨੂੰ ਭੁਲਾਉਣਾ ਚਾਹੁੰਦੇ ਸਨ, ਮੋਦੀ ਸਰਕਾਰ ਦੇ 11 ਵਰ੍ਹਿਆਂ ਨੇ ਸਾਬਤ ਕਰ ਦਿੱਤਾ ਕਿ ਵਿਗਿਆਨ ਅਤੇ ਵਿਰਾਸਤ ਇਕੱਠੇ ਚਲ ਸਕਦੇ ਹਨ

ਕੱਲ੍ਹ ਮੋਦੀ ਜੀ ਦੁਆਰਾ ‘ਸੋਮਨਾਥ ਸਵਾਭਿਮਾਨ ਪਰਵ’ ਅਤੇ ਅੱਜ ਇਸ BSL-4 ਲੈਬ ਦਾ ਨੀਂਹ ਪੱਥਰ ਰੱਖਿਆ ਗਿਆ, ਇਹ ਦੱਸਦਾ ਹੈ ਕਿ ਵਿਰਾਸਤ ਅਤੇ ਵਿਗਿਆਨ ਭਾਰਤ ਵਿੱਚ ਇੱਕ ਦੂਜੇ ਦੇ ਪੂਰਕ ਹਨ

प्रविष्टि तिथि: 13 JAN 2026 5:19PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ ਦੀ BSL-4 ਬਾਇਓ-ਕੰਟੇਨਮੈਂਟ ਫੈਸਿਲਿਟੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਉਪ-ਮੁੱਖ ਮੰਤਰੀ ਸ਼੍ਰੀ ਹਰਸ਼ ਸੰਘਵੀ ਸਮੇਤ ਕਈ ਪਤਵੰਤੇ ਮੌਜੂਦ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅੱਜ ਗੁਜਰਾਤ ਦੀ ਧਰਤੀ ਨਾਲ ਅਸੀਂ ਭਾਰਤ ਦੀ ਸਿਹਤ ਸੁਰੱਖਿਆ, ਬਾਇਓ ਸੇਫਟੀ ਅਤੇ ਬਾਇਓਟੈਕ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ ਵਿੱਚ BSL-4  ਬਾਓਇ-ਕੰਟੇਨਮੈਂਟ ਫੈਸਿਲਿਟੀ ਦੇ ਨੀਂਹ ਪੱਥਰ ਨਾਲ ਆਉਣ ਵਾਲੇ ਦਿਨਾਂ ਵਿੱਚ ਸਮੁੱਚੇ ਭਾਰਤ ਲਈ ਸਿਹਤ ਖੇਤਰ ਦਾ ਇੱਕ ਮਜ਼ਬੂਤ ਸੁਰੱਖਿਆ ਕਵਚ ਬਣ ਕੇ ਉਭਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ ਮੋਦੀ ਜੀ ਦੇ ਇਸ ਵਿਜ਼ਨ ‘ਤੇ ਅਧਾਰਿਤ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਸਿਰਫ਼ ਰਿਸਰਚ ਅਤੇ ਡਿਵੈਲਪਮੈਂਟ (R&D)  ਤੱਕ ਸੀਮਿਤ ਨਾ ਰਹੇ, ਸਗੋਂ ਰਾਸ਼ਟਰ ਦੇ ਸਮੁੱਚੇ ਵਿਕਾਸ ਦਾ ਅਧਾਰ ਥੰਮ੍ਹ ਬਣੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੁਣੇ ਦੇ ਵਾਇਰੋਲੋਜੀ ਇੰਸਟੀਟਿਊਟ ਦੇ ਬਾਅਦ ਇਹ ਭਾਰਤ ਦੀ ਦੂਸਰੀ ਉੱਚ ਪੱਧਰੀ ਲੈਬ ਹੋਵੇਗੀ। ਪਰ ਕਿਸੇ ਰਾਜ ਸਰਕਾਰ ਦੁਆਰਾ ਬਣਾਈ ਜਾ ਰਹੀ ਇਹ ਪਹਿਲੀ ਲੈਬ ਹੈ, ਜਿਸ ਦਾ ਕ੍ਰੈਡਿਟ ਗੁਜਰਾਤ ਨੂੰ ਜਾਂਦਾ ਹੈ। ਇੱਕ ਵਿਸ਼ਾਲ ਕੰਪਲੈਕਸ ਵਿੱਚ 362 ਕਰੋੜ ਰੁਪਏ ਦੀ ਲਾਗਤ ਨਾਲ 11 ਹਜ਼ਾਰ ਵਰਗ ਮੀਟਰ ਖੇਤਰ ਵਿੱਚ ਦੇਸ਼ ਦੀ ਜੈਵਿਕ ਸੁਰੱਖਿਆ ਦਾ ਇੱਕ ਮਜ਼ਬੂਤ ਕਿਲ੍ਹਾ ਬਣਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆ ਵਿੱਚ ਹੋ ਰਹੇ ਅਤਿਆਧੁਨਿਕ ਰਿਸਰਚ ਨਾਲ ਕਈ ਵਰ੍ਹਿਆਂ ਤੱਕ ਪਿਛੜੇ ਹੋਏ ਸੀ, ਲੇਕਿਨ BSL-4  ਬਾਇਓ-ਕੰਟੇਨਮੈਂਟ ਫੈਸਿਲਿਟੀ ਨਾਲ ਬਾਇਓ-ਟੈਕਨੋਲੋਜੀ ਖੇਤਰ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਨਵੇਂ ਮੌਕੇ ਮਿਲਣਗੇ ਅਤੇ ਭਾਰਤ ਇਸ ਖੇਤਰ ਵਿੱਚ ਅੱਗੇ ਨਿਕਲ ਪਾਵੇਗਾ। ਇਹ ਸੁਵਿਧਾ ਵਿਗਿਆਨੀਆਂ ਨੂੰ ਅਤਿਅੰਤ ਸੰਕ੍ਰਾਮਕ ਅਤੇ ਘਾਤਕ ਵਾਇਰਸ ‘ਤੇ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਖੋਜ ਕਰਨ ਦਾ ਪਲੈਟਫਾਰਮ ਉਪਲਬਧ ਕਰਵਾਏਗੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੀ ਬੀਐੱਸਐੱਲ ਲੈਬਸ ਦਾ ਅਧਿਐਨ ਕਰਕੇ BSL-4  ਬਾਇਓ-ਕੰਟੇਨਮੈਂਟ ਫੈਸਿਲਿਟੀ ਤਿਆਰ ਕੀਤੀ ਜਾ ਰਹੀ ਹੈ। ਇੱਥੇ ਪਸ਼ੂਆਂ ਤੋਂ ਹੋ ਕੇ ਮਨੁੱਖ ਤੱਕ ਪਹੁੰਚਣ ਵਾਲੀਆਂ ਬਿਮਾਰੀਆਂ ਦਾ ਵੀ ਅਧਿਐਨ ਕਰਨ ਦੀ ਭਰੋਸੇਯੋਗ ਵਿਵਸਥਾ ਹੋਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਕ ਅਧਿਐਨ ਦੇ ਅਨੁਸਾਰ 60 ਤੋਂ 70 ਪ੍ਰਤੀਸ਼ਤ ਬਿਮਾਰੀਆਂ ਪਸ਼ੂਆਂ ਤੋਂ ਹੋ ਕੇ ਇਨਸਾਨ ਤੱਕ ਪਹੁੰਚਦੀਆਂ ਹਨ, ਇਸ ਲਈ ਭਾਰਤ ਨੇ ਵਨ ਹੈਲਥ ਮਿਸ਼ਨ ਰਾਹੀਂ ਮਨੁੱਖ ਅਤੇ ਪਸ਼ੂ ਦੋਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਾਡੇ ਵਿਗਿਆਨੀਆਂ ਨੂੰ ਖਤਰਨਾਕ ਵਾਇਰਸ ਦੇ ਸੈਂਪਲ ਜਾਂਚਣ ਲਈ ਵਿਦੇਸ਼ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਵਿਦੇਸ਼ ‘ਤੇ ਨਿਰਭਰਤਾ ਖਤਮ ਹੋਣ ਨਾਲ ਜਾਂਚ ਵਿੱਚ ਤੇਜ਼ੀ ਆਵੇਗੀ ਅਤੇ ਅਸੀਂ ਆਤਮਨਿਰਭਰ ਬਣਾਂਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਬੀਐੱਸਐੱਲ-4 ਸਾਰੀਆਂ ਸੁਵਿਧਾਵਾਂ ਦੀ ਪੂਰਤੀ ਕਰੇਗੀ। ਸਾਨੂੰ ਰਿਸਰਚ-ਬੇਸਡ ਪਰਮਾਨੈਂਟ ਸੁਰੱਖਿਆ ਦੀ ਦਰਕਾਰ ਹੈ ਅਤੇ ਇਹ ਲੈਬ ਸਾਡੀ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੀਤੇ 11 ਵਰ੍ਹਿਆਂ ਵਿੱਚ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ। ਬਾਇਓ ਖੇਤਰ ਵਿੱਚ ਸਾਨੂੰ ਬਹੁਤ ਸਫਲਤਾ ਮਿਲੀ ਹੈ ਅਤੇ ਇਸ ਖੇਤਰ ਵਿੱਚ ਬਹੁਤ ਸਮਰੱਥ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਭਾਰਤੀ ਦੀ ਬਾਇਓ ਇਕੌਨਮੀ 10 ਬਿਲੀਅਨ ਡਾਲਰ ਦੀ ਸੀ ਅਤੇ 2024 ਦਾ ਵਿੱਤ ਵਰ੍ਹਾਂ ਸਮਾਪਤ ਹੋਣ ‘ਤੇ ਇਹ 166 ਬਿਲੀਅਨ ਡਾਲਰ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ 10 ਵਰ੍ਹਿਆਂ ਦੇ ਅੰਦਰ 17 ਗੁਣਾ ਵਿਕਾਸ ਇਹ ਦੱਸਦਾ ਹੈ ਕਿ ਭਾਰਤ ਦੇ ਯੁਵਾ ਅਤੇ ਉਦਯੋਗਪਤੀ ਬਾਇਓ ਇਕੌਨਮੀ ਦੇ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰ ਸਕਦੇ ਹਨ, ਬਸ ਉਨ੍ਹਾਂ ਨੂੰ ਸ਼ਾਸਨ ਦੇ ਸਮਰਥਨ ਅਤੇ ਇਨਫ੍ਰਾਸਟ੍ਰਕਚਰ ਦੀ ਜ਼ਰੂਰਤ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 2014 ਵਿੱਚ ਬਾਇਓਟੈਕ ਖੇਤਰ ਵਿੱਚ ਕੰਮ ਕਰਨ ਵਾਲੇ ਸਟਾਰਟਅੱਪਸ ਦੀ ਸੰਖਿਆ 500 ਤੋਂ ਘੱਟ ਸੀ, ਜੋ 2025 ਵਿੱਚ ਵਧ ਕੇ 10 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ। ਬਾਇਓ ਇਨਕਿਊਬੇਟਰਸ ਵਰ੍ਹੇ 2014 ਵਿੱਚ 6 ਸਨ, ਜੋ 2025 ਵਿੱਚ 95 ਹੋ ਚੁੱਕੇ ਹਨ। ਸਾਡੇ ਕੋਲ ਇਨਕਿਊਬੇਸ਼ਨ ਸਪੇਸ 60 ਹਜ਼ਾਰ ਵਰਗ ਫੁੱਟ ਸੀ, ਜੋ 15 ਗੁਣਾ ਵਧ ਕੇ ਅੱਜ 9 ਲੱਖ ਵਰਗ ਫੁੱਟ ਹੋ ਗਿਆ ਹੈ। ਬਜ਼ਾਰ ਵਿੱਚ ਸਿਰਫ਼ ਕੁਝ ਹੀ ਉਤਪਾਦ ਸਨ, ਹੁਣ 800 ਤੋਂ ਵੱਧ ਪ੍ਰੋਡਕਟਸ ਬਜ਼ਾਰ ਵਿੱਚ ਲਾਂਚ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਕਿਸੇ ਵੀ ਖੇਤਰ ਦੇ ਭਵਿੱਖ, ਦੇਸ਼ ਦੀ ਸਮਰੱਥਾ ਅਤੇ ਉਸ ਵਿੱਚ ਨੌਜਵਾਨਾਂ ਦੀ ਦਿਲਚਸਪੀ ਦਾ ਮੁਲਾਂਕਣ ਕਰਨਾ ਚਾਹੁੰਦੇ ਹਾਂ, ਤਾਂ ਪੇਟੈਂਟ ਫਾਈਲਿੰਗ ਇੱਕ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ 2014 ਵਿੱਚ ਇਸ ਖੇਤਰ ਵਿੱਚ ਭਾਰਤ ਦੇ 125 ਪੇਟੈਂਟ ਫਾਈਲ ਹੋਏ ਸਨ ਅਤੇ 2025 ਵਿੱਚ ਅਸੀਂ 1300 ਤੱਕ ਪਹੁੰਚ ਚੁੱਕੇ ਹਾਂ। ਪ੍ਰਾਈਵੇਟ ਫੰਡਿੰਗ ਪਹਿਲਾਂ 10 ਕਰੋੜ ਰੁਪਏ ਸੀ, ਹੁਣ ਇਸ ਖੇਤਰ ਵਿੱਚ 7 ਹਜ਼ਾਰ ਕਰੋੜ ਦਾ ਨਿਵੇਸ਼ ਹੋ ਚੁੱਕਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਬਾਇਓਟੈੱਕ ਦੇ ਖੇਤਰ ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦਾ ਭਵਿੱਖ ਉੱਜਵਲ ਹੈ। ਇਸ ਖੇਤਰ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੇ ਦਿਖਾਇਆ ਹੈ ਕਿ ਸਾਡਾ ਨੌਜਵਾਨ ਜੌਬ ਸੀਕਰ ਨਹੀਂ ਸਗੋਂ ਜੌਬ ਕ੍ਰਿਏਟਰ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਇੱਕ ਤਰ੍ਹਾਂ ਨਾਲ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਦੇਸ਼ ਹੈ। ਵਿਸ਼ਵ ਦੀ 60 ਫੀਸਦੀ ਵੈਕਸੀਨ ਸਾਡੇ ਇੱਥੇ ਬਣਦੀ ਹੈ। ਸਰਵਾਈਕਲ ਕੈਂਸਰ ਦੀ ਪਹਿਲੀ ਸਵਦੇਸ਼ੀ ਵੈਕਸੀਨ ਸਰਵਾਵੈਕ (Cervavac) ਅਤੇ ਵਿਸ਼ਵ ਦੀ ਪਹਿਲੀ ਡੀਐੱਨਏ-ਅਧਾਰਿਤ ਕੋਵਿਡ-19 ਵੈਕਸੀਨ ਭਾਰਤ ਵਿੱਚ ਬਣੀਆਂ ਹਨ। ਇਹ ਇਸ ਗੱਲ ਦਾ ਸੂਚਕ ਹਨ ਕਿ ਇਸ ਖੇਤਰ ਵਿੱਚ ਭਾਰਤ ਨੂੰ ਬਹੁਤ ਅੱਗੇ ਵਧਾਉਣਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ BioE-3 ਨੀਤੀ (ਇਕੌਨੋਮੀ, ਐਨਵਾਇਰਮੈਂਟ ਅਤੇ ਇੰਪਲੌਇਮੈਂਟ) ਲਾਗੂ ਕਰਕੇ ਬਾਇਓਟੈੱਕ ਨੂੰ ਹੁਲਾਰਾ ਦੇਣ ਦਾ ਫੈਸਲਾ ਲਿਆ ਹੈ। ਇਹ ਨੀਤੀ ਸਾਨੂੰ ਬਹੁਤ ਅੱਗੇ ਤੱਕ ਲੈ ਜਾਵੇਗੀ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਜੀਨੋਮ ਇੰਡੀਆ ਪ੍ਰੋਜੈਕਟ ਵਿੱਚ 10 ਹਜ਼ਾਰ ਤੋਂ ਵੱਧ ਵਿਅਕਤੀਆਂ ਦੇ ਜੀਨੋਮ ਸੀਕਵੈਂਸਿੰਗ ਨੂੰ ਅਸੀਂ ਸਟੋਰ ਕਰ ਲਿਆ ਹੈ ਅਤੇ ਸਾਡੇ ਲਈ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੋ ਦਹਾਕੇ ਪਹਿਲਾਂ ਮੋਦੀ ਜੀ ਦੀ ਕਲਪਨਾ ਨਾਲ ਗੁਜਰਾਤ ਸਟੇਟ ਬਾਇਓਟੈਕਨੋਲੋਜੀ ਮਿਸ਼ਨ ਦੀ ਸਥਾਪਨਾ ਹੋਈ ਸੀ। ਤਾਂ ਕਾਫੀ ਲੋਕਾਂ ਨੂੰ ਲੱਗਦਾ ਸੀ ਕਿ ਇਹ ਇੱਕ ਸੁਪਨਾ ਹੈ, ਪਰ ਮੋਦੀ ਜੀ ਨੇ ਦੂਰ-ਦ੍ਰਿਸ਼ਟੀ ਨਾਲ ਏਸ਼ਿਆ ਦੀ ਪਹਿਲੀ ਡੈਡੀਕੇਟਿਡ ਬਾਇਓਟੈੱਕ ਯੂਨੀਰਸਿਟੀ ਬਣਾਈ ਅਤੇ ਗੁਜਰਾਤ ਬਾਇਓਟੈਕਨੋਲੋਜੀ ਯੂਨੀਵਰਸਿਟੀ ਨੇ ਇਸ ਦੇਸ਼ ਵਿੱਚ ਇੱਕ ਨਵੀਂ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਖੁਦ 2018 ਵਿੱਚ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ ਦਾ ਉਦਘਾਟਨ ਕੀਤਾ।

 

ਉਨ੍ਹਾਂ ਨੇ ਕਿਹਾ ਕਿ ਗੁਜਰਾਤ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਅੱਜ ਦੇਸ਼ ਦੇ ਚੋਟੀ ਦੇ ਪੰਜ ਰਾਜਾਂ ਵਿੱਚ ਸ਼ਾਮਲ ਹੈ। ਜਦੋਂ ਬੀਐੱਸਐੱਲ-4 ਫੈਸਿਲਿਟੀ ਸ਼ੁਰੂ ਹੋ ਜਾਵੇਗੀ, ਤਾਂ ਗੁਜਰਾਤ ਇਸ ਵਿੱਚ ਪਹਿਲੇ ਸਥਾਨ ‘ਤੇ ਹੋਵੇਗਾ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਬਾਇਓਟੈੱਕ ਪੌਲਿਸੀ ਦੇ ਤਹਿਤ 20 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਅਤੇ 1 ਲੱਖ ਰੁਜ਼ਗਾਰ ਦਾ ਟੀਚਾ ਰੱਖਿਆ ਹੈ। ਮੈਗਾ ਪ੍ਰੋਜੈਕਟਸ ਲਈ ਵਿਸ਼ੇਸ਼ ਸਹਾਇਤਾ ਵੀ ਐਲਾਨੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ ਭਾਰਤ ਸਰਕਾਰ ਦੇ Deep Ocean Mission ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਕੋਵਿਡ-19 ਨੇ ਪੂਰੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਸ ਸਮੇਂ ਸਾਡਾ ਹੈਲਥ ਇਨਫ੍ਰਾਸਟ੍ਰਕਚਰ ਵਿਕਸਿਤ ਦੇਸ਼ਾਂ ਜਿੰਨਾ ਮਜ਼ਬੂਤ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਕੋਵਿਡ-19 ਦਾ ਸਭ ਨਾਲੋਂ ਚੰਗੀ ਤਰ੍ਹਾਂ ਮੁਕਾਬਲਾ ਭਾਰਤ ਨੇ ਕੀਤਾ। ਭਾਰਤ ਨੇ 140 ਕਰੋੜ ਆਬਾਦੀ ਨੂੰ ਦੋ ਵਾਰ ਵੈਕਸੀਨ ਦਿੱਤੀ ਅਤੇ ਸਾਰਿਆਂ ਨੂੰ ਮੋਬਾਈਲ ‘ਤੇ ਮੋਦੀ ਜੀ ਦੇ ਹਸਦੇ ਹੋਏ ਚਿਹਰੇ ਦੇ ਨਾਲ ਤੁਰੰਤ ਹੀ ਸਰਟੀਫਿਕੇਟ ਦਿੱਤੇ ਗਏ। ਇਹ ਤਕਨੀਕ ਦਾ ਕਮਾਲ ਸੀ।

 

ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਦੁਨੀਆ ਵਿੱਚ ਹਫੜਾ-ਦਫੜੀ ਸੀ ਅਤੇ ਭਾਰਤ ਵਿੱਚ 300 ਤੋਂ ਘੱਟ ਕੋਵਿਡ ਮਾਮਲੇ ਸਨ ਅਤੇ ਸਾਡੀਆਂ ਟੈਸਟਿੰਗ ਸਹੂਲਤਾਂ ਅਜੇ ਵੀ ਘੱਟ ਵਿਕਸਿਤ ਸਨ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਹੀ ਵੈਕਸੀਨ ਬਣਾਉਣ ਲਈ ਇੱਕ ਟੀਮ ਦਾ ਗਠਨ ਕਰ ਦਿੱਤਾ ਸੀ। ਨਤੀਜੇ ਵਜੋਂ, ਭਾਰਤ ਵਿੱਚ ਦੋ ਵੈਕਸੀਨ ਵਿਕਸਿਤ ਕੀਤੀਆਂ ਗਈਆਂ ਸਨ, 1.4 ਅਰਬ ਦੀ ਪੂਰੀ ਆਬਾਦੀ ਨੂੰ ਵੈਕਸੀਨ ਲਗਾਈ ਗਈ ਸੀ, ਅਤੇ ਭਾਰਤ ਨੇ ਦੁਨੀਆ ਭਰ ਦੇ 70 ਦੇਸ਼ਾਂ ਨੂੰ ਟੀਕੇ ਵੀ ਸਪਲਾਈ ਕਰਨ ਦਾ ਕੰਮ ਕੀਤਾ ਸੀ। ਉਨ੍ਹਾਂ  ਨੇ ਕਿਹਾ ਕਿ ਪਹਿਲਾਂ, ਵਿਦੇਸ਼ਾਂ ਵਿੱਚ ਬਣੀ ਹੋਈ ਵੈਕਸੀਨ ਵੀ 11-12 ਸਾਲਾਂ ਬਾਅਦ ਭਾਰਤ ਪਹੁੰਚਦੀ ਸੀ, ਅਤੇ ਲੋਕਾਂ ਨੂੰ ਵੈਕਸੀਨ ਲਗਵਾਉਣਾ ਇੱਕ ਦੂਰ ਦਾ ਸੁਪਨਾ ਸੀ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਨੇ ਸਭ ਤੋਂ ਪਹਿਲਾਂ ਵੈਕਸੀਨ ਬਣਾਈ, ਸਭ ਤੋਂ ਪਹਿਲਾਂ ਲਗਵਾਈ ਅਤੇ ਦੁਨੀਆ ਦੇ ਕਈ ਦੇਸ਼ਾਂ ਨੂੰ ਕੋਵਿਡ-19 ਤੋਂ ਬਚਾਉਣ ਵਿੱਚ ਵੀ ਮਦਦ ਕੀਤੀ।

ਸ਼੍ਰੀ ਅਮਿਤ ਸ਼ਾਹ ਨੇ ਬੀਐੱਸਐੱਨ-4 ਦੀ ਦੇਸ਼ ਵਿੱਚ ਬਣ ਰਹੀ ਦੂਜੀ ਫੈਸਿਲਿਟੀ ਹੁਣ ਸਾਨੂੰ ਹੋਰ ਅੱਗੇ ਲੈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 140 ਕਰੋੜ ਦੀ ਆਬਾਦੀ ਵਿੱਚ ਹੁਣ ਤੱਕ ਦੇਸ਼ ਵਿੱਚ ਸਿਰਫ਼ ਇੱਕ ਹੀ ਬੀਐੱਸਐੱਲ-4 ਲੈਬ ਪੁਣੇ ਵਿੱਚ ਸੀ, ਜਿਸ ਕਾਰਨ ਸੈਂਕੜੇ ਕਿਲੋਮੀਟਰ ਦੂਰ ਸੈਂਪਲ ਭੇਜਣੇ ਪੈਂਦੇ ਸੀ। ਪਰ ਨਵੀਂ ਬਣ ਰਹੀ ਲੈਬ ਨਾਲ ਸਾਨੂੰ ਵੱਡਾ ਫਾਇਦਾ ਹੋਵੇਗਾ।

ਗ੍ਰਹਿ ਮੰਤਰੀ ਨੇ ਕਿਹਾ ਕਿ ਐਂਟੀਬਾਇਓਟਿਕਸ ਪ੍ਰਤੀ ਵਿਕਸਿਤ ਹੋ ਰਹੀ ਪ੍ਰਤੀਰੋਧਕਤਾ (Resistance) ਸਾਡੇ ਸਮਾਜ ਅਤੇ ਸਮੁੱਚੀ ਮਨੁੱਖਤਾ ਲਈ ਇੱਕ ਬਹੁਤ ਵੱਡਾ ਖ਼ਤਰਾ ਹੈ। ਇਹ ਇੱਕ ਚੁੱਪ ਆਫ਼ਤ ਵਾਂਗ ਹੈ। ਉਨ੍ਹਾਂ ਕਿਹਾ ਕਿ Antimicrobial Resistance (AMR) ਪੂਰੇ ਸਮਾਜ ਅਤੇ ਪੂਰੀ ਦੁਨੀਆ ਲਈ ਇੱਕ ਵੱਡਾ ਖ਼ਤਰਾ ਹੈ। ਏਐੱਮਆਰ ਦਾ ਖ਼ਤਰਾ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਸੰਭਾਵੀ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਏਐੱਮਆਰ ਦਾ ਮੁਕਾਬਲਾ ਕਰਨ ਲਈ ਇੱਕ ਸਪਸ਼ਟ ਰੋਡਮੈਪ, ਸਮੇਂ ਸਿਰ ਇਲਾਜ ਅਤੇ ਆਖਰੀ ਵਿਅਕਤੀ ਪ੍ਰਤੀ ਜਾਗਰੂਕਤਾ ਜ਼ਰੂਰੀ ਹੈ। ਸਾਡਾ ਟੀਚਾ ਇਨਫੈਕਸ਼ਨ ਨੂੰ ਰੋਕਣਾ ਅਤੇ ਐਂਟੀਬਾਇਓਟਿਕਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਬਣਾਉਣਾ ਹੋਣਾ ਚਾਹੀਦਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਵਿਕਾਸ ਅਤੇ ਵਿਗਿਆਨ ਵਿਰਾਸਤ ਦੇ ਖਿਲਾਫ ਨਹੀਂ ਹਨ; ਦੋਵੇਂ ਦੇਸ਼ਾਂ ਦੇ ਲੋਕਾਂ ਦੀਆਂ ਜ਼ਰੂਰਤਾਂ ਹਨ ਅਤੇ ਇਕੱਠੇ ਰਹਿ ਸਕਦੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਸੋਮਨਾਥ ਵਿੱਚ ਸੋਮਨਾਥ ਸਵਾਭਿਮਾਨ ਪਰਵ ਮਨਾਇਆ ਅਤੇ ਸੋਮਨਾਥ ਸਵਾਭਿਮਾਨ ਵਰ੍ਹੇ ਦਾ ਉਦਘਾਟਨ ਕੀਤਾ। ਇਹ ਪ੍ਰਾਚੀਨ ਸ਼ਿਵ ਮੰਦਿਰ, ਜੋ 16 ਵਾਰ ਤਬਾਹ ਹੋਇਆ ਸੀ, ਹਰ ਵਾਰ ਨਵੇਂ ਸਿਰੇ ਤੋਂ ਖੜ੍ਹਾ ਹੋਇਆ ਹੈ। ਜਿਨ੍ਹਾਂ ਨੇ ਇਸ ਨੂੰ ਤਬਾਹ ਕੀਤਾ ਸੀ, ਉਹ ਅੱਜ ਦੁਨੀਆ ਦੇ ਨਕਸ਼ੇ 'ਤੇ ਨਹੀਂ ਹਨ, ਅਤੇ ਉਨ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ, ਪਰ ਇਹ ਮੰਦਿਰ ਅਜੇ ਵੀ ਆਪਣੇ ਅਸਮਾਨ ਨੂੰ ਉੱਚਾ ਝੰਡਾ ਲੈ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸ਼ਾਨਦਾਰ ਸੋਮਨਾਥ ਮੰਦਿਰ ਸਿਰਫ਼ ਇੱਕ ਜਯੋਤਿਰਲਿੰਗ ਅਤੇ ਸ਼ਿਵ ਮੰਦਿਰ ਨਹੀਂ ਹੈ, ਸਗੋਂ ਪੂਰੇ ਭਾਰਤੀ ਸਮਾਜ ਲਈ ਮਾਣ ਦਾ ਪ੍ਰਤੀਕ ਹੈ। ਸੋਮਨਾਥ ਮੰਦਿਰ ਸਨਾਤਨ ਪ੍ਰਤੀ ਸਤਿਕਾਰ ਅਤੇ ਭਾਰਤ ਦੇ ਲੋਕਾਂ ਦੀ ਜੀਵਨ ਸ਼ਕਤੀ ਅਤੇ ਜੀਵਨ-ਸ਼ਕਤੀ ਦੋਵਾਂ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਸ਼ਾਇਦ ਹੀ ਕੋਈ ਜਗ੍ਹਾ ਹੋਵੇ ਜੋ 16 ਵਾਰ ਤਬਾਹ ਹੋਣ ਦੇ ਬਾਵਜੂਦ, ਅੱਜ ਵੀ ਆਪਣੇ ਅਸਮਾਨ ਨੂੰ ਉੱਚਾ ਝੰਡਾ ਲੈ ਕੇ ਖੜ੍ਹਾ ਹੋਵੇ।

ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਸਾਡੀ ਇਸ ਵਿਰਾਸਤ ਦਾ ਪਰੀਚੈ ਪੂਰੀ ਦੁਨੀਆ ਨਾਲ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਵਿਗਿਆਨ ਦੇ ਨਾਮ ‘ਤੇ ਵਿਰਾਸਤ ਨੂੰ ਭੁਲਾਉਣਾ ਚਾਹੁੰਦੇ ਸਨ, ਪਰ ਮੋਦੀ ਸਰਕਾਰ ਦੇ 11 ਵਰ੍ਹਿਆਂ ਨੇ ਸਾਬਤ ਕਰ ਦਿੱਤਾ ਕਿ ਵਿਗਿਆਨ ਅਤੇ ਵਿਰਾਸਤ ਇਕੱਠੇ ਚੱਲ ਸਕਦੇ ਹਨ। ਕੱਲ੍ਹ ਮੋਦੀ ਜੀ ਦੁਆਰਾ ‘ਸੋਮਨਾਥ ਸਵਾਭਿਮਾਨ ਪਰਵ’ ਅਤੇ ਅੱਜ ਇਸ ਬੀਐੱਸਐੱਲ-4 ਲੈਬ ਦਾ ਉਦਘਾਟਨ, ਇਹ ਦੱਸਦਾ ਹੈ ਕਿ ਵਿਰਾਸਤ ਅਤੇ ਵਿਗਿਆਨ ਭਾਰਤ ਵਿੱਚ ਇੱਕ ਦੂਜੇ ਦੇ ਪੂਰਕ ਹਨ।

  

*****

ਆਰਕੇ/ਪੀਆਰ/ਪੀਐੱਸ/ਐੱਸਕੇ


(रिलीज़ आईडी: 2214579) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Kannada