ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ 2026 ਵਿੱਚ ਪੀਐੱਮ-ਯੁਵਾ 3.0 ਲੇਖਕਾਂ ਨਾਲ ਗੱਲਬਾਤ ਕੀਤੀ

प्रविष्टि तिथि: 12 JAN 2026 9:17AM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਸਥਿਤ ਪ੍ਰਧਾਨ ਮੰਤਰੀ ਸੰਗ੍ਰਹਾਲਯ ਵਿੱਚ ਪੀਐੱਮ-ਯੁਵਾ 3.0 (ਪ੍ਰਧਾਨ ਮੰਤਰੀ ਯੁਵਾ ਲੇਖਕ ਮਾਰਗਦਰਸ਼ਨ ਯੋਜਨਾ) ਦੇ ਤਹਿਤ ਚੁਣੇ ਹੋਏ 43 ਯੁਵਾ ਲੇਖਕਾਂ ਦੇ ਨਾਲ ਗੱਲਬਾਤ ਕੀਤੀ।

ਸੰਵਾਦਾਤਮਕ ਸੈਸ਼ਨ ਦੌਰਾਨ, ਚੁਣੇ ਹੋਏ ਲੇਖਕਾਂ ਨੇ 6 ਮਹੀਨਿਆਂ ਦੇ ਮੈਂਟਰਸ਼ਿਪ ਪ੍ਰੋਗਰਾਮ ਦੇ ਤਹਿਤ ਲਿਖੀਆਂ ਜਾ ਰਹੀਆਂ ਆਪਣੀਆਂ ਆਗਾਮੀ ਕਿਤਾਬਾਂ ਦੇ ਵਿਸ਼ਿਆਂ ਦਾ ਸੰਖੇਪ ਵੇਰਵਾ ਸਾਂਝਾ ਕੀਤਾ।

ਇਸ ਮੌਕੇ ‘ਤੇ ਸ਼੍ਰੀ ਪ੍ਰਧਾਨ ਨੇ ਯੁਵਾ ਲੇਖਕਾਂ ਨੂੰ ਉਨ੍ਹਾਂ ਦੀ ਚੋਣ ਕੀਤੇ ਜਾਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਾਰਥਕ ਕਿਤਾਬਾਂ ਲਿਖਣ ਲਈ ਮੈਂਟਰਸ਼ਿਪ ਮਿਆਦ ਦਾ ਭਰਪੂਰ ਲਾਭ ਚੁੱਕਣ ਲਈ ਪ੍ਰੋਤਸਾਹਿਤ ਕੀਤਾ ਜੋ ਦੇਸ਼ ਦੇ ਨੌਜਵਾਨਾਂ ਨੂੰ ਪੜ੍ਹਨ, ਲਿਖਣ ਅਤੇ ਗਿਆਨ ਦੇ ਨਾਲ ਗਹਿਰਾਈ ਨਾਲ ਜੁੜਨ ਲਈ ਪ੍ਰੇਰਿਤ ਕਰਨ।

ਉਨ੍ਹਾਂ ਨੇ ਖੋਜ ਸਮੱਗਰੀ ਤੱਕ ਪਹੁੰਚ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਨਿਰਦੇਸ਼ ਦਿੱਤਾ ਕਿ ਨੈਸ਼ਨਲ ਬੁੱਕ ਟਰੱਸਟ (ਐੱਨਬੀਟੀ) ਰਾਹੀਂ ਭੌਤਿਕ ਅਤੇ ਡਿਜੀਟਲ ਦੋਹਾਂ ਸੰਸਾਧਨਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੇਖਕਾਂ ਨੂੰ ‘ਇੱਕ ਰਾਸ਼ਟਰ, ਇੱਕ ਮੈਂਬਰਸ਼ਿਪ’ (ਓਐੱਨਓਐੱਸ) ਪਹਿਲ ਦੇ ਤਹਿਤ ਸੰਸਾਧਨਾਂ ਤੱਕ ਪਹੁੰਚ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੇ ਅਕਾਦਮਿਕ ਅਤੇ ਖੋਜ ਸਬੰਧੀ ਸਹਿਯੋਗ ਨੂੰ ਪੁਖਤਾ ਕਰਨ ਲਈ, ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਚੁਣੇ ਹੋਏ ਲੇਖਕਾਂ ਨੂੰ ਆਪਣੇ-ਆਪਣੇ ਖੇਤਰਾਂ ਦੀਆਂ ਕੇਂਦਰੀ ਯੂਨੀਵਰਸਿਟੀਆਂ ਨਾਲ ਜੋੜਿਆ ਜਾਵੇ ਤਾਂ ਜੋ ਉਹ ਆਪਣੀਆਂ ਕਿਤਾਬਾਂ ਨੂੰ ਤਿਆਰ ਕਰ ਸਕਣ।

ਯੁਵਾ ਲੇਖਕਾਂ ਨਾਲ ਗੱਲਬਾਤ ‘ਤੇ ਪ੍ਰਸੰਨਤਾ ਜ਼ਾਹਿਰ ਕਰਦੇ ਹੋਏ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਪੀਐੱਮ-ਯੁਵਾ 3.0 ਦੇ ਤਹਿਤ ਚੁਣੇ ਹੋਏ ਉਭਰਦੇ ਲੇਖਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਅਤੇ ਉਨ੍ਹਾਂ ਨੇ ਪਾਇਆ ਕਿ ਮੌਜੂਦ ਲੇਖਕਾਂ ਦੀ ਵਿਭਿੰਨਤਾ ਦੇਸ਼ ਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੁਵਾ ਲੇਖਕ ਰਾਸ਼ਟਰ ਨਿਰਮਾਣ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ, ਭਾਰਤੀ ਗਿਆਨ ਪ੍ਰਣਾਲੀ ਅਤੇ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਜਿਹੇ ਵਿਸ਼ਿਆਂ ‘ਤੇ ਕਿਤਾਬਾਂ ਲਿਖ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸੰਵਾਦ ਵਿੱਚ ਸੱਭਿਆਚਾਰ, ਤਕਨਾਲੋਜੀ, ਗਿਆਨ ਪ੍ਰਾਪਤੀ ਦੇ ਯਤਨ ਅਤੇ ਰਾਸ਼ਟਰੀ ਦ੍ਰਿਸ਼ਟੀਕੋਣ ‘ਤੇ ਵਿਆਪਕ ਚਰਚਾ ਹੋਈ ਅਤੇ ਯੁਵਾ ਲੇਖਕਾਂ ਦੀ ਊਰਜਾ, ਆਤਮਵਿਸ਼ਵਾਸ ਅਤੇ ਉਮੀਦਾਂ ਨੇ ਵਿਕਸਿਤ ਭਾਰਤ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਹੋਰ ਵੀ ਮਜ਼ਬੂਤ ਕੀਤਾ।

ਪੀਐੱਮ-ਯੁਵਾ 3.0 ਯੋਜਨਾ ਦੇ ਤਹਿਤ ਚੁਣੇ ਹੋਏ 43 ਲੇਖਕ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ 2026 (10-18 ਜਨਵਰੀ) ਦੌਰਾਨ ਭਾਰਤ ਮੰਡਪਮ ਵਿੱਚ ਆਯੋਜਿਤ ਨੈਸ਼ਨਲ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਇਸ ਮੇਲੇ ਦਾ ਆਯੋਜਨ ਸਿੱਖਿਆ ਮੰਤਰਾਲਾ ਨੈਸ਼ਨਲ ਬੁੱਕ ਟਰੱਸਟ ਦੇ ਸਹਿਯੋਗ ਨਾਲ ਕਰ ਰਿਹਾ ਹੈ ਅਤੇ ਇਸ ਦਾ ਉਦਘਾਟਨ 10 ਜਨਵਰੀ 2026 ਨੂੰ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕੀਤਾ ਸੀ।

ਪੀਐੱਮ-ਯੁਵਾ 3.0 ਯੋਜਨਾ ਦਾ ਉਦੇਸ਼ ਯੁਵਾ ਲੇਖਕਾਂ ਨੂੰ ਤਿਆਰ ਕਰਨਾ ਅਤੇ ਦੇਸ਼ ਦੀ ਬੌਧਿਕ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਪੜ੍ਹਨ, ਲਿਖਣ ਅਤੇ ਗਿਆਨ ਸਿਰਜਣ ਦੇ ਸੱਭਿਆਚਾਰ ਨੂੰ ਹੁਲਾਰਾ ਦੇਣਾ ਹੈ।

ਇਸ ਪ੍ਰੋਗਰਾਮ ਵਿੱਚ ਉੱਚ ਸਿੱਖਿਆ ਸਕੱਤਰ ਸ਼੍ਰੀ ਵਿਨੀਤ ਜੋਸ਼ੀ; ਐੱਨਬੀਟੀ-ਇੰਡੀਆ ਦੇ ਡਾਇਰੈਕਟਰ ਸ਼੍ਰੀ ਯੁਵਰਾਜ ਮਲਿਕ; ਪ੍ਰਧਾਨ ਮੰਤਰੀ ਸੰਗ੍ਰਹਾਲਯ ਵਿੱਚ ਸੀਈਓ ਡਾ. ਪ੍ਰਿਯੰਕਾ ਮਿਸ਼ਰਾ; ਐੱਨਬੀਟੀ- ਇੰਡੀਆ ਮੁੱਖ ਸੰਪਾਦਕ ਅਤੇ ਜੁਆਇੰਟ ਡਾਇਰੈਕਟਰ ਸ਼੍ਰੀ ਕੁਮਾਰ ਵਿਕਰਮ; ਅਤੇ ਪ੍ਰਧਾਨ ਮੰਤਰੀ ਸੰਗ੍ਰਹਾਲਯ ਦੇ ਜੁਆਇੰਟ ਡਾਇਰੈਕਟਰ ਸ਼੍ਰੀ ਰਵੀ ਕੇ. ਮਿਸ਼ਰਾ ਮੌਜੂਦ ਰਹੇ।

*****

ਏਕੇ


(रिलीज़ आईडी: 2213788) आगंतुक पटल : 7
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Gujarati , Tamil , Kannada