ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਬਜ਼ਾਰ ਨੇ ਸਿਰਜਣਾਤਮਕ ਪੇਸ਼ੇਵਰਾਂ ਲਈ ਸਮਰੱਥਾ ਨਿਰਮਾਣ ਸਲਾਨਾ ਵੈੱਬੀਨਾਰ ਪ੍ਰੋਗਰਾਮ ਸ਼ੁਰੂ ਕੀਤਾ
ਸਾਲ ਭਰ ਚੱਲਣ ਵਾਲੇ ਉਦਯੋਗ ਵੈੱਬੀਨਾਰ, ਭਾਰਤੀ ਕ੍ਰਿਏਟਰਸ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਗਲੋਬਲ ਮਾਰਕਿਟ ਲਈ ਤਿਆਰ ਕਰਨ ਵਿੱਚ ਸਹਾਇਕ ਹੋਣਗੇ
प्रविष्टि तिथि:
08 JAN 2026 4:40PM
|
Location:
PIB Chandigarh
ਵੇਵਸ ਬਜ਼ਾਰ ਆਪਣੀ ਸਫਲ ਸ਼ੁਰੂਆਤ ਤੋਂ ਬਾਅਦ, ਹੁਣ ਉਦਯੋਗ ਜਗਤ ਦੀ ਅਗਵਾਈ ਵਿੱਚ ਵੈੱਬੀਨਾਰ ਅਤੇ ਮਾਸਟਰਕਲਾਸ ਦੀ ਯੋਜਨਾਬੱਧ ਸੀਰੀਜ਼ ਦੁਆਰਾ ਸਾਲ ਭਰ ਚੱਲਣ ਵਾਲੇ ਸਹਿਭਾਗਤਾ ਕੇਂਦਰ ਵਜੋਂ ਵਿਕਸਿਤ ਹੋ ਰਿਹਾ ਹੈ। ਇਸ ਦਾ ਉਦੇਸ਼ ਭਾਰਤ ਦੇ ਫਿਲਮ, ਸੰਗੀਤ, ਐਨੀਮੇਸ਼ਨ ਅਤੇ ਗੇਮਿੰਗ ਖੇਤਰਾਂ ਵਿੱਚ ਪੇਸ਼ੇਵਰ ਸਮਰੱਥਾ ਵਧਾਉਣਾ ਹੈ।
ਨਵੇਂ ਸਿੱਖਿਆ ਪ੍ਰੋਗਰਾਮ
ਆਉਣ ਵਾਲੇ ਪ੍ਰੋਗਰਾਮ ਦਾ ਉਦੇਸ਼ ਕ੍ਰਿਏਟਰਸ, ਸਟੂਡੀਓਜ਼ ਅਤੇ ਸਟਾਰਟਅੱਪਸ ਨੂੰ ਉਦਯੋਗ ਜਗਤ ਦੇ ਸਥਾਪਿਤ ਉਦਯੋਗ ਪੇਸ਼ੇਵਰਾਂ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਨਾ ਹੈ। ਇਸ ਦੇ ਹੇਠ ਲਿਖੇ ਮੁੱਖ ਕੇਂਦ੍ਰਿਤ ਖੇਤਰ ਹਨ:
-
ਵਿਵਹਾਰਕ ਸਮੱਗਰੀ ਸਿਰਜਣਾ: ਉਤਪਾਦਨ ਅਤੇ ਰਚਨਾਤਮਕ ਕਾਰਜ ਪ੍ਰਵਾਹ ਦੀ ਜਾਣਕਾਰੀ।
-
ਮੁਦਰੀਕਰਣ ਅਤੇ ਆਈਪੀ: ਬੌਧਿਕ ਸੰਪਤੀ ਅਤੇ ਮਾਲੀਆ ਪੈਦਾ ਕਰਨ ਲਈ ਰਣਨੀਤੀਆਂ।
-
ਗਲੋਬਲ ਪਹੁੰਚ: ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਬਣਾਉਣ ਲਈ ਬਜ਼ਾਰ ਦੀ ਤਿਆਰੀ ਅਤੇ ਡਿਜੀਟਲ
ਇਨ੍ਹਾਂ ਇੰਟਰਐਕਟਿਵ ਔਨਲਾਈਨ ਸੈਸ਼ਨਾਂ ਵਿੱਚ ਸਮਰਪਿਤ ਪ੍ਰਸ਼ਨ ਅਤੇ ਉੱਤਰ ਦੇ ਵਿਸ਼ੇਸ਼ ਹਿੱਸੇ ਹੋਣਗੇ, ਜਿਸ ਨਾਲ ਸੁਤੰਤਰ ਪੇਸ਼ੇਵਰ ਅਤੇ ਉੱਦਮੀ ਅਸਲ-ਸੰਸਾਰ ਦੇ ਗਿਆਨ ਦੀ ਜਾਣਕਾਰੀ ਲਈ ਮਾਹਿਰਾਂ ਨਾਲ ਸਿੱਧੇ ਤੌਰ 'ਤੇ ਜੁੜ ਸਕਦੇ ਹਨ।
ਹੁਣ, ਭਾਰਤ ਦੇ ਫਿਲਮ, ਸੰਗੀਤ, ਐਨੀਮੇਸ਼ਨ ਅਤੇ ਗੇਮਿੰਗ ਖੇਤਰਾਂ ਵਿੱਚ ਪੇਸ਼ੇਵਰ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਸਰਗਰਮ ਮੰਚ ਬਣਾਉਣ ਲਈ, ਵੇਵਸ ਬਜ਼ਾਰ ਸਾਲ ਭਰ ਉਦਯੋਗ ਜਗਤ ਦੀ ਅਗਵਾਈ ਵਿੱਚ ਵੈੱਬੀਨਾਰ ਅਤੇ ਮਾਸਟਰਕਲਾਸ ਦੀ ਇੱਕ ਯੋਜਨਾਬੱਧ ਲੜੀ ਆਯੋਜਿਤ ਕਰੇਗਾ। ਇਹ ਪ੍ਰੋਗਰਾਮ ਸਥਾਪਿਤ ਉਦਯੋਗ ਪੇਸ਼ੇਵਰਾਂ ਨਾਲ ਸਿੱਧੇ ਸੰਵਾਦ ਰਾਹੀਂ ਗਿਆਨ ਦੇ ਅਦਾਨ-ਪ੍ਰਦਾਨ, ਵਿਸ਼ਵਵਿਆਪੀ ਬਜ਼ਾਰ ਦੀ ਤਿਆਰੀ ਅਤੇ ਖੇਤਰ-ਵਿਸ਼ੇਸ਼ ਜਾਣਕਾਰੀ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ।
ਇਹ ਵੈੱਬੀਨਾਰ ਪ੍ਰੋਗਰਾਮ ਰਚਨਾਤਮਕ ਉੱਦਮਤਾ, ਵਿਸ਼ਵਵਿਆਪੀ ਸਹਿਯੋਗ ਅਤੇ ਈਕੋਸਿਸਟਮ ਦੇ ਵਿਕਾਸ ਨੂੰ ਸਮਰਥਨ ਦੇਣ ਦੇ ਵੇਵਸ ਬਜ਼ਾਰ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ।
ਭਾਗੀਦਾਰਾਂ ਨੂੰ ਸੈਕਟਰ-ਸਬੰਧਿਤ ਜਾਣਕਾਰੀ ਨਾਲ ਲੈਸ ਕਰਕੇ, ਇਹ ਪਹਿਲਕਦਮੀ ਰਚਨਾਤਮਕ ਅਤੇ ਡਿਜੀਟਲ ਈਕੋਸਿਸਟਮ ਵਿੱਚ ਸੂਚਿਤ ਫੈਸਲੇ ਲੈਣ ਵਿੱਚ ਸਹਾਇਤਾ ਕਰਦੀ ਹੈ। ਨਾਲ ਹੀ, ਇਹ ਫਿਲਮ, ਸੰਗੀਤ ਅਤੇ ਗੇਮਿੰਗ ਡੋਮੇਨਾਂ ਵਿੱਚ ਨਿਰੰਤਰ, ਢਾਂਚਾਗਤ ਸ਼ਮੂਲੀਅਤ ਨੂੰ ਵੀ ਸਮਰੱਥ ਬਣਾਉਂਦੀ ਹੈ, ਜਿਸ ਨਾਲ ਸਹਿਯੋਗ, ਸਮਰੱਥਾ ਨਿਰਮਾਣ ਅਤੇ ਲੰਬੇ ਸਮੇਂ ਦੇ ਈਕੋਸਿਸਟਮ ਦੇ ਵਿਕਾਸ ਨੂੰ ਹੁਲਾਰਾ ਮਿਲਦਾ ਹੈ।
ਸੈਸ਼ਨਾਂ ਦੇ ਸਫਲਤਾਪੂਰਵਕ ਸੰਪੂਰਨ ਹੋਣ 'ਤੇ ਸਾਰੇ ਭਾਗੀਦਾਰਾਂ ਨੂੰ ਵੇਵਸ ਬਜ਼ਾਰਾਂ ਵੱਲੋਂ ਭਾਗੀਦਾਰੀ ਦਾ ਸਰਟੀਫਿਕੇਟ ਦਿੱਤੇ ਜਾਣਗੇ।

ਵੈੱਬੀਨਾਰ ਪ੍ਰੋਗਰਾਮ
ਜਨਵਰੀ 2026 ਵਿੱਚ, ਵੇਵਸ ਬਜ਼ਾਰ ਦੋ ਪੁਸ਼ਟੀ ਕੀਤੇ ਉਦਯੋਗ-ਅਗਵਾਈ ਵਾਲੇ ਵੈੱਬੀਨਾਰਾਂ ਦੀ ਮੇਜ਼ਬਾਨੀ ਕਰੇਗਾ ਜੋ ਕ੍ਰਿਏਟਿਵ ਸੈਕਟਰ ਵਿੱਚ ਆਲਮੀ ਬਜ਼ਾਰ ਤੱਕ ਪਹੁੰਚ ਅਤੇ ਬੌਧਿਕ ਸੰਪੱਤੀ 'ਤੇ ਕੇਂਦ੍ਰਿਤ ਹੋਣਗੇ।
15 ਜਨਵਰੀ ਨੂੰ, ਅਕੈਡਮੀ ਐਵਾਰਡ-ਜੇਤੂ ਨਿਰਮਾਤਾ ਗੁਨੀਤ ਮੋਂਗਾ ਭਾਰਤ ਨੂੰ ਅੰਤਰਰਾਸ਼ਟਰੀ ਬਜ਼ਾਰ ਵਿੱਚ ਲਿਜਾਉਣ’ ਸਿਰਲੇਖ ਵਾਲੇ ਇੱਕ ਫਿਲਮ-ਕੇਂਦ੍ਰਿਤ ਸੈਸ਼ਨ ਦੀ ਅਗਵਾਈ ਕਰਨਗੇ।
ਇਸ ਤੋਂ ਬਾਅਦ 22 ਜਨਵਰੀ ਨੂੰ ਡਿਜੀਟਲ ਸੰਗੀਤ ਜਗਤ ਵਿੱਚ ਬੌਧਿਕ ਸੰਪੱਤੀ ਅਧਿਕਾਰਾਂ ਦੀ ਸੁਰੱਖਿਆ 'ਤੇ ਇੱਕ ਸੰਗੀਤ-ਖੇਤਰ ਵੈੱਬੀਨਾਰ ਆਯੋਜਿਤ ਕੀਤਾ ਜਾਵੇਗਾ, ਜਿਸ ਦੀ ਅਗਵਾਈ ਏਆਈ-ਸੰਚਾਲਿਤ ਸੰਗੀਤ ਲਾਇਸੈਂਸਿੰਗ ਪਲੈਟਫਾਰਮ ਹੂਪਰ ਦੇ ਸੰਸਥਾਪਕ ਗੌਰਵ ਦਾਗਾਓਂਕਰ ਕਰਨਗੇ।


ਫਰਵਰੀ 2026 ਵਿੱਚ, ਵੇਵਸ ਬਜ਼ਾਰ ਫਿਲਮ, ਗੇਮਿੰਗ, ਐਨੀਮੇਸ਼ਨ ਅਤੇ ਪਲੈਟਫਾਰਮ ਸਮਰੱਥ ਬਣਾਉਣ ਨਾਲ ਸਬੰਧਿਤ ਵਿਸ਼ਿਆਂ ‘ਤੇ ਔਨਲਾਈਨ ਸੈਸ਼ਨਾਂ ਦੀ ਇੱਕ ਲੜੀ ਦੀ ਮੇਜ਼ਬਾਨੀ ਕਰੇਗਾ। ਇਸ ਵਿੱਚ ਪ੍ਰੋਗਰਾਮ ਸਕ੍ਰੀਨਪਲੇ ਵਿਕਸਿਤ ਕਰਨ ਅਤੇ ਕਹਾਣੀ ਸੁਣਾਉਣਾ, ਗਲੋਬਲ ਗੇਮ ਪ੍ਰਕਾਸ਼ਕਾਂ ਦੀਆਂ ਉਮੀਦਾਂ, ਗਲੋਬਲ ਦਰਸ਼ਕਾਂ ਲਈ ਭਾਰਤੀ ਮਿਥਿਹਾਸ ਦੀ ਪੈਕੇਜਿੰਗ, ਐਨੀਮੇਸ਼ਨ ਵਿੱਚ ਡਿਜ਼ਾਈਨ ਦਾ ਕਾਰੋਬਾਰ, ਅਤੇ ਵੇਵਸ ਬਜ਼ਾਰ ਪੋਰਟਲ ਅਤੇ ਵਿਊਇੰਗ ਰੂਮ ਦੀ ਵਰਤੋਂ ਨੂੰ ਕਵਰ ਕਰੇਗਾ।
ਵੇਵਸ ਬਜ਼ਾਰ ਦਾ ਮਾਰਚ 2026 ਦਾ ਸ਼ਡਿਊਲ ਮੁੱਖ ਬਜ਼ਾਰ ਅਤੇ ਵਿਕਾਸ ਥੀਮਾਂ 'ਤੇ ਕੇਂਦ੍ਰਿਤ ਹੋਵੇਗਾ। ਇਨ੍ਹਾਂ ਸੈਸ਼ਨਾਂ ਵਿੱਚ ਭਾਰਤੀ ਗੇਮਿੰਗ ਈਕੋਸਿਸਟਮ ਵਿੱਚ ਮੁਦਰੀਕਰਣ, ਸਖ਼ਤ ਨਿਵੇਸ਼ ਮਾਹੌਲ ਵਿੱਚ ਫੰਡਿੰਗ ਦੀਆਂ ਚੁਣੌਤੀਆਂ, ਸੰਗੀਤ ਰੌਇਲਟੀ ਅਤੇ ਯੂਟਿਊਬ ਵਰਗੇ ਪਲੈਟਫਾਰਮਾਂ 'ਤੇ ਡਿਜੀਟਲ ਵੰਡ ਅਤੇ ਭਾਰਤ ਵਿੱਚ ਪੀਸੀ ਗੇਮਿੰਗ ਦੇ ਪੁਨਰ-ਉਥਾਨ ਦੇ ਪੁਨਰ-ਉਥਾਨ ਜਿਹੇ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ।
ਇਹ ਸੈਸ਼ਨ ਇੱਕ ਵਿਆਪਕ, ਸਾਲ ਭਰ ਚੱਲਣ ਵਾਲੇ ਗਿਆਨ ਪ੍ਰੋਗਰਾਮ ਦਾ ਹਿੱਸਾ ਹਨ, ਜਿਸ ਵਿੱਚ ਫਿਲਮ, ਸੰਗੀਤ, ਗੇਮਿੰਗ ਅਤੇ ਉੱਭਰ ਰਹੇ ਮੀਡੀਆ ਖੇਤਰ ਵਿੱਚ ਮਾਰਕਿਟ ਪਹੁੰਚ, ਮੁਦਰੀਕਰਣ, ਤਕਨਾਲੋਜੀ ਅਤੇ ਵਿਸ਼ਵਵਿਆਪੀ ਸਹਿਯੋਗ ਜਿਹੇ ਵਿਸ਼ਿਆਂ ਨੂੰ ਸੰਬੋਧਿਤ ਕਰਨ ਲਈ ਵੈੱਬੀਨਾਰ ਹੋਵੇਗਾ।

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੁਆਰਾ 27 ਜਨਵਰੀ 2025 ਨੂੰ ਨੈਸ਼ਨਲ ਮੀਡੀਆ ਸੈਂਟਰ ਵਿਖੇ ਲਾਂਚ ਕੀਤਾ ਗਿਆ, ਵੇਵਸ ਬਜ਼ਾਰ ਮੀਡੀਆ ਅਤੇ ਮਨੋਰੰਜਨ ਦੇ ਖੇਤਰ ਲਈ ਇੱਕ ਪ੍ਰਮੁੱਖ ਗਲੋਬਲ ਮਾਰਕਿਟ ਹੈ।
ਇਹ ਪਲੈਟਫਾਰਮ ਟੈਲੀਵਿਜ਼ਨ, ਗੇਮਿੰਗ, ਵਿਗਿਆਪਨ, ਐਕਸਆਰ, ਅਤੇ ਸਬੰਧਿਤ ਖੇਤਰਾਂ ਵਿੱਚ ਹਿੱਸੇਦਾਰਾਂ ਲਈ ਇੱਕ ਕੇਂਦਰੀ ਹੱਬ ਹੈ। ਆਪਣੀ ਸਥਾਪਨਾ ਤੋਂ ਲੈ ਕੇ, ਇਸ ਪਲੈਟਫਾਰਮ ਦੀਆਂ ਕਈ ਮਹੱਤਵਪੂਰਨ ਉਪਲਬਧੀਆਂ ਰਹੀਆਂ ਹਨ:
ਇਸ ਵਿੱਚ-
• 5,000 ਤੋਂ ਵੱਧ ਰਜਿਸਟਰਡ ਖਰੀਦਦਾਰ ਅਤੇ ਬਰਾਬਰ ਗਿਣਤੀ ਵਿੱਚ ਵਿਕ੍ਰੇਤਾ ਸ਼ਾਮਲ ਹਨ।
• ਕਈ ਵਰਟੀਕਲਾਂ ਵਿੱਚ 1,900 ਤੋਂ ਵੱਧ ਸਰਗਰਮ ਪ੍ਰੋਜੈਕਟ ਚੱਲ ਰਹੇ ਹਨ।
****
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਬਲਜੀਤ
रिलीज़ आईडी:
2212883
| Visitor Counter:
5