ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਦੀ ਭੂਮਿਕਾ 'ਤੇ ਕੇਂਦ੍ਰਿਤ ਇੱਕ ਲੇਖ ਸਾਂਝਾ ਕੀਤਾ
प्रविष्टि तिथि:
08 JAN 2026 2:06PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੇਸ਼ ਦੇ ਫੈਸਲਾਕੁਨ ਪਲਾਂ ਨੂੰ ਆਕਾਰ ਦੇਣ ਵਿੱਚ ਭਾਰਤ ਦੇ ਨੌਜਵਾਨਾਂ ਦੀ ਸਥਾਈ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ ਹੈ।
ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੇ ਨੌਜਵਾਨਾਂ ਨੇ ਹਮੇਸ਼ਾ ਦੇਸ਼ ਦੇ ਫੈਸਲਾਕੁਨ ਪਲਾਂ ਨੂੰ ਆਕਾਰ ਦਿੱਤਾ ਹੈ। ਇਸ ਵਿੱਚ ਵਿਕਸਿਤ ਭਾਰਤ ਯੂਥ ਲੀਡਰਸ਼ਿਪ ਸੰਵਾਦ ਨੂੰ ਇੱਕ ਅੰਦੋਲਨ ਵਜੋਂ ਦਰਸਾਇਆ ਗਿਆ ਹੈ, ਜੋ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਵਧ ਕੇ ਅਗਵਾਈ ਕਰਨ, ਰਾਸ਼ਟਰੀ ਚੁਣੌਤੀਆਂ ਦਾ ਹੱਲ ਕਰਨ ਅਤੇ ਆਪਣੀਆਂ ਇੱਛਾਵਾਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਵੱਲ ਨਿਰਦੇਸ਼ਤ ਕਰਨ ਦਾ ਸੱਦਾ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲੇਖ ਸਾਂਝਾ ਕਰਦੇ ਹੋਏ ਕਿਹਾ;
"ਇਸ ਵਿਚਾਰ-ਉਕਸਾਊ ਲੇਖ ਵਿੱਚ ਕੇਂਦਰੀ ਮੰਤਰੀ ਡਾ. @mansukhmandviya ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਭਾਰਤ ਦੇ ਨੌਜਵਾਨਾਂ ਨੇ ਹਮੇਸ਼ਾ ਦੇਸ਼ ਦੇ ਫੈਸਲਾਕੁਨ ਪਲਾਂ ਨੂੰ ਆਕਾਰ ਦਿੱਤਾ ਹੈ।
ਮੰਤਰੀ ਸਾਹਿਬ ਨੇ ਵਿਕਸਿਤ ਭਾਰਤ ਯੂਥ ਲੀਡਰਸ਼ਿਪ ਸੰਵਾਦ ਨੂੰ ਇੱਕ ਅੰਦੋਲਨ ਵਜੋਂ ਦਰਸਾਇਆ ਹੈ, ਜੋ ਨੌਜਵਾਨ ਭਾਰਤੀਆਂ ਨੂੰ ਅੱਗੇ ਵਧ ਕੇ ਅਗਵਾਈ ਕਰਨ, ਰਾਸ਼ਟਰੀ ਚੁਣੌਤੀਆਂ ਦਾ ਹੱਲ ਕਰਨ ਅਤੇ ਆਪਣੀਆਂ ਇੱਛਾਵਾਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਵੱਲ ਨਿਰਦੇਸ਼ਤ ਕਰਨ ਦਾ ਸੱਦਾ ਦਿੰਦਾ ਹੈ।"
*********
ਐੱਮਜੇਪੀਐੱਸ/ਐੱਸਟੀ
(रिलीज़ आईडी: 2212510)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam