ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੋਮਨਾਥ ਸਵਾਭੀਮਾਨ ਪਰਵ ਦੀ ਸ਼ੁਰੂਆਤ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਦੀ ਭਲਾਈ ਲਈ ਪ੍ਰਾਰਥਨਾ ਕਰਦੇ ਹੋਏ ਇੱਕ ਸੁਭਾਸ਼ਤਮ ਸਾਂਝਾ ਕੀਤਾ

प्रविष्टि तिथि: 08 JAN 2026 9:50AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਨਾਥ ਸਵਾਭੀਮਾਨ ਪਰਵ ਦੀ ਸ਼ੁਰੂਆਤ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਸ ਸਦੀਵੀ ਸਭਿਅਤਾ ਦੀ ਭਾਵਨਾ ਨੂੰ ਯਾਦ ਕੀਤਾ, ਜਿਸ ਨੇ ਇੱਕ ਹਜ਼ਾਰ ਸਾਲ ਤੋਂ ਵੱਧ ਸਮੇਂ ਤੋਂ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਸੋਮਨਾਥ ਨੂੰ ਜਿਊਂਦਾ ਰੱਖਿਆ ਹੈ।

ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਜਨਵਰੀ 1026 ਵਿੱਚ ਸੋਮਨਾਥ 'ਤੇ ਪਹਿਲਾ ਹਮਲਾ ਹੋਇਆ ਸੀ। ਬਾਅਦ ਦੀਆਂ ਸਦੀਆਂ ਵਿੱਚ ਵਾਰ-ਵਾਰ ਹੋਏ ਹਮਲਿਆਂ ਦੇ ਬਾਵਜੂਦ, ਸ਼ਰਧਾਲੂਆਂ ਦੀ ਅਟੁੱਟ ਆਸਥਾ ਅਤੇ ਭਾਰਤ ਦੇ ਸਭਿਅਤਾ ਦੇ ਸੰਕਲਪ ਨੇ ਇਹ ਯਕੀਨੀ ਬਣਾਇਆ ਕਿ ਸੋਮਨਾਥ ਦਾ ਵਾਰ-ਵਾਰ ਪੁਨਰ ਨਿਰਮਾਣ ਹੋਵੇ। ਉਨ੍ਹਾਂ ਨੇ ਕਿਹਾ, "ਸੋਮਨਾਥ ਸਵਾਭੀਮਾਨ ਪਰਵ ਭਾਰਤ ਮਾਤਾ ਦੇ ਅਣਗਿਣਤ ਬੱਚਿਆਂ ਨੂੰ ਯਾਦ ਕਰਨ ਦਾ ਉਤਸਵ ਹੈ, ਜਿਨ੍ਹਾਂ ਨੇ ਕਦੇ ਵੀ ਆਪਣੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ। ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਰਹੇ ਹੋਣ, ਉਨ੍ਹਾਂ ਦਾ ਇਰਾਦਾ ਦ੍ਰਿੜ੍ਹ ਰਿਹਾ ਅਤੇ ਭਾਰਤ ਦੀਆਂ ਕਦਰਾਂ-ਕੀਮਤਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਟੱਲ ਰਹੀ।"

ਪ੍ਰਧਾਨ ਮੰਤਰੀ ਨੇ ਸੋਮਨਾਥ ਦੀਆਂ ਆਪਣੀਆਂ ਪਿਛਲੀਆਂ ਯਾਤਰਾਵਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਅਤੇ ਨਾਗਰਿਕਾਂ ਨੂੰ #SomnathSwabhimanParv ਹੈਸ਼ਟੈਗ ਦੀ ਵਰਤੋਂ ਕਰਕੇ ਆਪਣੀਆਂ ਯਾਦਾਂ ਸਾਂਝੀਆਂ ਕਰਕੇ ਉਤਸਵ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ 31 ਅਕਤੂਬਰ, 2001 ਨੂੰ ਆਯੋਜਿਤ ਸਮਾਗਮ ਨੂੰ ਯਾਦ ਕੀਤਾ, ਜੋ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿੱਚ 1951 ਵਿੱਚ ਨਵੀਨੀਕਰਨ ਕੀਤੇ ਗਏ ਸੋਮਨਾਥ ਮੰਦਿਰ ਦੇ ਉਦਘਾਟਨ ਦੇ 50 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਆਯੋਜਿਤ ਕੀਤਾ ਗਿਆ ਸੀ। ਮੰਦਿਰ ਦੇ ਪੁਨਰ ਨਿਰਮਾਣ ਵਿੱਚ ਸਰਦਾਰ ਵੱਲਭਭਾਈ ਪਟੇਲ, ਕੇ.ਐੱਮ. ਮੁਨਸ਼ੀ ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਯਤਨਾਂ ਨੂੰ ਮਹੱਤਵਪੂਰਨ ਦੱਸਿਆ ਗਿਆ। 2001 ਦਾ ਇਹ ਸਮਾਗਮ ਸਰਦਾਰ ਪਟੇਲ ਦੀ 125ਵੀਂ ਜਨਮ ਵਰ੍ਹੇਗੰਢ ਦੇ ਨਾਲ ਹੀ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ, ਗ੍ਰਹਿ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਕਈ ਹੋਰ ਪਤਵੰਤੇ ਸ਼ਾਮਲ ਹੋਏ ਸਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਵਿੱਖ ਦਾ ਜ਼ਿਕਰ ਕਰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ 2026 ਵਿੱਚ 1951 ਦੇ ਉਸ ਸ਼ਾਨਦਾਰ ਸਮਾਰੋਹ ਦੀ 75ਵੀਂ ਵਰ੍ਹੇਗੰਢ ਹੋਵੇਗੀ, ਜਦੋਂ ਸੋਮਨਾਥ ਮੰਦਿਰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ, "ਇਹ ਪ੍ਰਾਪਤੀ ਸਿਰਫ਼ ਮੰਦਰ ਦੇ ਪੁਨਰ-ਨਿਰਮਾਣ ਬਾਰੇ ਨਹੀਂ ਹੈ, ਸਗੋਂ ਸਾਡੀ ਸਭਿਅਤਾ ਦੀ ਅਦੁੱਤੀ ਭਾਵਨਾ ਬਾਰੇ ਵੀ ਹੈ, ਜੋ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ।"

ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖਰੇ ਥ੍ਰੈੱਡ ਪੋਸਟਾਂ ਵਿੱਚ ਲਿਖਿਆ:

“ਜੈ ਸੋਮਨਾਥ!

ਸੋਮਨਾਥ ਸਵਾਭੀਮਾਨ ਪਰਵ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਇੱਕ ਹਜ਼ਾਰ ਸਾਲ ਪਹਿਲਾਂ, ਜਨਵਰੀ 1026 ਵਿੱਚ ਸੋਮਨਾਥ ਮੰਦਿਰ ਨੂੰ ਆਪਣੇ ਇਤਿਹਾਸ ਵਿੱਚ ਪਹਿਲੇ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 1026 ਦਾ ਹਮਲਾ ਅਤੇ ਉਸ ਤੋਂ ਬਾਅਦ ਹੋਏ ਕਈ ਹਮਲੇ ਸਾਡੀ ਸਦੀਵੀ ਸ਼ਰਧਾ ਨੂੰ ਹਿਲਾ ਨਹੀਂ ਸਕੇ। ਸਗੋਂ ਉਨ੍ਹਾਂ ਨੇ ਭਾਰਤ ਦੀ ਸਭਿਆਚਾਰਕ ਏਕਤਾ ਦੀ ਭਾਵਨਾ ਨੂੰ ਮਜ਼ਬੂਤ ​​ਕੀਤਾ ਅਤੇ ਸੋਮਨਾਥ ਦਾ ਵਾਰ-ਵਾਰ ਨਵੀਨੀਕਰਨ ਹੁੰਦਾ ਰਿਹਾ।

ਮੈਂ ਸੋਮਨਾਥ ਦੀਆਂ ਆਪਣੀਆਂ ਪਿਛਲੀਆਂ ਯਾਤਰਾਵਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਜੇਕਰ ਤੁਸੀਂ ਵੀ ਸੋਮਨਾਥ ਗਏ ਹੋ, ਤਾਂ ਕਿਰਪਾ ਕਰਕੇ ਆਪਣੀਆਂ ਤਸਵੀਰਾਂ #SomnathSwabhimanParv ਨਾਲ ਸਾਂਝੀਆਂ ਕਰੋ।”

"#SomnathSwabhimanParv ਦਾ ਇਹ ਮੌਕਾ, ਭਾਰਤ ਮਾਤਾ ਦੇ ਅਣਗਿਣਤ ਪੁੱਤਰਾਂ ਨੂੰ ਯਾਦ ਕਰਨ ਦਾ ਉਤਸਵ ਹੈ, ਜਿਨ੍ਹਾਂ ਨੇ ਕਦੇ ਵੀ ਆਪਣੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ। ਸਮਾਂ ਕਿੰਨਾ ਵੀ ਔਖਾ ਅਤੇ ਭਿਆਨਕ ਕਿਉਂ ਨਾ ਹੋਵੇ, ਉਨ੍ਹਾਂ ਦਾ ਇਰਾਦਾ ਅਟੁੱਟ ਰਿਹਾ। ਸਾਡੀ ਸਭਿਅਤਾ ਅਤੇ ਸਭਿਆਚਾਰਕ ਚੇਤਨਾ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਅਟੁੱਟ ਰਹੀ। ਇੱਕ ਹਜ਼ਾਰ ਸਾਲਾਂ ਦੀ ਅਟੁੱਟ ਆਸਥਾ ਦਾ ਇਹ ਮੌਕਾ, ਸਾਨੂੰ ਰਾਸ਼ਟਰੀ ਏਕਤਾ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕਰਦਾ ਹੈ।"

"ਮੈਂ 31 ਅਕਤੂਬਰ, 2001 ਨੂੰ ਸੋਮਨਾਥ ਵਿੱਚ ਹੋਏ ਇੱਕ ਸਮਾਗਮ ਦੀਆਂ ਕੁਝ ਝਲਕੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। ਇਹ ਉਹ ਸਾਲ ਸੀ, ਜਦੋਂ ਅਸੀਂ 1951 ਵਿੱਚ ਪੁਨਰ ਨਿਰਮਾਣ ਕੀਤੇ ਗਏ ਸੋਮਨਾਥ ਮੰਦਿਰ ਦੇ ਉਦਘਾਟਨ ਦੇ 50 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਇਆ ਸੀ। 1951 ਵਿੱਚ ਉਹ ਇਤਿਹਾਸਕ ਸਮਾਰੋਹ ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿੱਚ ਹੋਇਆ ਸੀ। ਸੋਮਨਾਥ ਮੰਦਿਰ ਦੇ ਪੁਨਰ-ਨਿਰਮਾਣ ਵਿੱਚ ਸਰਦਾਰ ਪਟੇਲ ਅਤੇ ਕੇ.ਐੱਮ ਮੁਨਸ਼ੀ ਦੇ ਨਾਲ-ਨਾਲ ਕਈ ਹੋਰ ਉੱਘੀਆਂ ਸ਼ਖ਼ਸੀਅਤਾਂ ਦੇ ਯਤਨ ਸ਼ਾਨਦਾਰ ਰਹੇ ਹਨ। ਸਾਲ 2001 ਵਿੱਚ ਇਸ ਸਮਾਗਮ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਜੀ ਅਤੇ ਗ੍ਰਹਿ ਮੰਤਰੀ ਅਡਵਾਨੀ ਜੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਸ਼ਾਮਲ ਹੋਏ ਸਨ।

ਸਾਲ 2026 ਵਿੱਚ, ਅਸੀਂ 1951 ਵਿੱਚ ਹੋਏ ਸ਼ਾਨਦਾਰ ਸਮਾਰੋਹ ਦੇ 75 ਸਾਲ ਪੂਰੇ ਹੋਣ ਦੀ ਯਾਦ ਵੀ ਮਨਾ ਰਹੇ ਹਾਂ!"

"ਜੈ ਸੋਮਨਾਥ!

ਸੋਮਨਾਥ ਸਵਾਭੀਮਾਨ ਪਰਵ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਇੱਕ ਹਜ਼ਾਰ ਸਾਲ ਪਹਿਲਾਂ ਜਨਵਰੀ 1026 ਵਿੱਚ ਸੋਮਨਾਥ ਮੰਦਿਰ ਨੂੰ ਆਪਣੇ ਇਤਿਹਾਸ ਵਿੱਚ ਪਹਿਲੇ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 1026 ਦਾ ਹਮਲਾ ਅਤੇ ਉਸ ਤੋਂ ਬਾਅਦ ਹੋਏ ਕਈ ਹਮਲੇ ਵੀ ਸਾਡੀ ਸਦੀਵੀ ਸ਼ਰਧਾ ਨੂੰ ਹਿਲਾ ਨਹੀਂ ਸਕੇ। ਸਗੋਂ, ਉਨ੍ਹਾਂ ਨੇ ਭਾਰਤ ਦੀ ਸਭਿਆਚਾਰਕ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ​​ਕੀਤਾ ਅਤੇ ਸੋਮਨਾਥ ਦਾ ਵਾਰ-ਵਾਰ ਨਵੀਨੀਕਰਨ ਹੁੰਦਾ ਰਿਹਾ।

ਮੈਂ ਸੋਮਨਾਥ ਦੀਆਂ ਆਪਣੀਆਂ ਪਿਛਲੀਆਂ ਯਾਤਰਾਵਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਜੇਕਰ ਤੁਸੀਂ ਵੀ ਸੋਮਨਾਥ ਗਏ ਹੋ, ਤਾਂ ਕਿਰਪਾ ਕਰਕੇ ਆਪਣੀਆਂ ਤਸਵੀਰਾਂ #SomnathSwabhimanParv ਨਾਲ ਸਾਂਝੀਆਂ ਕਰੋ।"

"#SomnathSwabhimanParv ਦਾ ਇਹ ਮੌਕਾ ਭਾਰਤ ਮਾਤਾ ਦੇ ਅਣਗਿਣਤ ਪੁੱਤਰਾਂ ਨੂੰ ਯਾਦ ਕਰਨ ਦਾ ਜਸ਼ਨ ਹੈ, ਜਿਨ੍ਹਾਂ ਨੇ ਕਦੇ ਵੀ ਆਪਣੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ। ਸਮਾਂ ਕਿੰਨਾ ਵੀ ਔਖਾ ਅਤੇ ਭਿਆਨਕ ਕਿਉਂ ਨਾ ਰਿਹਾ ਹੋਵੇ, ਉਨ੍ਹਾਂ ਦਾ ਇਰਾਦਾ ਹਮੇਸ਼ਾ ਅਟੁੱਟ ਰਿਹਾ। ਸਾਡੀ ਸਭਿਅਤਾ ਅਤੇ ਸਭਿਆਚਾਰਕ ਚੇਤਨਾ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਅਟੁੱਟ ਰਹੀ। ਇੱਕ ਹਜ਼ਾਰ ਸਾਲਾਂ ਦੀ ਅਟੁੱਟ ਆਸਥਾ ਦਾ ਇਹ ਮੌਕਾ, ਸਾਨੂੰ ਰਾਸ਼ਟਰੀ ਏਕਤਾ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕਰਦਾ ਹੈ।"

"ਮੈਂ 31 ਅਕਤੂਬਰ, 2001 ਨੂੰ ਸੋਮਨਾਥ ਵਿੱਚ ਹੋਏ ਇੱਕ ਸਮਾਗਮ ਦੀਆਂ ਕੁਝ ਝਲਕੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। ਇਹ ਉਹ ਸਾਲ ਸੀ, ਜਦੋਂ ਅਸੀਂ 1951 ਵਿੱਚ ਮੁਰੰਮਤ ਕੀਤੇ ਗਏ ਸੋਮਨਾਥ ਮੰਦਿਰ ਦੇ ਉਦਘਾਟਨ ਦੇ 50 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਇਆ ਸੀ। 1951 ਵਿੱਚ ਉਹ ਇਤਿਹਾਸਕ ਸਮਾਰੋਹ ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿੱਚ ਹੋਇਆ ਸੀ। ਸੋਮਨਾਥ ਮੰਦਿਰ ਦੇ ਪੁਨਰ-ਨਿਰਮਾਣ ਵਿੱਚ ਸਰਦਾਰ ਪਟੇਲ ਅਤੇ ਕੇ.ਐੱਮ ਮੁਨਸ਼ੀ ਦੇ ਨਾਲ-ਨਾਲ ਕਈ ਹੋਰ ਉੱਘੀਆਂ ਸ਼ਖ਼ਸੀਅਤਾਂ ਦੇ ਯਤਨ ਸ਼ਾਨਦਾਰ ਰਹੇ ਹਨ। ਸਾਲ 2001 ਵਿੱਚ ਇਸ ਸਮਾਗਮ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਜੀ ਅਤੇ ਗ੍ਰਹਿ ਮੰਤਰੀ ਅਡਵਾਨੀ ਜੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਸ਼ਾਮਲ ਹੋਏ ਸਨ।

ਸਾਲ 2026 ਵਿੱਚ, ਅਸੀਂ 1951 ਵਿੱਚ ਹੋਏ ਸ਼ਾਨਦਾਰ ਸਮਾਰੋਹ ਦੇ 75 ਸਾਲ ਪੂਰੇ ਹੋਣ ਦੀ ਯਾਦ ਵੀ ਮਨਾ ਰਹੇ ਹਾਂ!"

ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਸੰਸਕ੍ਰਿਤ ਤੁਕ ਸਾਂਝੀ ਕਰਦੇ ਹੋਏ ਕਿਹਾ:

"ਸ਼੍ਰੀ ਸੋਮਨਾਥ ਮਹਾਦੇਵ ਦੀ ਕਿਰਪਾ ਅਤੇ ਅਸ਼ੀਰਵਾਦ ਨਾਲ ਸਭ ਦਾ ਭਲਾ ਹੋਵੇ।

सौराष्ट्रदेशे विशदेऽतिरम्ये ज्योतिर्मयं चन्द्रकलावतंसम्।

भक्तिप्रदानाय कृपावतीर्णं तं सोमनाथं शरणं प्रपद्ये॥”

*********

ਐੱਮਜੇਪੀਐੱਸ/ਐੱਸਆਰ


(रिलीज़ आईडी: 2212509) आगंतुक पटल : 5
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Bengali-TR , Assamese , Gujarati , Tamil , Telugu , Kannada , Malayalam