ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਭਾਸ਼ਣਾਂ ਦੇ ਉਰਦੂ ਸੰਕਲਨ “ਖੁਤਬਾਤ-ਏ-ਮੋਦੀ: ਲਾਲ ਕਿਲ੍ਹੇ ਕੀ ਫਸੀਲ ਸੇ” ਨਾਮਕ ਕਿਤਾਬ ਰਿਲੀਜ਼ ਕੀਤੀ
प्रविष्टि तिथि:
05 JAN 2026 5:42PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਵਿੱਚ “ਖੁਤਬਾਤ-ਏ-ਮੋਦੀ: ਲਾਲ ਕਿਲ੍ਹੇ ਕੀ ਫਸੀਲ ਸੇ” ਨਾਮਕ ਕਿਤਾਬ ਰਿਲੀਜ਼ ਕੀਤੀ। ਇਹ ਕਿਤਾਬ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2014 ਤੋਂ 2025 ਦਰਮਿਆਨ ਲਾਲ ਕਿਲ੍ਹੇ ਤੋਂ ਦਿੱਤੇ ਗਏ ਸੁਤੰਤਰਤਾ ਦਿਵਸ ਭਾਸ਼ਣਾਂ ਦਾ ਸੰਕਲਨ ਹੈ।
ਉਰਦੂ ਭਾਸ਼ਾ ਵਿੱਚ ਪ੍ਰਕਾਸ਼ਿਤ ਇਸ ਕਿਤਾਬ ਨੂੰ ਨੈਸ਼ਨਲ ਕੌਂਸਲ ਫਾਰ ਪ੍ਰਮੋਸ਼ਨ ਆਫ਼ ਉਰਦੂ ਲੈਂਗੁਏਜ (ਐੱਨਸੀਪੀਐੱਲ), ਨਵੀਂ ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ, ਜੋ ਸਿੱਖਿਆ ਮੰਤਰਾਲੇ ਦੇ ਤਹਿਤ ਇੱਕ ਰਾਸ਼ਟਰੀ ਸੰਸਥਾ ਹੈ ਅਤੇ ਜਿਸ ਦਾ ਉਦੇਸ਼ ਦੇਸ਼ ਭਰ ਵਿੱਚ ਉਰਦੂ ਭਾਸ਼ਾ ਦੀ ਸੁਰੱਖਿਆ, ਸੰਭਾਲ ਅਤੇ ਪ੍ਰਸਾਰ ਕਰਨਾ ਹੈ।

ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਉਰਦੂ ਵਿੱਚ “ਖੁਤਬਾਤ-ਏ-ਮੋਦੀ” ਦੇ ਪ੍ਰਕਾਸ਼ਨ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਸ ਨੂੰ ਭਾਸ਼ਾਈ ਸਮਾਵੇਸ਼ਨ ਦੀ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਦੱਸਿਆ। ਮੰਤਰੀ ਮਹੋਦਯ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਵਿੱਚ ਅੰਤਯੋਦਯ (ਅੰਤਿਮ ਵਿਅਕਤੀ ਦਾ ਉੱਥਾਨ), ਗ਼ਰੀਬਾਂ ਦੀ ਭਲਾਈ, ਸਵੱਛ ਭਾਰਤ, ਰਾਸ਼ਟਰੀ ਏਕਤਾ ਅਤੇ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਜਿਹੀਆਂ ਪਹਿਲਕਦਮੀਆਂ ‘ਤੇ ਜ਼ੋਰ ਦਿੱਤਾ ਗਿਆ ਹੈ, ਜੋ ‘ਨਵੇਂ ਭਾਰਤ’ ਦੇ ਵਿਜ਼ਨ ਨੂੰ ਦਰਸਾਉਂਦੀਆਂ ਹਨ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਕਾਸ਼ਨ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਦੇ ਵਿਚਾਰਾਂ, ਵਿਕਾਸਾਤਮਕ ਤਰਜੀਹਾਂ ਅਤੇ ਵਿਜ਼ਨ ਨਾਲ ਸਿੱਧੇ ਜੋੜਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹਨ, ਜਿਸ ਨਾਲ ਵਿਆਪਕ ਜਨਤਕ ਜੁੜਾਅ ਅਤੇ ਸੂਚਿਤ ਵਿਚਾਰ-ਵਟਾਂਦਰਾ ਸੰਭਵ ਹੋ ਪਾਉਂਦਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਕਿਤਾਬ ਦੇਸ਼ ਭਰ ਵਿੱਚ ਲਾਇਬ੍ਰੇਰੀਆਂ ਵਿੱਚ ਆਪਣੀ ਥਾਂ ਬਣਾਏਗੀ, ਜਿਸ ਨਾਲ ਵਿਦਿਆਰਥੀਆਂ, ਵਿਦਵਾਨਾਂ ਅਤੇ ਪਾਠਕਾਂ ਨੂੰ ਵਿਕਸਿਤ ਭਾਰਤ ਦੇ ਵਿਜ਼ਨ ‘ਤੇ ਵਿਆਪਕ ਸੰਵਾਦ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਨ ਮਿਲੇਗਾ।
ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਐੱਨਸੀਪੀਯੂਐੱਲ ਨੂੰ ਸਰਗਰਮ ਤੌਰ ‘ਤੇ ਭਾਰਤ ਦੀ ਵਿਰਾਸਤ, ਸੱਭਿਆਚਾਰ, ਜੀਵਨ ਸ਼ੈਲੀ ਅਤੇ ਗਿਆਨ ਪਰੰਪਰਾਵਾਂ ਨਾਲ ਸਬੰਧਿਤ ਰਚਨਾਵਾਂ ਨੂੰ ਉਰਦੂ ਵਿੱਚ ਪ੍ਰਕਾਸ਼ਿਤ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸ਼੍ਰੀ ਪ੍ਰਧਾਨ ਨੇ ਇਸ ਸ਼ਲਾਘਾਯੋਗ ਪਹਿਲ ਲਈ ਐੱਨਸੀਪੀਯੂਐੱਲ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
“ਖੁਤਬਾਤ-ਏ-ਮੋਦੀ” ਨਵੇਂ ਭਾਰਤ ਦੀ ਪਰਿਵਰਤਨਕਾਰੀ ਯਾਤਰਾ ਨੂੰ ਦਰਸਾਉਂਦੀ ਹੈ ਅਤੇ ਪ੍ਰਮੁੱਖ ਰਾਸ਼ਟਰੀ ਸੰਬੋਧਨਾਂ ਨੂੰ ਉਰਦੂ ਪਾਠਕਾਂ ਤੱਕ ਪਹੁੰਚਾ ਕੇ ਭਾਸ਼ਾਈ ਸਮਾਵੇਸ਼ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦੀ ਹੈ।
ਇਸ ਮੌਕੇ ‘ਤੇ ਸਿੱਖਿਆ ਮੰਤਰਾਲੇ ਦੇ ਸਕੱਤਰ (ਉੱਚ ਸਿੱਖਿਆ) ਡਾ. ਵਿਨੀਤ ਜੋਸ਼ੀ; ਭਾਰਤੀਯ ਭਾਸ਼ਾ ਸਮਿਤੀ ਦੇ ਚੇਅਰਮੈਨ ਪਦਮਸ਼੍ਰੀ ਚਾਮੂ ਕ੍ਰਿਸ਼ਨ ਸ਼ਾਸਤਰੀ; ਐੱਨਸੀਪੀਯੂਐੱਲ ਦੇ ਡਾਇਰੈਕਟਰ ਡਾ. ਸ਼ਮਸ ਇਕਬਾਲ; ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਨਾਈਮਾ ਖਾਤੂਨ; ਐੱਨਸੀਐੱਮਈਆਈ ਦੇ ਚੇਅਰਮੈਨ ਡਾ. ਸ਼ਾਹਿਦ ਅਖਤਰ; ਸਿੱਖਿਆ ਮੰਤਰਾਲੇ ਦੀ ਸਲਾਹਕਾਰ (ਲਾਗਤ) ਸ਼੍ਰੀਮਤੀ ਮਨਮੋਹਨ ਕੌਰ; ਸਿੱਖਿਆ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਰੀਨਾ ਸੋਨੋਵਾਲ ਕੌਲੀ; ਸਿੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਪੀ.ਕੇ.ਬੈਨਰਜੀ ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਏਕੇ
(रिलीज़ आईडी: 2211765)
आगंतुक पटल : 6