ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੋਮਨਾਥ ਮੰਦਰ ਦੇ 1000 ਵਰ੍ਹੇ ਹੋਣ 'ਤੇ ਸ਼ਰਧਾਂਜਲੀ ਭੇਟ ਕੀਤੀ


प्रविष्टि तिथि: 05 JAN 2026 8:59AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੋਮਨਾਥ ਮੰਦਰ 'ਤੇ 1026 ਈਸਵੀ ਵਿੱਚ ਹੋਏ ਪਹਿਲੇ ਹਮਲੇ ਤੋਂ ਬਾਅਦ 1000 ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ 'ਤੇ ਇੱਕ ਸੰਪਾਦਕੀ ਲੇਖ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਦੀਆਂ ਤੋਂ ਵਾਰ-ਵਾਰ ਹੋਏ ਹਮਲਿਆਂ ਦੇ ਬਾਵਜੂਦ, ਸੋਮਨਾਥ ਮੰਦਰ ਭਾਰਤ ਦੀ ਅਟੁੱਟ ਭਾਵਨਾ ਦੇ ਪ੍ਰਤੀਕ ਵਜੋਂ ਅੱਜ ਵੀ ਸ਼ਾਨ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸੋਮਨਾਥ ਦੀ ਗਾਥਾ ਸਿਰਫ਼ ਇੱਕ ਮੰਦਰ ਦੀ ਹੀ ਨਹੀਂ, ਸਗੋਂ ਭਾਰਤ ਮਾਤਾ ਦੇ ਉਨ੍ਹਾਂ ਅਣਗਿਣਤ ਸਪੂਤਾਂ ਦੀ ਅਦੁੱਤੀ ਹਿੰਮਤ ਦੀ ਗਾਥਾ ਹੈ, ਜਿਨ੍ਹਾਂ ਨੇ ਦੇਸ਼ ਦੀ ਸੰਸਕ੍ਰਿਤੀ ਅਤੇ ਸਭਿਅਤਾ ਦੀ ਰਾਖੀ ਕੀਤੀ।

ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:

“ਜੈ ਸੋਮਨਾਥ!

ਸਾਲ 2026 ਸੋਮਨਾਥ ਮੰਦਰ 'ਤੇ ਹੋਏ ਪਹਿਲੇ ਹਮਲੇ ਦੇ 1000 ਸਾਲ ਪੂਰੇ ਹੋਣ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਵਾਰ-ਵਾਰ ਹੋਏ ਹਮਲਿਆਂ ਦੇ ਬਾਵਜੂਦ, ਸੋਮਨਾਥ ਅਜੇ ਵੀ ਮਜ਼ਬੂਤ ਖੜ੍ਹਾ ਹੈ! ਅਜਿਹਾ ਇਸ ਲਈ ਹੈ ਕਿਉਂਕਿ ਸੋਮਨਾਥ ਮੰਦਰ ਦੀ ਗਾਥਾ ਭਾਰਤ ਮਾਤਾ ਦੇ ਅਣਗਿਣਤ ਸਪੂਤਾਂ ਦੀ ਅਟੁੱਟ ਹਿੰਮਤ ਦੀ ਕਹਾਣੀ ਹੈ, ਜਿਨ੍ਹਾਂ ਨੇ ਸਾਡੀ ਸੰਸਕ੍ਰਿਤੀ ਅਤੇ ਸਭਿਅਤਾ ਰੱਖਿਆ ਕੀਤੀ।

ਇਸ ਵਿਸ਼ੇ 'ਤੇ ਮੇਰਾ ਸੰਪਾਦਕੀ ਲੇਖ ਇੱਥੇ ਹੈ।

#SomnathSwabhimanParv

https://www.narendramodi.in/somnath-swabhiman-parv-a-1000-years-of-unbroken-faith-1026-2026 ”

“ਜੈ ਸੋਮਨਾਥ!

ਸਾਲ 2026 ਵਿੱਚ ਸਾਡੀ ਆਸਥਾ ਦੇ ਤੀਰਥ ਸਥਾਨ, ਸੋਮਨਾਥ ਜਯੋਤਿਰਲਿੰਗ 'ਤੇ ਹੋਏ ਪਹਿਲੇ ਹਮਲੇ ਦੇ 1000 ਸਾਲ ਪੂਰੇ ਹੋ ਰਹੇ ਹਨ। ਵਾਰ-ਵਾਰ ਹਮਲਿਆਂ ਦੇ ਬਾਵਜੂਦ, ਸਾਡਾ ਸੋਮਨਾਥ ਮੰਦਰ ਅਜੇ ਵੀ ਮਜ਼ਬੂਤ ਖੜ੍ਹਾ ਹੈ! ਸੋਮਨਾਥ, ਮੰਦਰ ਦਰਅਸਲ ਭਾਰਤ ਮਾਤਾ ਦੇ ਉਨ੍ਹਾਂ ਕਰੋੜਾਂ ਬਹਾਦਰ ਸਪੂਤਾਂ ਦੇ ਸਵੈ-ਮਾਣ ਅਤੇ ਅਜਿੱਤ ਹਿੰਮਤ ਦੀ ਗਾਥਾ ਹੈ, ਜਿਨ੍ਹਾਂ ਲਈ ਉਨ੍ਹਾਂ ਦੀ ਸੰਸਕ੍ਰਿਤੀ ਅਤੇ ਸਭਿਅਤਾ ਹਮੇਸ਼ਾ ਸਭ ਤੋਂ ਮਹੱਤਵਪੂਰਨ ਰਹੀ ਹੈ।

ਇਸ ਵਿਸ਼ੇ ਨਾਲ ਸਬੰਧਤ ਮੇਰਾ ਇਹ ਲੇਖ ਪੜ੍ਹੋ...

#SomnathSwabhimanParv

https://www.narendramodi.in/hi/somnath-swabhiman-parv-a-1000-years-of-unbroken-faith-1026-2026”

************

ਐੱਮਜੇਪੀਐੱਸ/ਐੱਸਆਰ


(रिलीज़ आईडी: 2211541) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Bengali-TR , Assamese , Gujarati , Odia , Tamil , Telugu , Kannada , Malayalam