ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਰਾਏ ਪਿਥੌਰਾ ਕਲਚਰਲ ਕੰਪਲੈਕਸ ਵਿੱਚ ਭਗਵਾਨ ਬੁੱਧ ਨਾਲ ਸਬੰਧਤ ਪਿਪਰਾਹਵਾ ਅਵਸ਼ੇਸ਼ਾਂ ਨੂੰ ਦੇਖਣ ਦਾ ਦੌਰਾ ਕਰਨ ਦੀ ਅਪੀਲ ਕੀਤੀ


ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਪਰਾਹਵਾ ਅਵਸ਼ੇਸ਼ ਨੁਮਾਇਸ਼ ਭਗਵਾਨ ਬੁੱਧ ਦੀਆਂ ਮਹਾਨ ਸਿੱਖਿਆਵਾਂ ਨੂੰ ਹੋਰ ਵੱਧ ਪ੍ਰਸਿੱਧ ਬਣਾਉਣ ਦੀ ਸਾਡੀ ਵਚਨਬੱਧਤਾ ਦੇ ਅਨੁਸਾਰ ਹੈ

प्रविष्टि तिथि: 02 JAN 2026 6:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਜਨਵਰੀ, 2026 ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਰਾਏ ਪਿਥੌਰਾ ਕਲਚਰਲ ਕੰਪਲੈਕਸ ਵਿਖੇ "ਦਿ ਲਾਈਟ ਐਂਡ ਦਿ ਲੋਟਸ : ਰੈਲਿਕਸ ਆਫ਼ ਦਿ ਅਵੇਕਨਡ ਵਨ" ਸਿਰਲੇਖ ਨਾਲ ਆਯੋਜਿਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਵਿਸ਼ਾਲ ਅੰਤਰਰਾਸ਼ਟਰੀ ਨੁਮਾਇਸ਼ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਨੇ ਅੱਜ ਸਭਿਆਚਾਰ ਅਤੇ ਬੁੱਧ ਧਰਮ ਦੇ ਪ੍ਰੇਮੀਆਂ ਨੂੰ ਨੁਮਾਇਸ਼ ਦਾ ਦੌਰਾ ਕਰਨ ਅਤੇ ਪਿਪਰਾਹਵਾ ਦੀ ਪਵਿੱਤਰ ਵਿਰਾਸਤ ਦਾ ਅਨੁਭਵ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੁਮਾਇਸ਼ ਵਿੱਚ ਇੱਕ ਸਦੀ ਤੋਂ ਵੱਧ ਸਮੇਂ ਬਾਅਦ ਵਾਪਸ ਲਿਆਂਦੇ ਗਏ ਪਿਪਰਾਹਵਾ ਅਵਸ਼ੇਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਨੁਮਾਇਸ਼ ਵਿੱਚ ਨਵੀਂ ਦਿੱਲੀ ਦੇ ਰਾਸ਼ਟਰੀ ਅਜਾਇਬ ਘਰ ਅਤੇ ਕੋਲਕਾਤਾ ਦੇ ਭਾਰਤੀ ਅਜਾਇਬ ਘਰ ਵਿੱਚ ਸੁਰੱਖਿਅਤ ਪਿਪਰਾਹਵਾ ਦੇ ਪ੍ਰਮਾਣਿਤ ਅਵਸ਼ੇਸ਼ ਅਤੇ ਪੁਰਾਤਤਵ ਸਮਗਰੀ ਵੀ ਸ਼ਾਮਲ ਹੈ।

ਸ਼੍ਰੀ ਮੋਦੀ ਨੇ ਐੱਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:

"ਕੱਲ੍ਹ, 3 ਜਨਵਰੀ ਦਾ ਦਿਨ ਇਤਿਹਾਸ, ਸਭਿਆਚਾਰ ਅਤੇ ਭਗਵਾਨ ਬੁੱਧ ਦੇ ਆਦਰਸ਼ਾਂ ਪ੍ਰਤੀ ਉਤਸ਼ਾਹੀ ਲੋਕਾਂ ਲਈ ਇੱਕ ਬਹੁਤ ਹੀ ਖ਼ਾਸ ਦਿਨ ਹੈ।"

ਸਵੇਰੇ 11 ਵਜੇ, ਦਿੱਲੀ ਦੇ ਰਾਏ ਪਿਥੌਰਾ ਕਲਚਰਲ ਕੰਪਲੈਕਸ ਵਿੱਚ ਭਗਵਾਨ ਬੁੱਧ ਨਾਲ ਸਬੰਧਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਵਿਸ਼ਾਲ ਅੰਤਰਰਾਸ਼ਟਰੀ ਨੁਮਾਇਸ਼, "ਦਿ ਲਾਈਟ ਐਂਡ ਦਿ ਲੋਟਸ : ਰੈਲਿਕਸ ਆਫ਼ ਦਿ ਅਵੇਕਨਡ ਵਨ" ਦਾ ਉਦਘਾਟਨ ਕੀਤਾ ਜਾਵੇਗਾ।

ਇਸ ਨੁਮਾਇਸ਼ ਵਿੱਚ ਹੇਠ ਲਿਖੀਆਂ ਵਸਤੂਆਂ ਪ੍ਰਦਰਸ਼ਿਤ ਹੋ ਰਹੀਆਂ ਹਨ:

ਇੱਕ ਸਦੀ ਤੋਂ ਵੀ ਵੱਧ ਸਮੇਂ ਬਾਅਦ ਦੇਸ਼ ਵਾਪਸ ਲਿਆਂਦੀਆਂ ਗਈਆਂ ਪਿਪਰਾਹਵਾ ਦੀਆਂ ਪੁਰਾਤਨ ਵਸਤੂਆਂ।

ਨਵੀਂ ਦਿੱਲੀ ਸਥਿਤ ਰਾਸ਼ਟਰੀ ਅਜਾਇਬ ਘਰ ਅਤੇ ਕੋਲਕਾਤਾ ਸਥਿਤ ਭਾਰਤੀ ਅਜਾਇਬ ਘਰ ਦੇ ਸੰਗ੍ਰਹਿ ਵਿੱਚ ਸੁਰੱਖਿਅਤ ਪਿਪਰਾਹਵਾ ਤੋਂ ਪ੍ਰਾਪਤ ਪ੍ਰਮਾਣਿਕ ​​ਅਵਸ਼ੇਸ਼ ਅਤੇ ਪੁਰਾਤੱਤਵ ਸਮਗਰੀਆਂ।

"ਇਹ ਨੁਮਾਇਸ਼ ਭਗਵਾਨ ਬੁੱਧ ਦੀਆਂ ਮਹਾਨ ਸਿੱਖਿਆਵਾਂ ਨੂੰ ਹੋਰ ਹਰਮਨ-ਪਿਆਰਾ ਬਣਾਉਣ ਦੀ ਸਾਡੀ ਵਚਨਬੱਧਤਾ ਦੇ ਅਨੁਸਾਰ ਹੈ। ਇਹ ਸਾਡੇ ਨੌਜਵਾਨਾਂ ਅਤੇ ਸਾਡੇ ਖ਼ੁਸ਼ਹਾਲ ਸਭਿਆਚਾਰ ਦਰਮਿਆਨ ਸਬੰਧ ਨੂੰ ਹੋਰ ਡੂੰਘਾ ਕਰਨ ਦਾ ਵੀ ਇੱਕ ਯਤਨ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਨ੍ਹਾਂ ਅਵਸ਼ੇਸ਼ਾਂ ਦੀ ਦੇਸ਼ ਵਾਪਸੀ ਲਈ ਕੰਮ ਕੀਤਾ।"

ਦਿੱਲੀ ਵਿੱਚ ਆਯੋਜਿਤ ਪਿਪਰਾਹਵਾ ਦੇ ਪਵਿੱਤਰ ਅਵਸ਼ੇਸ਼ਾਂ ਦੀ ਵਿਸ਼ਾਲ ਅੰਤਰਰਾਸ਼ਟਰੀ ਨੁਮਾਇਸ਼ ਦੀਆਂ ਕੁਝ ਝਲਕੀਆਂ ਇੱਥੇ ਹਨ। ਮੈਂ ਸਭਿਆਚਾਰ ਅਤੇ ਬੁੱਧ ਧਰਮ ਦੇ ਸਾਰੇ ਪ੍ਰੇਮੀਆਂ ਨੂੰ ਇਸ ਨੁਮਾਇਸ਼ ਦਾ ਦੌਰਾ ਕਰਨ ਲਈ ਤਾਕੀਦ ਕਰਦਾ ਹਾਂ।

************

ਐੱਮਜੇਪੀਐੱਸ/ਐੱਸਆਰ


(रिलीज़ आईडी: 2211277) आगंतुक पटल : 5
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Bengali-TR , Gujarati , Odia , Tamil , Telugu , Kannada , Malayalam