ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

‘ਬਦਲਤਾ ਭਾਰਤ ਮੇਰਾ ਅਨੁਭਵ’ ਰਚਨਾਤਮਕ ਚੁਣੌਤੀਆਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ

प्रविष्टि तिथि: 03 JAN 2026 12:42PM by PIB Chandigarh

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ‘ਬਦਲਤਾ ਭਾਰਤ ਮੇਰਾ ਅਨੁਭਵ’ ਅਭਿਆਨ ਦੇ ਤਹਿਤ ਚਾਰ ਰਚਨਾਤਮਕ ਚੁਣੌਤੀਆਂ ਦੇ ਜੇਤੂਆਂ ਦਾ ਐਲਾਨ ਕੀਤਾ। ਇਹ ਚੁਣੌਤੀਆਂ ਮਾਈਗੋਵ (MyGov) ਦੇ ਸਹਿਯੋਗ ਨਾਲ ਆਯੋਜਿਤ ਕੀਤੀਆਂ ਗਈਆਂ ਅਤੇ ਇਨ੍ਹਾਂ ਵਿੱਚ ਦੇਸ਼ ਭਰ ਦੇ ਨਾਗਰਿਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਵਿੱਚ ਹੋਏ ਪਰਿਵਰਤਨਾਂ ਨੂੰ ਦਰਸਾਉਂਦੇ ਹੋਏ ਆਪਣੇ ਨਿਜੀ ਅਨੁਭਵ ਅਤੇ ਰਚਨਾਤਮਕ ਵਿਚਾਰ ਸਾਂਝੇ ਕਰਨ।

ਇਸ ਅਭਿਆਨ ਵਿੱਚ ‘ਵਿਕਸਿਤ ਭਾਰਤ @2047' ਦੀ ਕਲਪਨਾ ਦੇ ਅਨੁਸਾਰ ਵੱਖ-ਵੱਖ ਉਮਰ ਸਮੂਹਾਂ ਅਤੇ ਪਿਛੋਕੜਾਂ ਦੇ ਨਾਗਰਿਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਭਾਗੀਦਾਰਾਂ ਨੇ ਰਚਨਾਤਮਕ ਫਾਰਮੈਟਾਂ ਦੁਆਰਾ ਪਰਿਵਰਤਨਕਾਰੀ ਸ਼ਾਸਨ ਅਤੇ ਸਾਰੇ ਖੇਤਰਾਂ ਵਿੱਚ ਤੇਜ਼ ਵਿਕਾਸ ਦੇ ਪ੍ਰਭਾਵ ਨੂੰ ਦਰਸਾਇਆ ਜਿਸ ਨਾਲ ਨਾਗਰਿਕਾਂ ਦੀ ਆਵਾਜ਼ ਬੁਲੰਦ ਹੋਈ ਅਤੇ ਵਿਕਸਿਤ ਭਾਰਤ ਵੱਲ ਰਾਸ਼ਟਰ ਦੀ ਯਾਤਰਾ ਵਿੱਚ ਜਨਤਕ ਭਾਗੀਦਾਰੀ ਨੂੰ ਬਲ ਮਿਲਿਆ। ਜ਼ਮੀਨੀ ਪੱਧਰ ਦੀ ਭਾਗੀਦਾਰੀ ਤੋਂ ਲੈ ਕੇ ਰਚਨਾਤਮਕ ਪ੍ਰਦਰਸ਼ਨਾਂ ਤੱਕ, ਇਸ ਪਹਿਲ ਨੇ ਹਰੇਕ ਭਾਰਤੀ ਨੂੰ ਪ੍ਰੇਰਿਤ ਕੀਤਾ, ਉਨ੍ਹਾਂ ਨੂੰ ਸ਼ਾਮਲ ਕੀਤਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕੀਤਾ।

ਸ਼੍ਰੇਣੀਵਾਰ ਜੇਤੂਆਂ ਦੀ ਸੂਚੀ ਇਸ ਤਰ੍ਹਾਂ ਹੈ:

    1. ਬਦਲਤਾ ਭਾਰਤ ਮੇਰਾ ਅਨੁਭਵ-ਇੰਸਟਾਗ੍ਰਾਮ ਰੀਲ ਮੁਕਾਬਲਾ
  • ਪਹਿਲਾ ਪੁਰਸਕਾਰ: ਇੰਦਰਜੀਤ ਸੁਬੋਧ ਮਸ਼ੰਕਰ
  • ਦੂਸਰਾ ਪੁਰਸਕਾਰ: ਮੰਜਰੀ ਵੀ ਮਹਾਜਨ
  • ਤੀਸਰਾ ਪੁਰਸਕਾਰ: ਮਿਸ਼ਟੀ ਲੋਹਾਰੇ
  • 7 ਕੋਨਸੋਲੇਸ਼ਨ ਪੁਰਸਕਾਰ:  ਮੋਹੰਮਦ ਹਾਜ਼ਿਮ ਰਾਥਰ, ਅਨੁਭਵੀ ਸਿਨਹਾ, ਆਯੁਸ਼ਮਾਨ ਬਰਮਈਆ, ਸਿਧਾਰਥ ਐੱਮ., ਕਾਰਤਿਕ ਭਟਨਾਗਰ, ਐਸ਼ਵਰਿਆ ਕੁਮਾਵਤ, ਆਤਿਸ਼ ਮੋਹਪਾਤਰਾ
    1. ਬਦਲਤਾ ਭਾਰਤ ਮੇਰਾ ਅਨੁਭਵ- ਯੂਟਿਊਬ ਸ਼ੌਰਟਸ ਚੈਲੇਂਜ
  • ਪਹਿਲਾ ਪੁਰਸਕਾਰ: ਮੰਥਨ ਰੋਹਿਤ
  • ਦੂਸਰਾ ਪੁਰਸਕਾਰ: ਜੂਨੀਅਰ ਟਿਊਬ ਚੈਨਲ
  • ਤੀਸਰਾ ਪੁਰਸਕਾਰ: ਲੇਖਾ ਚੇਤਨ ਕੋਠਾਰੀ
  • 7 ਕੋਨਸੋਲੇਸ਼ਨ ਪੁਰਸਕਾਰ: ਸੌਮਿਤਾ ਦੱਤਾ, ਹੈਮੰਤੀ ਮੇਟੇ, ਦਿਨੇਸ਼ ਚੋਟੀਆ, ਦਿਵਯਾ ਬਿਸ਼ਨੋਈ, ਤਪੇਸ਼, ਸਿਧਾਰਥ ਐੱਮ, ਦਿਨੇਸ਼ ਕੁਮਾਰ
    1. ਸ਼ੌਰਟ ਏਵੀ ਚੈਲੇਂਜ-ਨਵੇਂ ਭਾਰਤ ਦੀ ਕਹਾਣੀ
  • ਪਹਿਲਾ ਪੁਰਸਕਾਰ: ਸੁਸ਼ੋਵਨ ਮੰਨਾ
  • ਦੂਸਰਾ ਪੁਰਸਕਾਰ: ਪੱਪੇ ਸੋਮ
  • ਤੀਸਰਾ ਪੁਰਸਕਾਰ: ਰਵੀ ਪਰਿਹਾਰ
  • 2 ਕੋਨਸੋਲੇਸ਼ਨ ਪੁਰਸਕਾਰ: ਦਿਨੇਸ਼ ਚੋਟੀਆ, ਸਿਧਾਰਥ ਐੱਮ.
    1. ਬਦਲਤਾ ਭਾਰਤ ਮੇਰਾ ਅਨੁਭਵ- ਬਲੌਗ ਰਾਈਟਿੰਗ ਕੰਪੀਟਿਸ਼ਨ
  • ਪਹਿਲਾ ਪੁਰਸਕਾਰ: ਕ੍ਰਿਸ਼ਣਾ ਗੁਪਤਾ
  • ਦੂਸਰਾ ਪੁਰਸਕਾਰ: ਸਿੰਜਿਨੀ ਚੈਟਰਜੀ
  • ਤੀਸਰਾ ਪੁਰਸਕਾਰ: ਬ੍ਰਿੰਦਾ ਸੋਮਾਨੀ
  • 7 ਕੋਨਸੋਲੇਸ਼ਨ ਪੁਰਸਕਾਰ: ਨੂਪੁਰ ਜੋਸ਼ੀ, ਤ੍ਰਿਸ਼ਾ ਸਿੰਘ ਬਘੇਲ, ਮਿਨਾਕਸ਼ੀ ਭੰਸਾਲੀ, ਵਿਸ਼ਵਨਾਥ ਕਲੇਰ, ਨੰਦਨੀ ਭਵਸਾਰ, ਸ਼੍ਰੀਰਾਮਗਣੇਸ਼, ਅਪੂਰਵਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ‘ਬਦਲਤਾ ਭਾਰਤ ਮੇਰਾ ਅਨੁਭਵਅਭਿਆਨ ਦੇ ਸਾਰੇ ਜੇਤੂਆਂ ਅਤੇ ਭਾਗੀਦਾਰਾਂ ਨੂੰ ‘ਵਿਕਸਿਤ ਭਾਰਤ’ ਦੀਆਂ ਆਪਣੀਆਂ ਕਹਾਣੀਆਂ ਨੂੰ ਦੱਸਣ ਵਿੱਚ ਉਨ੍ਹਾਂ ਦੇ ਉਤਸ਼ਾਹਪੂਰਵਕ ਯੋਗਦਾਨ ਦੇ ਲਈ ਵਧਾਈ ਦਿੰਦਾ ਹੈ ਅਤੇ ਸਾਰੇ ਜੇਤੂਆਂ ਨੂੰ ਇਸ ਪਰਿਵਰਤਨ ਯਾਤਰਾ ਵਿੱਚ ਆਪਣੀ ਰਚਨਾਤਮਕ ਊਰਜਾ ਨੂੰ ਜਾਰੀ ਰੱਖਣ ਦੀ ਤਾਕੀਦ ਕਰਦਾ ਹੈ।

 

************

ਐੱਮਐੱਸਜ਼ੈੱਡ/ਵਿਵੇਕ ਵਿਸ਼ਵਾਸ


(रिलीज़ आईडी: 2211199) आगंतुक पटल : 10
इस विज्ञप्ति को इन भाषाओं में पढ़ें: Assamese , Kannada , Urdu , English , Marathi , हिन्दी , Gujarati , Tamil , Telugu , Malayalam