ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਈਆਈਐੱਮਸੀ ਨੇ ਪੀਐੱਚ.ਡੀ. ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜੋ ਕਿ ਆਪਣੀ 60 ਵਰ੍ਹਿਆਂ ਦੀ ਵਿਰਾਸਤ ਵਿੱਚ ਇੱਕ ਨਵਾਂ ਅਕਾਦਮਿਕ ਮੀਲ ਪੱਥਰ ਹੈ


ਆਈਆਈਐੱਮਸੀ ਨੇ ਮੀਡੀਆ ਅਤੇ ਸੰਚਾਰ ਅਧਿਐਨ ਵਿੱਚ ਪਹਿਲੇ ਪੀਐੱਚ.ਡੀ. ਪ੍ਰੋਗਰਾਮ ਲਈ ਦਾਖਲੇ ਸ਼ੁਰੂ ਕੀਤੇ

प्रविष्टि तिथि: 02 JAN 2026 8:14PM by PIB Chandigarh

ਇੰਡੀਅਨ ਇੰਸਟੀਟਿਊਟ ਆਫ਼ ਮਾਸ ਕਮਿਊਨੀਕੇਸ਼ਨ (ਡੀਮਡ ਟੂ ਬੀ ਯੂਨੀਵਰਸਿਟੀ) ਨੇ 1 ਜਨਵਰੀ 2026 ਨੂੰ ਰਸਮੀ ਤੌਰ 'ਤੇ ਆਪਣਾ ਪੀਐੱਚ.ਡੀ. ਪ੍ਰੋਗਰਾਮ ਸ਼ੁਰੂ ਕੀਤਾ, ਜੋ ਸੰਸਥਾਨ ਦੇ 60 ਵਰ੍ਹਿਆਂ  ਦੇ ਅਕਾਦਮਿਕ ਸਫ਼ਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ। ਅਕਾਦਮਿਕ ਵਰ੍ਹੇ2025-26 ਲਈ ਪੀਐੱਚ .ਡੀ. ਪ੍ਰੋਗਰਾਮ ਵਿੱਚ ਦਾਖਲੇ ਸਕਾਲਰਸ ਦੀ ਚੋਣ ਕੀਤੀ ਜਾਵੇਗੀ।

https://static.pib.gov.in/WriteReadData/userfiles/image/image001EPZ2.jpg

ਫੁੱਲ-ਟਾਈਮ ਅਤੇ ਪਾਰਟ-ਟਾਈਮ ਦੋਵਾਂ ਉਮੀਦਵਾਰਾਂ ਲਈ ਔਨਲਾਈਨ ਦਾਖਲਾ ਪ੍ਰਕਿਰਿਆ, ਜੋ ਕਿ 1 ਜਨਵਰੀ 2026 ਨੂੰ ਸ਼ੁਰੂ ਹੋਈ ਹੈ ਅਤੇ 30 ਜਨਵਰੀ 2026 ਤੱਕ ਜਾਰੀ ਰਹੇਗੀ। UGC-NET ਯੋਗਤਾ ਵਾਲੇ ਉਮੀਦਵਾਰਾਂ ਨੂੰ ਸਿੱਧੇ ਤੌਰ 'ਤੇ ਇੰਟਰਵਿਊ ਲਈ ਬੁਲਾਇਆ ਜਾਵੇਗਾ, ਜਦੋਂ ਕਿ UGC-NET ਯੋਗਤਾ ਤੋਂ ਬਿਨਾ ਪਾਰਟ-ਟਾਈਮ ਉਮੀਦਵਾਰਾਂ ਨੂੰ 15 ਫਰਵਰੀ 2026 ਨੂੰ ਹੋਣ ਵਾਲੀ ਇੱਕ ਪ੍ਰਵੇਸ਼ ਪ੍ਰੀਖਿਆ ਦੇਣੀ ਪਵੇਗੀ। ਚੁਣੇ ਗਏ ਉਮੀਦਵਾਰਾਂ ਦੀ ਸੂਚੀ 23 ਫਰਵਰੀ 2026 ਨੂੰ ਜਾਰੀ ਕੀਤੀ ਜਾਵੇਗੀ, ਅਤੇ ਇੰਟਰਵਿਊ 9 ਮਾਰਚ 2026 ਤੋਂ ਸ਼ੁਰੂ ਹੋਣਗੇ। ਦਾਖਲੇ ਦੀ ਪੂਰੀ ਪ੍ਰਕਿਰਿਆ 27 ਮਾਰਚ 2026 ਤੱਕ ਪੂਰੀ ਹੋ ਜਾਵੇਗੀ , ਅਤੇ ਕੋਰਸਵਰਕ 1 ਅਪ੍ਰੈਲ 2026 ਤੋਂ ਸ਼ੁਰੂ ਹੋਵੇਗਾ । 

ਪੀਐੱਚ.ਡੀ. ਦਾਖਲਾ ਪੋਰਟਲ ਦੇ ਲਾਂਚ ਮੌਕੇ ਬੋਲਦਿਆਂ, ਆਈਆਈਐੱਮਸੀ ਦੇ ਵਾਈਸ ਚਾਂਸਲਰ ਡਾ. ਪ੍ਰਗਿਆ ਪਾਲੀਵਾਲ ਗੌੜ ਨੇ ਕਿਹਾ ਕਿ ਪੀਐੱਚ.ਡੀ. ਪ੍ਰੋਗਰਾਮ ਦਾ ਉਦੇਸ਼ ਪੁਨਰ-ਉਭਾਰ ਵਾਲੇ ਭਾਰਤ ਲਈ ਖੋਜ ਵਿੱਚ ਸੱਚਮੁੱਚ ਯੋਗਦਾਨ ਪਾਉਣਾ ਹੈ। ਡਾ. ਪਾਲੀਵਾਲ ਗੌੜ ਨੇ ਖੋਜ ਪ੍ਰੋਜੈਕਟਾਂ ‘ਤੇ ਧਿਆਨ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜੋ ਕਿ ਲੀਕ ਤੋਂ ਪਰੇ ਹੋਣ ਅਤੇ  ਵਿਆਪਕ ਪੱਧਰ ‘ਤੇ ਸਮਾਜ ਅਤੇ ਦੇਸ਼ ਦੇ ਲਈ ਸਹਾਇਕ ਸਿੱਧ ਹੋਣ ।

https://static.pib.gov.in/WriteReadData/userfiles/image/image002NEID.jpg

ਆਈਆਈਐੱਮਸੀ ਵਿਖੇ ਪੀਐੱਚ.ਡੀ. ਪ੍ਰੋਗਰਾਮ ਦੀ ਸ਼ੁਰੂਆਤ ਦੇ ਪ੍ਰਤੀਕ ਵਜੋਂ, ਵਾਈਸ ਚਾਂਸਲਰ ਨੇ ਨਵੀਂ ਦਿੱਲੀ ਕੈਂਪਸ ਵਿੱਚ 'ਕੋਵਿਦਾਰਾ' ਦਾ ਇੱਕ ਪੌਦਾ ਲਗਾਇਆ, ਜਿਸਨੂੰ 'ਗਿਆਨ ਵ੍ਰਿਕਸ਼' (ਗਿਆਨ ਰੁੱਖ) ਕਿਹਾ ਜਾਂਦਾ ਹੈ।

https://static.pib.gov.in/WriteReadData/userfiles/image/image003LQPO.jpg

ਆਈਆਈਐੱਮਸੀ ਵਿਖੇ ਪੀਐੱਚ.ਡੀ. ਪ੍ਰੋਗਰਾਮ ਇੱਕ ਮਜ਼ਬੂਤ ਅਕਾਦਮਿਕ ਵਾਤਾਵਰਣ ਪ੍ਰਦਾਨ ਕਰਨ, ਅੰਤਰ-ਅਨੁਸ਼ਾਸਨੀ ਸਕੋਲਰਸ਼ਿਪ ਨੂੰ ਉਤਸ਼ਾਹਿਤ ਕਰਨ ਅਤੇ ਪੱਤਰਕਾਰੀ, ਸੰਚਾਰ ਅਤੇ ਸੰਬੰਧਿਤ ਖੇਤਰਾਂ ਵਿੱਚ ਗਿਆਨ ਦੇ ਵਿਕਸਿਤ ਸਮੂਹ ਵਿੱਚ ਯੋਗਦਾਨ ਪਾਉਣ ਲਈ ਕਲਪਨਾ ਕੀਤਾ ਗਿਆ ਹੈ। ਇਹ ਪ੍ਰੋਗਰਾਮ ਉਨ੍ਹਾਂ ਵਿਦਵਾਨਾਂ ਲਈ ਤਿਆਰ ਕੀਤਾ ਗਿਆ ਹੈ ਜੋ ਮੀਡੀਆ ਅਤੇ ਸੰਚਾਰ ਅਧਿਐਨ ਦੇ ਵਿਕਸਿਤਖੇਤਰ ਦੀ ਪੜਚੋਲ ਅਤੇ ਯੋਗਦਾਨ ਪਾਉਣਾ ਚਾਹੁੰਦੇ ਹਨ। ਇਹ ਖੋਜ ਸਕੋਲਰਸ ਨੂੰ ਪੱਤਰਕਾਰੀ, ਜਨਤਕ ਸੰਚਾਰ, ਡਿਜੀਟਲ ਮੀਡੀਆ, ਰਣਨੀਤਕ ਸੰਚਾਰ, ਮੀਡੀਆ ਉਦਯੋਗ ਪ੍ਰਬੰਧਨ, ਫਿਲਮ ਅਧਿਐਨ, ਰਾਜਨੀਤਿਕ ਸੰਚਾਰ, ਵਿਕਾਸ ਸੰਚਾਰ, ਇਸ਼ਤਿਹਾਰਬਾਜ਼ੀ ਅਤੇ ਜਨਤਕ ਸੰਬੰਧਾਂ ਵਿੱਚ ਡੂੰਘਾਈ ਨਾਲ ਅਧਿਐਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਪ੍ਰੋਗਰਾਮ ਅੰਤਰ-ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਦਾ ਹੈ । ਇਸ ਦਾ ਉਦੇਸ਼ ਮੀਡੀਆ ਖੋਜ ਵਿੱਚ ਨਵੀਨਤਾ ਅਤੇ ਵਿਦਵਤਾਪੂਰਨ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਹੈ।

***************

ਐੱਮਐੱਸਜ਼ੈੱਡ/ ਵਿਵੇਕ ਵਿਸ਼ਵਾਸ


(रिलीज़ आईडी: 2211196) आगंतुक पटल : 8
इस विज्ञप्ति को इन भाषाओं में पढ़ें: Malayalam , English , Gujarati , Urdu , हिन्दी , Marathi , Manipuri , Assamese , Bengali , Bengali-TR , Telugu