ਸੱਭਿਆਚਾਰ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਜਨਵਰੀ 2026 ਨੂੰ ਪਵਿੱਤਰ ਪਿਪ੍ਰਹਵਾ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ


ਵਿਸ਼ਾਲ ਅੰਤਰਰਾਸ਼ਟਰੀ ਪ੍ਰਦਰਸ਼ਨੀ - "ਦਿ ਲਾਈਟ ਐਂਡ ਦਿ ਲੋਟਸ: ਰੀਲਿਕਸ ਆਫ਼ ਦਿ ਅਵੇਕਨਡ ਵੰਨ"

प्रविष्टि तिथि: 02 JAN 2026 3:51PM by PIB Chandigarh

ਸੱਭਿਆਚਾਰ ਮੰਤਰਾਲਾ ਰਾਏ ਪਿਥੋਰਾ ਸੱਭਿਆਚਾਰਕ ਕੰਪਲੈਕਸ ਵਿਖੇ ਹਾਲ ਹੀ ਵਿੱਚ ਭਾਰਤ ਵਾਪਸ ਭੇਜੇ ਗਏ ਪਿਪ੍ਰਹਵਾ ਅਵਸ਼ੇਸ਼ਾਂ, ਅਸਥੀ –ਕਲਸ਼ਾਂ ਅਤੇ ਰਤਨ ਅਵਸ਼ੇਸ਼ਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਇਤਿਹਾਸਕ ਪ੍ਰਦਰਸ਼ਨੀ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਜਨਵਰੀ 2026 ਨੂੰ ਸਵੇਰੇ 11.00 ਵਜੇ ਕਰਨਗੇ।

https://static.pib.gov.in/WriteReadData/userfiles/image/image001WDPT.png

ਇਹ ਇਤਿਹਾਸਕ ਈਵੈਂਟ 127 ਵਰ੍ਹਿਆਂ ਬਾਅਦ ਵਾਪਸ ਲਿਆਂਦੇ ਗਏ ਭਗਵਾਨ ਬੁੱਧ ਦੇ ਪਿਪ੍ਰਹਵਾ ਰਤਨ ਅਵਸ਼ੇਸ਼ਾਂ ਦੇ ਪੁਨਰ-ਏਕੀਕਰਣ ਨੂੰ ਦਿਖਾਉਣ ਲਈ ਹੈ। ਇਸ ਦੇ ਨਾਲ ਹੀ 1898 ਅਤੇ ਫਿਰ 1971-1975 ਵਿੱਚ ਪਿਪ੍ਰਹਵਾ ਸਥਾਨ 'ਤੇ ਹੋਈ ਖੁਦਾਈ ਨਾਲ ਪ੍ਰਾਪਤ ਅਵਸ਼ੇਸ਼ਾਂ, ਰਤਨ ਅਵਸ਼ੇਸ਼ਾਂ ਅਤੇ ਅਵਸ਼ੇਸ਼ ਕਲਸ਼ਾਂ ਦਾ ਵੀ ਇੱਕ ਵਾਰ ਮੁੜ ਤੋਂ ਸੰਗਮ ਹੋਇਆ ਹੈ।

https://static.pib.gov.in/WriteReadData/userfiles/image/image002I56Q.jpg

"ਦਿ ਲਾਈਟ ਐਂਡ ਦਿ ਲੋਟਸ: ਰੀਲਿਕਸ ਆਫ਼ ਦਿ ਅਵੇਕਨਡ ਵੰਨ" ਸਿਰਲੇਖ ਵਾਲੀ ਇਹ ਪ੍ਰਦਰਸ਼ਨੀ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਕਈ ਸੱਭਿਆਚਾਰਕ ਸੰਸਥਾਵਾਂ ਨਾਲ ਸਬੰਧਿਤ ਪੁਰਾਤਨ ਵਸਤਾਂ ਅਤੇ ਕਲਾਕ੍ਰਿਤੀਆਂ ਨੂੰ ਥੀਮੈਟਿਕ ਤੌਰ 'ਤੇ ਪ੍ਰਦਰਸ਼ਿਤ ਕਰਦੀ ਹੈ। ਇਹ ਅਵਸ਼ੇਸ਼ ਬੁੱਧ ਨਾਲ ਸਬੰਧਿਤ ਸਭ ਤੋਂ ਵਿਆਪਕ ਸੰਗ੍ਰਹਿ ਨੂੰ ਦਰਸਾਉਂਦੇ ਹਨ, ਜੋ ਡੂੰਘੇ ਦਾਰਸ਼ਨਿਕ ਅਰਥ, ਸ਼ਾਨਦਾਰ ਸ਼ਿਲਪ ਕਾਰੀਗਰੀ ਅਤੇ ਵਿਸ਼ਵਵਿਆਪੀ ਅਧਿਆਤਮਿਕ ਮਹੱਤਵ ਦਾ ਪ੍ਰਤੀਕ ਹਨ। ਪ੍ਰਦਰਸ਼ਨੀ ਵਿੱਚ 6ਵੀਂ ਸਦੀ ਈਸਾ ਪੂਰਵ ਤੋਂ ਲੈ ਕੇ ਵਰਤਮਾਨ ਤੱਕ ਫੈਲੀਆਂ 80 ਤੋਂ ਵੱਧ ਵਸਤੂਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਮੂਰਤੀਆਂ, ਹੱਥ-ਲਿਖਤਾਂ, ਥੰਗਕਾ ਅਤੇ ਰਸਮੀ ਵਸਤੂਆਂ ਸ਼ਾਮਲ ਹਨ।

https://static.pib.gov.in/WriteReadData/userfiles/image/image003MZMA.png

ਇਹ ਬੇਮਿਸਾਲ ਇਕੱਠ ਸੱਭਿਆਚਾਰਕ ਮੰਤਰਾਲੇ ਵੱਲੋਂ ਜੁਲਾਈ 2025 ਵਿੱਚ ਜਨਤਕ-ਨਿਜੀ ਭਾਈਵਾਲੀ ਰਾਹੀਂ ਪ੍ਰਾਪਤ ਕੀਤੇ ਗਏ ਅਵਸ਼ੇਸ਼ਾਂ ਦੀ ਸਫਲਤਾਪੂਰਵਕ ਵਾਪਸੀ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਦੇ ਚਲਦੇ ਸੋਥਬੀਜ਼ ਹਾਂਗ ਕਾਂਗ ਵਿੱਚ ਇੱਕ ਨਿਲਾਮੀ ਨੂੰ ਰੋਕ ਦਿੱਤੀ ਗਈ।1898 ਦੀ ਖੁਦਾਈ ਤੋਂ ਬਾਅਦ ਪਹਿਲੀ ਵਾਰ, ਇਸ ਪ੍ਰਦਰਸ਼ਨੀ ਵਿੱਚ ਹੇਠ ਲਿਖੇ ਅਵਸ਼ੇਸ਼ਾਂ ਨੂੰ ਇਕੱਠਾ ਲਿਆਂਦਾ ਗਿਆ ਹੈ:

  • 1898 ਦੇ ਕਪਿਲਵਸਤੂ ਖੁਦਾਈ ਤੋਂ ਪ੍ਰਾਪਤ ਅਵਸ਼ੇਸ਼

  • 1972 ਦੀ ਖੁਦਾਈ ਤੋਂ ਪ੍ਰਾਪਤ ਖਜ਼ਾਨੇ

  • ਭਾਰਤੀ ਮਿਊਜ਼ੀਅਮ, ਕੋਲਕਾਤਾ ਤੋਂ ਅਵਸ਼ੇਸ਼ ਅਤੇ ਗਹਿਣਿਆਂ ਨਾਲ ਜੜੇ ਖਜ਼ਾਨੇ

  • ਪੇੱਪੇ ਪਰਿਵਾਰ ਦੇ ਸੰਗ੍ਰਹਿ ਤੋਂ ਹਾਲ ਹੀ ਵਿੱਚ ਵਾਪਸ ਲਿਆਂਦੇ ਗਏ ਅਵਸ਼ੇਸ਼

  • ਉਹ ਅਖੰਡ ਪੱਥਰ ਦਾ ਸੰਦੂਕ ਜਿਸ ਅੰਦਰ ਅਸਲ ਵਿੱਚ ਰਤਨ ਅਵਸ਼ੇਸ਼ ਅਤੇ ਅਸਥੀ-ਅਵਸ਼ੇਸ਼ ਮਿਲੇ ਸਨ।

https://static.pib.gov.in/WriteReadData/userfiles/image/image004XJZA.png

ਪਵਿੱਤਰ ਬੁੱਧ ਅਵਸ਼ੇਸ਼ਾਂ ਦੀ ਖੋਜ 1898 ਵਿੱਚ ਵਿਲੀਅਮ ਕਲੈਕਸਟਨ ਪੇੱਪੇ (William Claxton Peppé) ਦੁਆਰਾ ਕਪਿਲਵਸਤੂ ਦੇ ਪ੍ਰਾਚੀਨ ਸਤੂਪ ਵਿੱਚ ਕੀਤੀ ਗਈ ਸੀ। ਉਨ੍ਹਾਂ ਦੀ ਖੋਜ ਤੋਂ ਬਾਅਦ, ਕੁਝ ਹਿੱਸੇ ਵਿਸ਼ਵ ਪੱਧਰ 'ਤੇ ਵੰਡੇ ਗਏ, ਇਨ੍ਹਾਂ ਵਿੱਚੋਂ ਇੱਕ ਹਿੱਸਾ ਸਿਆਮ ਦੇ ਰਾਜਾ ਨੂੰ ਤੋਹਫ਼ੇ ਵਜੋਂ ਭੇਟ ਕੀਤਾ ਗਿਆ, ਦੂਜਾ ਇੰਗਲੈਂਡ ਲਿਜਾਇਆ ਗਿਆ, ਅਤੇ ਤੀਜਾ ਹਿੱਸਾ ਭਾਰਤੀ ਮਿਊਜ਼ੀਅਮ, ਕੋਲਕਾਤਾ ਵਿੱਚ ਸੁਰੱਖਿਅਤ ਰੱਖਿਆ ਗਿਆ। 2025 ਵਿੱਚ, ਪੇੱਪੇ ਪਰਿਵਾਰ ਦੇ ਹਿੱਸੇ ਨੂੰ ਸੱਭਿਆਚਾਰ ਮੰਤਰਾਲੇ ਦੁਆਰਾ ਨਿਰਣਾਇਕ ਦਖਲਅੰਦਾਜ਼ੀ ਦੁਆਰਾ ਵਾਪਸ ਭੇਜਿਆ ਗਿਆ। ਜਿਸ ਨੂੰ ਦੁਨੀਆ ਭਰ ਦੇ ਬੋਧੀ ਭਾਈਚਾਰਿਆਂ ਦੁਆਰਾ ਸਮਰਥਨ ਦਿੱਤਾ ਗਿਆ।

https://static.pib.gov.in/WriteReadData/userfiles/image/image005Y8M6.png

ਇਹ ਪ੍ਰਦਰਸ਼ਨੀ ਬੁੱਧ ਧਰਮ ਦੇ ਜਨਮ ਸਥਾਨ ਵਜੋਂ ਭਾਰਤ ਦੀ ਭੂਮਿਕਾ ਨੂੰ ਉਜਾਗਰ ਕਰਦੀ ਹੈ ਅਤੇ ਇੱਕ ਵਿਸ਼ਵਵਿਆਪੀ ਅਧਿਆਤਮਿਕ ਅਤੇ ਸੱਭਿਆਚਾਰਕ ਨੇਤਾ ਵਜੋਂ ਇਸ ਦੀ ਸਥਿਤੀ ਨੂੰ ਮਜ਼ਬੂਤ ​​ਕਰਦੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਵਿਸ਼ਵਵਿਆਪੀ ਸ਼ਮੂਲੀਅਤ ਵਿੱਚ ਭਾਰਤ ਦੀ ਸੱਭਿਅਤਾ ਅਤੇ ਅਧਿਆਤਮਿਕ ਵਿਰਾਸਤ ਦੀ ਵੱਧ ਤੋਂ ਵੱਧ ਵਰਤੋਂ ਹੋ ਰਹੀ ਹੈ। 642 ਪੁਰਾਤਨ ਵਸਤੂਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ, ਜਿਸ ਵਿੱਚ ਪਿਪ੍ਰਹਵਾ ਅਵਸ਼ੇਸ਼ਾਂ ਦੀ ਵਾਪਸੀ ਇੱਕ ਇਤਿਹਾਸਕ ਪ੍ਰਾਪਤੀ ਹੈ।

https://static.pib.gov.in/WriteReadData/userfiles/image/image006ESOW.png

ਇਸ ਉਦਘਾਟਨ ਵਿੱਚ ਕੇਂਦਰੀ ਮੰਤਰੀ, ਰਾਜਦੂਤ ਅਤੇ ਕੂਟਨੀਤਕ ਕੋਰ ਦੇ ਮੈਂਬਰ, ਸਤਿਕਾਰਯੋਗ ਬੋਧੀ ਭਿਕਸ਼ੂ, ਸੀਨੀਅਰ ਸਰਕਾਰੀ ਅਧਿਕਾਰੀ, ਵਿਦਵਾਨ, ਵਿਰਾਸਤ ਮਾਹਿਰ, ਕਲਾ ਜਗਤ ਦੇ ਸਤਿਕਾਰਯੋਗ ਮੈਂਬਰ, ਕਲਾ ਪ੍ਰੇਮੀ, ਬੁੱਧ ਧਰਮ ਦੇ ਪੈਰੋਕਾਰ ਅਤੇ ਵਿਦਿਆਰਥੀ ਹਿੱਸਾ ਲੈਣਗੇ।

ਇਹ ਪ੍ਰਦਰਸ਼ਨੀ ਵਿਰਾਸਤ ਦੀ ਸੰਭਾਲ ਅਤੇ ਸੱਭਿਆਚਾਰਕ ਅਗਵਾਈ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ, ਨਾਲ ਹੀ ਭਾਰਤ ਦੀ ਅਧਿਆਤਮਿਕ ਵਿਰਾਸਤ ਅਤੇ ਬੁੱਧ ਧੰਮ ਦੇ ਜਨਮ ਸਥਾਨ ਵਜੋਂ ਇਸਦੀ ਮਹੱਤਤਾ ਦਾ ਜਸ਼ਨ ਮਨਾਉਂਦੀ ਹੈ। ਇਹ ਭਾਰਤ ਦੀ ਆਪਣੀ ਸੱਭਿਅਤਾ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਦੁਨੀਆ ਨਾਲ ਸਾਂਝਾ ਕਰਨ ਪ੍ਰਤੀ ਸਥਾਈ ਵਚਨਬੱਧਤਾ ਨੂੰ ਦਰਸਾਉਂਦੀ ਹੈ।

****

ਸੁਨੀਲ ਕੁਮਾਰ ਤਿਵਾਰੀ /ਏਕੇ

pibculture[at]gmail[dot]com


(रिलीज़ आईडी: 2211192) आगंतुक पटल : 10
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Bengali-TR , Gujarati , Telugu , Kannada