ਮੰਤਰੀ ਮੰਡਲ ਸਕੱਤਰੇਤ
ਪ੍ਰਗਤੀ @ 50: ਕਿਰਿਆਸ਼ੀਲ ਅਤੇ ਤਕਨੀਕੀ-ਯੋਗ ਸ਼ਾਸਨ ਨੂੰ ਸੰਸਥਾਗਤ ਬਣਾਉਣਾ
प्रविष्टि तिथि:
02 JAN 2026 7:30PM by PIB Chandigarh
ਕੈਬਨਿਟ ਸਕੱਤਰ ਅਤੇ ਹੋਰ ਵਿਭਾਗੀ ਸਕੱਤਰਾਂ ਨੇ ਅੱਜ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਸੰਪੰਨ ਪ੍ਰਗਤੀ ਮਕੈਨਿਜ਼ਮ (ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਇਮਲੀ ਇੰਪਲੀਮੈਂਟੇਸ਼ਨ) ਦੇ ਨਤੀਜਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।
ਬ੍ਰੀਫਿੰਗ ਦੌਰਾਨ, ਕੈਬਨਿਟ ਸਕੱਤਰ ਨੇ ਪ੍ਰਗਤੀ ਦੀ ਅਗਵਾਈ ਵਾਲੇ ਈਕੋਸਿਸਟਮ ਦੇ ਤਹਿਤ ਢਾਂਚਾਗਤ ਪ੍ਰੋਜੈਕਟ ਅਤੇ ਮੁੱਦੇ ਵਧਾਉਣ ਦੇ ਵਿਸ਼ੇ 'ਤੇ ਚਾਨਣਾ ਪਾਇਆ। ਇਹ ਵਿਧੀ ਵੱਖ-ਵੱਖ ਪੱਧਰਾਂ ਅਤੇ ਰਾਜ ਸਰਕਾਰਾਂ ਦਰਮਿਆਨ ਮੁੱਦਿਆਂ ਦੀ ਯੋਜਨਾਬੱਧ ਨਿਗਰਾਨੀ ਅਤੇ ਉਨ੍ਹਾਂ ਦੇ ਹੱਲ ਨੂੰ ਸਮਰੱਥ ਬਣਾਉਂਦੀ ਹੈ।
ਕੈਬਨਿਟ ਸਕੱਤਰ ਨੇ ਇਸ ਗੱਲ 'ਤੇ ਰੇਖਾਂਕਿਤ ਕੀਤਾ ਕਿ ਸ਼ੁਰੂ ਵਿੱਚ ਮੁੱਦਿਆਂ ਨੂੰ ਮੰਤਰਾਲੇ ਦੇ ਪੱਧਰ 'ਤੇ ਹੱਲ ਕੀਤਾ ਜਾਂਦਾ ਹੈ, ਜਦਕਿ ਗੁੰਝਲਦਾਰ ਅਤੇ ਮਹੱਤਵਪੂਰਨ ਮੁੱਦਿਆਂ ਨੂੰ ਉੱਚ-ਪੱਧਰੀ ਸਮੀਖਿਆ ਲਈ ਨਿਰਧਾਰਿਤ ਸੰਸਥਾਗਤ ਵਿਧੀਆਂ ਰਾਹੀਂ ਅੱਗੇ ਵਧਾਇਆ ਜਾਂਦਾ ਹੈ, ਜਿਸ ਦਾ ਹੱਲ ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਪ੍ਰਗਤੀ ਮੀਟਿੰਗਾਂ ਵਿੱਚ ਨਿਕਲਦਾ ਹੈ।
ਇਹ ਵਾਧਾ ਢਾਂਚਾ ਅੰਤਰ-ਮੰਤਰਾਲੇ ਦੇ ਤਾਲਮੇਲ, ਸਮੇਂ ਸਿਰ ਫੈਸਲਾ ਲੈਣ ਅਤੇ ਰਾਸ਼ਟਰੀ ਮਹੱਤਵ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਆ ਰਹੀਆਂ ਰੁਕਾਵਟਾਂ ਦੇ ਹੱਲ ਨੂੰ ਯਕੀਨੀ ਬਣਾਉਂਦਾ ਹੈ। ਕੈਬਨਿਟ ਸਕੱਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਗਤੀ ਉੱਚ ਪੱਧਰ 'ਤੇ ਨਿਰੰਤਰ ਨਿਗਰਾਨੀ ਅਤੇ ਸਮੀਖਿਆ ਰਾਹੀਂ ਜਵਾਬਦੇਹੀ ਨੂੰ ਵਧਾਉਣ ਅਤੇ ਪ੍ਰੋਜੈਕਟ ਲਾਗੂ ਕਰਨ ਦੀ ਗਤੀ ਨੂੰ ਤੇਜ਼ ਕਰਨ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਵਜੋਂ ਕੰਮ ਕਰ ਰਿਹਾ ਹੈ।
ਪ੍ਰੈਜੈਂਟੇਸ਼ਨ ਲਿੰਕ: https://pmiic-local-files.s3.ap-south-1.amazonaws.com/1767360837863-Press_Conference_02.01.2026__v5_PDF.pdf
ਔਕਸਫੋਰਡ ਸੈੱਡ ਬਿਜ਼ਨਸ ਸਕੂਲ ਸਟਡੀ
ਲਿੰਕ: https://ora.ox.ac.uk/objects/uuid:34268453-91fb-4dd3-b052-90fbb52fe247/files/s1j92g9820
******************
ਐੱਮਜੇਪੀਐੱਸ/ਐੱਸਆਰ/ਏਕੇ
(रिलीज़ आईडी: 2210989)
आगंतुक पटल : 4