ਜਲ ਸ਼ਕਤੀ ਮੰਤਰਾਲਾ
azadi ka amrit mahotsav

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਦਾ ਮੁਲਾਂਕਣ ਕਰਨ ਲਈ ਜਲ ਸੇਵਾ ਆਂਕਲਨ ਦੀ ਸ਼ੁਰੂਆਤ ਕੀਤੀ


ਜਲ ਸੇਵਾ ਆਂਕਲਨ ਪਿੰਡਾਂ ਨੂੰ ਆਪਣੀਆਂ ਜਲ ਸੇਵਾਵਾਂ ਦਾ ਮੁਲਾਂਕਣ ਕਰਨ ਦਾ ਅਧਿਕਾਰ ਦਿੰਦਾ ਹੈ; ਗ੍ਰਾਮੀਣ ਜਲ ਸ਼ਾਸਨ ਦੇ ਕੇਂਦਰ ਵਿੱਚ ਗ੍ਰਾਮ ਜਲ ਸਪਲਾਈ ਕਮੇਟੀਆਂ ਹਨ

ਜਨ ਭਾਗੀਦਾਰੀ, ਪਾਰਦਰਸ਼ਤਾ ਅਤੇ ਟੈਕਨੋਲੋਜੀ ਦਾ ਸੰਗਮ ਉਦੋਂ ਹੁੰਦਾ ਹੈ ਜਦੋਂ ਜਲ ਸੇਵਾ ਆਂਕਲਨ ਰਸ਼ਟਰਵਿਆਪੀ ਪੱਧਰ ‘ਤੇ ਸ਼ੁਰੂ ਹੁੰਦਾ ਹੈ

Posted On: 30 DEC 2025 3:30PM by PIB Chandigarh

ਜਲ ਜੀਵਨ ਮਿਸ਼ਨ ਅਧੀਨ ਸੇਵਾ ਪ੍ਰਦਾਨ ਕਰਨ ਅਤੇ ਭਾਈਚਾਰਕ ਮਾਲਕੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ (ਡੀਡੀਡਬਲਯੂਐਸ) ਨੇ ਅੱਜ ਜਲ ਜੀਵਨ ਮਿਸ਼ਨ (ਜੇਜੇਐਮ ਪੋਰਟਲ 'ਤੇ ਗ੍ਰਾਮ ਪੰਚਾਇਤ ਦੀ ਅਗਵਾਈ ਵਿੱਚ ਸੰਚਾਲਿਤ ਡਿਜੀਟਲ ਪੀਣ ਵਾਲੇ ਪਾਣੀ ਸੇਵਾ ਪ੍ਰਦਰਸ਼ਨ ਮੁਲਾਂਕਣ ਟੂਲ 'ਜਲ ਸੇਵਾ ਆਂਕਲਣ' ਦਾ ਈ-ਲਾਂਚ ਕੀਤਾ।

ਇਹ ਪਹਿਲਕਦਮੀ ਬੁਨਿਆਦੀ ਢਾਂਚੇ ਦੀ ਸਿਰਜਣਾ ਤੋਂ ਟਿਕਾਊ ਸੇਵਾ ਪ੍ਰਦਾਨ ਕਰਨ ਵੱਲ ਇੱਕ ਨਿਰਣਾਇਕ ਤਬਦੀਲੀ ਦਾ ਪ੍ਰਤੀਕ ਹੈ, ਜੋ ਹਰ ਘਰ ਜਲ (ਐੱਚਜੀਜੇ) ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਨਿਯਮਤਤਾ, ਪੂਰਤੀ, ਗੁਣਵੱਤਾ ਅਤੇ ਟਿਕਾਊਤਾ ਦਾ ਮੁਲਾਂਕਣ ਕਰਨ ਦੇ ਕੇਂਦਰ ਵਿੱਚ ਗ੍ਰਾਮ ਪੰਚਾਇਤਾਂ ਅਤੇ ਗ੍ਰਾਮ ਸੰਸਥਾਵਾਂ ਨੂੰ ਰੱਖਦੀ ਹੈ।

ਕਈ ਗ੍ਰਾਮ ਪੰਚਾਇਤਾਂ ਨੂੰ ਹਰ ਘਰ ਜਲ ਦਾ ਦਰਜਾ ਪ੍ਰਾਪਤ ਹੋਣ ਦੇ ਨਾਲ, ਜਲ ਜੀਵਨ ਮਿਸ਼ਨ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਿਆ ਹੈ, ਜਿੱਥੇ ਟੂਟੀ ਕਨੈਕਸ਼ਨਾਂ ਰਾਹੀਂ ਹਰ ਰੋਜ਼ ਭਰੋਸੇਯੋਗ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ 'ਤੇ ਜੋਰ ਦਿੱਤਾ ਗਿਆ ਹੈ। ਜਲ ਸੇਵਾ ਆਂਕਲਨ ਦੀ ਕਲਪਨਾ ਇੱਕ ਕਮਿਊਨਿਟੀ-ਮਾਲਕੀਅਤ ਸਵੈ-ਮੁਲਾਂਕਣ ਪ੍ਰਣਾਲੀ ਵਜੋਂ ਕੀਤੀ ਗਈ ਹੈ ਜੋ ਪਿੰਡਾਂ ਨੂੰ ਸਿਰਫ਼ ਅਨਿਯਮਿਤ ਅਤੇ ਮਹਿੰਗੇ ਤੀਜੀ-ਧਿਰ ਸਰਵੇਖਣਾਂ 'ਤੇ ਨਿਰਭਰ ਕਰਨ ਦੀ ਬਜਾਏ ਆਪਣੇ ਪਾਣੀ ਸੇਵਾ ਪ੍ਰਦਾਨ ਕਰਨ ਵਾਲੇ ਸਿਸਟਮਾਂ 'ਤੇ ਸਮੂਹਿਕ ਤੌਰ 'ਤੇ ਵਿਚਾਰ ਕਰਨ ਦੇ ਯੋਗ ਬਣਾਉਂਦੀ ਹੈ।

A screenshot of a video conferenceAI-generated content may be incorrect.

ਇਸ ਟੂਲ ਨੂੰ ਰਸਮੀ ਤੌਰ 'ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਦੁਆਰਾ ਈ-ਲਾਂਚ ਕੀਤਾ ਗਿਆ। ਇਸ ਸਮਾਗਮ ਵਿੱਚ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਅਤੇ ਸ਼੍ਰੀ ਰਾਜ ਭੂਸ਼ਣ ਚੌਧਰੀ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸੀਨੀਅਰ ਅਧਿਕਾਰੀ, ਰਾਜਾਂ ਅਤੇ ਸੰਸਥਾਵਾਂ ਦੇ ਪ੍ਰਤੀਨਿਧੀ, ਪੰਚਾਇਤ ਸਕੱਤਰ, ਸਰਪੰਚ ਅਤੇ ਗ੍ਰਾਮ ਜਲ ਅਤੇ ਸੈਨੀਟੇਸ਼ਨ ਕਮੇਟੀ ਦੇ ਮੈਂਬਰ ਸ਼ਾਮਲ ਹੋਏ। ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਰ ਘਰ ਜਲ ਗ੍ਰਾਮ ਪੰਚਾਇਤਾਂ ਦੇ ਲਗਭਗ 10,000 ਪ੍ਰਤੀਨਿਧੀਆਂ ਨੇ ਇਸ ਸਮਾਗਮ ਵਿੱਚ ਵਰਚੁਅਲ ਤੌਰ 'ਤੇ ਹਿੱਸਾ ਲਿਆ।

 

A group of men standing in a meeting roomAI-generated content may be incorrect.

ਸਭਾ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦਾ ਉਦੇਸ਼ ਸਿਰਫ਼ ਸਰੋਤ ਪੈਦਾ ਕਰਨਾ ਹੀ ਨਹੀਂ ਹੈ, ਸਗੋਂ ਹਰ ਗ੍ਰਾਮੀਣ ਪਰਿਵਾਰ ਨੂੰ ਟਿਕਾਊ ਆਧਾਰ 'ਤੇ ਭਰੋਸੇਯੋਗ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਪ੍ਰਦਾਨ ਕਰਾਉਣਾ ਵੀ ਹੈ। ਉਨ੍ਹਾਂ ਮਿਸ਼ਨ ਦੇ ਚਾਰ ਮੁੱਖ ਥੰਮ੍ਹਾਂ- ਰਾਜਨੀਤਿਕ ਇੱਛਾ ਸ਼ਕਤੀ, ਜਨ ਭਾਗੀਦਾਰੀ, ਹਿਤਧਾਰਕਾਂ ਦਾ ਸਹਿਯੋਗ ਅਤੇ ਸਰੋਤਾਂ ਦੀ ਸਰਵੋਤਮ ਵਰਤੋਂ ਦਾ ਜ਼ਿਕਰ ਕੀਤਾ । ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਜਨ ਭਾਗੀਦਾਰੀ ਹਰ ਘਰ ਜਲ ਪ੍ਰਾਪਤੀਆਂ ਦੀ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਮਹੱਤਵਪੂਰਨ ਥੰਮ੍ਹ ਹੈ।

A screenshot of a video conferenceAI-generated content may be incorrect.

ਉਨ੍ਹਾਂ ਕਿਹਾ ਕਿ ਜਲ ਸੇਵਾ ਆਂਕਲਨ ਗ੍ਰਾਮ ਪੰਚਾਇਤਾਂ ਨੂੰ ਆਪਣੀਆਂ ਜਲ ਸਪਲਾਈ ਪ੍ਰਣਾਲੀਆਂ ਦੇ ਰਖਵਾਲੇ ਬਣਨ ਦਾ ਅਧਿਕਾਰ ਦਿੰਦਾ ਹੈ ਅਤੇ ਗ੍ਰਾਮ ਸਭਾਵਾਂ ਰਾਹੀਂ ਲੋਕਤੰਤਰੀ ਫੈਸਲੇ ਲੈਣ ਦੀ ਪ੍ਰਕ੍ਰਿਆ ਨੂੰ ਮਜ਼ਬੂਤ ​​ਕਰਦਾ ਹੈ। ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਜਨਤਾ ਅਤੇ ਪਿੰਡਾਂ ਲਈ ਹੈ, ਅਤੇ ਇਸਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਖੁਦ ਭਾਈਚਾਰਿਆਂ ਦੀ ਹੈ; ਇਹ ਸਿਰਫ ਜਨ ਭਾਗੀਦਾਰੀ ਦੁਆਰਾ ਹੀ ਸੰਭਵ ਹੈ।

ਮੰਤਰੀ ਨੇ ਕਿਹਾ ਕਿ ਗ੍ਰਾਮੀਣ ਪੀਣ ਵਾਲੇ ਪਾਣੀ ਪ੍ਰਣਾਲੀਆਂ ਦੀ ਲੰਬੇ ਸਮੇਂ ਦੀ ਸਥਿਰਤਾ ਲਈ ਭਾਈਚਾਰਕ ਭਾਗੀਦਾਰੀ ਅਤੇ ਪਾਰਦਰਸ਼ਿਤਾ ਜ਼ਰੂਰੀ ਹੈ, ਅਤੇ ਇਹ ਨਵਾਂ ਟੂਲ ਸੇਵਾ ਪ੍ਰਦਾਨ ਕਰਨ ਵਿੱਚ ਕਮੀਆਂ ਦੀ ਜਲਦੀ ਪਛਾਣ ਕਰਨ ਅਤੇ ਸਮੇਂ ਸਿਰ ਸੁਧਾਰਾਤਮਕਿਆ ਕਾਰਵਾਈ ਕਰਨ ਵਿੱਚ ਸਹਾਇਤਾ ਕਰੇਗਾ।

A screenshot of a video conferenceAI-generated content may be incorrect.

ਜਲ ਸ਼ਕਤੀ ਰਾਜ ਮੰਤਰੀ, ਸ਼੍ਰੀ ਵੀ. ਸੋਮੰਨਾ ਨੇ ਵੀ ਇਸ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਹਰ ਘਰ ਜਲ ਦੀਆਂ ਪ੍ਰਾਪਤੀਆਂ ਨੂੰ ਕਾਇਮ ਰੱਖਣ ਅਤੇ ਪਿੰਡਾਂ ਵਿੱਚ ਤਬਦੀਲੀ ਨੂੰ ਤੇਜ਼ ਕਰਨ ਵਿੱਚ ਜਨ ਭਾਗੀਦਾਰੀ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜਲ ਸੇਵਾਵਾਂ ਆਂਕਲਨ ਸਥਾਨਕ ਸੰਸਥਾਵਾਂ ਵਿੱਚ ਸਰਕਾਰ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਅਤੇ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਦੇ ਪਿੰਡ-ਪੱਧਰੀ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ​​ਕਰੇਗਾ।

ਗ੍ਰਾਮ ਪੰਚਾਇਤਾਂ ਨਾਲ ਸੰਵਾਦ

ਇਸ ਸਮਾਗਮ ਦਾ ਇੱਕ ਪ੍ਰਮੁੱਖ ਆਕਰਸ਼ਣ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਅਤੇ ਘੋਨਾਸ਼ੀ ਗ੍ਰਾਮ ਪੰਚਾਇਤ (ਕਰਾੜ ਬਲਾਕ, ਸਤਾਰਾ ਜ਼ਿਲ੍ਹਾ, ਮਹਾਰਾਸ਼ਟਰ), ਗੋਗਾਥਲਾ ਗ੍ਰਾਮ ਪੰਚਾਇਤ (ਰੇਲਮਗਰਾ ਬਲਾਕ, ਰਾਜਸਮੰਦ ਜ਼ਿਲ੍ਹਾ, ਰਾਜਸਥਾਨ) ਅਤੇ ਬਿਲਹਾਪੁਰ ਗ੍ਰਾਮ ਪੰਚਾਇਤ (ਅਮਰੋਧ ਬਲਾਕ, ਕਾਨਪੁਰ ਦੇਹਾਤ ਜ਼ਿਲ੍ਹਾ, ਉੱਤਰ ਪ੍ਰਦੇਸ਼) ਦੇ ਪੰਚਾਇਤ ਪ੍ਰਤੀਨਿਧੀਆਂ ਵਿਚਕਾਰ ਹੋਈ ਗੱਲਬਾਤ ਸੀ। ਪਿੰਡਾਂ ਦੇ ਪ੍ਰਤੀਨਿਧੀਆਂ ਨੇ ਗ੍ਰਾਮੀਣ ਜਲ ਸਪਲਾਈ ਪ੍ਰਣਾਲੀਆਂ ਦੇ ਪ੍ਰਬੰਧਨ, ਪਾਣੀ ਦੀ ਸਪਲਾਈ ਦੀ ਨਿਯਮਿਤਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ, ਨਿਯਮਤ ਟੈਸਟਿੰਗ, ਉਪਭੋਗਤਾ ਫੀਸ ਇਕੱਠਾ ਕਰਨ ਅਤੇ ਹਰ ਘਰ ਜਲ ਪ੍ਰਾਪਤੀਆਂ ਨੂੰ ਬਣਾਈ ਰੱਖਣ ਦੇ ਆਪਣੇ ਅਨੁਭਵ ਸਾਂਝੇ ਕੀਤੇ। 

ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸ਼੍ਰੀ ਅਸ਼ੋਕ ਕੇ.ਕੇ. ਮੀਨਾ ਨੇ ਸਪੱਸ਼ਟ ਕੀਤਾ ਕਿ ਜਲ ਸੇਵਾ ਮੁਲਾਂਕਣ ਨਾ ਤਾਂ ਇੱਕ ਨਿਰੀਖਣ ਹੈ ਅਤੇ ਨਾ ਹੀ ਇੱਕ ਬਾਹਰੀ ਆਡਿਟ ਹੈ, ਸਗੋਂ ਇੱਕ ਢਾਂਚਾਗਤ, ਭਾਈਚਾਰੇ ਦੀ ਅਗਵਾਈ ਵਾਲੀ ਸਵੈ-ਸਮੀਖਿਆ ਪ੍ਰਕਿਰਿਆ ਹੈ ਜੋ ਪਿੰਡਾਂ ਨੂੰ ਇਹ ਮੁਲਾਂਕਣ ਕਰਨ ਦੇ ਯੋਗ ਬਣਾਉਂਦੀ ਹੈ ਕਿ ਉਨ੍ਹਾਂ ਦੇ ਪਾਈਪਲਾਈਨ ਵਾਲੇ ਪਾਣੀ ਸਪਲਾਈ ਸਿਸਟਮ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਇਸ ਗੱਲ ‘ਤੇ ਵੀ ਦਿੱਤਾ ਕਿ ਇਹ ਪਹਿਲਕਦਮੀ ਭਾਈਚਾਰਿਆਂ, ਗ੍ਰਾਮ ਪੰਚਾਇਤਾਂ ਅਤੇ ਗ੍ਰਾਮ ਜਲ ਅਤੇ ਸੈਨੀਟੇਸ਼ਨ ਕਮੇਟੀਆਂ ਨੂੰ ਨਿਯਮਿਤਤਾ, ਢੁਕਵਾਂਪਣ, ਗੁਣਵੱਤਾ ਅਤੇ ਸਿਸਟਮ ਰੱਖ-ਰਖਾਅ ਵਰਗੇ ਸੇਵਾ ਪ੍ਰਦਾਨ ਕਰਨ ਦੇ ਮਾਪਦੰਡਾਂ ਦਾ ਮੁਲਾਂਕਣ ਕਰਨ ਦੇ ਕੇਂਦਰ ਵਿੱਚ ਰੱਖਦੀ ਹੈ, ਅਤੇ ਇਹ ਕਿ ਨਤੀਜਿਆਂ 'ਤੇ ਗ੍ਰਾਮ ਸਭਾ ਦੁਆਰਾ ਚਰਚਾ ਕੀਤੀ ਜਾਂਦੀ ਹੈ ਅਤੇ ਗ੍ਰਾਮ ਸਭਾ  ਦੁਆਰਾ ਸਵੀਕਾਰ ਕੀਤਾ ਜਾਂਦਾ ਹੈ।

A screenshot of a video conferenceAI-generated content may be incorrect.

ਰਾਸ਼ਟਰੀ ਜਲ ਜੀਵਨ ਮਿਸ਼ਨ ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀ ਕਮਲ ਕਿਸ਼ੋਰ ਸੋਆਨ,  ਨੇ ਜਲ ਸੇਵਾ ਆਂਕਲਨ ਪ੍ਰਕਿਰਿਆ ਦੀ ਵਿਆਖਿਆ ਕਰਦੇ ਹੋਏ  ਕਿਹਾ ਕਿ ਗ੍ਰਾਮ ਪੰਚਾਇਤਾਂ ਦੁਆਰਾ ਦਿੱਤੀ ਗਈ ਜਾਣਕਾਰੀ ਸਹੀ ਅਤੇ ਜ਼ਿੰਮੇਵਾਰੀ ਨਾਲ ਭਰਨਾ ਜ਼ਰੂਰੀ ਹੈ, ਕਿਉਂਕਿ ਮੁਲਾਂਕਣ ਡੇਟਾ ਰਾਸ਼ਟਰੀ ਪੱਧਰ 'ਤੇ ਜਨਤਕ ਤੌਰ 'ਤੇ ਉਪਲਬਧ ਹੋਵੇਗਾ, ਜੋ ਸਟੀਕਤਾ ਅਤੇ ਭਰੋਸੇਯੋਗਤਾ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜ਼ਿਲ੍ਹਾ ਪੰਚਾਇਤਾਂ ਦੀ ਇਸ ਵਿੱਚ ਸਰਗਰਮ ਸਹਾਇਕ ਭੂਮਿਕਾ ਹੈ, ਜਿਸ ਵਿੱਚ ਜ਼ਿਲ੍ਹਾ ਪੱਧਰ 'ਤੇ ਯੋਜਨਾਬੰਦੀ ਅਤੇ ਤਾਲਮੇਲ ਸ਼ਾਮਲ ਹੈ, ਜਦਕਿ ਬਲਾਕ ਪੱਧਰ 'ਤੇ ਯੋਜਨਾਬੱਧ ਸਿਖਲਾਈ, ਖਾਸ ਕਰਕੇ ਪੰਚਾਇਤ ਸਕੱਤਰਾਂ ਲਈ, ਸਹੀ ਡੇਟਾ ਐਂਟਰੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁਲਾਂਕਣ ਦੀ ਪ੍ਰਮਾਣਿਕਤਾ ਸਿਰਫ ਗ੍ਰਾਮ ਸਭਾ ਵਿੱਚ ਵਿਚਾਰ-ਵਟਾਂਦਰੇ ਅਤੇ ਪ੍ਰਵਾਨਗੀ ਦੁਆਰਾ ਹੀ ਯਕੀਨੀ ਬਣਾਈ ਜਾ ਸਕਦੀ ਹੈ, ਜੋ ਜਲ ਸੇਵਾ ਆਂਕਲਨ ਨਤੀਜਿਆਂ ਦੀ ਸਮੂਹਿਕ ਤਸਦੀਕ ਅਤੇ ਮਾਲਕੀ ਲਈ ਅੰਤਿਮ ਮੰਚ ਵਜੋਂ ਕੰਮ ਕਰਦੀ ਹੈ।

ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਜਲ ਜੀਵਨ ਮਿਸ਼ਨ ਦੀ ਸੰਯੁਕਤ ਸਕੱਤਰ, ਸ਼੍ਰੀਮਤੀ ਸਵਾਤੀ ਮੀਨਾ ਨਾਇਕ, ਦੁਆਰਾ ਧੰਨਵਾਦ ਨਾਲ ਹੋਈ, ਜਿਸ ਤੋਂ ਬਾਅਦ ਮਿਸ਼ਨ ਦੀ ਡਿਪਟੀ ਸਕੱਤਰ, ਸ਼੍ਰੀਮਤੀ ਅੰਕਿਤਾ ਚੱਕਰਵਰਤੀ, ਦੁਆਰਾ ਗ੍ਰਾਮ ਪੰਚਾਇਤ ਪ੍ਰਤੀਨਿਧੀਆਂ ਲਈ ਜਲ ਸੇਵਾ ਆਂਕਲਨ ਟੂਲ 'ਤੇ ਇੱਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ।

ਜਲ ਸੇਵਾ ਆਂਕਲਨ ਕਿਉਂ ਮਹੱਤਵਪੂਰਨ ਹੈ?

ਕਈ ਗ੍ਰਾਮ ਪੰਚਾਇਤਾਂ ਨੂੰ  ਹਰ ਘਰ ਜਲ ਦਾ ਦਰਜਾ ਪ੍ਰਾਪਤ ਕਰਨ ਦੇ ਬਾਅਦ, ਹੁਣ ਨਿਯਮਤ, ਢੁਕਵੀਂ, ਸੁਰੱਖਿਅਤ ਅਤੇ ਟਿਕਾਊ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਜਲ ਸੇਵਾ ਆਂਕਲਨ ਅਨਿਯਮਿਤ ਬਾਹਰੀ ਸਰਵੇਖਣਾਂ 'ਤੇ ਨਿਰਭਰਤਾ ਨੂੰ ਸਥਾਨਕ ਸ਼ਾਸਨ ਵਿੱਚ ਨਿਹਿਤ ਇੱਕ ਨਿਰੰਤਰ, ਸੰਸਥਾਗਤ ਤੌਰ 'ਤੇ ਐੱਮਬੇਡਿਡ ਮੁਲਾਂਕਣ ਵਿਧੀ ਨਾਲ ਬਦਲਦਾ ਹੈ।

ਇਸ ਮੁਲਾਂਕਣ ਵਿੱਚ ਸੇਵਾ ਦੇ ਪ੍ਰਮੁੱਖ ਮਾਪਦੰਡ ਸ਼ਾਮਲ ਹਨ, ਜਿਸ ਵਿੱਚ ਹੇਠ ਲਿਖੇ ਸ਼ਾਮਲ ਹਨ:

  • ਵਾਟਰ ਸਪਲਾਈ ਦੀ ਨਿਯਮਿਤਤਾ ਅਤੇ ਢੁਕਵਾਂਪਣ

  • ਪੀਣ ਵਾਲੇ ਪਾਣੀ ਦੀ ਗੁਣਵੱਤਾ

  • ਪ੍ਰਣਾਲੀਆਂ ਦਾ ਸੰਚਾਲਨ ਅਤੇ ਰੱਖ-ਰਖਾਅ

  • ਸਰੋਤ ਸਥਿਰਤਾ

  • ਪਿੰਡ ਪੱਧਰ 'ਤੇ ਸੰਸਥਾਗਤ ਅਤੇ ਪ੍ਰਬੰਧਨ ਪ੍ਰਬੰਧ।

ਮੁਲਾਂਕਣ ਪ੍ਰਕਿਰਿਆ

ਇਹ ਪ੍ਰਕਿਰਿਆ ਪਿੰਡ ਦੇ ਜਲ ਅਤੇ ਸੈਨੀਟੇਸ਼ਨ ਕਮੇਟੀ ਦੇ ਮੈਂਬਰਾਂ, ਪੰਚਾਇਤ ਸਕੱਤਰ, ਸਿਸਟਮ ਸੰਚਾਲਕਾਂ, ਅਤੇ ਜਲ ਉਪਭੋਗਤਾਵਾਂ ਦੇ ਪ੍ਰਤੀਨਿਧੀਆਂ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਕਮਜ਼ੋਰ ਸਮੂਹ ਸ਼ਾਮਲ ਹਨ, ਨਾਲ ਢਾਂਚਾਗਤ ਵਿਚਾਰ-ਵਟਾਂਦਰੇ ਨਾਲ ਸ਼ੁਰੂ ਹੁੰਦੀ ਹੈ। ਫਿਰ ਨਤੀਜਿਆਂ ਨੂੰ ਖੁੱਲ੍ਹੀ ਚਰਚਾ ਅਤੇ ਪ੍ਰਵਾਨਗੀ ਲਈ ਗ੍ਰਾਮ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ।

ਗ੍ਰਾਮ ਸਭਾ ਦੇ ਮਤੇ ਦੁਆਰਾ ਪ੍ਰਵਾਨਗੀ ਮਿਲਣ 'ਤੇ, ਮੁਲਾਂਕਣ ਨੂੰ ਡਿਜੀਟਲ ਤੌਰ 'ਤੇ ਜਲ ਜੀਵਨ ਮਿਸ਼ਨ ਪੰਚਾਇਤ ਡੈਸ਼ਬੋਰਡ 'ਤੇ ਅਪਲੋਡ ਕੀਤਾ ਜਾਂਦਾ ਹੈ ਅਤੇ ਈ-ਗ੍ਰਾਮ ਸਵਰਾਜ ਅਤੇ ਮੇਰੀ ਪੰਚਾਇਤ ਐਪ ਵਰਗੇ ਪਲੈਟਫਾਰਮਾਂ ਰਾਹੀਂ ਜਨਤਕ ਕੀਤਾ ਜਾਂਦਾ ਹੈ। ਅੰਤਿਮ ਰੂਪ ਦੇਣ ਤੋਂ ਪਹਿਲਾਂ ਨਾਗਰਿਕਾਂ ਤੋਂ ਫੀਡਬੈਕ ਪ੍ਰਾਪਤ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਇਹ ਨਤੀਜੇ ਜ਼ਿਲ੍ਹਾ ਕੁਲੈਕਟਰਾਂ/ਜ਼ਿਲ੍ਹਾ ਪੰਚਾਇਤਾਂ ਦੇ ਸੀਈਓ ਅਤੇ ਰਾਜ-ਪੱਧਰੀ ਅਧਿਕਾਰੀਆਂ ਨੂੰ ਵੀ ਉਪਲਬਧ ਕਰਵਾਏ ਜਾਣਗੇ ਤਾਂ ਜੋ ਸੁਧਾਰਾਤਮਕ ਕਾਰਵਾਈ ਕੀਤੀ ਜਾ ਸਕੇ ਅਤੇ ਲੋੜ ਅਨੁਸਾਰ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।

ਉਮੀਦ ਕੀਤੇ ਨਤੀਜੇ

ਜਲ ਸੇਵਾ ਆਂਕਲਨ ਤੋਂ ਇਹ ਉਮੀਦ ਹੈ:

  • ਗ੍ਰਾਮ ਸਭਾ ਵਿਚਾਰ-ਵਟਾਂਦਰੇ ਵਿੱਚ ਪੀਣ ਵਾਲੇ ਪਾਣੀ ਦੀ ਸੇਵਾ ਮੁਲਾਂਕਣ ਲਈ ਇੱਕ ਅਧਾਰ ਪ੍ਰਦਾਨ ਕਰਨਾ।

  • ਸੰਚਾਲਨ, ਗੁਣਵੱਤਾ ਅਤੇ ਸਥਿਰਤਾ ਸਬੰਧੀ ਚੁਣੌਤੀਆਂ ਦੀ ਜਲਦ ਪਛਾਣ ਨੂੰ ਸਮਰੱਥ ਬਣਾਉਣਾ।

  • ਸੇਵਾ ਪ੍ਰਦਰਸ਼ਨ ਦੇ ਜਨਤਕ ਖੁਲਾਸੇ ਰਾਹੀਂ ਪਾਰਦਰਸ਼ਿਤਾ ਵਿੱਚ ਸੁਧਾਰ ਕਰਨਾ ।

  • ਸਬੂਤ-ਅਧਾਰਤ ਜ਼ਿਲ੍ਹਾ ਅਤੇ ਰਾਜ-ਪੱਧਰੀ ਯੋਜਨਾਬੰਦੀ ਦਾ ਸਮਰਥਨ ਕਰਨਾ।

  • ਗ੍ਰਾਮੀਣ ਜਲ ਸਪਲਾਈ ਪ੍ਰਣਾਲੀਆਂ ਦੇ ਭਾਈਚਾਰਕ ਪ੍ਰਬੰਧਨ ਨੂੰ ਮਜ਼ਬੂਤ ​​ਕਰਨਾ।

ਸਾਰੀਆਂ ਹਰ ਘਰ ਜਲ ਗ੍ਰਾਮ ਪੰਚਾਇਤਾਂ ਤੋਂ 26 ਜਨਵਰੀ 2026 ਤੱਕ ਜਲ ਸੇਵਾ ਮੁਲਾਂਕਣ ਪੂਰਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਜੋ ਇਸ ਸਿਧਾਂਤ ਨੂੰ ਮਜ਼ਬੂਤ ​​ਕਰਦਾ ਹੈ ਕਿ ਗ੍ਰਾਮੀਣ ਜਲ ਸਪਲਾਈ ਪ੍ਰਣਾਲੀਆਂ ਭਾਈਚਾਰੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਪ੍ਰਬੰਧਨ ਭਾਈਚਾਰੇ ਦੁਆਰਾ ਹੀ ਕੀਤਾ ਜਾਣਾ ਚਾਹੀਦਾ ਹੈ।

************

ਏਐਮਕੇ/ਏਕੇ


(Release ID: 2210693) ਵਿਜ਼ੀਟਰ ਕਾਊਂਟਰ : 23