ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿੱਚ ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਦੂਸਰੀ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
ਅੱਜ ਹੀ ਦੀ ਸ਼ੁਭ ਤਿਥੀ ‘ਤੇ ਦੋ ਵਰ੍ਹੇ ਪਹਿਲਾਂ 500 ਵਰ੍ਹਿਆਂ ਦੀ ਉਡੀਕ ਸਮਾਪਤ ਹੋਈ ਅਤੇ ਮੋਦੀ ਜੀ ਨੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿੱਚ ਰਾਮ ਲਲਾ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ
ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ਾਂ ਅਤੇ ਜੀਵਨ ਦੇ ਕਦਰਾਂ-ਕੀਮਤਾਂ ਦੀ ਮੁੜ ਸਥਾਪਨਾ ਦਾ ਪ੍ਰਤੀਕ ਇਹ ਮੰਦਿਰ ਧਰਮ ਦੀ ਰੱਖਿਆ ਲਈ ਸੰਘਰਸ਼, ਸੱਭਿਆਚਾਰਕ ਸਵੈ-ਮਾਣ ਲਈ ਤਿਆਗ ਅਤੇ ਵਿਰਾਸਤਾਂ ਦੀ ਸੰਭਾਲ ਲਈ ਸ਼ਹੀਦਾਂ ਦੀ ਬੇਮਿਸਾਲ ਪ੍ਰੇਰਣਾ ਬਣਿਆ ਰਹੇਗਾ
ਇਸ ਪਵਿੱਤਰ ਮੌਕੇ ‘ਤੇ ਸ਼੍ਰੀ ਰਾਮ ਜਨਮ ਭੂਮੀ ਅੰਦੋਲਨ ਦੇ ਸਾਰੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ
प्रविष्टि तिथि:
31 DEC 2025 5:00PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿੱਚ ਰਾਮ ਲਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਦੂਸਰੀ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ “ਜੈ ਸ਼੍ਰੀ ਰਾਮ! ਅੱਜ ਹੀ ਦੀ ਸ਼ੁਭ ਤਿਥੀ ‘ਤੇ ਦੋ ਵਰ੍ਹੇ ਪਹਿਲਾਂ 500 ਵਰ੍ਹਿਆਂ ਦੀ ਉਡੀਕ ਸਮਾਪਤ ਹੋਈ ਅਤੇ ਮੋਦੀ ਜੀ ਨੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿੱਚ ਰਾਮ ਲਲਾ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ। ਪ੍ਰਾਣ-ਪ੍ਰਤਿਸ਼ਠਾ ਦੀ ਦੂਸਰੀ ਵਰ੍ਹੇਗੰਢ ਦੀ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ਾਂ ਅਤੇ ਜੀਵਨ ਕਦਰਾਂ-ਕੀਮਤਾਂ ਦੀ ਮੁੜ ਸਥਾਪਨਾ ਦਾ ਪ੍ਰਤੀਕ ਇਹ ਮੰਦਿਰ ਧਰਮ ਦੀ ਰੱਖਿਆ ਲਈ ਸੰਘਰਸ਼, ਸੱਭਿਆਚਾਰਕ ਸਵੈ-ਮਾਣ ਲਈ ਤਿਆਗ ਅਤੇ ਵਿਰਾਸਤਾਂ ਦੀ ਸੰਭਾਲ ਲਈ ਸ਼ਹੀਦਾਂ ਦੀ ਬੇਮਿਸਾਲ ਪ੍ਰੇਰਣਾ ਬਣਿਆ ਰਹੇਗਾ। ਇਸ ਪਵਿੱਤਰ ਮੌਕੇ ‘ਤੇ ਸ਼੍ਰੀ ਰਾਮ ਜਨਮ ਭੂਮੀ ਅੰਦੋਲਨ ਦੇ ਸਾਰੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ।”
****
ਆਰਕੇ/ਪੀਆਰ/ਪੀਐੱਸ
(रिलीज़ आईडी: 2210483)
आगंतुक पटल : 8