ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੁਭਾਸ਼ਤਮ ਸਾਂਝਾ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਜੀਵਨ ਦਾ ਟੀਚਾ ਕਿਸ ਤਰ੍ਹਾਂ ਚੰਗਿਆਈ ਨਾਲ ਭਰਪੂਰ ਹੋਣਾ ਹੈ


प्रविष्टि तिथि: 01 JAN 2026 8:12AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੇਂ ਸਾਲ 2026 ਦੀ ਆਮਦ 'ਤੇ ਦੇਸ਼-ਵਾਸੀਆਂ ਨੂੰ ਨਿੱਘੀਆਂ ਵਧਾਈਆਂ ਦਿੱਤੀਆਂ ਹਨ।

ਸ਼੍ਰੀ ਮੋਦੀ ਨੇ ਸੁਭਾਸ਼ਤਮ ਰਾਹੀਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੀਵਨ ਦਾ ਟੀਚਾ ਗਿਆਨ, ਨਿਰਲੇਪਤਾ, ਦੌਲਤ, ਬਹਾਦਰੀ, ਤਾਕਤ, ਸ਼ਕਤੀ, ਯਾਦਗਾਰੀ, ਆਜ਼ਾਦੀ, ਹੁਨਰ, ਪ੍ਰਤਿਭਾ, ਸਬਰ ਅਤੇ ਕੋਮਲਤਾ ਵਰਗੇ ਗੁਣਾਂ ਨਾਲ ਭਰਪੂਰ ਹੋਣਾ ਹੈ।

ਪ੍ਰਧਾਨ ਮੰਤਰੀ ਨੇ ਪ੍ਰਾਚੀਨ ਗਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ:

“2026 ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਕਾਮਨਾ ਕਰਦੇ ਹਾਂ ਕਿ ਇਹ ਸਾਲ ਸਾਰਿਆਂ ਲਈ ਨਵੀਆਂ ਉਮੀਦਾਂ, ਨਵੇਂ ਸੰਕਲਪ ਅਤੇ ਇੱਕ ਨਵਾਂ ਆਤਮ-ਵਿਸ਼ਵਾਸ ਲੈ ਕੇ ਆਵੇ। ਸਾਰਿਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਨਾ ਦੇਵੇ।

ज्ञानं विरक्तिरैश्वर्यं शौर्यं तेजो बलं स्मृतिः।

स्वातन्त्र्यं कौशलं कान्तिर्धैर्यं मार्दवमेव च ॥”

 

*********

ਐੱਮਜੇਪੀਐੱਸ/ਐੱਸਆਰ


(रिलीज़ आईडी: 2210481) आगंतुक पटल : 11
इस विज्ञप्ति को इन भाषाओं में पढ़ें: English , Urdu , Marathi , हिन्दी , Assamese , Manipuri , Bengali , Bengali-TR , Gujarati , Tamil , Telugu , Kannada , Malayalam