ਰੱਖਿਆ ਮੰਤਰਾਲਾ
azadi ka amrit mahotsav

ਸਰਵ ਧਰਮ ਪੂਜਾ ਦੇ ਨਾਲ ਐੱਨਸੀਸੀ ਗਣਤੰਤਰ ਦਿਵਸ ਕੈਂਪ 2026 ਦੀ ਸ਼ੁਰੂਆਤ


ਇਸ ਪ੍ਰੋਗਰਾਮ ਵਿੱਚ 898 ਮਹਿਲਾ ਕੈਡੇਟਾਂ ਸਮੇਤ ਕੁੱਲ 2406 ਕੈਡਿਟ ਸ਼ਾਮਲ ਹੋਏ

प्रविष्टि तिथि: 30 DEC 2025 12:56PM by PIB Chandigarh

ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਗਣਤੰਤਰ ਦਿਵਸ ਕੈਂਪ (ਆਰਡੀਸੀ) 2026 ਦੀ ਸ਼ੁਰੂਆਤ 30 ਦਸੰਬਰ, 2025 ਨੂੰ ਦਿੱਲੀ ਕੈਂਟ ਸਥਿਤ ਕਰਿਅੱਪਾ ਪਰੇਡ ਗਰਾਊਂਡ ਵਿੱਚ “ਸਰਵ ਧਰਮ ਪੂਜਾ” ਦੇ ਨਾਲ ਹੋਈ। ਇੱਕ ਮਹੀਨੇ ਤੱਕ ਚਲਣ ਵਾਲੇ ਇਸ ਕੈਂਪ ਵਿੱਚ ਕਈ ਅੰਤਰ-ਨਿਰਦੇਸ਼ਕ ਮੁਕਾਬਲੇ ਅਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਸਰਬਸ਼੍ਰੇਸ਼ਠ ਕੈਡਿਟ ਮੁਕਾਬਲੇ, ਸਮਾਲ ਆਰਮ ਫਾਈਰਿੰਗ, ਕਰਤੱਵਯ ਪਥ ‘ਤੇ ਗਣਤੰਤਰ ਦਿਵਸ ਪਰੇਡ ਦੌਰਾਨ ਮਾਰਚਿੰਗ ਦਲ ਅਤੇ ਫਲੈਗ ਏਰੀਆ ਡਿਜ਼ਾਈਨਿੰਗ ਸ਼ਾਮਲ ਹਨ।

ਇਸ ਵਰ੍ਹੇ ਦੇ ਗਣਤੰਤਰ ਦਿਵਸ ਕੈਂਪ ਵਿੱਚ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 898 ਮਹਿਲਾ ਕੈਡੇਟਾਂ ਸਮੇਤ ਕੁੱਲ 2406 ਕੈਡਿਟ ਹਿੱਸਾ ਲੈ ਰਹੇ ਹਨ। ਯੂਥ ਐਕਸਚੇਂਜ ਪ੍ਰੋਗਰਾਮ (ਵਾਈਈਪੀ) ਦੇ ਤਹਿਤ 25 ਵਿਦੇਸ਼ੀ ਮਿੱਤਰ ਦੇਸ਼ਾਂ (ਐੱਫਐੱਫਸੀ) ਦੇ ਕੈਡਿਟ ਅਤੇ ਅਧਿਕਾਰੀ ਵੀ ਇਸ ਸਮਾਰੋਹ ਵਿੱਚ ਹਿੱਸਾ ਲੈਣਗੇ।

ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਵੀਰੇਂਦਰ ਵਤਸ ਨੇ ਕੈਡਿਟ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਗਣਤੰਤਰ ਦਿਵਸ ਕੈਂਪ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕੈਡਿਟ ਨੂੰ ਤਾਕੀਦ ਕੀਤੀ ਕਿ ਉਹ ‘ਰਾਸ਼ਟਰ ਸਰਬਉੱਚ’ ਦੀ ਸੱਚੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਧਰਮ, ਭਾਸ਼ਾ ਅਤੇ ਜਾਤੀ ਦੇ ਭੇਦਭਾਵ ਨੂੰ ਦੂਰ ਕਰਦੇ ਹੋਏ ਚਰਿੱਤਰ, ਇਮਾਨਦਾਰੀ, ਨਿਰਸੁਆਰਥ ਸੇਵਾ, ਭਾਈਚਾਰਾ ਅਤੇ ਟੀਮ ਵਰਕ ਜਿਹੇ ਸਰਬਉੱਚ ਗੁਣਾਂ ਦਾ ਪ੍ਰਦਰਸ਼ਨ ਕਰਨ।

ਗਣਤੰਤਰ ਦਿਵਸ ਕੈਂਪ ‘ਏਕਤਾ ਅਤੇ ਅਨੁਸ਼ਾਸਨ’ ਦੇ ਆਪਣੇ ਆਦਰਸ਼ ਵਾਕ ਨੂੰ ਕਾਇਮ ਰੱਖਦੇ ਹੋਏ,ਦੇਸ਼ ਭਰ ਤੋਂ ਐੱਨਸੀਸੀ ਕੈਡਿਟਾਂ ਨੂੰ ਟ੍ਰੇਨਿੰਗ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਮੌਕੇ ਪ੍ਰਦਾਨ ਕਰਦਾ ਹੈ, ਇਸ ਨਾਲ ਉਨ੍ਹਾਂ ਵਿੱਚ ਦੇਸ਼ ਭਗਤੀ, ਅਨੁਸ਼ਾਸਨ ਅਤੇ ਅਗਵਾਈ ਦੀ ਭਾਵਨਾ ਮਜ਼ਬੂਤ ਹੁੰਦੀ ਹੈ।

 

************

ਐੱਸਆਰ/ਰੁਚੀ/ਆਰ


(रिलीज़ आईडी: 2209839) आगंतुक पटल : 5
इस विज्ञप्ति को इन भाषाओं में पढ़ें: English , Malayalam , Urdu , Marathi , हिन्दी , Gujarati , Tamil