ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੋਆ ਮੁਕਤੀ ਦਿਵਸ (Goa Liberation Day) ‘ਤੇ ਗੋਆ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ


ਅੱਜ ਦੀ ਪੀੜ੍ਹੀ ਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ 1961 ਤੱਕ ਭਾਰਤੀਆਂ ਨੂੰ ਗੋਆ ਜਾਣ ਲਈ ਪਰਮਿਸ਼ਨ ਲੈਣੀ ਪੈਂਦੀ ਸੀ, ਕਈ ਮਹਾਨ ਲੋਕਾਂ ਨੇ ਇਸ ਵਿਰੁੱਧ ਆਵਾਜ਼ ਚੁੱਕੀ ਅਤੇ ਗੋਆ ਦੀ ਆਜ਼ਾਦੀ ਦੇ ਲਈ ਲੜਾਈ ਲੜੀ

ਸਾਡੇ ਦੇਸ਼ਭਗਤਾਂ ਦੇ ਮਹਾਨ ਬਲੀਦਾਨਾਂ ਤੋਂ ਬਾਅਦ ਗੋਆ ਭਾਰਤ ਦਾ ਇੱਕ ਅਣਿੱਖੜਵਾਂ ਅੰਗ ਬਣ ਗਿਆ

ਦਿਲੋਂ ਧੰਨਵਾਦ ਦੇ ਨਾਲ, ਮੈਂ ਉਨ੍ਹਾਂ ਸਾਰੀਆਂ ਮਹਾਨ ਆਤਮਾਵਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਗੋਆ ਦੀ ਆਜ਼ਾਦੀ ਲਈ ਅਥਾਹ ਦਰਦ ਸਹਿਣ ਕੀਤਾ

प्रविष्टि तिथि: 19 DEC 2025 11:58AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੋਆ ਮੁਕਤੀ ਦਿਵਸ ‘ਤੇ ਗੋਆ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਐਕਸ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੋਆ ਮੁਕਤੀ ਦਿਵਸ ‘ਤੇ ਗੋਆ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ 1961 ਤੱਕ ਭਾਰਤੀਆਂ ਨੂੰ ਗੋਆ ਜਾਣ ਦੇ ਲਈ ਮਨਜ਼ੂਰੀ ਲੈਣੀ ਪੈਂਦੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਭਾਕਰ ਵੈਦਯ, ਬਾਲਾ ਰਾਯਾ ਮਾਪਾਰੀ, ਨਾਨਾਜੀ ਦੇਸ਼ਮੁਖ ਜੀ ਅਤੇ ਜਗਨਨਾਥ ਰਾਓ ਜੋਸ਼ੀ ਜੀ ਜਿਹੇ ਕਈ ਮਹਾਨ ਲੋਕਾਂ ਨੇ ਇਸ ਦੇ ਵਿਰੁੱਧ ਆਵਾਜ਼ ਚੁੱਕੀ ਅਤੇ ਗੋਆ ਦੀ ਆਜ਼ਾਦੀ ਦੇ ਲਈ ਲੜਾਈ ਲੜੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੇ ਦੇਸ਼ਭਗਤਾਂ ਦੇ ਮਹਾਨ ਬਲੀਦਾਨਾਂ ਤੋਂ ਬਾਅਦ ਗੋਆ ਭਾਰਤ ਦਾ ਇੱਕ ਅਣਿੱਖੜਵਾਂ ਹਿੱਸਾ ਬਣ ਗਿਆ। ਮੈਂ ਉਨ੍ਹਾਂ ਸਾਰੀਆਂ ਮਹਾਨ ਆਤਮਾਵਾਂ ਦੇ ਪ੍ਰਤੀ ਦਿਲੋਂ ਧੰਨਵਾਦ ਵਿਅਕਤ ਕਰਦੇ ਹੋਏ ਉਨ੍ਹਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਗੋਆ ਦੀ ਆਜ਼ਾਦੀ ਦੇ ਲਈ ਬਹੁਤ ਕਸ਼ਟ ਸਹੇ। 

***

ਆਰਆਰ / ਪੀਐੱਸ /ਏਕੇ 


(रिलीज़ आईडी: 2206647) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Gujarati , Tamil , Kannada , Malayalam