ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੂੰ ਇਥੋਪੀਆ ਦੇ ਸਰਬ-ਉੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
प्रविष्टि तिथि:
16 DEC 2025 11:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16-17 ਦਸੰਬਰ, 2025 ਨੂੰ ਇਥੋਪੀਆ ਦੀ ਆਪਣੀ ਪਹਿਲੀ ਦੁਵੱਲੀ ਯਾਤਰਾ ’ਤੇ ਹਨ। ਅੱਜ ਅਦੀਸ ਕੌਮਾਂਤਰੀ ਸੰਮੇਲਨ ਕੇਂਦਰ ਵਿੱਚ ਆਯੋਜਿਤ ਇੱਕ ਖ਼ਾਸ ਸਮਾਰੋਹ ਵਿੱਚ ਇਥੋਪੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਅਬੀ ਅਹਿਮਦ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤ-ਇਥੋਪੀਆ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਅਸਧਾਰਨ ਯੋਗਦਾਨ ਅਤੇ ਇੱਕ ਵਿਸ਼ਵ-ਵਿਆਪੀ ਸਿਆਸਤਦਾਨ ਵਜੋਂ ਉਨ੍ਹਾਂ ਦੀ ਦੂਰ-ਦਰਸ਼ੀ ਅਗਵਾਈ ਲਈ ਇਥੋਪੀਆ ਦੇ ਸਰਬ-ਉੱਚ ਪੁਰਸਕਾਰ 'ਗ੍ਰੇਟ ਆਨਰ ਨਿਸ਼ਾਨ ਆਫ਼ ਇਥੋਪੀਆ' ਨਾਲ ਸਨਮਾਨਿਤ ਕੀਤਾ।
ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਸਭਿਅਤਾਵਾਂ ਵਿੱਚੋਂ ਇੱਕ ਤੋਂ ਇਹ ਪੁਰਸਕਾਰ ਸਵੀਕਾਰ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਅਤੇ ਉਨ੍ਹਾਂ ਨੇ ਇਸ ਨੂੰ ਬੇਹੱਦ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਨਾਲ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਨਮਾਨ ਲਈ ਪ੍ਰਧਾਨ ਮੰਤਰੀ ਡਾ. ਅਬੀ ਅਤੇ ਇਥੋਪੀਆ ਦੀ ਜਨਤਾ ਦੇ ਪ੍ਰਤੀ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ. ਅਬੀ ਦੀ ਅਗਵਾਈ ਅਤੇ ਰਾਸ਼ਟਰੀ ਏਕਤਾ, ਸਥਿਰਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਰਾਸ਼ਟਰ ਨਿਰਮਾਣ ਵਿੱਚ ਗਿਆਨ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਅਧਿਆਪਕਾਂ ਵੱਲੋਂ ਇੱਕ ਸਦੀ ਤੋਂ ਵੱਧ ਸਮੇਂ ਤੋਂ ਇਥੋਪੀਆ ਦੀ ਤਰੱਕੀ ਅਤੇ ਵਿਕਾਸ ਵਿੱਚ ਯੋਗਦਾਨ ਪਾਉਣਾ ਇੱਕ ਖ਼ੁਸ਼ਕਿਸਮਤੀ ਦੀ ਗੱਲ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਹ ਪੁਰਸਕਾਰ ਉਨ੍ਹਾਂ ਸਾਰੇ ਭਾਰਤੀਆਂ ਅਤੇ ਇਥੋਪੀਆਈ ਲੋਕਾਂ ਨੂੰ ਸਮਰਪਿਤ ਕੀਤਾ, ਜਿਨ੍ਹਾਂ ਨੇ ਸਦੀਆਂ ਤੋਂ ਦੁਵੱਲੇ ਸਬੰਧਾਂ ਨੂੰ ਪਾਲਿਆ-ਪੋਸਿਆ ਹੈ ਅਤੇ ਇਸ ਸਨਮਾਨ ਨੂੰ ਪ੍ਰਾਪਤ ਕੀਤੇ ਜਾਣ ’ਤੇ 140 ਕਰੋੜ ਭਾਰਤੀਆਂ ਵੱਲੋਂ ਦਿਲੋਂ ਧੰਨਵਾਦ ਪ੍ਰਗਟ ਕੀਤਾ। ਇਸ ਪੁਰਸਕਾਰ ਦਾ ਮਿਲਣਾ ਭਾਰਤ ਅਤੇ ਇਥੋਪੀਆ ਦਰਮਿਆਨ ਨਜ਼ਦੀਕੀ ਸਾਂਝੇਦਾਰੀ ਵਿੱਚ ਇੱਕ ਪ੍ਰਾਪਤੀ ਹੈ ਅਤੇ ਗਲੋਬਲ ਸਾਊਥ ਦੇ ਸਕਾਰਾਤਮਕ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਵੀ ਸਹਾਇਕ ਹੈ। ਪ੍ਰਧਾਨ ਮੰਤਰੀ ਦੇ ਪੂਰੇ ਭਾਸ਼ਣ ਨੂੰ ਇੱਥੇ ਦੇਖਿਆ ਜਾ ਸਕਦਾ ਹੈ। [Link]
************
ਐੱਮਜੇਪੀਐੱਸ/ ਐੱਸਟੀ
(रिलीज़ आईडी: 2205226)
आगंतुक पटल : 6