ਭਾਰੀ ਉਦਯੋਗ ਮੰਤਰਾਲਾ
ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟੇਡ ਨੇ ਭਾਰਤ ਸਰਕਾਰ ਨੂੰ 109 ਕਰੋੜ ਰੁਪਏ ਤੋਂ ਵੱਧ ਦਾ ਲਾਭਅੰਸ਼ ਚੈੱਕ ਸੌਂਪਿਆ
प्रविष्टि तिथि:
15 DEC 2025 2:10PM by PIB Chandigarh
ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟੇਡ (ਬੀਐੱਚਈਐੱਲ) ਲਈ ਲਾਭਅੰਸ ਵੰਡ ਸਮਾਰੋਹ 15 ਦਸੰਬਰ, 2025 ਨੂੰ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਕੇਂਦਰੀ ਹੈਵੀ ਇੰਡਸਟ੍ਰੀ ਅਤੇ ਸਟੀਲ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਹੈਵੀ ਇੰਡਸਟ੍ਰੀ ਮੰਤਰਾਲੇ ਦੇ ਸਕੱਤਰ, ਸੰਯੁਕਤ ਸਕੱਤਰ, ਬੀਐੱਚਈਐੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਾਰਜਕਾਰੀ ਨਿਦੇਸ਼ਕ ਵੀ ਸ਼ਾਮਲ ਹੋਏ।

ਸਮਾਰੋਹ ਦੌਰਾਨ, ਕੇਂਦਰੀ ਹੈਵੀ ਇੰਡਸਟ੍ਰੀ ਅਤੇ ਸਟੀਲ ਮੰਤਰੀ ਨੂੰ 109.98 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਸੌਂਪਿਆ ਗਿਆ। ਵਿੱਤੀ ਵਰ੍ਹੇ 2024-25 ਲਈ ਲਾਭਅੰਸ਼ ਭੁਗਤਾਨ ਵਰ੍ਹਾ 2023-24 ਦੇ ਭੁਗਤਾਨ ਦੀ ਤੁਲਨਾ ਵਿੱਚ 100% ਵੱਧ ਹੈ।
ਕੇਂਦਰੀ ਹੈਵੀ ਇੰਡਸਟ੍ਰੀ ਅਤੇ ਸਟੀਲ ਮੰਤਰੀ ਨੇ ਸਰਕਾਰ ਦੀਆਂ ਪ੍ਰਮੁੱਖ ਪਹਿਲਕਦਮੀਆਂ ਰਾਹੀਂ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟੇਡ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਤਾਕੀਦ ਕੀਤੀ। ਇੱਕ ਮੋਹਰੀ ਹੈਵੀ ਇੰਜੀਨੀਅਰਿੰਗ ਅਤੇ ਮੈਨੂਫੈਕਚਰਿੰਗ ਕੰਪਨੀ ਵਜੋਂ, ਉਨ੍ਹਾਂ ਨੇ ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟੇਡ ਨੂੰ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਵੀ ਸਲਾਹ ਦਿੱਤੀ।
***************
ਟੀਪੀਜੇ/ਐੱਨਜੇ/ਏਕੇ
(रिलीज़ आईडी: 2204610)
आगंतुक पटल : 4