ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀ ਸਕੁਐਸ਼ ਟੀਮ ਨੂੰ ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੱਤੀ
प्रविष्टि तिथि:
15 DEC 2025 10:16AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਸਕੁਐਸ਼ ਟੀਮ ਨੂੰ ਐੱਸਡੀਏਟੀ ਸਕੁਐਸ਼ ਵਿਸ਼ਵ ਕੱਪ 2025 ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਖ਼ਿਤਾਬ ਜਿੱਤ ਕੇ ਇਤਿਹਾਸ ਰਚਣ ਲਈ ਵਧਾਈ ਦਿੱਤੀ।
ਸ੍ਰੀ ਮੋਦੀ ਨੇ ਜੋਸ਼ਨਾ ਚਿਨੱਪਾ, ਅਭੈ ਸਿੰਘ, ਵੇਲਾਵਨ ਸੇਂਥਿਲ ਕੁਮਾਰ ਅਤੇ ਅਨਾਹਤ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮਰਪਣ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨੇ ਦੇਸ਼ ਨੂੰ ਬਹੁਤ ਮਾਣ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਪ੍ਰਾਪਤੀ ਵਿਸ਼ਵ ਪੱਧਰ 'ਤੇ ਭਾਰਤੀ ਖੇਡਾਂ ਦੀ ਵਧਦੀ ਤਾਕਤ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਜਿੱਤ ਦੇਸ਼ ਭਰ ਦੇ ਅਣਗਿਣਤ ਨੌਜਵਾਨ ਅਥਲੀਟਜ਼ ਨੂੰ ਪ੍ਰੇਰਿਤ ਕਰੇਗੀ ਅਤੇ ਭਾਰਤ ਦੇ ਨੌਜਵਾਨਾਂ ਵਿੱਚ ਸਕੁਐਸ਼ ਦੀ ਪ੍ਰਸਿੱਧੀ ਨੂੰ ਹੋਰ ਵਧਾਏਗੀ।
ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:
“ਭਾਰਤੀ ਸਕੁਐਸ਼ ਟੀਮ ਨੂੰ ਇਤਿਹਾਸ ਰਚਣ ਅਤੇ ਐੱਸਡੀਏਟੀ ਸਕੁਐਸ਼ ਵਿਸ਼ਵ ਕੱਪ 2025 ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਖ਼ਿਤਾਬ ਜਿੱਤਣ ਲਈ ਵਧਾਈਆਂ!
ਜੋਸ਼ਨਾ ਚਿਨੱਪਾ, ਅਭੈ ਸਿੰਘ, ਵੇਲਾਵਨ ਸੇਂਥਿਲ ਕੁਮਾਰ ਅਤੇ ਅਨਾਹਤ ਸਿੰਘ ਨੇ ਜ਼ਬਰਦਸਤ ਸਮਰਪਣ ਅਤੇ ਦ੍ਰਿੜ੍ਹਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੀ ਸਫਲਤਾ ਨੇ ਪੂਰੇ ਦੇਸ਼ ਨੂੰ ਮਾਣ ਦਿਵਾਇਆ ਹੈ। ਇਹ ਜਿੱਤ ਸਾਡੇ ਨੌਜਵਾਨਾਂ ਵਿੱਚ ਸਕੁਐਸ਼ ਦੀ ਪ੍ਰਸਿੱਧੀ ਨੂੰ ਵੀ ਵਧਾਏਗੀ।
@joshnachinappa
@abhaysinghk98
@Anahat_Singh13"
************
ਐੱਮਜੇਪੀਐੱਸ/ਐੱਸਆਰ
(रिलीज़ आईडी: 2204150)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Bengali
,
Bengali-TR
,
Manipuri
,
Gujarati
,
Odia
,
Tamil
,
Telugu
,
Kannada
,
Malayalam