ਲੋਕ ਸਭਾ ਸਕੱਤਰੇਤ
ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਪਤਵੰਤਿਆਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ
“ਰਾਸ਼ਟਰ ਦੀ ਏਕਤਾ, ਅਖੰਡਤਾ, ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਸਾਡੀ ਸਮੂਹਿਕ ਵਚਨਬੱਧਤਾ ਸਿਰਫ਼ ਇੱਕ ਰਸਮੀ ਐਲਾਨ ਨਹੀਂ ਹੈ, ਸਗੋਂ ਇੱਕ ਮਜ਼ਬੂਤ ਸੰਦੇਸ਼ ਹੈ ਕਿ ਭਾਰਤ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਇਰਾਦੇ ਦੇ ਸਾਹਮਣੇ ਕਦੇ ਨਹੀਂ ਝੁਕੇਗਾ ”: ਲੋਕ ਸਭਾ ਸਪੀਕਰ
प्रविष्टि तिथि:
13 DEC 2025 2:03PM by PIB Chandigarh
ਅੱਜ, ਭਾਰਤ ਨੇ 2001 ਵਿੱਚ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੇਸ਼ ਦੀ ਸਰਵਉੱਚ ਲੋਕਤੰਤਰੀ ਸੰਸਥਾ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੁਰੱਖਿਆ ਕਰਮਚਾਰੀਆਂ ਅਤੇ ਸਟਾਫ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ; ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ; ਕੇਂਦਰੀ ਮੰਤਰੀਗਣ; ਵਿਰੋਧੀ ਧਿਰ ਦੇ ਨੇਤਾ, ਸ਼੍ਰੀ ਰਾਹੁਲ ਗਾਂਧੀ; ਰਾਜ ਸਭਾ ਦੇ ਉਪ-ਸਭਾਪਤੀ, ਸ਼੍ਰੀ ਹਰਿਵੰਸ਼; ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਲੋਕ ਸਭਾ ਦੇ ਸਕੱਤਰ ਜਨਰਲ, ਸ਼੍ਰੀ ਉਤਪਲ ਕੁਮਾਰ ਸਿੰਘ; ਰਾਜ ਸਭਾ ਦੇ ਸਕੱਤਰ ਜਨਰਲ, ਸ਼੍ਰੀ ਪੀ.ਸੀ. ਮੋਦੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।




ਇਸ ਤੋਂ ਪਹਿਲਾਂ ਦਿਨ ਵਿੱਚ, ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ 'X' 'ਤੇ ਇੱਕ ਸੰਦੇਸ਼ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ :
“ਸਾਲ 2001 ਵਿੱਚ ਭਾਰਤ ਦੀ ਸੰਸਦ 'ਤੇ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਵਿੱਚ ਸ਼ਹੀਦੀ ਪ੍ਰਾਪਤ ਸਾਡੇ ਬਹਾਦਰ ਸੁਰੱਖਿਆ ਕਰਮਚਾਰੀਆਂ ਅਤੇ ਮਿਹਨਤੀ ਸਟਾਫ ਦੇ ਸਰਵਉੱਚ ਬਲੀਦਾਨ ਨੂੰ ਕੋਟਿ-ਕੋਟਿ ਨਮਨ ।
ਲੋਕਤੰਤਰ ਦੀ ਇਸ ਸਰਵਉੱਚ ਸੰਸਥਾ ਦੀ ਰੱਖਿਆ ਕਰਦੇ ਹੋਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਉਨ੍ਹਾਂ ਦੇ ਅਸੀਂ ਧੰਨਵਾਦੀ ਹਾਂ । ਰਾਸ਼ਟਰ ਪ੍ਰਤੀ ਉਨ੍ਹਾਂ ਦਾ ਬੇਮਿਸਾਲ ਸਮਰਪਣ ਸਾਨੂੰ ਨਿਰੰਤਰ ਪ੍ਰੇਰਨਾ ਦਿੰਦਾ ਹੈ।
ਉਨ੍ਹਾਂ ਅਮਰ ਨਾਇਕਾਂ ਨੇ ਜਿਸ ਬਹਾਦਰੀ ਨਾਲ ਅੱਤਵਾਦੀਆਂ ਦਾ ਸਾਹਮਣਾ ਕੀਤਾ, ਉਹ ਕਰਤੱਵ ਪਾਲਣ ਦੇ ਨਾਲ ਹੀ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰ ਰੱਖਿਆ ਦੇ ਪ੍ਰਤੀ ਭਾਰਤ ਦੀ ਅਦੁੱਤੀ ਇੱਛਾ ਸ਼ਕਤੀ ਦਾ ਪ੍ਰਤੀਕ ਹੈ। ਭਾਰਤ ਅੱਤਵਾਦ ਦੇ ਵਿਰੁੱਧ ਵਿੱਚ ਹਮੇਸ਼ਾ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ। ਰਾਸ਼ਟਰ ਦੀ ਏਕਤਾ, ਅਖੰਡਤਾ, ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਸਾਡੀ ਸਮੂਹਿਕ ਵਚਨਬੱਧਤਾ ਸਿਰਫ਼ ਇੱਕ ਰਸਮੀ ਘੋਸ਼ਣਾ ਨਹੀਂ ਹੈ, ਸਗੋਂ ਇੱਕ ਸ਼ਕਤੀਸ਼ਾਲੀ ਸੰਦੇਸ਼ ਹੈ ਕਿ ਭਾਰਤ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਮਨਸੂਬਿਆਂ ਅੱਗੇ ਨਹੀਂ ਝੁਕੇਗਾ।
ਇਹ ਬੇਮਿਸਾਲ ਬਲੀਦਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਹਸ, ਤਿਆਗ ਅਤੇ ਸਮਰਪਣ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।
ਅੱਜ ਦੇ ਦਿਨ, ਯਾਨੀ 13 ਦਸੰਬਰ 2001 ਨੂੰ, ਰਾਜ ਸਭਾ ਸਕੱਤਰੇਤ ਦੇ ਸੁਰੱਖਿਆ ਸਹਾਇਕ ਸ਼੍ਰੀ ਜਗਦੀਸ਼ ਪ੍ਰਸਾਦ ਯਾਦਵ ਅਤੇ ਸ਼੍ਰੀ ਮਤਬਰ ਸਿੰਘ ਨੇਗੀ; ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕਾਂਸਟੇਬਲ ਸ਼੍ਰੀਮਤੀ ਕਮਲੇਸ਼ ਕੁਮਾਰੀ; ਦਿੱਲੀ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਸ਼੍ਰੀ ਨਾਨਕ ਚੰਦ ਅਤੇ ਸ਼੍ਰੀ ਰਾਮਪਾਲ; ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਸ਼੍ਰੀ ਓਮ ਪ੍ਰਕਾਸ਼, ਸ਼੍ਰੀ ਬਿਜੇਂਦਰ ਸਿੰਘ ਅਤੇ ਸ਼੍ਰੀ ਘਣਸ਼ਿਆਮ; ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਮਾਲੀ ਸ਼੍ਰੀ ਦੇਸ਼ਰਾਜ ਨੇ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਨੂੰ ਨਾਕਾਮ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ।
ਧੰਨਵਾਦੀ ਰਾਸ਼ਟਰ ਨੇ ਉਨ੍ਹਾਂ ਦੀ ਮਿਸਾਲੀ ਬਹਾਦਰੀ ਲਈ, ਸਰਵਸ਼੍ਰੀ ਜਗਦੀਸ਼ ਪ੍ਰਸਾਦ ਯਾਦਵ, ਮਤਬਰ ਸਿੰਘ ਨੇਗੀ ਅਤੇ ਸ਼੍ਰੀਮਤੀ ਕਮਲੇਸ਼ ਕੁਮਾਰੀ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਸੀ, ਜਦੋਂ ਕਿ ਸਰਵਸ਼੍ਰੀ ਨਾਨਕ ਚੰਦ, ਰਾਮਪਾਲ, ਓਮ ਪ੍ਰਕਾਸ਼, ਬਿਜੇਂਦਰ ਸਿੰਘ ਅਤੇ ਘਨਸ਼ਿਆਮ ਨੂੰ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਸੀ ।
***************
ਏਐਮ
(रिलीज़ आईडी: 2203816)
आगंतुक पटल : 4