ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਰਕਾਰ ਨੇ ਨਿਰਪੱਖ ਮੁਕਾਬਲੇਬਾਜ਼ੀ ਅਤੇ ਸਟੀਕ ਟੈਲੀਵਿਜ਼ਨ ਰੇਟਿੰਗਾਂ ਨੂੰ ਯਕੀਨੀ ਬਣਾਉਣ ਲਈ ਡਰਾਫਟ ਟੀਆਰਪੀ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ


ਨਵੀਂ ਪ੍ਰਣਾਲੀ ਦਰਸ਼ਕਾਂ ਦੀਆਂ ਵਿਭਿੰਨ ਅਤੇ ਵਿਕਸਿਤ ਹੋ ਰਹੀਆਂ ਮੀਡੀਆ ਖਪਤ ਦੀਆਂ ਆਦਤਾਂ ਨੂੰ ਪ੍ਰਤੀਬਿੰਬਤ ਕਰੇਗੀ

प्रविष्टि तिथि: 10 DEC 2025 3:45PM by PIB Chandigarh

ਭਾਰਤ ਵਿੱਚ ਟੈਲੀਵਿਜ਼ਨ ਰੇਟਿੰਗਾਂ ਦਾ ਨਿਰਧਾਰਣ, ਟੈਲੀਵਿਜ਼ਨ ਰੇਟਿੰਗ ਏਜੰਸੀਆਂ ਲਈ ਨੀਤੀ ਦਿਸ਼ਾ-ਨਿਰਦੇਸ਼, 2014 ਦੁਆਰਾ ਕੀਤਾ ਜਾਂਦਾ ਹੈ।

ਸਰਕਾਰ ਨੇ 02 ਜੁਲਾਈ, 2025 ਨੂੰ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਇੱਕ ਡਰਾਫਟ ਸੋਧ ਜਨਤਕ ਸਲਾਹ-ਮਸ਼ਵਰੇ ਲਈ ਪ੍ਰਕਾਸ਼ਿਤ ਕੀਤਾ। ਪ੍ਰਸਤਾਵਿਤ ਸੋਧਾਂ ਦਾ ਉਦੇਸ਼ ਨਿਰਪੱਖ ਮੁਕਾਬਲੇ ਨੂੰ ਸਮਰੱਥ ਬਣਾਉਣਾ, ਵਧੇਰੇ ਸਹੀ ਅਤੇ ਪ੍ਰਤੀਨਿਧ ਡੇਟਾ ਪੈਦਾ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਟੀਆਰਪੀ ਪ੍ਰਣਾਲੀ ਦੇਸ਼ ਭਰ ਦੇ ਦਰਸ਼ਕਾਂ ਦੀਆਂ ਵਿਭਿੰਨ ਅਤੇ ਵਿਕਸਿਤ ਹੋ ਰਹੀਆਂ ਮੀਡੀਆ ਖਪਤ ਦੀਆਂ ਆਦਤਾਂ ਨੂੰ ਦਰਸਾਉਂਦੀ ਹੈ।

ਇਨਪੁਟਸ ਦੀ ਜਾਂਚ ਕਰਨ ਤੋਂ ਬਾਅਦ,  ਇੱਕ ਸੋਧਿਆ ਹੋਇਆ ਡਰਾਫਟ ਸੋਧ ਨੂੰ ਜਨਤਕ ਸਲਾਹ-ਮਸ਼ਵਰੇ ਲਈ 06 ਨਵੰਬਰ, 2025 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਡਾ. ਕਿਰਸਨ ਨਾਮਦਿਓ ਅਤੇ ਸ਼੍ਰੀ ਚਰਨਜੀਤ ਸਿੰਘ ਚੰਨੀ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਦਿੱਤੀ।

*****

ਮਹੇਸ਼ ਕੁਮਾਰ/ਏਕੇ


(रिलीज़ आईडी: 2202632) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Marathi , Assamese , Tamil , Telugu , Kannada