ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਪੱਤਰਕਾਰਾਂ ਦੀ ਭਲਾਈ ਲਈ ਵਚਨਬੱਧ
ਹਾਲ ਹੀ ਵਿੱਚ ਪ੍ਰਿੰਟ ਮੀਡੀਆ ਇਸ਼ਤਿਹਾਰ ਦਰਾਂ ਵਿੱਚ 26% ਦਾ ਵਾਧਾ ਕੀਤਾ ਗਿਆ
प्रविष्टि तिथि:
10 DEC 2025 4:27PM by PIB Chandigarh
ਭਾਰਤ ਸਰਕਾਰ ਪੱਤਰਕਾਰਾਂ ਦੀ ਭਲਾਈ ਲਈ ਵਚਨਬੱਧ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ ਤੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੇਸ਼ ਭਰ ਵਿੱਚ ਕੇਂਦਰ ਸਰਕਾਰ ਸਿਹਤ ਯੋਜਨਾ (CGHS) ਦੇ ਤਹਿਤ ਸਰਕਾਰ ਡਾਕਟਰੀ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਵਿੱਚ ਸਰਕਾਰੀ/CGHS ਦੇ ਪੈਨਲ ਵਿੱਚ ਸ਼ਾਮਲ ਨਿਜੀ ਹਸਪਤਾਲਾਂ ਵਿੱਚ CGHS ਦਰਾਂ 'ਤੇ ਉਨ੍ਹਾਂ ਦਾ ਇਲਾਜ ਵੀ ਸ਼ਾਮਲ ਹੈ।
ਪੱਤਰਕਾਰ ਭਲਾਈ ਯੋਜਨਾ
ਸਰਕਾਰ ਦੁਆਰਾ ਪੱਤਰਕਾਰ ਭਲਾਈ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਸੇ ਪੱਤਰਕਾਰ ਦੀ ਮੌਤ ਕਾਰਨ ਬਹੁਤ ਜ਼ਿਆਦਾ ਮੁਸ਼ਕਲ ਦੀ ਸਥਿਤੀ ਵਿੱਚ ਪੱਤਰਕਾਰਾਂ/ਮੀਡੀਆ ਕਰਮਚਾਰੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕਮੁਸ਼ਤ ਮੁਆਵਜ਼ਾ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।
ਇਹ ਸਹਾਇਤਾ ਉਨ੍ਹਾਂ ਪੱਤਰਕਾਰਾਂ ਨੂੰ ਵੀ ਦਿੱਤੀ ਜਾਂਦੀ ਹੈ ਜੋ ਸਥਾਈ ਤੌਰ 'ਤੇ ਦਿਵਯਾਂਗ ਹੋ ਜਾਂਦੇ ਹਨ ਜਾਂ ਜੋ ਗੰਭੀਰ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ। ਹਾਦਸਿਆਂ ਦੇ ਕਾਰਨ ਗੰਭੀਰ ਤੌਰ ‘ਤੇ ਜ਼ਖਮੀ ਹੋਣ ਵਾਲੇ ਅਤੇ ਹਸਪਤਾਲ ਵਿੱਚ ਭਰਤੀ ਹੋ ਕੇ ਇਲਾਜ ਕਰਵਾਉਣ ਵਾਲੇ ਪੱਤਰਕਾਰਾਂ ਨੂੰ ਵੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਯੋਜਨਾ ਅਧੀਨ ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਨਾਲ-ਨਾਲ ਗੈਰ-ਮਾਨਤਾ ਪ੍ਰਾਪਤ ਪੱਤਰਕਾਰ ਵੀ ਸ਼ਾਮਲ ਹਨ।
ਪੱਤਰਕਾਰ ਭਲਾਈ ਯੋਜਨਾ ਦੇ ਤਹਿਤ, ਸਰਕਾਰ ਨੇ 2014-15 ਤੋਂ 2024-25 ਤੱਕ 402 ਪੱਤਰਕਾਰਾਂ/ਮੀਡੀਆ ਕਰਮਚਾਰੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।
'ਮਾਨਯਤਾ ਪ੍ਰਾਪਤ ਪੱਤਰਕਾਰ ਕਲਿਆਣ ਸਮਿਤੀ, ਦਿੱਲੀ' ਤੋਂ ਪ੍ਰਾਪਤ ਪ੍ਰਤੀਨਿਧਤਾ ਦੇ ਸਬੰਧ ਵਿੱਚ, ਭਾਰਤ ਵਿੱਚ ਅਖ਼ਬਾਰ ਹੁਣ ਪ੍ਰੈੱਸ ਅਤੇ ਪੀਰੀਔਡਿਕਲਸ ਰਜਿਸਟ੍ਰੇਸ਼ਨ ਐਕਟ, 2023 ਅਤੇ ਇਸ ਦੇ 2024 ਨਿਯਮਾਂ ਦੇ ਤਹਿਤ ਰਜਿਸਟਰਡ ਹਨ, ਉਨ੍ਹਾਂ ਦੇ ਰਜਿਸਟ੍ਰੇਸ਼ਨ ਲਈ 'ਪ੍ਰੈੱਸ ਸੇਵਾ ਪੋਰਟਲ' ਇੱਕ ਅਸਾਨ, ਪਹੁੰਚਯੋਗ ਔਨਲਾਈਨ ਪ੍ਰਣਾਲੀ ਪ੍ਰਦਾਨ ਕਰਦਾ ਹੈ।
ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ (ਸੀਬੀਸੀ) ਪ੍ਰਿੰਟ ਮੀਡੀਆ ਨੂੰ ਪਾਰਦਰਸ਼ੀ ਢੰਗ ਨਾਲ ਇਸ਼ਤਿਹਾਰ ਜਾਰੀ ਕਰਦਾ ਹੈ ਅਤੇ ਇਸ ਨੇ ਹਾਲ ਹੀ ਵਿੱਚ ਇਸ਼ਤਿਹਾਰ ਦਰਾਂ ਵਿੱਚ 26% ਤੱਕ ਵਾਧਾ ਕੀਤਾ ਹੈ।
ਕਮੇਟੀਆਂ ਲਈ ਨਾਮਜ਼ਦਗੀਆਂ ਸੀਬੀਸੀ, ਪੀਆਈਬੀ ਅਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਬੰਧਿਤ ਨੀਤੀਗਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀਆਂ ਜਾਂਦੀਆਂ ਹਨ।
ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਅਰਵਿੰਦ ਗਣਪਤ ਸਾਵੰਤ ਅਤੇ ਸ਼੍ਰੀ ਸੰਜੈ ਉੱਤਮ ਰਾਓ ਦੇਸ਼ਮੁਖ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।
*****
ਮਹੇਸ਼ ਕੁਮਾਰ/ਏਕੇ
(रिलीज़ आईडी: 2202364)
आगंतुक पटल : 3