ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਲੋਕ ਸਭਾ ਵਿੱਚ ਵਿਸ਼ੇਸ਼ ਚਰਚਾ ਦੌਰਾਨ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
08 DEC 2025 4:44PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਲੋਕ ਸਭਾ ਵਿੱਚ ਵਿਸ਼ੇਸ਼ ਚਰਚਾ ਦੌਰਾਨ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਐੱਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਸ਼੍ਰੀ ਮੋਦੀ ਨੇ ਕਿਹਾ;
"ਜਿਸ ਮੰਤਰ ਅਤੇ ਨਾਅਰੇ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਊਰਜਾ ਅਤੇ ਪ੍ਰੇਰਨਾ ਦਿੱਤੀ ਸੀ, ਤਿਆਗ ਅਤੇ ਤਪੱਸਿਆ ਦਾ ਰਾਹ ਦਿਖਾਇਆ ਸੀ, ਉਸ ਵੰਦੇ ਮਾਤਰਮ ਨੂੰ ਮੁੜ ਯਾਦ ਕਰਨਾ ਸਾਡੇ ਸਭ ਲਈ ਬਹੁਤ ਵੱਡੀ ਖ਼ੁਸ਼ਨਸੀਬੀ ਹੈ।"
https://x.com/narendramodi/status/1997965667824529520
"ਜਦੋਂ ਅੰਗਰੇਜ਼ਾਂ ਦੇ ਰਾਸ਼ਟਰੀ ਗੀਤ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਸਾਜ਼ਿਸ਼ ਚੱਲ ਰਹੀ ਸੀ, ਅਜਿਹੇ ਸਮੇਂ ਵਿੱਚ ਬੰਕਿਮ ਬਾਬੂ ਨੇ ਚੁਣੌਤੀ ਦਿੱਤੀ ਅਤੇ ਵੰਦੇ ਮਾਤਰਮ ਦਾ ਜਨਮ ਹੋਇਆ।"
https://x.com/narendramodi/status/1997965910150406534
"ਵੰਦੇ ਮਾਤਰਮ ਨੇ ਉਸ ਵਿਚਾਰ ਨੂੰ ਮੁੜ-ਸੁਰਜੀਤ ਕੀਤਾ, ਜੋ ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਵਜੂਦ ਵਿੱਚ ਵੱਸਿਆ ਹੋਇਆ ਸੀ।"
https://x.com/narendramodi/status/1997966181706129868
"ਸਾਲ 1905 ਵਿੱਚ ਅੰਗਰੇਜ਼ਾਂ ਨੇ ਬੰਗਾਲ ਦੀ ਵੰਡ ਦਾ ਪਾਪ ਕੀਤਾ, ਓਦੋਂ ਵੰਦੇ ਮਾਤਰਮ ਚਟਾਨ ਵਾਂਗ ਖੜ੍ਹਾ ਰਿਹਾ।"
https://x.com/narendramodi/status/1997966424627925210
"ਭਾਰਤ ਮਾਤਾ ਦੇ ਅਣਗਿਣਤ ਬਹਾਦਰ ਪੁੱਤਰਾਂ ਨੇ ਵੰਦੇ ਮਾਤਰਮ ਗਾਉਂਦੇ ਹੋਏ ਫ਼ਾਂਸੀ ਦੇ ਤਖ਼ਤੇ ਨੂੰ ਗਲ਼ੇ ਲਗਾਇਆ ਸੀ। ਆਖ਼ਰੀ ਸਮੇਂ ਤੱਕ ਵੰਦੇ ਮਾਤਰਮ ਹੀ ਉਨ੍ਹਾਂ ਦੀ ਧੁਨ ਰਿਹਾ ਸੀ।"
https://x.com/narendramodi/status/1997966655746707657
"ਵੰਦੇ ਮਾਤਰਮ ਨੇ ਭਾਰਤ ਨੂੰ ਆਤਮ-ਨਿਰਭਰਤਾ ਦਾ ਰਸਤਾ ਵੀ ਦਿਖਾਇਆ। ਇਹ ਵਿਦੇਸ਼ੀ ਕੰਪਨੀਆਂ ਨੂੰ ਚੁਣੌਤੀ ਦੇਣ ਦਾ ਮੰਤਰ ਬਣ ਗਿਆ, ਜਿਸ ਨਾਲ ਆਜ਼ਾਦੀ ਦੇ ਮੰਤਰ ਦਾ ਸਵਦੇਸ਼ੀ ਦੇ ਮੰਤਰ ਵੱਲ ਵਿਸਥਾਰ ਵੀ ਹੁੰਦਾ ਗਿਆ।"
https://x.com/narendramodi/status/1997966901558095999
"ਅੱਜ ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇੰਨੇ ਮਹਾਨ ਵੰਦੇ ਮਾਤਰਮ ਦੇ ਨਾਲ ਪਿਛਲੀ ਸਦੀ ਵਿੱਚ ਬੇਇਨਸਾਫ਼ੀ ਅਤੇ ਵਿਸ਼ਵਾਸਘਾਤ ਕਿਉਂ ਹੋਇਆ..."
https://x.com/narendramodi/status/1997967160552132717
"ਤੁਸ਼ਟੀਕਰਨ ਦੀ ਰਾਜਨੀਤੀ ਦੇ ਦਬਾਅ ਹੇਠ ਕਾਂਗਰਸ ਵੰਦੇ ਮਾਤਰਮ ਦੀ ਵੰਡ ਲਈ ਝੁਕੀ, ਇਸੇ ਕਰਕੇ ਕਾਂਗਰਸ ਨੂੰ ਇੱਕ ਦਿਨ ਭਾਰਤ ਦੀ ਵੰਡ ਲਈ ਝੁਕਣਾ ਪਿਆ।"
https://x.com/narendramodi/status/1997967415309631935
****
ਐੱਮਜੇਪੀਐੱਸ/ਐੱਸਟੀ
(Release ID: 2200955)
ਵਿਜ਼ੀਟਰ ਕਾਊਂਟਰ : 28
Read this release in:
Kannada
,
Odia
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Telugu
,
Malayalam