ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਭਾਰਤ-ਰੂਸ ਵਪਾਰ ਮੰਚ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

प्रविष्टि तिथि: 05 DEC 2025 7:48PM by PIB Chandigarh

Your Excellency my friend, ਰਾਸ਼ਟਰਪਤੀ ਪੁਤਿਨ, ਭਾਰਤ ਅਤੇ ਵਿਦੇਸ਼ ਦੇ ਸਾਰੇ ਲੀਡਰਜ਼, ਦੇਵੀਓ ਅਤੇ ਸੱਜਣੋ, ਨਮਸਕਾਰ।

ਭਾਰਤ ਰੂਸ ਵਪਾਰ ਮੰਚ, ਮੈਂ ਸਮਝਦਾ ਹਾਂ ਕਿ ਰਾਸ਼ਟਰਪਤੀ ਪੁਤਿਨ ਦੀ ਇਹ ਬਹੁਤ ਅਹਿਮ ਪਹਿਲਕਦਮੀ ਰਹੀ ਕਿ ਇੰਨਾ ਵੱਡਾ ਵਫ਼ਦ ਲੈ ਕੇ ਅੱਜ ਇਸ ਸਮਾਗਮ ਦਾ ਹਿੱਸਾ ਬਣੇ ਹਨ। ਅਤੇ ਤੁਹਾਡਾ ਸਾਰਿਆਂ ਦਾ ਮੈਂ ਦਿਲੋਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅਤੇ ਮੇਰਾ ਵੀ ਤੁਹਾਡੇ ਸਾਰਿਆਂ ਦੇ ਵਿੱਚ ਆਉਣਾ ਇੱਕ ਬਹੁਤ ਖ਼ੁਸ਼ੀ ਦਾ ਮੌਕਾ ਹੈ। ਇਸ ਫੋਰਮ ਨਾਲ ਜੁੜਨ ਲਈ ਅਤੇ ਆਪਣੇ ਬਹੁ-ਕੀਮਤੀ ਵਿਚਾਰ ਸਾਂਝੇ ਕਰਨ ਲਈ, ਮੈਂ ਮੇਰੇ ਮਿੱਤਰ ਰਾਸ਼ਟਰਪਤੀ ਪੁਤਿਨ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ। ਬਿਜਨਸ ਲਈ ਸਿੰਪਲੀਫਾਈਡ ਪ੍ਰਡਿਕਟੇਬਲ ਮਕੈਨਿਜ਼ਮ ਬਣਾਏ ਜਾ ਰਹੇ ਹਨ। ਭਾਰਤ ਅਤੇ ਯੂਰੇਸ਼ੀਅਨ ਇਕੋਨਾਮਿਕ ਯੂਨੀਅਨ ਦੇ ਵਿੱਚ ਐੱਫਟੀਏ ’ਤੇ ਚਰਚਾ ਸ਼ੁਰੂ ਹੋ ਗਈ ਹੈ।

ਅਤੇ ਸਾਥੀਓ,

ਅਸੀਂ ਇਨ੍ਹਾਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਵੀ ਜਿਵੇਂ ਹੁਣ ਪੀਯੂਸ਼ ਜੀ ਨੇ ਜ਼ਿਕਰ ਕੀਤਾ ਸੀ ਅਤੇ ਜਿਵੇਂ ਰਾਸ਼ਟਰਪਤੀ ਜੀ ਨੇ ਜੋ ਸੰਭਾਵਨਾਵਾਂ ਦਾ ਵਰਣਨ ਕੀਤਾ ਹੈ, ਉਸ ਨੂੰ ਦੇਖਦੇ ਹੋਏ ਅਸੀਂ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੇ ਟੀਚੇ ਹਾਸਲ ਕਰ ਸਕਦੇ ਹਾਂ। ਬਿਜਨਸ ਹੋਵੇ ਜਾਂ ਡਿਪਲੋਮੇਸੀ, ਕਿਸੇ ਵੀ ਸਾਂਝੇਦਾਰੀ ਦੀ ਨੀਂਹ ਆਪਸੀ ਭਰੋਸਾ ਹੈ। ਭਾਰਤ-ਰੂਸ ਸਬੰਧਾਂ ਦੀ ਸਭ ਤੋਂ ਵੱਡੀ ਤਾਕਤ ਇਹੀ ਭਰੋਸਾ ਹੈ। ਇਹ ਸਾਡੇ ਸਾਂਝੇ ਯਤਨਾਂ ਨੂੰ ਦਿਸ਼ਾ ਵੀ ਦਿੰਦਾ ਹੈ ਅਤੇ ਗਤੀ ਵੀ ਦਿੰਦਾ ਹੈ। ਇਹ ਹੀ ਉਹ ਲਾਂਚ ਪੈਡ ਹੈ, ਜੋ ਸਾਨੂੰ ਨਵੇਂ ਸੁਪਨਿਆਂ, ਨਵੀਂਆਂ ਉਮੀਦਾਂ ਦੀ ਉਡਾਨ ਭਰਨ ਲਈ ਪ੍ਰੇਰਿਤ ਕਰਦਾ ਹੈ। ਪਿਛਲੇ ਸਾਲ ਰਾਸ਼ਟਰਪਤੀ ਪੁਤਿਨ ਅਤੇ ਮੈਂ 2030 ਤੱਕ ਦੁਵੱਲੇ ਵਪਾਰ ਨੂੰ 100 ਬਿਲੀਅਨ ਡਾਲਰ ਦਾ, ਉਸ ਟੀਚੇ ਨੂੰ ਪਾਰ ਕਰਨ ਦਾ ਅਸੀਂ ਤੈਅ ਕੀਤਾ ਸੀ। ਪਰ ਕੱਲ੍ਹ ਤੋਂ ਮੇਰੀ ਜੋ ਰਾਸ਼ਟਰਪਤੀ ਪੁਤਿਨ ਨਾਲ ਗੱਲ ਹੋ ਰਹੀ ਹੈ ਅਤੇ ਜਿਸ ਤਰ੍ਹਾਂ ਦੇ ਪੋਟੈਂਸ਼ੀਅਲ ਨਜ਼ਰ ਆ ਰਹੇ ਹਨ। ਮੈਨੂੰ ਨਹੀਂ ਲਗਦਾ ਕਿ ਸਾਨੂੰ 2030 ਤੱਕ ਇੰਤਜ਼ਾਰ ਕਰਨਾ ਪਵੇਗਾ। ਇਹ ਮੈਂ ਸਾਫ਼ ਦੇਖ ਰਿਹਾ ਹਾਂ। ਅਸੀਂ ਉਸ ਟੀਚੇ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨ ਦੇ ਸੰਕਲਪ ਨਾਲ ਅੱਗੇ ਵਧ ਰਹੇ ਹਾਂ ਅਤੇ ਮੇਰਾ ਭਰੋਸਾ ਵਧ ਰਿਹਾ ਹੈ। ਟੈਰਿਫ ਅਤੇ ਨਾਨ ਟੈਰਿਫ ਬੈਰੀਅਰ ਨੂੰ ਘੱਟ ਕੀਤਾ ਜਾ ਰਿਹਾ ਹੈ।

ਪਰ ਸਾਥੀਓ,

ਇਨ੍ਹਾਂ ਯਤਨਾਂ ਦੀ ਅਸਲੀ ਤਾਕਤ ਤੁਹਾਡੇ ਜਿਹੇ ਬਿਜਨਸ ਲੀਡਰਜ਼ ਹਨ। ਤੁਹਾਡੀ ਊਰਜਾ, ਤੁਹਾਡਾ ਇਨੋਵੇਸ਼ਨ ਅਤੇ ਤੁਹਾਡਾ ਐਂਬੀਸ਼ਨ ਇਹੀ ਸਾਡੇ ਸਾਂਝੇ ਭਵਿੱਖ ਨੂੰ ਆਕਾਰ ਦਿੰਦੇ ਹਨ।

ਦੋਸਤੋ,

ਪਿਛਲੇ 11 ਸਾਲਾਂ ਵਿੱਚ ਭਾਰਤ ਵਿੱਚ ਜਿਸ ਸਪੀਡ ਅਤੇ ਸਕੇਲ ਦੇ ਨਾਲ ਅਸੀਂ ਬਦਲਾਅ ਕੀਤੇ ਹਨ, ਉਹ ਬੇਮਿਸਾਲ ਹਨ। ਰਿਫੋਰਮ, ਪਰਫੋਰਮ ਐਂਡ ਟ੍ਰਾਂਸਫੋਰਮ, ਇਸ ਸਿਧਾਂਤ ’ਤੇ ਚਲਦੇ ਹੋਏ ਭਾਰਤ ਤੇਜ਼ੀ ਨਾਲ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਇਕੋਨਮੀ ਬਣਨ ਵੱਲ ਅੱਗੇ ਵਧ ਰਿਹਾ ਹੈ। ਅਤੇ 11 ਸਾਲਾਂ ਦੀ ਇਸ ਰਿਫੋਰਮ ਯਾਤਰਾ ਵਿੱਚ ਅਸੀਂ ਨਾ ਥੱਕੇ ਹਾਂ, ਅਸੀਂ ਨਾ ਰੁਕੇ ਹਾਂ। ਸਾਡੇ ਸੰਕਲਪ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹਨ ਅਤੇ ਅਸੀਂ ਟੀਚੇ ਦੀ ਦਿਸ਼ਾ ਵਿੱਚ ਵੱਡੇ ਆਤਮ-ਵਿਸ਼ਵਾਸ ਨਾਲ ਬਹੁਤ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਾਂ। ਜੀਐੱਸਟੀ ਵਿੱਚ ਨੈਕਸਟ ਜਨਰੇਸ਼ਨ ਰਿਫੋਰਮ ਅਤੇ ਕੰਪਲਾਇਸੇਸ ਵਿੱਚ ਕਟੌਤੀ, ਅਜਿਹੇ ਕਦਮ ਚੁੱਕੇ ਗਏ ਹਨ ਤਾਂ ਕਿ ਈਜ ਆਫ਼ ਡੂਇੰਗ ਬਿਜਨਸ ਨੂੰ ਹੁਲਾਰਾ ਮਿਲੇ। ਡਿਫੈਂਸ ਅਤੇ ਸਪੇਸ ਨੂੰ ਪ੍ਰਾਈਵੇਟ ਸੈਕਟਰ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਇਨ੍ਹਾਂ ਸੈਕਟਰਾਂ ਵਿੱਚ ਨਵੇਂ ਮੌਕੇ ਬਣੇ ਹਨ। ਹੁਣ ਅਸੀਂ ਸਿਵਲ ਨਿਊਕਲੀਅਰ ਸੈਕਟਰ ਵਿੱਚ ਵੀ ਨਵੀਂਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਣ ਜਾ ਰਹੇ ਹਾਂ। ਇਹ ਸਿਰਫ ਐਡਮਿਨਿਸਟ੍ਰੇਟਿਵ ਰਿਫੋਰਮ ਨਹੀਂ ਬਲਕਿ ਮਾਇੰਡਸੈਟ ਰਿਫੋਰਮ ਹਨ। ਇਨ੍ਹਾਂ ਰਿਫੋਰਮ ਦੇ ਪਿੱਛੇ ਇੱਕ ਹੀ ਸੰਕਲਪ ਹੈ, ਵਿਕਸਿਤ ਭਾਰਤ।

ਦੋਸਤੋ,

ਕੱਲ੍ਹ ਅਤੇ ਅੱਜ ਤੁਹਾਡੇ ਵਿੱਚ ਬਹੁਤ ਹੀ ਲਾਹੇਵੰਦ ਅਤੇ ਸਾਰਥਕ ਚਰਚਾਵਾਂ ਹੋਈਆਂ ਹਨ। ਮੈਨੂੰ ਖ਼ੁਸ਼ੀ ਹੈ ਕਿ ਭਾਰਤ ਅਤੇ ਰੂਸ ਦੇ ਸਹਿਯੋਗ ਨਾਲ ਸਾਰੇ ਖੇਤਰਾਂ ਦੀ ਇਸ ਬੈਠਕ ਵਿੱਚ ਨੁਮਾਇੰਦਗੀ ਕੀਤੀ ਗਈ ਹੈ। ਤੁਹਾਡੇ ਸਾਰਿਆਂ ਦੇ ਸੁਝਾਵਾਂ ਅਤੇ ਯਤਨਾਂ ਲਈ ਮੈਂ ਤੁਹਾਡਾ ਦਿਲੋਂ ਸਵਾਗਤ ਕਰਦਾ ਹਾਂ। ਮੇਰੇ ਵੱਲੋਂ ਸਾਡੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਕੁਝ ਵਿਚਾਰ ਤੁਹਾਡੇ ਸਾਹਮਣੇ ਮੈਂ ਰੱਖਦਾ ਹਾਂ। ਪਹਿਲਾਂ ਲੋਜਿਸਟਿਕਸ ਅਤੇ ਕਨੈਕਟੀਵਿਟੀ ਦੇ ਖੇਤਰ ਵਿੱਚ ਅੱਜ ਦੀ ਬੈਠਕ ਵਿੱਚ ਰਾਸ਼ਟਰਪਤੀ ਪੁਤਿਨ ਅਤੇ ਮੈਂ ਸਾਡੇ ਕਨੈਕਟੀਵਿਟੀ ਦੇ ਪੂਰੇ ਪੋਟੈਂਸ਼ੀਅਲ ਨੂੰ ਰੀਲਾਇਜ਼ ਕਰਨ ’ਤੇ ਜ਼ੋਰ ਦਿੱਤਾ ਹੈ। ਆਈਐੱਨਐੱਸਟੀਸੀ ਜਾਂ ਤਾਂ ਫਿਰ ਉੱਤਰੀ ਸਮੁੰਦਰੀ ਰੂਟ ਯਾਨੀ ਚੇਨੱਈ ਵਲਾਦੀਵੋਸਤੋਕ ਕੋਰੀਡੋਰ, ਇਨ੍ਹਾਂ ’ਤੇ ਅਸੀਂ ਅੱਗੇ ਵਧਣ ਦੇ ਲਈ ਵਚਨਬੱਧ ਹਾਂ। ਜਲਦ ਹੀ ਇਸ ਦਿਸ਼ਾ ਵਿੱਚ ਪ੍ਰਗਤੀ ਹੋਵੇਗੀ। ਇਸ ਨਾਲ ਟ੍ਰਾਂਜਿਟ ਟਾਈਮ ਘਟੇਗਾ, ਲਾਗਤ ਘੱਟ ਹੋਵੇਗੀ ਅਤੇ ਬਿਜਨਸ ਲਈ ਨਵੀਂਆਂ ਮੰਡੀਆਂ ਖੁੱਲ੍ਹਣਗੀਆਂ। ਡਿਜੀਟਲ ਟੈਕਨਾਲੋਜੀ ਦੀ ਤਾਕਤ ਨਾਲ ਅਸੀਂ ਕਸਟਮਸ, ਲੋਜਿਸਟਿਕਸ ਅਤੇ ਰੈਗੂਲੇਟਰੀ ਸਿਸਟਮ ਨੂੰ ਵਰਚੁਅਲ ਟ੍ਰੇਡ ਕੋਰੀਡੋਰ ਨਾਲ ਜੋੜ ਸਕਦੇ ਹਾਂ। ਇਸ ਨਾਲ ਕਸਟਮਸ ਕਲੀਅਰੈਂਸ ਤੇਜ਼ ਹੋਵੇਗੀ। ਪੇਪਰ ਵਰਕ ਘਟੇਗਾ ਅਤੇ ਕਾਰਗੋ ਮੂਵਮੈਂਟ ਵਧੇਰੇ ਸੀਮਲੈਸ ਬਣੇਗਾ। ਦੂਸਰਾ ਮਰੀਨ ਪ੍ਰੋਡਕਟਸ, ਹਾਲ ਹੀ ਵਿੱਚ ਰੂਸ ਵੱਲੋਂ ਭਾਰਤ ਨਾਲ ਡੇਅਰੀ ਅਤੇ ਮਰੀਨ ਪ੍ਰੋਡਕਟ ਦੇ ਨਿਰਯਾਤ ਲਈ ਭਾਰਤੀ ਕੰਪਨੀਆਂ ਦੀ ਲਿਸਟ ਵਿੱਚ ਵਿਸਤਾਰ ਕੀਤਾ ਗਿਆ ਹੈ। ਇਸ ਨਾਲ ਭਾਰਤ ਦੇ ਨਿਰਯਾਤ ਲਈ ਨਵੇਂ ਮੌਕੇ ਬਣੇ ਹਨ। ਭਾਰਤ ਦੇ ਹਾਈ ਕੁਆਲਿਟੀ ਮਰੀਨ ਪ੍ਰੋਡਕਟਸ, ਵੈਲੀਉ ਏਡਡ ਸੀ ਫੂਡ, ਪ੍ਰੋਸੈਸਡ ਫੂਡ, ਇਸਦੀ ਵੱਡੀ ਮਾਤਰਾ ਵਿੱਚ ਗਲੋਬਲ ਡਿਮਾਂਡ ਹੈ। ਅਸੀਂ ਕੋਲਡ ਚੇਨ ਲੋਜਿਸਟਿਕ, ਡੀਪ ਸੀ ਫੀਸ਼ਿੰਗ ਅਤੇ ਫਿਸ਼ਿੰਗ ਹਾਰਬਰਸ ਦੇ ਮੋਡਰਨਾਈਜੇਸ਼ਨ ਵਿੱਚ ਜੋਆਇੰਟ ਵੈਂਚਰ ਅਤੇ ਟੈਕਨਾਲੋਜੀ ਪਾਰਟਨਰਸ਼ਿਪ ਬਣਾ ਸਕਦੇ ਹਾਂ। ਇਸ ਨਾਲ ਰੂਸ ਦੀ ਡੋਮੈਸਟਿਕ ਡਿਮਾਂਡ ਵੀ ਪੂਰੀ ਹੋਵੇਗੀ ਅਤੇ ਭਾਰਤੀ ਉਤਪਾਦਾਂ ਨੂੰ ਨਵੀਂਆਂ ਮੰਡੀਆਂ ਵੀ ਮਿਲਣਗੀਆਂ। ਤੀਸਰਾ ਆਟੋਮੋਬਾਇਲ ਸੈਕਟਰ। ਭਾਰਤ ਅਫੋਡੇਬਲ ਐਫੀਸ਼ੀਐਂਟ ਈਵੀ, ਟੂ ਵ੍ਹੀਲਰਸ ਅਤੇ ਸੀਐੱਨਜੀ ਮੋਬਿਲਿਟੀ ਸੋਲਿਊਸ਼ਨਜ਼ ਵਿੱਚ ਅੱਜ ਗਲੋਬਲ ਲੀਡਰ ਹੈ। ਰੂਸ ਅਡਵਾਂਸ ਮਟੀਰੀਅਲ ਦਾ ਵੱਡਾ ਪ੍ਰੋਡਿਊਸਰ ਹੈ। ਅਸੀਂ ਮਿਲ ਕੇ ਈਵੀ ਮੈਨੁਫੈਕਚਰਿੰਗ ਆਟੋਮੋਟਿਵ ਕੰਪੋਨੈਂਟਸ ਅਤੇ ਸ਼ੇਅਰਡ ਮੋਬਿਲਿਟੀ ਟੈਗ ਇਸ ਵਿੱਚ ਸਾਂਝੇਦਾਰੀ ਕਰ ਸਕਦੇ ਹਨ। ਇਸ ਨਾਲ ਅਸੀਂ ਨਾ ਸਿਰਫ਼ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਾਂਗੇ, ਬਲਕਿ ਗਲੋਬਲ ਸਾਊਥ ਖ਼ਾਸ ਤੌਰ ’ਤੇ ਅਫਰੀਕਾ ਦੇ ਵਿਕਾਸ ਵਿੱਚ ਵੀ ਯੋਗਦਾਨ ਦੇ ਸਕਦੇ ਹਾਂ। ਚੌਥਾ ਫੋਰਮ, ਭਾਰਤ ਅੱਜ ਦੁਨੀਆ ਭਰ ਵਿੱਚ ਸਸਤੀਆਂ ਕੀਮਤਾਂ ’ਤੇ ਉੱਚ ਕੁਆਲਿਟੀ ਦੀਆਂ ਦਵਾਈਆਂ ਸਪਲਾਈ ਕਰ ਰਿਹਾ ਹੈ। ਇਸ ਲਈ ਭਾਰਤ ਨੂੰ ਫਾਰਮੇਸੀ ਆਫ਼ ਦਿ ਵਰਲਡ ਵੀ ਕਿਹਾ ਜਾਂਦਾ ਹੈ। ਅਸੀਂ ਦੋਵੇਂ ਮਿਲ ਕੇ ਜੋਆਇੰਟ ਵੈਕਸੀਨ ਡਿਵੈਲਪਮੈਂਟ, ਕੈਂਸਰ ਥੇਰੇਪਿਸਟ, ਰੇਡੀਓ ਫਾਰਮਾਸਿਊਟੀਕਲ ਅਤੇ ਏਪੀਆਈ ਸਪਲਾਈ ਚੇਨ ਵਿੱਚ ਸਹਿਯੋਗ ਕਰ ਸਕਦੇ ਹਾਂ। ਇਸ ਨਾਲ ਹੈਲਥ ਕੇਅਰ ਸਕਿਊਰਿਟੀ ਵੀ ਵਧੇਗੀ ਅਤੇ ਨਵੀਂ ਇੰਡਸਟ੍ਰੀਜ ਵੀ ਵਿਕਸਿਤ ਹੋਣਗੀਆਂ। ਪੰਜਵਾਂ ਟੈਕਸਟਾਈਲ, ਭਾਰਤ ਕੋਲ ਨੈਚਰਲ ਫਾਇਬਰ ਤੋਂ ਲੈ ਕੇ ਟੈਕਨੀਕਲ ਟੈਕਸਟਾਈਲ ਤੱਕ ਵੱਡੀ ਸਮਰੱਥਾ ਹੈ। ਡਿਜਾਇਨ, ਹੈਂਡੀਕ੍ਰਾਫਟਸ ਅਤੇ ਕਾਰਪੋਰੇਟਸ ਵਿੱਚ ਸਾਡੀ ਸੰਸਾਰ ਪੱਧਰੀ ਪਹਿਚਾਣ ਹੈ। ਰੂਸ, ਪੋਲੀਮਰ ਅਤੇ ਸਿੰਥੈਟਿਕ ਰਾਅ ਮਟੀਰੀਅਲ ਦਾ ਵੱਡਾ ਪ੍ਰੋਡਿਊਸਰ ਹੈ। ਅਸੀਂ ਨਾਲ ਮਿਲ ਕੇ ਰੇਜੀਲੀਅੰਟ ਟੈਕਸਟਾਈਲ ਵੈਲੀਉ ਚੇਨ ਬਣਾ ਸਕਦੇ ਹਾਂ। ਇਸੇ ਤਰ੍ਹਾਂ ਫਰਟੀਲਾਈਜਰ, ਸਿਰੇਮਿਕਸ, ਸਮਿੰਟ ਮੈਨੁਫੈਕਚਰਿੰਗ ਅਤੇ ਇਲੈਕਟ੍ਰੌਨਿਕ ਜਿਹੇ ਖੇਤਰਾਂ ਵਿੱਚ ਵੀ ਸਹਿਯੋਗ ਦੀਆਂ ਕਈ ਸੰਭਾਵਨਾਵਾਂ ਹਨ।

ਸਾਥੀਓ,

ਸਾਰੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਵਿੱਚ ਮੈਨ ਪਾਵਰ ਮੋਬਿਲਿਟੀ ਦੀ ਅਹਿਮ ਭੂਮਿਕਾ ਹੈ। ਭਾਰਤ ਅੱਜ ਦੁਨੀਆ ਦੀ ਸਕਿੱਲ ਕੈਪਿਟਲ ਦੇ ਰੂਪ ਵਿੱਚ ਉੱਭਰ ਰਿਹਾ ਹੈ। ਸਾਡਾ ਨੌਜਵਾਨ ਟੇਲੈਂਟ, ਟੈਕਨਾਲੋਜੀ, ਇੰਜੀਨੀਅਰਿੰਗ, ਹੈਲਥ ਕੇਅਰ, ਕੰਸਟ੍ਰਕਸ਼ਨ, ਲੋਜਿਸਟਿਕਸ ਹਰ ਖੇਤਰ ਵਿੱਚ ਗਲੋਬਲ ਰਿਕੁਆਇਰਮੈਂਟਸ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਰੂਸ ਦੀ ਡੈਮੋਗ੍ਰਾਫਿਕ ਅਤੇ ਇਕੋਨੋਮਿਕ ਪ੍ਰਾਇਓਰਿਟੀਜ਼ ਨੂੰ ਦੇਖਦੇ ਹੋਏ ਇਹ ਸਾਂਝੇਦਾਰੀ ਦੋਵੇਂ ਦੇਸ਼ਾਂ ਲਈ ਬੇਹੱਦ ਲਾਹੇਵੰਦ ਹੈ। ਜਦੋਂ ਅਸੀਂ ਭਾਰਤ ਦੇ ਟੇਲੈਂਟ ਨੂੰ ਰੂਸੀ ਭਾਸ਼ਾ ਅਤੇ ਸੋਫਟ ਸਕਿੱਲ ਵਿੱਚ ਟ੍ਰੇਨਿੰਗ ਦੇਵਾਂਗੇ, ਤਾਂ ਅਸੀਂ ਮਿਲ ਕੇ ਇੱਕ ਅਜਿਹੀ ਰਸ਼ੀਆ ਰੇਡੀ ਵਰਕਫੋਰਸ ਤਿਆਰ ਕਰ ਸਕਦੇ ਹਾਂ, ਜੋ ਦੋਵੇਂ ਦੇਸ਼ਾਂ ਦੀ ਸ਼ੇਅਰਡ ਪ੍ਰੋਸਪੇਰਿਟੀ ਨੂੰ ਗਤੀ ਦੇਵੇਗੀ।

ਦੋਸਤੋ,

ਅੱਜ ਅਸੀਂ ਆਪਣੇ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਲਈ ਟੂਰਿਸਟ ਵੀਜ਼ਾ ’ਤੇ ਕਈ ਫ਼ੈਸਲੇ ਲਏ ਹਨ। ਇਸ ਨਾਲ ਦੋਵੇਂ ਦੇਸ਼ਾਂ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਟੂਰ ਆਪਰੇਟਰਸ ਲਈ ਨਵੇਂ ਬਿਜਨਸ ਆਪ੍ਰਚੁਨਿਟੀਜ਼ ਬਣਨਗੀਆਂ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਫਰੈਂਡਸ ਅੱਜ ਭਾਰਤ ਅਤੇ ਰੂਸ ਕੋ-ਇਨੋਵੇਸ਼ਨ, ਕੋ-ਪ੍ਰੋਡਕਸ਼ਨ ਅਤੇ ਕੋ-ਕ੍ਰੀਏਸ਼ਨ ਦੀ ਨਵੀਂ ਯਾਤਰਾ ’ਤੇ ਨਾਲ ਚੱਲ ਰਹੇ ਹਨ। ਸਾਡਾ ਟੀਚਾ ਆਪਸੀ ਵਪਾਰ ਵਧਾਉਣ ਤੱਕ ਸੀਮਤ ਨਹੀਂ ਹੈ। ਅਸੀਂ ਪੂਰੀ ਮਨੁੱਖਤਾ ਦੀ ਭਲਾਈ ਯਕੀਨੀ ਬਣਾਉਣਾ ਚਾਹੁੰਦੇ ਹਾਂ। ਇਸਦੇ ਲਈ ਗਲੋਬਲ ਚੈਲੇਂਜ ਦਾ ਸਥਾਈ ਹੱਲ ਤਿਆਰ ਕਰਨਾ ਹੈ। ਭਾਰਤ ਇਸ ਯਾਤਰਾ ਵਿੱਚ ਰੂਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਮੈਂ ਤੁਹਾਡੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ, ਆਓ, ਮੇਕ ਇਨ ਇੰਡੀਆ ਕਰੋ, ਭਾਰਤ ਨਾਲ ਭਾਈਵਾਲੀ ਕਰੋ ਅਤੇ ਇਕੱਠੇ ਮਿਲ ਕੇ ਦੁਨੀਆ ਲਈ ਬਣਾਓ। ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਰਾਸ਼ਟਰਪਤੀ ਪੁਤਿਨ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਪ੍ਰਗਟ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।

*********

ਐੱਮਜੇਪੀਐੱਸ/ ਐੱਸਟੀ/ ਐੱਸਐੱਸ/ ਏਕੇ


(रिलीज़ आईडी: 2200950) आगंतुक पटल : 3
इस विज्ञप्ति को इन भाषाओं में पढ़ें: Urdu , English , हिन्दी , Manipuri , Assamese , Bengali , Gujarati , Odia , Telugu , Kannada , Malayalam