ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਰਮ ਪੂਜਯ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ


ਸਾਦਗੀ, ਸੇਵਾ ਅਤੇ ਦਇਆ ਦੇ ਪ੍ਰਤੀਕ ਪਰਮ ਪੂਜਯ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੇ ਵਿਚਾਰ ਅਤੇ ਗਿਆਨ ਦਾ ਦਾਇਰਾ ਵਿਸ਼ਾਲ ਸੀ

ਉਨ੍ਹਾਂ ਨਾਲ ਜਦੋਂ ਵੀ ਗੱਲ ਹੁੰਦੀ, ਨਵੀਂ ਪ੍ਰੇਰਣਾ ਅਤੇ ਊਰਜਾ ਪ੍ਰਾਪਤ ਹੁੰਦੀ ਸੀ

ਪ੍ਰਮੁੱਖ ਸਵਾਮੀ ਮਹਾਰਾਜ ਜੀ ਨੇ ਮਨੁੱਖੀ ਸਮਾਜ ਨੂੰ ਆਸਥਾ ਅਤੇ ਈਸ਼ਵਰ-ਭਗਤੀ ਨਾਲ ਜੋੜਨ ਦਾ ਕੰਮ ਕੀਤਾ

ਭਗਵਾਨ ਸਵਾਮੀਨਾਰਾਇਣ ਜੀ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਵਾਲੇ ਪ੍ਰਮੁੱਖ ਸਵਾਮੀ ਮਹਾਰਾਜ ਜੀ ਨੂੰ ਯਾਦ ਕਰਦਿਆਂ ਮਨ ਸ਼ਾਂਤੀ ਅਂਤੇ ਸ਼ਰਧਾ ਨਾਲ ਭਰ ਉਠਦਾ ਹੈ

प्रविष्टि तिथि: 07 DEC 2025 3:07PM by PIB Chandigarh

ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਰਮ ਪੂਜਯ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ।

X ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਸਾਦਗੀ, ਸੇਵਾ ਅਤੇ ਦਇਆ ਦੇ ਪ੍ਰਤੀਕ ਪਰਮ ਪੂਜਯ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਯਾਦ ਕਰਕੇ ਉਨ੍ਹਾਂ ਨੂੰ ਨਮਨ ਕਰਦਾ ਹਾਂ। ਸਵਾਮੀ ਜੀ ਦੇ ਵਿਚਾਰ ਅਤੇ ਗਿਆਨ ਦਾ ਦਾਇਰਾ ਇੰਨ੍ਹਾ ਵਿਸ਼ਾਲ ਸੀ ਕਿ ਉਨ੍ਹਾਂ ਨਾਲ ਜਦੋਂ ਵੀ ਗੱਲ ਹੁੰਦੀ, ਨਵੀਂ ਪ੍ਰੇਰਣਾ ਅਤੇ ਊਰਜਾ ਪ੍ਰਾਪਤ ਹੁੰਦੀ ਸੀ। ਮੇਰਾ ਸੁਭਾਗ ਰਿਹਾ ਕਿ ਮੈਨੂੰ ਉਨ੍ਹਾਂ ਨੂੰ ਮਿਲਣ ਦਾ, ਗੱਲਬਾਤ ਕਰਨ ਅਤੇ ਸਮਾਂ ਬਿਤਾਉਣ ਦਾ ਮੌਕਾ ਪ੍ਰਾਪਤ ਹੋਇਆ। ਸਵਾਮੀ ਮਹਾਰਾਜ ਜੀ ਨੇ ਮਨੁੱਖੀ ਸਮਾਜ ਨੂੰ ਆਸਥਾ ਅਤੇ ਈਸ਼ਵਰ-ਭਗਤੀ ਨਾਲ ਜੋੜਨ ਦਾ ਕੰਮ ਕੀਤਾ। ਭਗਵਾਨ ਸਵਾਮੀਨਾਰਾਇਣ ਜੀ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਵਾਲੇ ਪ੍ਰਮੁੱਖ ਸਵਾਮੀ ਮਹਾਰਾਜ ਜੀ ਨੂੰ ਯਾਦ ਕਰਦਿਆਂ ਮਨ ਸ਼ਾਂਤੀ ਅਤੇ ਸ਼ਰਧਾ ਨਾਲ ਭਰ ਉਠਦਾ ਹੈ।”

 

*** *** *** *** 

ਆਰਕੇ/ਪੀਆਰ/ਪੀਐੱਸ/ਬਲਜੀਤ


(रिलीज़ आईडी: 2200425) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Assamese , Gujarati , Tamil , Kannada