ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤੀ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਦੂਰਦਰਸ਼ਨ ਦੇ 'ਸੁਪ੍ਰਭਾਤਮ' ਪ੍ਰੋਗਰਾਮ ਦੀ ਸ਼ਲਾਘਾ ਕੀਤੀ


प्रविष्टि तिथि: 08 DEC 2025 9:03AM by PIB Chandigarh

ਪ੍ਰਧਾਨ ਮੰਤਰੀ ਨੇ ਦੂਰਦਰਸ਼ਨ ਦੇ 'ਸੁਪ੍ਰਭਾਤਮ' ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਵੇਰ ਦੀ ਸ਼ੁਰੂਆਤ ਤਾਜ਼ਗੀ ਅਤੇ ਊਰਜਾ ਨਾਲ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਯੋਗ ਤੋਂ ਲੈ ਕੇ ਭਾਰਤੀ ਜੀਵਨ-ਸ਼ੈਲੀ ਦੇ ਵੱਖ-ਵੱਖ ਪਹਿਲੂਆਂ ਤੱਕ, ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ । 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ 'ਤੇ ਅਧਾਰਤ ਇਹ ਪ੍ਰੋਗਰਾਮ ਗਿਆਨ, ਪ੍ਰੇਰਨਾ ਅਤੇ ਸਕਾਰਾਤਮਕਤਾ ਦਾ ਇੱਕ ਵਿਲੱਖਣ ਸੁਮੇਲ ਹੈ।

ਪ੍ਰਧਾਨ ਮੰਤਰੀ ਨੇ 'ਸੁਪ੍ਰਭਾਤਮ' ਪ੍ਰੋਗਰਾਮ ਦੇ ਇੱਕ ਵਿਸ਼ੇਸ਼ ਹਿੱਸੇ, ਸੰਸਕ੍ਰਿਤ ਸੁਭਾਸ਼ਿਤਮ ਵੱਲ ਵੀ ਧਿਆਨ ਖਿੱਚਿਆ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਸੰਸਕ੍ਰਿਤੀ ਅਤੇ ਵਿਰਾਸਤ ਬਾਰੇ ਨਵੇਂ ਸਿਰਿਓਂ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਅੱਜ ਦੇ 'ਸੁਭਾਸ਼ਿਤਮ' ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:

"ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲਾ ਸੁਪ੍ਰਭਾਤਮ ਪ੍ਰੋਗਰਾਮ ਸਵੇਰੇ-ਸਵੇਰੇ ਤਾਜ਼ਗੀ ਭਰਿਆ ਅਹਿਸਾਸ ਦਿੰਦਾ ਹੈ। ਇਸ ਵਿੱਚ ਯੋਗ ਤੋਂ ਲੈ ਕੇ ਭਾਰਤੀ ਜੀਵਨ-ਸ਼ੈਲੀ ਤੱਕ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਹੁੰਦੀ ਹੈ। ਭਾਰਤੀ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ 'ਤੇ ਅਧਾਰਤ, ਇਹ ਪ੍ਰੋਗਰਾਮ ਗਿਆਨ, ਪ੍ਰੇਰਨਾ ਅਤੇ ਸਕਾਰਾਤਮਕਤਾ ਦਾ ਇੱਕ ਸ਼ਾਨਦਾਰ ਸੁਮੇਲ ਹੈ।

https://www.youtube.com/watch?v=vNPCnjgSBqU"

"ਸੁਪ੍ਰਭਾਤਮ ਪ੍ਰੋਗਰਾਮ ਦੇ ਇੱਕ ਵਿਸ਼ੇਸ਼ ਹਿੱਸੇ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ। ਇਹ ਹੈ ਸੰਸਕ੍ਰਿਤ ਸੁਭਾਸ਼ਿਤਮ। ਇਹ ਦੇ ਜ਼ਰੀਏ ਭਾਰਤੀ ਸਭਿਆਚਾਰ ਅਤੇ ਵਿਰਾਸਤ ਪ੍ਰਤੀ ਇੱਕ ਨਵੀਂ ਜਾਗਰੂਕਤਾ ਪੈਦਾ ਹੁੰਦੀ ਹੈ। ਇਹ ਹੈ ਅੱਜ ਦਾ ਸੁਭਾਸ਼ਿਤਮ..."

 

***************

ਐੱਮਜੇਪੀਐੱਸ/ਐੱਸਟੀ


(रिलीज़ आईडी: 2200326) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Tamil , Telugu , Kannada , Malayalam